ਸੈਰ ਸਪਾਟਾ ਮੰਤਰਾਲਾ
azadi ka amrit mahotsav

ਜਨਵਰੀ-ਨਵੰਬਰ 2023 ਦੇ ਦੌਰਾਨ 4.03 ਲੱਖ ਵਿਦੇਸ਼ੀ ਟੂਰਿਸਟ ਗੋਆ ਆਏ

Posted On: 05 FEB 2024 5:18PM by PIB Chandigarh

2019-2022 ਦੇ ਦੌਰਾਨ ਗੋਆ ਵਿੱਚ ਵਿਦੇਸ਼ੀ ਟੂਰਿਸਟਾਂ ਦੀਆਂ ਯਾਤਰਾਵਾਂ (ਐੱਫਟੀਵੀ) ਦਾ ਵੇਰਵਾ ਇਸ ਪ੍ਰਕਾਰ ਹੈ:

 

ਸਾਲ

ਐੱਫਟੀਵੀ (ਲੱਖ ਵਿੱਚ)

ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਵਾਧਾ (%)

2018

9.34

-

2019

9.37

0.32

2020

3.03

-67.66

2021

0.22

-92.74

2022

1.75

695.45

2023 (ਜਨਵਰੀ-ਨਵੰਬਰ)*

4.03

130.29

 

ਸਰੋਤ: ਸਟੇਟ ਟੂਰਿਜ਼ਮ ਡਿਪਾਰਟਮੈਂਟ

* ਅਸਥਾਈ

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੋਆ ਸਰਕਾਰ ਦੇ ਟੂਰਿਜ਼ਮ ਡਿਪਾਰਟਮੈਂਟ ਨੇ ਕੋਵਿਡ-19 ਮਹਾਮਾਰੀ ਤੋਂ ਉੱਭਰਨ ਦੇ ਲਈ ਹੇਠ ਲਿਖੀਆਂ ਯੋਜਨਾਵਾਂ ਸ਼ੁਰੂ ਅਤੇ ਨੋਟੀਫਾਇਡ ਕੀਤੀਆਂ ਹਨ:

(i)                  “ਟੂਰਿਸਟ ਟ੍ਰੇਡ ਸਪੋਰਟ (ਕਾਰਜਸ਼ੀਲ ਪੂੰਜੀ ਵਿਆਜ ਫੰਡ) ਯੋਜਨਾ 2021 (“Tourist Trade Support (Working Capital Interest Subvention) Scheme 2021): ਇਸ ਦਾ ਉਦੇਸ਼ 6 ਮਹੀਨੇ ਦੀ ਮਿਆਦ ਦੇ ਲਈ ਕਾਰਜਸ਼ੀਲ ਪੂੰਜੀ ਲੋਨ ‘ਤੇ ਸਬਸਿਡੀ ਦੇ ਕੇ ਟੂਰਿਜ਼ਮ ਉਦਯੋਗ ਵਿਚ ਅਜਿਹੇ ਐੱਮਐੱਸਐੱਮਈ ਦਾ ਸਮਰਥਨ ਕਰਨਾ ਹੈ ਜੋ ਮਹਾਮਾਰੀ ਦੇ ਕਾਰਨ ਪ੍ਰਤੀਕੂਲ ਰੂਪ ਵਿੱਚ ਪ੍ਰਭਾਵਿਤ ਹੋਏ ਹਨ। ਇਸ ਯੋਜਨਾ ਦੇ ਤਹਿਤ ਕਿਸੇ ਸਿੰਗਲ ਦਾਅਵੇ ਵਿੱਚ 6 ਮਹੀਨੇ ਦੇ ਲਈ ਅਧਿਕਤਮ 25 ਲੱਖ ਰੁਪਏ ਦੀ ਰਾਸ਼ੀ ਦੇ ਕਾਰਜਸ਼ੀਲ ਪੂੰਜੀ ਲੋਨ ‘ਤੇ ਅਧਿਕਤਮ 5 ਪ੍ਰਤੀਸ਼ਤ ਤੱਕ ਵਿਆਜ ਦੀ ਪ੍ਰਤੀਪੂਰਤੀ ਦਾ ਪ੍ਰਾਵਧਾਨ ਹੈ, ਜਿਸ ਵਿੱਚ ਪ੍ਰਤੀ ਯੋਗ ਆਵੇਦਕ/ਬਿਨੈਕਾਰ ਦਾ ਸਰਕਾਰ ‘ਤੇ ਅਧਿਕਤਮ ਬੋਝ 62,500/- ਰੁਪਏ ਦਾ ਹੋਵੇਗਾ ਅਤੇ ਇਸ ਯੋਜਨਾ ਦੇ ਤਹਿਤ ਕਵਰ ਹੋਣ ਵਾਲੇ ਲਾਭਾਰਥੀਆਂ ਦੀ ਅਧਿਕਤਮ ਸੰਖਿਆ 800 ਹੈ। ਸਾਰੇ ਰਜਿਸਟਰਡ ਬੀ, ਸੀ, ਡੀ ਸ਼੍ਰੇਣੀ ਦੇ ਹੋਟਲ/ਆਵਾਸ ਅਤੇ ਟ੍ਰੈਵਲ ਐਂਡ ਟੂਰ ਆਪਰੇਟਰ ਉਕਤ ਯੋਜਨਾ ਵਿੱਚ ਲਾਭ ਦੇ ਯੋਗ ਹਨ।

(ii)                 ਇੰਟਰਨੈਸ਼ਨਲ ਚਾਰਟਰ ਸਪੋਰਟ (ਲੈਂਡਿੰਗ ਫੀਸਾਂ ਦੀ ਛੂਟ) ਯੋਜਨਾ 2021” (International Charter Support (Waiver of Landing Fees) Scheme 2021”: ਇਸ ਦਾ ਉਦੇਸ਼ ਇੰਟਰਨੈਸ਼ਨਲ ਚਾਰਟਰਡ ਫਲਾਈਟਸ ਦੀ ਪਰਿਚਾਲਨ ਲਾਗਤ ਦੇ ਬੋਝ ਨੂੰ ਘੱਟ ਕਰਕੇ ਜ਼ਿਆਦਾ ਸੰਖਿਆ ਵਿੱਚ ਚਾਰਟਰ ਉਡਾਣਾਂ ਨੂੰ ਆਕਰਸ਼ਿਤ ਕਰਨ ਦੇ ਲਈ ਗੋਆ ਵਿੱਚ ਅੰਤਰਰਾਸ਼ਟਰੀ ਚਾਰਟਰ ਦੀ ਲੈਂਡਿੰਗ ਫੀਸ ਵਿੱਚ ਛੂਟ ਪ੍ਰਦਾਨ ਕਰਨਾ ਹੈ। ਇਸ ਯੋਜਨਾ ਦੇ ਤਹਿਤ, ਯੋਜਨਾ ਦੀ ਮਿਆਦ ਦੇ ਦੌਰਾਨ ਗੋਆ ਦੇ ਡਾਬੋਲਿਮ ਹਵਾਈ ਅੱਡੇ ‘ਤੇ ਜੀਐੱਸਟੀ ਨੂੰ ਛੱਡ ਕੇ ਲੈਂਡਿੰਗ ਫੀਸ ‘ਤੇ ਪ੍ਰਤੀ ਇੰਟਰਨੈਸ਼ਨਲ ਚਾਰਟਰ ਫਲਾਈਟਸ ਅਧਿਕਤਮ 1 ਲੱਖ ਰੁਪਏ ਤੱਕ ਚਾਰਟਰਸ ਦੀ ਅਦਾਇਗੀ ਸ਼ਾਮਲ ਹੈ। ਇਹ ਯੋਜਨਾ ਅਕਤੂਬਰ 2021 ਤੋਂ ਮਾਰਚ 2022 ਤੱਕ ਲਾਗੂ ਸੀ।

(iii)                ਟੂਰਿਜ਼ਮ ਡਿਪਾਰਟਮੈਂਟ ਇਸ ਰਾਜ ਵਿੱਚ ਟੂਰਿਸਟ ਟ੍ਰੈਫਿਕ ਵਿੱਚ ਵਾਧਾ ਸੁਨਿਸ਼ਚਿਤ ਕਰਨ ਲਈ ਸਾਰੇ ਸੰਭਾਵਿਤ ਵੈਧਾਨਿਕ, ਉਪਚਾਰਾਤਮਕ ਅਤੇ ਨਿਵਾਰਕ ਉਪਾਅ ਕਰ ਰਿਹਾ ਹੈ। ਪ੍ਰਚਾਰ ਅਭਿਆਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਸਟੇਟ ਟੂਰਿਜ਼ਮ ਡਿਪਾਰਟਮੈਂਟ, ਟ੍ਰੈਵਲ ਟ੍ਰੇਡ ਦੇ ਨਾਲ ਮਹੱਤਵਪੂਰਨ ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰਾ ਮਾਰਟ/ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਂਦਾ ਹੈ। ਇਸ ਦੇ ਇਲਾਵਾ ਅੰਤਰਰਾਸ਼ਟਰੀ ਅਤੇ ਘਰੇਲੂ ਬਜ਼ਾਰਾਂ ਵਿੱਚ ਰੋਡ ਸ਼ੋਅ ਵੀ ਆਯੋਜਿਤ ਕੀਤੇ ਜਾਂਦੇ ਹਨ। ਇਹ ਵਿਭਾਗ ਵਿਦੇਸ਼ੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਬ੍ਰੋਸ਼ਰ ਛਾਪਦਾ ਅਤੇ ਵੰਡਦਾ ਹੈ। ਰਾਜ ਵਿੱਚ ਟੂਰਿਜ਼ਮ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਇਹ ਵਿਭਾਗ ਵਿਭਿੰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਤ੍ਰਿਕਾਵਾਂ, ਸਮਾਚਾਰ ਪੱਤਰਾਂ ਆਦਿ ਵਿੱਚ ਇਸ਼ਤਿਹਾਰ ਜਾਰੀ ਕਰਦਾ ਹੈ। ਇਸ ਦੇ ਇਲਾਵਾ ਅੰਗਰੇਜ਼ੀ ਅਤੇ ਸਥਾਨਕ ਵਿਦੇਸ਼ੀ ਭਾਸ਼ਾਵਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੀਵੀ ਚੈਨਲਾਂ ‘ਤੇ ਵੀ ਇਸ਼ਤਿਹਾਰ ਜਾਰੀ ਕੀਤੇ ਜਾਂਦੇ ਹਨ।

 

ਗੋਆ ਟੂਰਿਜ਼ਮ ਡਬਲਿਊਟੀਐੱਮ,  ਆਈਟੀਬੀ, ਬੀਟੀਐੱਲ, ਏਟੀਐੱਮ, ਐੱਮਆਈਟੀਟੀ, ਓਟੀਡੀਵਾਈਕੇਐੱਚ ਜਿਹੀਆਂ ਵਿਭਿੰਨ ਪ੍ਰਮੁੱਖ ਇੰਟਰਨੈਸ਼ਨਲ ਟ੍ਰੈਵਲ ਮਾਰਟ/ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈ ਕੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਗੋਆ ਦਾ ਪ੍ਰਚਾਰ ਕਰਨ ਦੇ ਆਪਣੇ ਪ੍ਰਯਾਸ ਜਾਰੀ ਰੱਖੇਗਾ ਅਤੇ ਰਾਜ ਵਿੱਚ ਵਿਦੇਸ਼ੀ ਟੂਰਿਸਟਾਂ ਦੀ ਆਮਦ ਨੂੰ ਹੁਲਾਰਾ ਦੇਣ ਦੇ ਲਈ ਇੰਟਰਨੈਸ਼ਨਲ ਰੋਡ ਸ਼ੋਅ ਦੀ ਲੜੀ ਆਯੋਜਿਤ ਕਰੇਗਾ।

 

ਟੂਰਿਜ਼ਮ ਮੰਤਰਾਲਾ ਦੇਸ਼ ਭਰ ਦੇ ਟੂਰਿਸਟ ਡੈਸਟੀਨੇਸ਼ਨਾਂ ਅਤੇ ਟੂਰਿਜ਼ਮ ਪ੍ਰੋਡਕਟਸ ਨੂੰ ਸੰਪੂਰਨ ਤੌਰ ‘ਤੇ ਹੁਲਾਰਾ ਦਿੰਦਾ ਹੈ। ਉਹ ਅਤੁਲਯ ਭਾਰਤ ਬ੍ਰਾਂਡ ਦੇ ਤਹਿਤ, ਭਾਰਤ ਨੂੰ ਟੂਰਿਜ਼ਮ ਉਤਪਾਦਕ ਬਜ਼ਾਰਾਂ ਵਿੱਚ ਇੱਕ ਪਸੰਦੀਦਾ ਟੂਰਿਸਟ ਡੈਸਟੀਨੇਸ਼ਨ ਦੇ ਰੂਪ ਵਿੱਚ ਸਥਾਪਿਤ ਕਰਨ ਦਾ ਪ੍ਰਯਾਸ ਕਰਦਾ ਹੈ। ਤਾਕਿ ਉਹ ਇੱਕ ਏਕੀਕ੍ਰਿਤ ਮਾਰਕਿਟਿੰਗ ਅਤੇ ਪ੍ਰਚਾਰ ਰਣਨੀਤੀ ਅਤੇ ਟ੍ਰੈਵਲ ਟ੍ਰੇਡ, ਰਾਜ ਸਰਕਾਰਾਂ ਅਤੇ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੇ ਸਹਿਯੋਗ ਨਾਲ ਇੱਕ ਸਹਿਯੋਗੀ ਮੁਹਿੰਮ ਦੇ ਜ਼ਰੀਏ ਗਲੋਬਲ ਟੂਰਿਜ਼ਮ ਮਾਰਕਿਟ ਵਿੱਚ ਵਿਭਿੰਨ ਟੂਰਿਜ਼ਮ ਪ੍ਰੋਡਕਟਸ ਅਤੇ ਡੈਸਟੀਨੇਸ਼ਨਜ਼ ਨੂੰ ਹੁਲਾਰਾ ਦੇ ਸਕੇ।

ਇਹ ਜਵਾਬ ਅੱਜ ਲੋਕ ਸਭਾ ਵਿੱਚ ਕੇਂਦਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ.ਕੇ ਰੈੱਡੀ ਨੇ ਦਿੱਤਾ।

 

*****

ਬੀਵਾਈ/ਐੱਸਕੇ 




(Release ID: 2003818) Visitor Counter : 52


Read this release in: English , Urdu , Hindi