ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਪੇਂਡੂ ਖੇਤਰਾਂ ਵਿੱਚ ਖੇਤੀ ਆਧਾਰਿਤ ਉਦਯੋਗ

Posted On: 05 FEB 2024 3:45PM by PIB Chandigarh

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ, ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਮਾਧਿਅਮ ਨਾਲ, ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਖੇਤੀ ਅਧਾਰਤ ਉਦਯੋਗਾਂ ਸਮੇਤ ਗੈਰ-ਖੇਤੀ ਖੇਤਰ ਵਿੱਚ ਨਵੀਆਂ ਇਕਾਈਆਂ ਸਥਾਪਤ ਕਰਨ ਵਿੱਚ ਉੱਦਮੀਆਂ ਦੀ ਸਹਾਇਤਾ ਲਈ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ (ਪੀਐੱਮਈਜੀਪੀ) ਨੂੰ ਲਾਗੂ ਕਰ ਰਿਹਾ ਹੈ। ਪੀਐੱਮਈਜੀਪੀ ਦੇ ਤਹਿਤ, ਆਮ ਸ਼੍ਰੇਣੀ ਦੇ ਲਾਭਪਾਤਰੀ ਪੇਂਡੂ ਖੇਤਰਾਂ ਵਿੱਚ ਪ੍ਰੋਜੈਕਟ ਲਾਗਤ ਦੇ 25% ਅਤੇ ਸ਼ਹਿਰੀ ਖੇਤਰਾਂ ਵਿੱਚ 15% ਦੀ ਮਾਰਜਿਨ ਮਨੀ ਸਬਸਿਡੀ ਦਾ ਲਾਭ ਲੈ ਸਕਦੇ ਹਨ। ਵਿਸ਼ੇਸ਼ ਸ਼੍ਰੇਣੀਆਂ ਜਿਵੇਂ ਕਿ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਓ.ਬੀ.ਸੀ., ਘੱਟ ਗਿਣਤੀਆਂ, ਮਹਿਲਾਵਾਂ, ਸਾਬਕਾ ਸੈਨਿਕਾਂ, ਵੱਖ-ਵੱਖ ਤੌਰ 'ਤੇ ਸਮਰੱਥ, ਟ੍ਰਾਂਸ-ਜੈਂਡਰ, ਉੱਤਰ-ਪੂਰਬੀ ਖੇਤਰ, ਪਹਾੜੀ ਅਤੇ ਸਰਹੱਦੀ ਖੇਤਰਾਂ ਨਾਲ ਸਬੰਧਤ ਲਾਭਪਾਤਰੀਆਂ ਅਤੇ ਅਭਿਲਾਸ਼ੀ ਜ਼ਿਲ੍ਹਿਆਂ ਨਾਲ ਸਬੰਧਤ ਲਾਭਪਾਤਰੀਆਂ ਲਈ, ਮਾਰਜਿਨ ਮਨੀ ਸਬਸਿਡੀ ਪੇਂਡੂ ਖੇਤਰਾਂ ਵਿੱਚ 35% ਅਤੇ ਸ਼ਹਿਰੀ ਖੇਤਰਾਂ ਵਿੱਚ 25% ਹੈ। ਇਸ ਤੋਂ ਇਲਾਵਾ, ਜਨਰਲ ਸ਼੍ਰੇਣੀਆਂ ਦੇ ਲਾਭਪਾਤਰੀ ਪ੍ਰੋਜੈਕਟ ਲਾਗਤ ਦਾ 10% ਯੋਗਦਾਨ ਪਾਉਂਦੇ ਹਨ ਜਦਕਿ ਵਿਸ਼ੇਸ਼ ਸ਼੍ਰੇਣੀਆਂ ਦੇ ਲਾਭਪਾਤਰੀ ਪ੍ਰੋਜੈਕਟ ਲਾਗਤ ਦਾ 5% ਯੋਗਦਾਨ ਪਾਉਂਦੇ ਹਨ। ਪ੍ਰੋਜੈਕਟ ਦੀ ਵੱਧ ਤੋਂ ਵੱਧ ਲਾਗਤ ਨਿਰਮਾਣ ਖੇਤਰ ਵਿੱਚ 50 ਲੱਖ ਰੁਪਏ ਅਤੇ ਸੇਵਾ ਖੇਤਰ ਵਿੱਚ 20 ਲੱਖ ਰੁਪਏ ਹੈ।

2018-19 ਤੋਂ, ਵਧੀਆ ਪ੍ਰਦਰਸ਼ਨ ਕਰ ਰਹੀਆਂ ਮੌਜੂਦਾ ਪੀਐੱਮਈਜੀਪੀ/ਆਰਈਜੀਪੀ/ਮੁਦਰਾ ਯੂਨਿਟਾਂ ਦੇ ਅਪਗ੍ਰੇਡੇਸ਼ਨ ਅਤੇ ਵਿਸਥਾਰ ਲਈ 1 ਕਰੋੜ ਰੁਪਏ ਤੱਕ ਦੀ ਦੂਜੀ ਵਿੱਤੀ ਸਹਾਇਤਾ 15% (ਐੱਨਈਆਰ ਅਤੇ ਪਹਾੜੀ ਖੇਤਰਾਂ ਲਈ 20%) ਦੀ ਸਬਸਿਡੀ ਨਾਲ ਪੇਸ਼ ਕੀਤੀ ਗਈ ਹੈ।

ਪਿਛਲੇ ਪੰਜ ਸਾਲਾਂ ਅਤੇ ਮੌਜੂਦਾ ਸਾਲ ਦੌਰਾਨ ਵੰਡੇ ਗਏ ਮਾਰਜਿਨ ਮਨੀ ਅਤੇ ਪੀਐੱਮਈਜੀਪੀ ਅਧੀਨ ਸਥਾਪਿਤ ਕੀਤੀਆਂ ਇਕਾਈਆਂ ਦੇ ਰਾਜ/ਯੂਟੀ-ਵਾਰ ਵੇਰਵੇ ਅਨੁਬੰਧ ਵਿੱਚ ਹਨ।

ਪੇਂਡੂ ਖੇਤਰਾਂ ਵਿੱਚ ਖੇਤੀ ਅਧਾਰਤ ਉਦਯੋਗਾਂ ਸਮੇਤ ਪੇਂਡੂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਹੇਠ ਲਿਖੇ ਕਦਮ ਚੁੱਕੇ ਗਏ ਹਨ:

  • ਕੇਵੀਆਈਸੀ ਵਲੋਂ ਸੰਭਾਵੀ ਉੱਦਮੀਆਂ ਲਈ ਦੋ ਦਿਨਾਂ ਦਾ ਮੁਫਤ ਔਨਲਾਈਨ ਉੱਦਮ ਵਿਕਾਸ ਪ੍ਰੋਗਰਾਮ (ਈਡੀਪੀ) ਸ਼ੁਰੂ ਕੀਤਾ ਗਿਆ ਹੈ।

  • ਪੀਐੱਮਈਜੀਪੀ ਪੋਰਟਲ 'ਤੇ ਖੇਤੀ ਆਧਾਰਿਤ ਉਦਯੋਗਾਂ ਸਮੇਤ ਵੱਖ-ਵੱਖ ਉਦਯੋਗਾਂ 'ਤੇ 1056 ਮਾਡਲ ਵਿਸਥਾਰਤ ਪ੍ਰੋਜੈਕਟ ਰਿਪੋਰਟਾਂ (ਡੀਪੀਆਰ) ਪ੍ਰਦਾਨ ਕੀਤੀਆਂ ਗਈਆਂ ਹਨ।

  • ਨੌਜਵਾਨਾਂ ਅਤੇ ਸੰਭਾਵੀ ਉੱਦਮੀਆਂ ਦੀ ਜਾਗਰੂਕਤਾ ਲਈ ਹਰ ਐਤਵਾਰ ਨੂੰ ਸੂਖਮ ਉੱਦਮ ਸਥਾਪਤ ਕਰਨ ਲਈ ਵੱਖ-ਵੱਖ ਗਤੀਵਿਧੀਆਂ 'ਤੇ ਵੈਬੀਨਾਰ ਆਯੋਜਿਤ ਕੀਤੇ ਜਾਂਦੇ ਹਨ।

  • ਕੇਵੀਆਈਸੀ, ਐੱਮਓਐੱਮਐੱਸਐੱਮਈ ਮਾਰਕੀਟਿੰਗ ਸਹਾਇਤਾ ਦੀ ਸਹੂਲਤ ਦਿੰਦਾ ਹੈ, ਪ੍ਰਦਰਸ਼ਨੀਆਂ ਦਾ ਆਯੋਜਨ ਕਰਦਾ ਹੈ ਜਿੱਥੇ ਸੰਸਥਾਵਾਂ ਅਤੇ ਉੱਦਮੀ ਆਪਣੇ ਉਤਪਾਦਾਂ ਨੂੰ ਵੇਚ ਅਤੇ ਪ੍ਰਦਰਸ਼ਿਤ ਕਰ ਸਕਦੇ ਹਨ।

  • ਕੇਵੀਆਈਸੀ ਨੇ www.khadiindia.gov.in ਰਾਹੀਂ ਸਾਰੇ ਕੇਵੀਆਈ ਉਤਪਾਦਾਂ ਦੀ ਆਨਲਾਈਨ ਵਿਕਰੀ ਸ਼ੁਰੂ ਕਰ ਦਿੱਤੀ ਹੈ।

  • ਯੋਜਨਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਰਕਸ਼ਾਪਾਂ, ਜਾਗਰੂਕਤਾ ਕੈਂਪਾਂ ਆਦਿ ਦੌਰਾਨ ਸਫਲ ਉੱਦਮੀਆਂ ਦੀ ਲਘੂ ਫਿਲਮ ਦਿਖਾਈ ਜਾਂਦੀ ਹੈ।

  • ਯੋਜਨਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਖੇਤਰੀ ਭਾਸ਼ਾਵਾਂ ਵਿੱਚ ਰੇਡੀਓ ਜਿੰਗਲ ਬਣਾਏ ਗਏ ਹਨ।

  • ਸੰਭਾਵੀ ਉੱਦਮੀ ਅਤੇ ਲਾਭਪਾਤਰੀ ਸਿਖਲਾਈ ਦੇ ਢੰਗ ਦੀ ਚੋਣ ਕਰ ਸਕਦੇ ਹਨ ਅਤੇ ਆਪਣੀ ਪਸੰਦ ਦੇ ਔਫਲਾਈਨ ਮੋਡ ਲਈ ਸਿਖਲਾਈ ਕੇਂਦਰ ਦੀ ਚੋਣ ਕਰ ਸਕਦੇ ਹਨ।

  • ਪੀਐੱਮਈਜੀਪੀ ਪੋਰਟਲ 'ਤੇ ਛੇ ਖੇਤਰੀ ਭਾਸ਼ਾਵਾਂ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।

  • ਪੇਂਡੂ ਖੇਤਰਾਂ ਦੇ ਸੰਭਾਵੀ ਲਾਭਪਾਤਰੀਆਂ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਲਈ ਔਫਲਾਈਨ ਮਾਧਿਅਮ ਦੀ ਵੀ ਇਜਾਜ਼ਤ ਦਿੱਤੀ ਗਈ ਹੈ, ਜੋ ਆਨਲਾਈਨ ਮਾਧਿਅਮ ਤੋਂ ਜਾਣੂ ਨਹੀਂ ਹਨ।

ਅਨੁਬੰਧ

ਪੀਐੱਮਈਜੀਪੀ ਦੇ ਅਧੀਨ ਪੇਂਡੂ ਖੇਤਰਾਂ ਵਿੱਚ ਖੇਤੀ ਅਧਾਰਤ ਉਦਯੋਗਾਂ ਵਿੱਚ ਸਥਾਪਤ ਕੀਤੀਆਂ ਗਈਆਂ ਇਕਾਈਆਂ ਦੀ ਗਿਣਤੀ ਅਤੇ ਮਾਰਜਿਨ ਮਨੀ ਦੀ ਵੰਡ:

ਲੜੀ ਨੰ.

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

2018-19

2019-20

2020-21

ਪ੍ਰੋਜੈਕਟਾਂ ਦੀ ਗਿਣਤੀ 

ਐੱਮਐੱਮ (ਲੱਖ ਵਿੱਚ ਰੁਪਏ)

ਪ੍ਰੋਜੈਕਟਾਂ ਦੀ ਗਿਣਤੀ 

ਐੱਮਐੱਮ (ਲੱਖ ਵਿੱਚ ਰੁਪਏ)

ਪ੍ਰੋਜੈਕਟਾਂ ਦੀ ਗਿਣਤੀ

ਐੱਮਐੱਮ (ਲੱਖ ਵਿੱਚ ਰੁਪਏ)

1

ਅੰਡਮਾਨ ਨਿਕੋਬਾਰ

3

1.92

0

0.00

7

12.10

2

ਆਂਧਰ ਪ੍ਰਦੇਸ਼

270

1564.81

239

1361.45

316

1562.17

3

ਅਰੁਣਾਚਲ ਪ੍ਰਦੇਸ਼

25

35.81

33

55.77

19

45.75

4

ਅਸਮ

588

756.25

346

587.86

583

1085.78

5

ਬਿਹਾਰ

651

2587.64

436

1691.00

568

2089.96

6

ਚੰਡੀਗੜ੍ਹ-ਯੂਟੀ

2

8.26

0

0.00

0

0.00

7

ਛੱਤੀਸਗੜ੍ਹ

232

746.90

201

742.52

289

845.17

8

ਦਾਦਰਾ ਨਗਰ ਹਵੇਲੀ

0

0.00

0

0.00

1

8.75

9

ਦਿੱਲੀ

2

5.70

0

0.00

0

0.00

10

ਗੋਆ 

9

42.00

5

32.20

8

30.77

11

ਗੁਜਰਾਤ

142

990.58

184

1275.95

382

2511.17

12

ਹਰਿਆਣਾ

212

810.88

198

702.85

388

1366.57

13

ਹਿਮਾਚਲ ਪ੍ਰਦੇਸ਼

152

558.76

134

421.76

185

560.96

14

ਜੰਮੂ ਕਸ਼ਮੀਰ

570

1374.93

386

986.40

831

2158.39

15

ਝਾਰਖੰਡ

208

641.25

129

406.83

256

724.32

16

ਕਰਨਾਟਕ

557

2105.00

498

1830.17

922

3756.44

17

ਕੇਰਲ

415

1126.90

477

1190.86

845

2063.18

18

ਮੱਧ ਪ੍ਰਦੇਸ਼

619

3037.57

531

2375.78

827

3504.36

19

ਮਹਾਰਾਸ਼ਟਰ

984

3955.95

723

2557.27

724

2833.05

20

ਮਣੀਪੁਰ

211

367.90

197

384.49

309

1230.18

21

ਮੇਘਾਲਿਆ

74

125.71

80

139.28

111

194.45

22

ਮਿਜ਼ੋਰਮ

79

113.38

71

106.27

122

223.85

23

ਨਾਗਾਲੈਂਡ

228

450.38

206

545.00

139

388.81

24

ਓਡੀਸ਼ਾ

336

996.19

245

875.32

464

1400.05

25

ਪੁਡੂਚੇਰੀ

3

13.64

5

16.79

11

39.67

26

ਪੰਜਾਬ

205

890.19

177

661.59

346

1296.29

27

ਰਾਜਸਥਾਨ

306

1160.99

350

1314.91

494

1731.88

28

ਸਿੱਕਮ

3

7.63

4

21.45

13

42.56

29

ਤਮਿਲਨਾਡੂ

1138

2766.54

1394

2501.38

1822

4618.26

30

ਤੇਲੰਗਾਨਾ

170

898.26

145

770.20

239

1077.18

31

ਤ੍ਰਿਪੁਰਾ

87

247.50

54

146.53

93

278.55

32

ਉੱਤਰ ਪ੍ਰਦੇਸ਼

1232

5021.96

1374

5628.02

3090

11236.75

33

ਉੱਤਰਾਖੰਡ

310

640.90

233

502.94

528

1222.20

34

ਪੱਛਮੀ ਬੰਗਾਲ

432

1714.39

449

2146.56

495

2081.47

35

ਲੱਦਾਖ

0

0.00

0

0.00

18

119.71

36

ਲਕਸ਼ਦੀਪ 

0

0.00

0

0.00

3

15.36

 

ਕੁੱਲ

10455

35766.64

9504

31979.41

15448

52356.13

 

ਪੀਐੱਮਈਜੀਪੀ ਦੇ ਅਧੀਨ ਪੇਂਡੂ ਖੇਤਰਾਂ ਵਿੱਚ ਖੇਤੀ ਅਧਾਰਤ ਉਦਯੋਗਾਂ ਵਿੱਚ ਸਥਾਪਤ ਕੀਤੇ ਗਏ ਉੱਦਮਾਂ ਦੀ ਗਿਣਤੀ ਅਤੇ ਮਾਰਜਿਨ ਮਨੀ ਦੀ ਵੰਡ

ਲੜੀ ਨੰ.

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

2021-22

2022-23

2023-24 (01.02.2024)

ਪ੍ਰੋਜੈਕਟਾਂ ਦੀ ਗਿਣਤੀ 

ਐੱਮਐੱਮ (ਲੱਖ ਵਿੱਚ ਰੁਪਏ)

ਪ੍ਰੋਜੈਕਟਾਂ ਦੀ ਗਿਣਤੀ 

ਐੱਮਐੱਮ (ਲੱਖ ਵਿੱਚ ਰੁਪਏ)

ਪ੍ਰੋਜੈਕਟਾਂ ਦੀ ਗਿਣਤੀ

ਐੱਮਐੱਮ (ਲੱਖ ਵਿੱਚ ਰੁਪਏ)

1

ਅੰਡਮਾਨ ਨਿਕੋਬਾਰ

4

17.03

3

15.94

1

3.81

2

ਆਂਧਰ ਪ੍ਰਦੇਸ਼

433

2388.24

670

3140.51

1253

3943.52

3

ਅਰੁਣਾਚਲ ਪ੍ਰਦੇਸ਼

19

72.29

29

102.94

16

162.58

4

ਅਸਮ

765

1411.26

545

1204.99

388

1270.38

5

ਬਿਹਾਰ

675

2446.82

1086

3412.80

1252

4469.04

6

ਚੰਡੀਗੜ੍ਹ-ਯੂਟੀ

0

0.00

0

0.00

0

0.00

7

ਛੱਤੀਸਗੜ੍ਹ

341

937.04

310

1430.38

167

680.91

8

ਦਾਦਰਾ ਨਗਰ ਹਵੇਲੀ

2

8.82

1

8.75

0

0.00

9

ਦਿੱਲੀ

3

16.18

0

0.00

0

0.00

10

ਗੋਆ 

24

101.95

14

89.64

15

98.62

11

ਗੁਜਰਾਤ

443

2810.82

353

2947.54

267

2933.07

12

ਹਰਿਆਣਾ

381

1511.58

341

1533.03

298

1735.62

13

ਹਿਮਾਚਲ ਪ੍ਰਦੇਸ਼

211

690.60

139

603.62

89

373.50

14

ਜੰਮੂ ਕਸ਼ਮੀਰ

2017

5089.32

924

2254.55

888

2332.76

15

ਝਾਰਖੰਡ

276

836.94

322

988.44

241

983.74

16

ਕਰਨਾਟਕ

1192

4038.44

1148

3979.65

756

2801.05

17

ਕੇਰਲ

919

2425.24

752

1963.46

435

1069.42

18

ਮੱਧ ਪ੍ਰਦੇਸ਼

1186

4385.66

948

4025.11

447

2287.98

19

ਮਹਾਰਾਸ਼ਟਰ

1002

3771.20

882

3674.87

561

2825.40

20

ਮਣੀਪੁਰ

194

667.39

109

333.48

80

187.45

21

ਮੇਘਾਲਿਆ

162

237.91

60

111.91

34

81.85

22

ਮਿਜ਼ੋਰਮ

114

260.03

68

207.11

65

229.25

23

ਨਾਗਾਲੈਂਡ

256

557.66

124

469.45

74

267.99

24

ਓਡੀਸ਼ਾ

687

2119.29

612

2052.80

373

1410.18

25

ਪੁਡੂਚੇਰੀ

16

36.59

4

8.79

1

5.16

26

ਪੰਜਾਬ

361

1451.52

353

2197.66

374

2889.87

27

ਰਾਜਸਥਾਨ

498

1943.27

392

2186.95

261

1658.03

28

ਸਿੱਕਮ

9

30.61

1

3.50

18

51.92

29

ਤਮਿਲਨਾਡੂ

1617

4730.97

1622

5065.56

1764

4918.67

30

ਤੇਲੰਗਾਨਾ

320

1453.83

449

2625.26

515

3146.35

31

ਤ੍ਰਿਪੁਰਾ

109

282.51

92

258.82

67

167.43

32

ਉੱਤਰ ਪ੍ਰਦੇਸ਼

3554

12748.58

3406

12020.81

2666

10617.95

33

ਉੱਤਰਾਖੰਡ

361

922.96

323

964.96

171

648.63

34

ਪੱਛਮੀ ਬੰਗਾਲ

577

2801.93

479

1992.63

331

1490.15

35

ਲੱਦਾਖ

29

161.00

5

22.40

17

115.85

36

ਲਕਸ਼ਦੀਪ 

3

11.51

0

0.00

0

0.00

 

ਕੁੱਲ

18760

63376.98

16566

61898.31

13885

55858.11

 

ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਜੇਪੀਐੱਸ/ਐੱਨਐੱਸਕੇ



(Release ID: 2002982) Visitor Counter : 39


Read this release in: Urdu , English , Manipuri , Tamil