ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਦਿਵਿਆ ਕਲਾ ਸ਼ਕਤੀ: ਬੈਂਗਲੁਰੂ ਦੇ ਰਵਿੰਦਰ ਕਲਾ ਸ਼ੇਤਰ ਕਲਚਰਲ ਸੈਂਟਰ ਵਿੱਚ ਦਿਵਯਾਂਗਾਂ ਦੀਆਂ ਅਦਭੁੱਤ ਸਮਰੱਥਾਵਾਂ ਦਾ ਪ੍ਰਦਰਸ਼ਨ
Posted On:
06 JAN 2024 4:56PM by PIB Chandigarh
ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ ਨੇ ਅੱਜ ਬੈਂਗਲੁਰੂ ਦੇ ਰਵਿੰਦਰ ਕਲਾ ਸ਼ੇਤਰ ਕਲਚਰਲ ਸੈਂਟਰ ਵਿੱਚ ਖੇਤਰੀ ਸੱਭਿਆਚਾਰਕ ਪ੍ਰੋਗਰਾਮ, “ਦਿਵਿਆ ਕਲਾ ਸ਼ਕਤੀ: ਦਿਵਯਾਂਗਾਂ ਦੀਆਂ ਸਮਰੱਥਾਵਾਂ ਦਾ ਸਾਕਸ਼ੀ” ਵਿਸ਼ੇ ‘ਤੇ ਪ੍ਰਤਿਭਾ, ਲੋਚ ਅਤੇ ਸਮਾਵੇਸ਼ਿਤਾ ਦੇ ਉਤਸਵ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਏ. ਨਾਰਾਇਣਸੁਆਮੀ ਅਤੇ ਰਾਜ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਉਪਸਥਿਤ ਸਨ। ਇਸ ਪ੍ਰੋਗਰਾਮ ਵਿੱਚ ਦਿਵਯਾਂਗਜਨਾਂ ਦੀਆਂ ਅਸਧਾਰਣ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ।
ਰਾਸ਼ਟਰੀ ਬਹੁ-ਦਿਵਯਾਂਗਤਾ ਜਨ ਸਸ਼ਕਤੀਕਰਣ ਸੰਸਥਾਨ (ਐੱਨਆਈਈਪੀਐੱਮਡੀ), ਚੇੱਨਈ ਅਤੇ ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿਵਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸੱਭਿਆਚਾਰਕ ਉਤਸਵ ਨੇ ਦਿਵਯਾਂਗਾਂ ਨੂੰ ਕਲਾ, ਸੰਗੀਤ, ਡਾਂਸ, ਕਲਾਬਾਜੀ ਅਤੇ ਹੋਰ ਸ਼ੈਲੀਆ ਵਿੱਚ ਆਪਣੀ ਪ੍ਰਤਿਭਾ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੰਚ ਪ੍ਰਦਾਨ ਕੀਤਾ।
ਇੱਕ ਮਹੀਨੇ ਤੋਂ ਅਧਿਕ ਦੇ ਸਮਰਪਿਤ ਅਭਿਆਸ ਨੇ ਕਰਨਾਟਕ, ਤਮਿਲ ਨਾਡੂ, ਕੇਰਲ ਅਤੇ ਪੁਦੂਚੇਰੀ ਦੇ 75 ਬੱਚਿਆਂ ਅਤੇ ਨੌਜਵਾਨਾਂ ਨੂੰ ਇਕਜੁੱਟ ਕਰਕੇ ਮੰਚ ਪ੍ਰਦਾਨ ਕੀਤਾ। ਇਹ ਵਿਜ਼ੂਅਲ ਦਿਵਯਾਂਗ , ਸੁਣਨ ਵਿੱਚ ਕਮਜੋਰੀ, ਲੋਕੋਮੋਟਰ ਡਿਸਏਬਿਲਿਟੀਜ਼, ਔਟਿਜ਼ਮ, ਸਪੈਕਟ੍ਰਮ ਵਿਕਾਰ, ਬੌਧਿਕ ਅਤੇ ਏਕਾਧਿਕ ਦਿਵਯਾਂਗਤਾ ਨਾਲ ਗ੍ਰਸਤ ਸਨ, ਲੇਕਿਨ ਇਨ੍ਹਾਂ ਨੇ ਸ਼ਸਾਤਰੀ ਤੋਂ ਲੈ ਕੇ ਲੋਕ ਅਤੇ ਆਧੁਨਿਕ ਸ਼ੈਲੀਆਂ ਅਤੇ ਯੋਗ ਅਤੇ ਏਰੋਬਿਕਸ ਦੀਆਂ ਸ਼ੈਲੀਆਂ ਵਿੱਚ ਉਤਕ੍ਰਿਸ਼ਟ ਕਲਾ ਦਾ ਪ੍ਰਦਰਸ਼ਨ ਕੀਤਾ।
ਇਸ ਪ੍ਰੋਗਰਾਮ ਵਿੱਚ 100 ਤੋਂ ਅਧਿਕ ਦਰਸ਼ਕ, ਮਾਤਾ-ਪਿਤਾ. ਸਪੈਸ਼ਲ ਟੀਚਰ, ਪੁਨਰਵਾਸ ਪੇਸ਼ੇਵਰ, ਵਿਦਿਆਰਥੀ, ਗ਼ੈਰ ਸਰਕਾਰੀ ਸੰਗਠਨ ਅਤੇ ਹੋਰ ਵਿਸ਼ੇਸ਼ ਲੋਕ ਸ਼ਾਮਲ ਹੋਏ। ਸ਼ਾਨਦਾਰ ਕਲਾ ਸ਼ਕਤੀ ਦਾ ਇਹ ਉਤਸਵ ਨਾ ਕੇਵਲ ਦਿਵਯਾਂਗਾਂ ਦੀਆਂ ਸਮਰੱਥਾਵਾਂ ਦਾ ਜਸ਼ਨ ਮਨਾਉਂਦਾ ਹੈ, ਬਲਕਿ ਇਸ ਦਾ ਉਦੇਸ਼ ਜਾਗਰੂਕਤਾ ਅਤੇ ਦਿਵਯਾਂਗਜਨਾਂ ਦੇ ਪ੍ਰਤੀ ਸਮਾਜਿਕ ਧਾਰਨਾਵਾਂ ਨੂੰ ਬਦਲਣਾ ਵੀ ਹੈ।
ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦਾ ਦਿਵਯਾਂਗ ਜਨ ਸਸ਼ਕਤੀਕਰਣ ਵਿਭਾਗ, ਸਰਗਰਮ ਰੂਪ ਨਾਲ ਇਸ ਪ੍ਰਕਾਰ ਦੀਆਂ ਪਹਿਲਾਂ ਨੂੰ ਹੁਲਾਰਾ ਦੇ ਰਿਹਾ ਹੈ। “ਦਿਵਿਯ ਕਲਾ ਸ਼ਕਤੀ” ਪ੍ਰੋਗਰਾਮ ਦਾ ਆਯੋਜਨ ਜਾਗਰੂਕਤਾ ਸਿਰਜਣ ਪ੍ਰੋਗਰਾਮ (ਏਜੀਪੀ) ਦੇ ਤਹਿਤ ਵਿੱਤ ਪੋਸ਼ਿਤ ਕੀਤਾ ਗਿਆ ਹੈ। ਇਹ ਰਾਸ਼ਟਰ ਦੇ ਸਮਾਜਿਕ-ਸੱਭਿਆਚਾਰਕ ਅਤੇ ਆਰਥਿਕ ਵਿਕਾਸ ਦੇ ਯੋਗਦਾਨ ਦੇ ਲਈ ਦਿਵਯਾਂਗਜਨਾਂ ਨੂੰ ਮੰਚ ਪ੍ਰਦਾਨ ਕਰਨ ਦੇ ਲਈ ਵਿਭਾਗ ਦੀ ਪ੍ਰਤੀਬੱਧਤਾ ਦਰਸਾਉਂਦਾ ਹੈ।
ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿਵਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਨੇ ਏਡੀਆਈਪੀ ਯੋਜਨਾ ਦੇ ਜ਼ਰੀਏ 152 ਦਿਵਯਾਂਗ ਵਿਅਕਤੀਆਂ ਨੂੰ 12.69 ਲੱਖ ਰੁਪਏ ਦੀ ਸਹਾਇਤਾ ਅਤੇ ਉਪਕਰਣ ਪ੍ਰਦਾਨ ਕੀਤੇ ਗਏ ਹਨ।
****
ਐੱਮਜੀ/ਐੱਮਐੱਸ/ਵੀਐੱਲ/ਐੱਸਡੀ
(Release ID: 1994070)
Visitor Counter : 82