ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸਫਲਤਾ ਦੀ ਕਹਾਣੀ- ਉੱਦਮ 'ਕਾਰੂਆਂਗਨ' ਨਿਰਮਾਤਾ ਅਤੇ ਨਿਰਯਾਤਕ - ਰੰਗਾਈ ਅਤੇ ਪ੍ਰਿੰਟਿੰਗ
Posted On:
15 JAN 2024 3:44PM by PIB Chandigarh
ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦਾ ਇੱਕ ਕੁਆਰਾ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਇੱਕ ਚੰਗੇ ਮਾਰਗਦਰਸ਼ਕ ਦੀ ਭਾਲ ਕਰ ਰਿਹਾ ਸੀ। ਆਪਣੇ ਸੀਮਤ ਕੰਪਿਊਟਰ ਗਿਆਨ ਦੇ ਨਾਲ, ਉਹ ਇੱਕ ਨਾਮ ਲੱਭਣ ਵਿੱਚ ਕਾਮਯਾਬ ਹੋ ਗਿਆ - ਐੱਮਜੀਆਈਆਰਆਈ ਅਤੇ ਤੁਰੰਤ ਉਸ ਨੇ ਆਪਣੇ ਉੱਦਮੀ ਵਿਕਾਸ ਲਈ ਐੱਮਜੀਆਈਆਰਆਈ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਮੋਬਾਈਲ ਰਾਹੀਂ ਐੱਮਜੀਆਈਆਰਆਈ ਤੋਂ ਕਾਫ਼ੀ ਗਿਆਨ ਪ੍ਰਾਪਤ ਕਰਨ ਤੋਂ ਬਾਅਦ, ਉਹ ਸਰੀਰਕ ਤੌਰ 'ਤੇ ਐੱਮਜੀਆਈਆਰਆਈ ਗਿਆ ਅਤੇ ਖਾਦੀ ਅਤੇ ਟੈਕਸਟਾਈਲ ਡਿਵੀਜ਼ਨ ਦੀ ਵਿਗਿਆਨਕ ਟੀਮ ਨੂੰ ਮਿਲਿਆ ਅਤੇ ਆਪਣੇ ਇਲਾਕੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਆਪਣੀ ਇੱਛਾ ਬਾਰੇ ਦੱਸਿਆ। ਜਦੋਂ ਉਸ ਦੇ ਪਿਛੋਕੜ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਗ੍ਰੈਜੂਏਟ ਵੀ ਨਹੀਂ ਹੈ, ਉਹ ਉਸ ਪਰਿਵਾਰ ਨਾਲ ਸਬੰਧਤ ਹੈ ਜੋ ਪਿਛਲੇ 20 ਸਾਲਾਂ ਤੋਂ ਰੰਗਾਈ ਦਾ ਕੰਮ ਕਰ ਰਿਹਾ ਸੀ। ਉਹ ਉਸੇ ਖੇਤਰ ਵਿੱਚ ਹੋਰ ਵਿਕਾਸ ਕਰਨਾ ਚਾਹੁੰਦਾ ਸੀ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸੀ। ਉਸ ਨੂੰ ਆਪਣੀ ਪਹਿਲੀ ਫੇਰੀ ਦੌਰਾਨ ਐੱਮਜੀਆਈਆਰਆਈ ਵਿਖੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਲਈ ਬੁਨਿਆਦੀ ਲੋੜਾਂ ਅਤੇ ਪੜਾਅ ਦਰ ਪੜਾਅ ਕਿਵੇਂ ਵਧਣਾ ਹੈ ਬਾਰੇ ਜਾਣਕਾਰੀ ਦਿੱਤੀ ਗਈ। ਐੱਮਜੀਆਈਆਰਆਈ ਦੇ ਮਾਰਗਦਰਸ਼ਨ ਲਈ ਸਹਿਮਤ ਹੁੰਦੇ ਹੋਏ, ਉਹ 09.06.2016 ਤੋਂ 29.06.2016 ਤੱਕ ਖਾਦੀ ਨੂੰ ਕੁਦਰਤੀ ਰੰਗਾਂ ਨਾਲ ਰੰਗਣ ਬਾਰੇ ਹੁਨਰ ਵਿਕਾਸ ਸਿਖਲਾਈ ਲਈ ਸ਼ਾਮਲ ਹੋਇਆ।
ਐੱਮਜੀਆਈਆਰਆਈ ਵਿਖੇ ਆਪਣੀ ਸਿਖਲਾਈ ਪੂਰੀ ਕਰਨ ਤੋਂ ਤੁਰੰਤ ਬਾਅਦ, ਉਸਨੇ ਆਪਣੇ ਹੀ ਪਿੰਡ ਭਾਵ ਬੇਨੇਪੁਕੁਰ ਪਾੜਾ, ਪੋਸਟ ਸੁਰੀ, ਜ਼ਿਲ੍ਹਾ ਬੀਰਭੂਮ, ਪੱਛਮੀ ਬੰਗਾਲ ਵਿਖੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਤਿਆਰੀ ਵਿਢ ਦਿੱਤੀ। ਜਿਵੇਂ ਕਿ ਉਹ ਸੂਖਮ ਪੱਧਰ 'ਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਸੀ, ਇਸ ਲਈ ਲੋੜੀਂਦੇ ਫੰਡਾਂ ਦਾ ਪ੍ਰਬੰਧ ਉਸ ਦੇ ਪਰਿਵਾਰ ਵਲੋਂ ਕੀਤਾ ਗਿਆ ਸੀ। ਅਗਸਤ, 2016 ਵਿੱਚ ਉਸ ਦਾ ਆਪਣਾ "ਕਾਰੂਆਂਗਨ" ਨਾਮਕ ਉੱਦਮ ਬਣਿਆ, ਜਿੱਥੇ ਸੂਤ ਅਤੇ ਰੇਸ਼ਮ ਦੀ ਕੱਪੜਾ ਸਮੱਗਰੀ 'ਤੇ ਬਾਟਿਕ, ਕੁਦਰਤੀ ਰੰਗਾਈ, ਟਾਈ ਐਂਡ ਡਾਈ, ਸ਼ਿਬੋਰੀ ਲਾਹਰੀਆ ਆਦਿ ਦਾ ਕੰਮ ਸ਼ੁਰੂ ਕੀਤਾ ਗਿਆ।
ਉਸ ਨੇ 5 ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਹੈ ਅਤੇ ਆਪਣੀ ਰਵਾਇਤੀ ਰੰਗਾਈ ਯੂਨਿਟ ਸ਼ੁਰੂ ਕੀਤੀ ਹੈ।
ਮੌਜੂਦਾ ਸਮੇਂ ਵਿੱਚ ਪ੍ਰਤੀ ਦਿਨ 100 ਮੀਟਰ ਕੱਪੜੇ ਨੂੰ ਜਾਂ ਤਾਂ ਰੰਗਿਆ ਜਾ ਸਕਦਾ ਹੈ ਜਾਂ ਪ੍ਰਿੰਟ ਕੀਤਾ ਜਾ ਸਕਦਾ ਹੈ। ਰੰਗਾਈ ਜਾਂ ਪ੍ਰਿੰਟ ਕੀਤੀ ਸਮੱਗਰੀ ਨੂੰ ਸਥਾਨਕ ਬਾਜ਼ਾਰ ਵਿੱਚ ਸੇਲ ਆਊਟਲੈਟ ਰਾਹੀਂ ਵੇਚਿਆ ਜਾ ਰਿਹਾ ਹੈ। ਉਹ ਆਪਣੀ ਸਮੱਗਰੀ ਦੀ ਮਾਰਕੀਟਿੰਗ ਲਈ ਦੇਸ਼ ਭਰ ਦੀਆਂ ਸਾਰੀਆਂ ਪ੍ਰਦਰਸ਼ਨੀਆਂ, ਸਥਾਨਕ, ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਵੀ ਹਿੱਸਾ ਲੈਂਦੇ ਹਨ ਅਤੇ ਲਗਭਗ 50,000 ਰੁਪਏ ਦੀ ਮਹੀਨਾਵਾਰ ਆਮਦਨ ਕਮਾਉਂਦੇ ਹਨ।
ਉਹ ਐੱਮਜੀਆਈਆਰਆਈ ਦੇ ਖਾਦੀ ਅਤੇ ਟੈਕਸਟਾਈਲ ਵਿਭਾਗ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਰਵਾਇਤੀ ਰੰਗਾਈ ਅਤੇ ਪ੍ਰਿੰਟਿੰਗ ਤਕਨੀਕਾਂ, ਡਿਜ਼ਾਈਨ ਅਤੇ ਮਾਰਕੀਟਿੰਗ ਰਣਨੀਤੀ ਵਿੱਚ ਤਕਨੀਕੀ ਮਾਰਗਦਰਸ਼ਨ ਪ੍ਰਾਪਤ ਕਰਦਾ ਹੈ। ਮੌਜੂਦਾ ਸਮੇਂ ਵਿੱਚ ਉਹ ਨਿਰਯਾਤ ਲਈ ਆਪਣੀ ਯੂਨਿਟ ਨੂੰ ਰਜਿਸਟਰ ਕਰਨ ਵਿੱਚ ਸਫਲ ਰਿਹਾ ਹੈ।
****
ਐੱਮਜੇਪੀਐੱਸ
(Release ID: 1996919)
Visitor Counter : 92