ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਤਹਿਤ ਲੱਦਾਖ ਵਿੱਚ ਤੇਜ਼ੀ ਨਾਲ ਵਿਕਾਸ ਹੋਇਆ ਹੈ


ਐੱਲਏਐੱਚਡੀਸੀ-ਕਾਰਗਿਲ ਦੇ ਕੌਂਸਲਰ ਸ਼੍ਰੀ ਸਟੈਨਜ਼ਿਨ ਲਾਕਪਾ ਦੀ ਅਗਵਾਈ ਵਿੱਚ ਵਫ਼ਦ ਨੇ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ

Posted On: 15 JAN 2024 7:06PM by PIB Chandigarh

ਪ੍ਰਧਾਨ ਮਤੰਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਲੱਦਾਖ ਵਿੱਚ ਤੇਜ਼ੀ ਨਾਲ ਵਿਕਾਸ ਹੋਇਆ ਹੈ, ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਜਦੋਂ ਅੱਜ ਲੱਦਾਖ ਆਟੋਨੋਮਸ ਹਿਲ ਡਿਵੈਲਪਮੈਂਟ ਕੌਂਸਲ (ਐੱਲਏਐੱਚਡੀਸੀ)-ਕਾਰਗਿਲ ਦੇ ਕੌਸਲਰ ਸ਼੍ਰੀ ਸਟੈਨਜ਼ਿਨ ਲਾਕਪਾ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਮੁਲਾਕਾਤ ਕੀਤੀ।

ਉਨ੍ਹਾਂ ਨੇ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਲੱਦਾਖ ਦੇ ਵਿਕਾਸ ਅਤੇ ਬੋਧੀਆਂ ਅਤੇ ਆਦਿਵਾਸੀ ਸਮੇਤ ਸਥਾਨਕ ਅਬਾਦੀ ਦੇ ਕਲਿਆਣ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਹੈ।

ਵਫ਼ਦ ਨੇ ਅਕਤੂਬਰ 2019 ਵਿੱਚ ਯੂਟੀ ਦਾ ਦਰਜਾ ਦਿੱਤੇ ਜਾਣ ਦੇ ਬਾਅਦ ਪਹਾੜੀ ਖੇਤਰ ਦੇ ਤੇਜ਼ੀ ਨਾਲ ਵਿਕਾਸ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕੀਤਾ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਹਾਲਾਂਕਿ ਪਹਿਲੀ ਵਾਰ ਲੱਦਾਖ ਵਫ਼ਦ ਨੇ 1949 ਵਿੱਚ ਦੂਰ-ਦੁਰਾਡੇ ਖੇਤਰ ਦੇ ਲਈ ਅਲੱਗ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦਰਜੇ ਦੀ ਮੰਗ ਨੂੰ ਲੈ ਕੇ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨਾਲ ਮੁਲਾਕਾਤ ਕੀਤੀ ਸੀ ਲੇਕਿਨ ਸੱਤ ਦਹਾਕਿਆਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਆਉਣ ‘ਤੇ ਹੀ ਇਹ ਸੁਪਨਾ ਪੂਰਾ ਹੋਇਆ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਪਿਛਲੀਆਂ ਸਰਕਾਰਾਂ ਦੇ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਦਹਾਕਿਆਂ ਤੱਕ ਉਪੇਖਿਆ ਅਤੇ ਵਣਵਾਸ ਦਾ ਸਾਹਮਣਾ ਕਰਨਾ ਪਿਆ, ਇਸ ਦੇ ਉਲਟ ਪ੍ਰਧਾਨ ਮੰਤਰੀ ਮੋਦੀ ਲੱਦਾਖ ਨੂੰ ਸਰਬਉੱਚ ਪ੍ਰਾਥਮਿਕਤਾ ਅਤੇ ਧਿਆਨ ਦਿੰਦੇ ਹਨ। ਉਨ੍ਹਾਂ ਨੇ ਕਿਹਾ, ਮੋਦੀ ਸਰਕਾਰ ਦੇ ਤਹਿਤ ਪਹਿਲੀ ਵਾਰ ਲੱਦਾਖ ਨੂੰ ਇੱਕ ਯੂਨੀਵਰਸਿਟੀ, ਹੋਟਲ ਪ੍ਰਬੰਧਨ ਸੰਸਥਾਨ ਅਤੇ ਪੇਸ਼ੇਵਰ ਕਾਲਜ ਦੀ ਅਨੁਮਤੀ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਮੋਦੀ ਦੁਆਰਾ ਲੱਦਾਖ ਦੇ ਲਈ ਘੋਸ਼ਿਤ “ਕਾਰਬਨ ਨਿਊਟਰਲ” ਕਾਰਜ ਯੋਜਨਾ ਦਾ ਉਲੇਖ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ, ਲੱਦਾਖ ਦੇ ਲਈ 50 ਕਰੋੜ ਰੁਪਏ ਦੇ ਵਿਸ਼ੇਸ਼ ਵਿਕਾਸ ਪੈਕੇਜ ਦੇ ਨਾਲ, ਪਹਿਲੀ ਵਾਰ ਕੋਈ ਕੇਂਦਰ ਸਰਕਾਰ ਖੇਤਰ ਦੇ ਲਈ ਵਿਭਿੰਨ ਪ੍ਰੋਜੈਕਟਾਂ ਦੇ ਵਿੱਤਪੋਸ਼ਣ ਵਿੱਚ ਇਤਨੀ ਉਦਾਰ ਰਹੀ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਯੂਪੀਐੱਸਸੀ ਦੀ ਸਿਵਲ ਸੇਵਾ ਪਰੀਖਿਆ ਦੇ ਸੰਚਾਲਨ ਦੇ ਲਈ ਲੇਹ ਵਿੱਚ ਇੱਕ ਵਿਸ਼ੇਸ਼ ਪਰੀਖਿਆ ਕੇਂਦਰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, “ਇਹ ਨਾ ਕੇਵਲ ਇੱਕ ਮਹੱਤਵਪੂਰਨ ਸ਼ਾਸਨ ਸੁਧਾਰ ਹੈ ਬਲਕਿ ਪਿਛੜੇ ਅਤੇ ਦੂਰ-ਦਰਾਜ ਇਲਾਕਿਆਂ ਵਿੱਚ ਰਹਿਣ ਵਾਲੇ ਨੌਕਰੀ ਦੇ ਇਛੁੱਕ ਨੌਜਵਾਨਾਂ ਦੇ ਲਈ ਇੱਕ ਵੱਡਾ ਸਮਾਜਿਕ ਸੁਧਾਰ ਹੈ।”

ਡਾ. ਜਿਤੇਂਦਰ ਸਿੰਘ ਨੇ ਕਿਹਾ, ਲੱਦਾਖ ਵਿੱਚ ਜਲਦੀ ਹੀ ਚਾਂਗਥਾਂਗ ਵਣਜੀਵ ਜੰਗਲੀ ਜੀਵ ਸੈਂਕਚੂਰੀ ਦੇ ਇੱਕ ਹਿੱਸੇ ਦੇ  ਰੂਪ ਵਿੱਚ ਪੂਰਬੀ ਲੱਦਾਖ ਦੇ ਹਾਨਲੇ ਪਿੰਡ ਵਿੱਚ ਨਾਈਟ ਸਕਾਈ ਰਿਜਰਵ ਵਿੱਚ ਦੱਖਣੀ ਪੂਰਬੀ ਏਸ਼ੀਆ ਦਾ ਪਹਿਲਾ ਨਾਈਟ ਸਕਾਈ ਸੈਂਕਚੂਰੀ ਹੋਵੇਗਾ। ਉਨ੍ਹਾਂ ਨੇ ਕਿਹਾ, ਇਹ ਭਾਰਤ ਵਿੱਚ ਐਸਟ੍ਰੋ-ਟੂਰਿਜ਼ਮ ਨੂੰ ਹੁਲਾਰਾ ਦੇਵੇਗਾ ਅਤੇ ਆਪਟੀਕਲ, ਇੰਫ੍ਰਾ-ਰੇਡ ਅਤੇ ਗਾਮਾ-ਰੇ ਦੂਰਬੀਨਾਂ ਦੇ ਲਈ ਦੁਨੀਆ ਦੇ ਸਭ ਤੋਂ ਉੱਚੇ ਸਥਾਨਾਂ ਵਿੱਚੋਂ ਇੱਕ ਹੋਵੇਗਾ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਵਿੱਚ ਸੀਐੱਸਆਈਆਰ “ਲੇਹ ਬੇਰੀ” ਨੂੰ ਹੁਲਾਰਾ ਦੇ ਰਿਹਾ ਹੈ, ਜੋ ਠੰਡੇ ਰੇਗਿਸਤਾਨ ਦਾ ਇੱਕ ਵਿਸ਼ੇਸ਼ ਫੂਡ ਉਤਪਾਦ ਹੈ। ਮਈ 2018 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਲੱਦਾਖ ਯਾਤਰਾ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੀਬਕਥਾਰਨ (Seabuckthorn) ਦੀ ਵਿਆਪਕ ਖੇਤੀ ਦੀ ਸਲਾਹ ਦਿੱਤੀ ਹੈ, ਜੋ “ਲੇਹ ਬੇਰੀ” ਦਾ ਸਰੋਤ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 15,000 ਫੁੱਟ ਤੋਂ ਅਧਿਕ ਦੀ ਉੱਚਾਈ ‘ਤੇ ਤਿੰਨ ਔਸ਼ਧੀ ਪੌਦਿਆਂ ਦੀ ਵਪਾਰਕ ਖੇਤੀ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ। ਇਸ ਵਿੱਚ “ਸੰਜੀਵਨੀ ਬੂਟੀ” ਸ਼ਾਮਲ ਹੈ, ਜਿਸ ਨੂੰ ਸਥਾਨਕ ਤੌਰ ‘ਤੇ “ਸੋਲਾ” ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸ ਵਿੱਚ ਜੀਵਨ ਰੱਖਿਅਕ ਅਤੇ ਔਸ਼ਧੀ ਗੁਣ ਬਹੁਤ ਜ਼ਿਆਦਾ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਰਮਾਣੂ ਊਰਜਾ ਵਿਭਾਗ ਫਲਾਂ ਅਤੇ ਸਬਜੀਆਂ ਦੀ ਸੰਭਾਲ਼/ਸ਼ੈਲਫ-ਲਾਈਫ ਵਿਸਤਾਰ ਦੇ ਲਈ ਗਾਮਾ ਵਿਕਿਰਣ ਟੈਕਨੋਲੋਜੀ ਦੇ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸੁਵਿਧਾਵਾਂ ਸਥਾਪਿਤ ਕਰੇਗਾ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਲੱਦਾਖ ਤੋਂ ਖੁਬਾਨੀ ਦਾ ਨਿਰਯਾਤ ਹੁਣ ਦੁਬਈ ਅਤੇ ਹੋਰ ਵਿਦੇਸ਼ੀ ਸਥਾਨਾਂ ‘ਤੇ ਕੀਤਾ ਜਾ ਰਿਹਾ ਹੈ।

 

*******

  ਐੱਸਐੱਨਸੀ/ਪੀਕੇ



(Release ID: 1996743) Visitor Counter : 59


Read this release in: English , Urdu , Hindi