ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਬਦਾਯੂੰ (Budaun) ਸੀਬੀਜੀ ਪਲਾਂਟ ਪ੍ਰਤੀਦਿਨ 14 ਮੀਟ੍ਰਿਕ ਟਨ ਬਾਇਓਗੈਸ ਦਾ ਉਤਪਾਦਨ ਕਰੇਗਾ: ਪੈਟਰੋਲੀਅਮ ਮੰਤਰੀ ਹਰਦੀਪ ਐੱਸ ਪੁਰੀ
ਇਹ ਪਲਾਂਟ ਪਰਾਲੀ ਸਾੜਨ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਸਲਾਨਾ 55,000 ਟਨ ਕਾਰਬਨਡਾਈਆਕਸਾਈਡ ਨਿਕਾਸੀ ਵਿੱਚ ਕਮੀ ਆਵੇਗੀ : ਹਰਦੀਪ ਐੱਸ ਪੁਰੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਕੇਂਦਰੀ ਪੈਟਰੋਲੀਅਮ ਮੰਤਰੀ ਨੇ ਅੱਜ ਬਦਾਯੂੰ (Budaun) ਵਿੱਚ ਸੀਐੱਨਜੀ ਪਲਾਂਟ ਦਾ ਉਦਘਾਟਨ ਕੀਤਾ
ਅੱਠ ਨਵੇਂ ਸੀਬੀਜੀ ਪਲਾਂਟਾਂ ਦਾ ਨੀਂਹ ਪੱਥਰ ਰੱਖਿਆ ਗਿਆ
प्रविष्टि तिथि:
27 JAN 2024 4:03PM by PIB Chandigarh
ਬਦਾਯੂੰ (Budaun) ਵਿੱਚ ਅੱਜ ਉਦਘਾਟਨ ਕੀਤੇ ਗਏ ਐੱਚਪੀਸੀਐੱਲ ਦੇ ਕੰਪਰੈਂਸਡ ਬਾਇਓਗੈਸ ਪਲਾਂਟ (ਸੀਬੀਜੀ) ਬਾਰੇ ਬੋਲਦੇ ਹੋਏ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਸ ਪਲਾਂਟ ਵਿੱਚ 100 ਐੱਮਟੀਪੀਡੀ ਚੌਲਾਂ ਦੀ ਪਰਾਲੀ ਦੀ ਪ੍ਰੋਸੈੱਸਿੰਗ ਸਮਰੱਥਾ ਹੈ ਅਤੇ ਇਹ 65 ਐੱਮਟੀਪੀਡੀ ਠੋਸ ਖਾਦ ਦੇ ਨਾਲ 14 ਐੱਮਟੀਪੀਡੀ ਸੀਬੀਜੀ ਪੈਦਾ ਕਰ ਸਕਦਾ ਹੈ। ਬਦਾਯੂੰ (Budaun) ਵਿੱਚ ਸੀਬੀਜੀ ਪਲਾਂਟ ਐੱਚਪੀਸੀਐੱਲ ਦੁਆਰਾ 133 ਕਰੋੜ ਰੁਪਏ (ਲਗਭਗ) ਦੇ ਨਿਵੇਸ਼ ਨਾਲ ਚਾਲੂ ਕੀਤਾ ਗਿਆ ਹੈ ਅਤੇ ਇਹ 50 ਏਕੜ (ਲਗਭਗ) ਦੇ ਖੇਤਰ ਵਿੱਚ ਫੈਲਿਆ ਹੋਇਆ ਹੈ।
ਇੱਕ ਮਹੱਤਵਪੂਰਨ ਪ੍ਰੋਗਰਾਮ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਯਾਨੀ 27 ਜਨਵਰੀ, 2024 ਨੂੰ ਸ਼੍ਰੀ ਹਰਦੀਪ ਸਿੰਘ ਪੁਰੀ ਦੀ ਗਰਿਮਾਮਈ ਮੌਜੂਦਗੀ ਵਿੱਚ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਐੱਚਪੀਸੀਐੱਲ) ਦੇ ਮੋਹਰੀ ਬਾਇਓਮਾਸ-ਅਧਾਰਿਤ ਕੰਪਰੈਂਸਡ ਬਾਇਓਗੈਸ (ਸੀਬੀਜੀ) ਪਲਾਂਟ ਦਾ ਉਦਘਾਟਨ ਬਦਾਯੂੰ (Budaun) ਵਿੱਚ ਕੀਤਾ।
ਇਸ ਮੌਕੇ ‘ਤੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ, ਓਨਲਾ (Aonla) ਦੇ ਸਾਂਸਦ ਸ਼੍ਰੀ ਧਰਮੇਂਦਰ ਕਸ਼ਯਪ, ਦਾਤਾਗੰਜ ਦੇ ਵਿਧਾਇਕ ਸ਼੍ਰੀ ਰਾਜੀਵ ਕੁਮਾਰ ਸਿੰਘ, ਬਦਾਯੂੰ (Budaun) ਸਦਰ ਦੇ ਵਿਧਾਇਕ ਸ਼੍ਰੀ ਮਹੇਸ਼ ਚੰਦਰ ਗੁਪਤਾ ਅਤੇ ਐੱਮਓਪੀਐੱਨਜੀ ਅਤੇ ਯੂਪੀ ਸਰਕਾਰ ਦੇ ਸੀਨੀਅਰ ਅਧਿਕਾਰੀ, ਜਿਸ ਵਿੱਚ ਐੱਚਪੀਸੀਐੱਲ ਦੇ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਅਤੇ ਐੱਚਪੀਸੀਐੱਲ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ, ਮੌਜੂਦ ਸਨ।
ਇਸ ਸੀਬੀਜੀ ਪਲਾਂਟ ਦਾ ਉਦਘਾਟਨ ਭਾਰਤ ਸਰਕਾਰ ਦੇ ਆਯਾਤਿਤ ਜੈਵਿਕ ਈਂਧਣ ‘ਤੇ ਨਿਰਭਰਤਾ ਘੱਟ ਕਰਨ ‘ਤੇ ਜ਼ੋਰ ਦੇਣ ਦੇ ਅਨੁਰੂਪ ਹੈ। ਨੈਸ਼ਨਲ ਬਾਇਓਫਿਊਲ ਪਾਲਿਸੀ 2018 ਦੇ ਹਿੱਸੇ ਵਜੋਂ, ਇਹ ਪਹਿਲ ਦੂਸਰੀ ਪੀੜ੍ਹੀ (2ਜੀ) ਦੇ ਬਾਇਓ ਰਿਫਾਇਨਰੀਆਂ ਅਤੇ ਕੰਪਰੈਂਸਡ ਬਾਇਓ-ਗੈਸ ਪਲਾਂਟਾਂ ‘ਤੇ ਧਿਆਨ ਦੇਣ ਦੇ ਨਾਲ, ਆਯਾਤ ਨਿਰਭਰਤਾ ਨੂੰ 10 ਪ੍ਰਤੀਸ਼ਤ ਤੱਕ ਘੱਟ ਕਰਨ ਦੇ ਸਰਕਾਰ ਦੇ ਟੀਚੇ ਵਿੱਚ ਯੋਗਦਾਨ ਦਿੰਦੀ ਹੈ।
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਉਤਪਾਦਨ ਸਥਿਰ ਹੋਣ ‘ਤੇ ਬੁਡਾਉਣ ਵਿੱਚ ਸੀਬੀਜੀ ਪਲਾਂਟ 17,500-20,000 ਏਕੜ ਖੇਤਾਂ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਸਲਾਨਾ 55,000 ਟਨ CO2 ਨਿਕਾਸੀ ਵਿੱਚ ਕਮੀ ਆਵੇਗੀ ਅਤੇ ਲਗਭਗ 100 ਲੋਕਾਂ ਲਈ ਪ੍ਰਤੱਖ ਤੌਰ ‘ਤੇ ਰੋਜ਼ਗਾਰ ਅਤੇ ਲਗਭਗ 1000 ਲੋਕਾਂ ਲਈ ਅਪ੍ਰਤੱਖ ਤੌਰ ‘ਤੇ ਰੋਜ਼ਗਾਰ ਪੈਦਾ ਹੋਵੇਗਾ।
ਕੇਂਦਰੀ ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉੱਤਰ ਪ੍ਰਦੇਸ਼ ਵਿੱਚ 100 ਤੋਂ ਜ਼ਿਆਦਾ ਅਜਿਹੇ ਬਾਇਓ ਗੈਸ ਪਲਾਂਟ ਲਗਾਏ ਜਾਣਗੇ।
ਮੰਤਰੀ ਮਹੋਦਯ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ), ਸਮਾਰਟ ਸਿਟੀ ਮਿਸ਼ਨ, ਪੀਐੱਮ ਸਵਨਿਧੀ ਯੋਜਨਾ ਆਦਿ ਸਮੇਤ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਵਿੱਚ ਉੱਤਰ ਪ੍ਰਦੇਸ਼ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
ਸ਼੍ਰੀ ਪੁਰੀ ਨੇ ਪਿਛਲੇ 9.5 ਵਰ੍ਹਿਆਂ ਵਿੱਚ ਉੱਤਰ ਪ੍ਰਦੇਸ਼ ਵਿੱਚ ਤੇਲ ਅਤੇ ਗੈਸ ਖੇਤਰ ਦੀ ਪ੍ਰਗਤੀ ਦਾ ਇੱਕ ਸਨੈਪਸ਼ੌਟ ਪ੍ਰਦਾਨ ਕੀਤਾ। ਉਨ੍ਹਾਂ ਨੇ ਪੈਟਰੋਲ ਪੰਪਾਂ, ਐੱਲਪੀਜੀ ਡਿਸਟ੍ਰੀਬਿਊਟਰਜ਼, ਪੀਐੱਨਜੀ ਕਨੈਕਸ਼ਨ, ਸੀਐੱਨਜੀ ਸਟੇਸ਼ਨਾਂ, ਐੱਲਪੀਜੀ ਕਨੈਕਸ਼ਨ ਆਦਿ ਦੀ ਸੰਖਿਆ ਦੇ ਮਾਮਲੇ ਵਿੱਚ ਰਾਜ ਦੀ ਜ਼ਿਕਰਯੋਗ ਪ੍ਰਗਤੀ ਨੂੰ ਉਜਾਗਰ ਕੀਤਾ।
ਪਿਛਲੇ 9.5 ਵਰ੍ਹਿਆਂ ਵਿੱਚ ਉੱਤਰ ਪ੍ਰਦੇਸ਼ ਵਿੱਚ ਤੇਲ ਅਤੇ ਗੈਸ ਸੈਕਟਰ ਦੀ ਪ੍ਰਗਤੀ:
|
ਲੜੀ ਨੰਬਰ
|
ਵੇਰਵਾ
|
2014
|
2024
|
ਉਮਰ
|
|
1
|
ਪੈਟਰੋਲ ਪੰਪ
|
5506
|
11,124
|
102
|
|
2
|
ਐੱਲਪੀਜੀ ਡਿਸਟ੍ਰੀਬਿਊਟਰਜ਼
|
1944
|
4142
|
113
|
|
3
|
ਪੀਐੱਨਜੀ ਕਨੈਕਸ਼ਨ
|
11653
|
14.89 ਲੱਖ
|
12677
|
|
4
|
ਸੀਐੱਨਜੀ ਸਟੇਸ਼ਨਾਂ
|
38
|
869
|
2186
|
|
5
|
ਐਵੀਏਸ਼ਨ ਸਟੇਸ਼ਨ
|
7
|
11
|
57
|
|
6
|
ਐੱਲਪੀਜੀ ਕਨੈਕਸ਼ਨ
|
1.79 ਕਰੋੜ
|
4.81 ਕਰੋੜ
|
168
|
|
7
|
ਪੀਐੱਮਯੂਵਾਈ ਐੱਲਪੀਜੀ ਕਨੈਕਸ਼ਨ
|
-
|
1.81 ਕਰੋੜ
|
-
|
|
8
|
ਐੱਲਪੀਜੀ ਬੌਟਲਿੰਗ ਪਲਾਂਟ
|
27
|
29
|
7.4
|
|
9
|
ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਦੇ ਵਿਕਾਸ ਲਈ ਰਾਜ ਦੀ ਕਵਰੇਜ
|
100% ਕਵਰੇਜ
|
-
|
|
10
|
ਸੀਐੱਸਆਰ ਪ੍ਰੋਜੈਕਟਸ
|
₹505.50 ਕਰੋੜ
|
-
|
ਬਦਾਯੂੰ (Budaun) ਵਿੱਚ ਸੀਬੀਜੀ ਪਲਾਂਟ:
ਪ੍ਰੋਜੈਕਟ ਦੀ ਸੰਖੇਪ ਜਾਣਕਾਰੀ: 100 ਟਨ/ਦਿਨ ਲਿਗਨੋਸੇਲੂਲੋਸਿਕ ਬਾਇਓਮਾਸ ਦੀ ਪ੍ਰੋਸੈਸਿੰਗ ਸਮਰੱਥਾ ਵਾਲਾ, ਬੁਡਾਉਣ ਵਿੱਚ ਸੀਬੀਜੀ ਪਲਾਂਟ, ਲਗਭਗ 14 ਟੀਪੀਡੀ ਸੀਬੀਜੀ ਦਾ ਉਤਪਾਦਨ ਕਰਨ ਲਈ ਡਿਜ਼ਾਈਨ ਕੀਤੀ ਗਈ ਇੱਕ ਬੇਮਿਸਾਲ ਪਹਿਲ ਹੈ। ਇਸ ਪ੍ਰੋਜੈਕਟ ਵਿੱਚ ਕੱਚੇ ਮਾਲ ਦੀ ਪ੍ਰਾਪਤੀ ਅਤੇ ਸਟੋਰੇਜ, ਸੀਬੀਜੀ ਪ੍ਰੋਸੈਸਿੰਗ ਸੈਕਸ਼ਨ, ਸਬੰਧਿਤ ਉਪਯੋਗਤਾਵਾਂ, ਸੀਬੀਜੀ ਕੈਸਕੇਡ ਫਿਲਿੰਗ ਸ਼ੇਡ ਅਤੇ ਠੋਸ ਖਾਦ ਸਟੋਰੇਜ ਅਤੇ ਬੈਗਿੰਗ ਸੁਵਿਧਾ ਸਾਮਲ ਹਨ।
ਸਮਾਜਿਕ ਅਤੇ ਆਰਥਿਕ ਪ੍ਰਭਾਵ: ਪ੍ਰੋਜੈਕਟ ਦਾ ਟੀਚਾ ਸਥਾਨਕ ਕਿਸਾਨਾਂ ਅਤੇ ਕਿਸਾਨ ਉਤਪਾਦਕ ਸੰਗਠਨਾਂ ਤੋਂ ਬਾਇਓਮਾਸ ਖਰੀਦ ਕੇ ਕਿਸਾਨਾਂ ਦੀ ਆਮਦਨ ਨੂੰ ਹੁਲਾਰਾ ਦੇਣਾ ਹੈ, ਜਿਸ ਨਾਲ 100 ਤੋਂ ਅਧਿਕ ਲੋਕਾਂ ਨੂੰ ਆਜੀਵਿਕਾ ਦੇ ਮੌਕੇ ਪ੍ਰਦਾਨ ਹੋਣਗੇ। ਇਹ ਪਲਾਂਟ ਹਜ਼ਾਰਾਂ ਕਿਸਾਨਾਂ, ਟ੍ਰਾਂਸਪੋਰਟਰਾਂ ਅਤੇ ਖੇਤੀ ਮਜ਼ਦੂਰਾਂ ਨੂੰ ਪ੍ਰੱਤਖ ਆਜੀਵਿਕਾ ਦੇ ਮੌਕੇ ਅਤੇ ਅਪ੍ਰੱਤਖ ਲਾਭ ਵੀ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਜੈਵਿਕ ਖਾਦ ਦੀ ਵਿਕਰੀ ਦਾ ਉਦੇਸ਼ ਮਿੱਟੀ ਦੀ ਗੁਣਵੱਤਾ ਅਤੇ ਫਸਲ ਦੀ ਪੈਦਾਵਰ ਨੂੰ ਵਧਾਉਣਾ ਹੈ, ਜੋ ਟਿਕਾਊ ਖੇਤੀਬਾੜੀ ਵਿੱਚ ਯੋਗਦਾਨ ਦਿੰਦਾ ਹੈ।
ਵਿਲੱਖਣ ਵਿਸ਼ੇਸ਼ਤਾਵਾਂ: ਸੀਬੀਜੀ ਉਤਪਾਦਨ ਦੀ ਤਕਨੀਕ ਲਈ ਮੈਸਰਜ਼ ਪ੍ਰਾਜ ਇੰਡਸਟਰੀਜ਼ ਲਿਮਿਟਿਡ, ਪੁਣੇ ਤੋਂ ਲਾਇਸੈਂਸ ਲਿਆ ਗਿਆ ਹੈ ਅਤੇ ਡਾਈਜੈਸਟਰ ਦਾ ਡਿਜ਼ਾਈਨ ਬਾਇਓਗੈਸ ਦੇ ਉਤਪਾਦਨ ਨੂੰ ਅਧਿਕਤਮ ਬਣਾਉਂਦਾ ਹੈ। ਖਾਦ ਕੰਟਰੋਲ ਆਦੇਸ਼ ਦੇ ਸਖ਼ਤ ਮਾਪਦੰਡਾਂ ਦਾ ਪਾਲਣ ਕਰਦੇ ਹੋਏ, ਪਲਾਂਟ ਵਿੱਚ ਪ੍ਰਦੂਸ਼ਣ-ਸੰਵੇਦਨਸ਼ੀਲ ਜ਼ੀਰੋ ਲਿਕਵਿਡ ਡਿਸਚਾਰਜ ਡਿਜ਼ਾਈਨ ਸ਼ਾਮਲ ਹੈ।
ਵਾਤਾਵਰਣਿਕ ਪ੍ਰਭਾਵ: ਸੀਬੀਜੀ, ਸੀਐੱਨਜੀ ਦੇ ਸਮਾਨ ਗੁਣਾਂ ਨਾਲ, ਗ੍ਰੀਨ, ਨਵਿਆਉਣਯੋਗ ਆਟੋਮੋਟਿਵ ਫਿਊਲ ਦੇ ਰੂਪ ਵਿੱਚ ਕੰਮ ਕਰਦਾ ਹੈ। ਇਹ ਪ੍ਰੋਜੈਕਟ ਕੁਦਰਤੀ ਗੈਸ ਅਤੇ ਕੱਚੇ ਤੇਲ ਦੇ ਆਯਾਤ ਵਿੱਚ ਕਮੀ, ਨਿਕਾਸੀ ਵਿੱਚ ਕਮੀ ਅਤੇ ਜਲਵਾਯੂ ਪਰਿਵਰਤਨ ਦੇ ਟੀਚਿਆਂ ਅਤੇ ਸਵੱਛ ਭਾਰਤ ਮਿਸ਼ਨ ਵਿੱਚ ਸਕਾਰਾਤਮਕ ਯੋਗਦਾਨ ਦੀ ਉਮੀਦ ਕਰਦੀ ਹੈ।
ਪ੍ਰੋਜੈਕਟ ਲਾਗਤ ਅਤੇ ਸਮਾਂ ਸੀਮਾ: ਸੀਬੀਜੀ ਪਲਾਂਟ ਨੂੰ 133 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਹ ਪੂਰਾ ਹੋ ਚੁੱਕਿਆ ਹੈ ਅਤੇ ਵਰਤਮਾਨ ਵਿੱਚ ਇਸ ਦੀ ਪ੍ਰਕਿਰਿਆ ਸਥਿਰਤਾ ਅਤੇ ਟੈਸਟਿੰਗ ਚੱਲ ਰਹੀ ਹੈ।
ਇਸ ਪਲਾਂਟ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਫਾਸਫੇਟ ਰਿਚ ਆਰਗੈਨਿਕ ਖਾਦ (ਪੀਆਰਓਐੱਮ) ਸੁਵਿਧਾ ਵੀ ਹੈ, ਜੋ ਪੈਮਾਨੇ ਅਤੇ ਡਿਜ਼ਾਈਨ ਵਿੱਚ ਅਦੁੱਤੀ ਹੈ, ਤਾਕਿ ਸਖ਼ਤ ਖਾਦ ਕੰਟਰੋਲ ਆਦੇਸ਼ ਮਾਪਦੰਡਾਂ ਨੂੰ ਪੂਰਾ ਕਰਦੇ ਹੋਏ ਜੈਵਿਕ ਖਾਦ ਦਾ ਉਤਪਾਦਨ ਕੀਤਾ ਜਾ ਸਕੇ।
ਐੱਚਪੀਸੀਐੱਲ ਸੀਬੀਜੀ ਪਲਾਂਟ ਦਾ ਉਦਘਾਟਨ ਭਾਰਤ ਦੇ ਟਿਕਾਊ ਊਰਜਾ ਸਮਾਧਾਨਾਂ ਦੀ ਖੋਜ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਨੂੰ ਚਿਨ੍ਹਿਤ ਕਰਦਾ ਹੈ ਅਤੇ ਇਹ ਊਰਜਾ ਪਹੁੰਚ, ਕੁਸ਼ਲਤਾ, ਸਥਿਰਤਾ ਅਤੇ ਸੁਰੱਖਿਆ ‘ਤੇ ਅਧਾਰਿਤ ਭਵਿੱਖ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ ਹੈ।
*****
ਆਰਕੇਜੇ/ਐੱਮ
(रिलीज़ आईडी: 2001873)
आगंतुक पटल : 162