ਵਿੱਤ ਮੰਤਰਾਲਾ
azadi ka amrit mahotsav

‘ ‘7.32% ਭਾਰਤ ਸਰਕਾਰ ਸਟਾਕ 2024’ ਦੇ ਮੁੜ ਭੁਗਤਾਨ ਅਧੀਨ ਬਾਕੀ ਬਕਾਇਆ 25 ਜਨਵਰੀ 2024

Posted On: 02 JAN 2024 7:10PM by PIB Chandigarh

 ‘7.32%  ਭਾਰਤ ਸਰਕਾਰ ਸਟਾਕ 2024’  ਦੇ ਮੁੜ ਭੁਗਤਾਨ ਦੇ ਅਧੀਨ ਬਾਕੀ ਬਕਾਇਆ 25 ਜਨਵਰੀ 2024 (26-28 ਜਨਵਰੀ, 2024 ਨੂੰ ਛੁੱਟੀ ਹੋਣ ਦੇ ਕਾਰਨ) ਦੇ ਬਰਾਬਰ ਮੁੜ ਭੁਗਤਾਨ ਯੋਗ ਹੋਵੇਗਾ। ਮਿਤੀ 28 ਜਨਵਰੀ 2024 ਤੋਂ ਉਸ ‘ਤੇ ਕੋਈ ਵਿਆਜ ਨਹੀਂ ਮਿਲੇਗਾ। ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੇ ਤਹਿਤ ਕਿਸੇ ਵੀ ਰਾਜ ਸਰਕਾਰ ਦੁਆਰਾ ਮੁੜ-ਭੁਗਤਾਨ ਦਿਵਸ ‘ਤੇ ਛੁੱਟੀ ਘੋਸ਼ਿਤ ਹੋਣ ਦੀ ਸਥਿਤੀ ਵਿੱਚ, ਕਰਜ਼ੇ ਦਾ ਭੁਗਤਾਨ ਉਸ ਰਾਜ ਵਿੱਚ ਭੁਗਤਾਨ ਦਫ਼ਤਰਾਂ ਦੁਆਰਾ ਪਿਛਲੇ ਕਾਰਜ ਦਿਵਸ ‘ਤੇ ਕੀਤਾ ਜਾਵੇਗਾ।

ਗਵਰਨਮੈਂਟ ਸਕਿਓਰਿਟੀਜ਼ ਰੈਗੂਲੇਸ਼ਨਜ਼, 2007 ਦੇ ਉਪ-ਨਿਯਮਾਂ 24 (2) ਅਤੇ 24(3) ਦੇ ਅਨੁਸਾਰ ਸਬਸਿਡਰੀ ਜਨਰਲ ਲੇਜ਼ਰ ਜਾਂ ਗ੍ਰਾਹਕਾਂ ਦੇ ਸਬਸਿਡਰੀ ਜਨਰਲ ਲੇਜ਼ਰ ਖਾਤੇ ਜਾਂ ਸਟਾਕ ਸਰਟੀਫਿਕੇਟ ਦੇ ਰੂਪ ਵਿੱਚ ਰੱਖੀ ਗਈ ਸਰਕਾਰੀ ਸੁਰੱਖਿਆ ਦੇ ਰਜਿਸਟਰਡ ਧਾਰਕ ਨੂੰ ਪਰਿਪੱਕਤਾ ਆਮਦਨ ਦਾ ਭੁਗਤਾਨ ਉਨ੍ਹਾਂ ਦੇ ਬੈਂਕ ਖਾਤਿਆਂ ਦੇ ਸਬੰਧਿਤ ਵੇਰਵਿਆਂ ਨੂੰ ਸ਼ਾਮਲ ਕਰਦੇ ਹੋਏ ਭੁਗਤਾਨ ਆਦੇਸ਼ (ਪੇ ਆਰਡਰ) ਦੁਆਰਾ ਜਾਂ ਇਲੈਕਟ੍ਰੋਨਿਕ ਸਾਧਨਾਂ ਦੁਆਰਾ ਫੰਡ ਦੀ ਪ੍ਰਾਪਤੀ ਦੀ ਸੁਵਿਧਾ ਵਾਲੇ ਕਿਸੇ ਬੈਂਕ ਵਿੱਚ ਧਾਰਕ ਦੇ ਖਾਤੇ ਵਿੱਚ ਜਮ੍ਹਾਂ ਕਰਕੇ ਕੀਤਾ ਜਾਵੇਗਾ। ਪ੍ਰਤੀਭੂਤੀਆਂ ਦੇ ਸਬੰਧ ਵਿੱਚ ਭੁਗਤਾਨ ਦੇ ਲਈ ਮੂਲ ਗ੍ਰਾਹਕ ਜਾਂ ਅਜਿਹੀਆਂ ਸਰਕਾਰੀ ਪ੍ਰਤੀਭੂਤੀਆਂ ਦੇ ਬਾਅਦ ਵਾਲੇ ਗ੍ਰਾਹਕ ਆਪਣੇ ਬੈਂਕ ਖਾਤੇ ਨਾਲ ਸਬੰਧਿਤ ਵੇਰਵੇ ਪਹਿਲਾਂ ਹੀ ਜਮ੍ਹਾਂ ਕਰਵਾ ਦੇ।

ਹਾਲਾਂਕਿ, ਬੈਂਕ ਖਾਤੇ ਦੇ ਸਬੰਧਿਤ ਵੇਰਵੇ/ਇਲੈਕਟ੍ਰੋਨਿਕ ਸਾਧਨਾਂ ਦੁਆਰਾ ਫੰਡਸ ਦੀ ਪ੍ਰਾਪਤੀ ਲਈ ਆਦੇਸ਼ ਦੀ ਅਣਹੋਂਦ ਵਿੱਚ, ਨਿਯਤ ਮਿਤੀ ਨੂੰ ਕਰਜ਼ੇ ਦੀ ਅਦਾਇਗੀ ਨੂੰ ਸਰਲ ਬਣਾਉਣ ਲਈ, ਧਾਰਕ ਜਨਤਕ ਕਰਜ਼ਾ ਦਫ਼ਤਰਾਂ, ਖਜ਼ਾਨੇ/ਉਪ- ਖਜ਼ਾਨੇ ਅਤੇ ਭਾਰਤੀ ਸਟੇਟ ਬੈਂਕ ਦੀਆਂ ਸ਼ਾਖਾਵਾਂ (ਜਿੱਥੇ ਉਹ ਵਿਆਜ ਦੇ ਭੁਗਤਾਨ ਲਈ ਸ਼ਾਮਲ/ਰਜਿਸਟਰਡ ਹਨ) ਵਿੱਚ  ਨਿਯਮਿਤ ਤੌਰ 'ਤੇ ਜਾਰੀ ਪ੍ਰਤੀਭੂਤੀਆਂ ਨੂੰ, ਭੁਗਤਾਨ ਲਈ ਨਿਯਤ ਮਿਤੀ ਤੋਂ 20 ਦਿਨ ਪਹਿਲਾਂ ਪੇਸ਼ ਕਰ ਦੇਣ।

ਡਿਸਚਾਰਜ ਮੁੱਲ ਪ੍ਰਾਪਤੀ ਦੀ ਪ੍ਰਕਿਰਿਆ ਦੇ ਸੰਪੂਰਨ ਵੇਰਵੇ ਉਪਰੋਕਤ ਭੁਗਤਾਨ ਕਰਨ ਵਾਲੇ ਦਫ਼ਤਰਾਂ ਵਿੱਚੋਂ ਕਿਸੇ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।

****************

ਐੱਨਬੀ/ਵੀਐੱਮ/ਕੇਐੱਮਐੱਨ


(Release ID: 1992739) Visitor Counter : 131


Read this release in: Hindi , English , Urdu