ਰਾਸ਼ਟਰਪਤੀ ਸਕੱਤਰੇਤ
ਅੰਮ੍ਰਿਤ ਉਦਯਾਨ (AmritUdyan) 2 ਫਰਵਰੀ ਤੋਂ ਆਮ ਜਨਤਾ ਦੇ ਲਈ ਖੁੱਲ੍ਹੇਗਾ
Posted On:
19 JAN 2024 6:31PM by PIB Chandigarh
ਰਾਸ਼ਟਰਪਤੀ ਭਵਨ ਦਾ ਅੰਮ੍ਰਿਤ ਉਦਯਾਨ (AmritUdyan) 2 ਫਰਵਰੀ ਤੋਂ 31 ਮਾਰਚ, 2024 ਤੱਕ ਉਦਯਾਨ ਉਸਤਵ-1, 2024 (Udyan Utsav-1, 2024) ਦੇ ਤਹਿਤ ਆਮ ਜਨਤਾ ਦੇ ਦਰਸ਼ਨ ਦੇ ਲਈ ਖੁੱਲ੍ਹਾ ਰਹੇਗਾ। ਲੋਕ ਸੋਮਵਾਰ, ਜੋ ਕਿ ਰੱਖ-ਰਖਾਅ ਦਾ ਦਿਨ ਹੈ, ਨੂੰ ਛੱਡਕੇ ਸਪਤਾਹ ਵਿੱਚ ਛੇ ਦਿਨ ਇਸ ਉਦਯਾਨ (the Udyan) ਵਿੱਚ ਜਾ ਸਕਣਗੇ।
ਅੰਮ੍ਰਿਤ ਉਦਯਾਨ (The AmritUdyan) ਨਿਮਨਲਿਖਤ ਦਿਨਾਂ ਨੂੰ ਵਿਸ਼ੇਸ਼ ਸ਼੍ਰੇਣੀ ਦੇ ਲੋਕਾਂ ਦੇ ਲਈ ਖੁੱਲ੍ਹਾ ਰਹੇਗਾ:
· 22 ਫਰਵਰੀ- ਦਿਵਯਾਂਗ ਵਿਅਕਤੀਆਂ ਦੇ ਲਈ
· 23 ਫਰਵਰੀ- ਰੱਖਿਆ, ਅਰਧਸੈਨਿਕ ਅਤੇ ਪੁਲਿਸ ਬਲਾਂ ਦੇ ਕਰਮਚਾਰੀਆਂ ਦੇ ਲਈ
· 1 ਮਾਰਚ- ਮਹਿਲਾਵਾਂ ਅਤੇ ਕਬਾਇਲੀ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀਜ਼) ਦੇ ਲਈ
· 5 ਮਾਰਚ- ਅਨਾਥ ਆਸ਼ਰਮਾਂ ਦੇ ਬੱਚਿਆਂ ਦੇ ਲਈ
ਸੈਲਾਨੀਆਂ ਨੂੰ 1000 ਵਜੇ ਤੋਂ 1600 ਵਜੇ ਦੇ ਵਿਚਕਾਰ ਛੇ ਘੰਟੇ ਦੇ ਸਲੌਟ ਵਿੱਚ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ। ਦੁਪਹਿਰ ਤੋਂ ਪਹਿਲਾਂ ਦੇ ਦੋ ਸਲੌਟ (1000 ਵਜੇ ਤੋਂ 1200 ਵਜੇ) ਦੀ ਸਮਰੱਥਾ ਸਪਤਾਹ ਦੇ ਦਿਨਾਂ ਵਿੱਚ 7,500 ਸੈਲਾਨੀਆਂ ਅਤੇ ਵੀਕਐਂਡ ‘ਤੇ ਹਰੇਕ ਸਲੌਟ ਵਿੱਚ 10,000 ਸੈਲਾਨੀਆਂ ਦੀ ਹੋਵੇਗੀ। ਦੁਪਹਿਰ ਤੋਂ ਬਾਅਦ ਦੇ ਚਾਰ ਸਲੌਟ (12.00 ਵਜੇ ਤੋਂ 16.00 ਵਜੇ) ਦੀ ਸਮਰੱਥਾ ਸਪਤਾਹ ਦੇ ਦਿਨਾਂ ਵਿੱਚ ਹਰੇਕ ਸਲੌਟ ਵਿੱਚ 5,000 ਸੈਲਾਨੀਆਂ ਅਤੇ ਵੀਕਐਂਡ ‘ਤੇ 7,500 ਸੈਲਾਨੀਆਂ ਦੀ ਹੋਵੇਗੀ। ਬੁਕਿੰਗ https://visit.rashtrapatibhavan.gov.in/visit/amrit-udyan/rE ‘ਤੇ ਕੀਤੀ ਜਾ ਸਕੇਗੀ।
ਸਿੱਧੇ ਚਲੇ ਆਉਣ ਵਾਲੇ ਸੈਲਾਨੀਆਂ (Walk-in visitors) ਨੂੰ ਰਾਸ਼ਟਰਪਤੀ ਭਵਨ ਦੇ ਗੇਟ ਨੰਬਰ 12 ਦੇ ਨੇੜੇ ਸੁਵਿਧਾ ਕਾਊਂਟਰਾਂ ਜਾਂ ਸੈਲਫ ਸਰਵਿਸ ਕਿਓਸਕ ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ।
ਸਾਰੇ ਸੈਲਾਨੀਆਂ ਦਾ ਪ੍ਰਵੇਸ਼ ਅਤੇ ਨਿਕਾਸ ਰਾਸ਼ਟਰਪਤੀ ਸੰਪਦਾ ਦੇ ਗੇਟ ਨੰਬਰ 35 ਤੋਂ ਹੋਵੇਗਾ, ਜਿੱਥੇ ਨੌਰਥ ਐਵੇਨਿਊ (North Avenue) ਰਾਸ਼ਟਰਪਤੀ ਭਵਨ ਨਾਲ ਜੁੜਦਾ ਹੈ। ਸੈਲਾਨੀਆਂ ਦੀ ਸੁਵਿਧਾ ਦੇ ਲਈ ਸੈਂਟਰਲ ਸਕੱਤਰੇਤ ਮੈਟਰੋ ਸਟੇਸ਼ਨ ਤੋਂ ਗੇਟ ਨੰਬਰ 35 ਤੱਕ ਸ਼ਟਲ ਬੱਸ ਸੇਵਾ ਸਵੇਰੇ 9.30 ਵਜੇ ਤੋਂ ਸ਼ਾਮ 5.00 ਵਜੇ ਦੇ ਵਿਚਕਾਰ ਹਰ 30 ਮਿੰਟ ਦੇ ਅੰਤਰਾਲ ‘ਤੇ ਉਪਲਬਧ ਰਹੇਗੀ।
ਇਸ ਦੌਰੇ ਦੇ ਦੌਰਾਨ, ਸੈਲਾਨੀ ਬੋਨਸਾਈ ਗਾਰਡਨ, ਮਿਊਜ਼ਿਕਲ ਫਾਊਂਟੇਨ , ਸੈਂਟਰਲ ਲਾਅਨ, ਲੌਂਗ ਗਾਰਡਨ ਅਤੇ ਸਰਕੁਲਰ ਗਾਰਡਨ ਤੋਂ ਹੋ ਕੇ ਗੁਜਰਨਗੇ। ਬਾਹਰ ਨਿਕਲਣ ‘ਤੇ ਉਨ੍ਹਾਂ ਦੇ ਲਈ ਫੂਡ ਕੋਰਟ ਹੋਣਗੇ।
ਸੈਲਾਨੀ ਮੋਬਾਈਲ ਫੋਨ, ਇਲੈਕਟ੍ਰੌਨਿਕ ਚਾਬੀਆਂ, ਪਰਸ/ਹੈਂਡਬੈਗ, ਪਾਣੀ ਦੀਆਂ ਬੋਤਲਾਂ ਅਤੇ ਸ਼ਿਸ਼ੂਆਂ ਦੇ ਲਈ ਦੁੱਧ ਦੀਆਂ ਬੋਤਲਾਂ ਲੈ ਜਾ ਸਕਦੇ ਹਨ। ਪਬਲਿਕ ਰੂਟ ‘ਤੇ ਵਿੰਭਿੰਨ ਸਥਾਨਾਂ ‘ਤੇ ਪੇਅਜਲ, ਪਖਾਨਿਆਂ ਅਤੇ ਫਸਟ ਏਡ/ ਮੈਡੀਕਲ ਸੁਵਿਧਾਵਾਂ ਦਾ ਪ੍ਰਾਵਧਾਨ ਕੀਤਾ ਜਾਵੇਗਾ।
***
ਡੀਐੱਸ/ਏਕੇ
(Release ID: 1998229)
Visitor Counter : 64