ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਡਾ. ਜਿਤੇਂਦਰ ਸਿੰਘ ਨੇ ਏਮਸ ਜੰਮੂ ਦੇ ਕੰਮ ਦੀ ਗਤੀ ਦੀ ਸਮੀਖਿਆ ਕੀਤੀ; ਏਮਸ ਪ੍ਰਸ਼ਾਸਨ ਅਤੇ ਸੀਪੀਡਬਲਿਊਡੀ ਨੂੰ ਏਮਸ ਪੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ, ਤਾਕਿ ਰਸਮੀ ਉਦਘਾਟਨ ਜਲਦੀ ਤੋਂ ਜਲਦੀ ਕੀਤਾ ਜਾ ਸਕੇ

Posted On: 01 JAN 2024 6:14PM by PIB Chandigarh

ਜੰਮੂ, 1 ਜਨਵਰੀ: ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ; ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ; ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪ੍ਰਤਿਸ਼ਠਿਤ ਪ੍ਰੋਜੈਕਟ ਏਮਸ ਜੰਮੂ ਦੇ ਮੌਕੇ ‘ਤੇ ਦੌਰੇ ਦੌਰਾਨ ਏਮਸ ਪ੍ਰਸ਼ਾਸਨ ਅਤੇ ਸੀਪੀਡਬਲਿਊਡੀ ਨੂੰ ਏਮਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ, ਤਾਕਿ ਰਸਮੀ ਉਦਘਾਟਨ ਕੀਤਾ ਜਾ ਸਕੇ।

ਮੰਤਰੀ ਮਹੋਦਯ ਨੇ ਉਨ੍ਹਾਂ ਨੂੰ ਆਪਣੇ ਪ੍ਰਯਾਸਾਂ ਨੂੰ ਦੁੱਗਣਾ ਕਰਨ ਅਤੇ ਡਬਲ ਸ਼ਿਫਟਾਂ ਵਿੱਚ ਚੌਵੀ ਘੰਟੇ ਕੰਮ ਕਰਨ ਨੂੰ ਕਿਹਾ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਦੀ ਉਮੀਦ ਦੇ ਨਾਲ ਜੰਮੂ ਅਤੇ ਕਸ਼ਮੀਰ ਦੇ ਲਈ ਦੋ ਏਮਸ ਨੂੰ ਮਨਜ਼ੂਰੀ ਦਿੱਤੀ ਸੀ। ਮੰਤਰੀ ਮਹੋਦਯ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਮੈਡੀਕਲ ਇੰਸਟੀਟਿਊਟ ਦੇ ਜਲਦੀ ਪੂਰਾ ਹੋਣ ਨਾਲ ਸਰਕਾਰ ਵਿਸ਼ੇਸ਼ ਤੌਰ ‘ਤੇ ਜੰਮੂ ਡਿਵੀਜ਼ਨ ਅਤੇ ਆਮ ਤੌਰ ‘ਤੇ ਆਸਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਪ੍ਰੀਮੀਅਮ ਸਿਹਤ ਸੁਵਿਧਾਵਾਂ ਸਮਰਪਿਤ ਕਰਨ ਵਿੱਚ ਸਮਰੱਥ ਹੋਵੇਗੀ।

ਉਨ੍ਹਾਂ ਨੇ ਇਸ ਮੌਕੇ ‘ਤੇ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਵਿੱਚ ਕਿਹਾ ਕਿ ਕਸ਼ਮੀਰ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚਕਾਰ ਰੇਲ ਲਾਈਨ, ਏਮਸ, ਪਰਪਲ ਕ੍ਰਾਂਤੀ, ਜੰਮੂ-ਕਸ਼ਮੀਰ ਵਿੱਚ ਰਿਕਾਰਡ ਸੰਖਿਆ ਵਿੱਚ ਟੂਰਿਸਟਾਂ ਦੇ ਆਉਣ ਅਤੇ ਮਾਤਾ ਵੈਸ਼ਣੋ ਦੇਵੀ ਮੰਦਿਰ ਵਿੱਚ ਸ਼ਰਧਾਲੂਆਂ ਦੇ ਆਉਣ ਜਿਹੇ ਵਿਭਿੰਨ ਪ੍ਰੋਜੈਕਟਾਂ ਦੇ ਪੂਰਾ ਹੋਣ ਦਾ ਜ਼ਿਕਰ ਕੀਤਾ ਅਤੇ ਇਸ ਨੂੰ ਜੰਮੂ-ਕਸ਼ਮੀਰ ਨੂੰ ਬਦਲਣ ਲਈ ਸਰਕਾਰ ਦੁਆਰਾ ਕੀਤੀ ਗਈ ਮੋਹਰੀ ਪਹਿਲ ਦੱਸਿਆ।

ਡਾ. ਜਿਤੇਂਦਰ ਸਿੰਘ ਨੇ ਇਸ ਤੋਂ ਪਹਿਲਾਂ ਆਯੁਸ਼ ਬਲੌਕ ਕਨਵੈਨਸ਼ਨ ਸੈਂਟਰ, ਓਪੀਡੀ ਬਲੌਕ, ਹਸਪਤਾਲ ਬਲੌਕ ਅਤੇ ਐਮਰਜੈਂਸੀ ਬਲੌਕ ਦਾ ਦੌਰਾ ਕਰਕੇ ਨਿਰਮਾਣ ਅਤੇ ਹੋਰ ਕਾਰਜਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਗਹਿਰੀ ਦਿਲਚਸਪੀ ਦਿਖਾਈ ਅਤੇ ਸਬੰਧਿਤ ਲੋਕਾਂ ਨੂੰ ਜ਼ਰੂਰੀ ਪਰਿਵਰਤਨ ਕਰਨ ਲਈ ਨਿਰਦੇਸ਼ਿਤ ਕੀਤਾ ਤਾਕਿ ਸੰਸਥਾਨ ਸਰਵੋਤਮ ਸਿਹਤ ਸੁਵਿਧਾਵਾਂ ਪ੍ਰਦਾਨ ਕਰਕੇ ਵੱਡੀ ਆਬਾਦੀ ਨੂੰ ਲਾਭ ਪਹੁੰਚਾ ਸਕਣ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਏਮਸ ਜੰਮੂ ਇੱਕ ਅਤਿਆਧੁਨਿਕ ਪ੍ਰੋਜੈਕਟ ਹੈ ਜੋ ਇਸ ਨੂੰ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦੀ ਤੁਲਨਾ ਵਿੱਚ ਵਿਸ਼ੇਸ਼ ਬਣਾਉਂਦਾ ਹੈ। ਉਨ੍ਹਾਂ ਨੇ ਫੈਕਲਟੀ, ਵਿਦਿਆਰਥੀਆਂ ਲਈ ਰਿਹਾਇਸ਼ੀ ਅਤੇ ਸਾਰੀਆਂ ਆਧੁਨਿਕ ਸੁਵਿਧਾਵਾਂ ਅਤੇ ਗੈਜੇਟਸ ਦੇ ਨਾਲ ਪੂਰੇ ਕੀਤੇ ਜਾ ਰਹੇ ਹੋਰ ਰਿਹਾਇਸ਼ੀ ਪ੍ਰੋਜੈਕਟਾਂ ‘ਤੇ ਸੰਤੋਸ਼ ਪ੍ਰਗਟ ਕੀਤਾ।

ਪ੍ਰੋਜੈਕਟ ਲਈ ਮੁੱਖ ਇੰਜੀਨੀਅਰ ਸੀਪੀਡਬਲਿਊਡੀ ਮੁਕੇਸ਼ ਮੀਣਾ ਨੇ ਆਪਣੀ ਪੇਸ਼ਕਾਰੀ ਵਿੱਚ ਦੱਸਿਆ ਕਿ ਏਮਸ ਜੰਮੂ ਹਸਪਤਾਲ ਕੰਪਲੈਕਸ ਦਾ ਕੁੱਲ ਰਕਬਾ 226.84 ਏਕੜ ਹੈ, ਜਿਸ ਵਿੱਚੋਂ 96 ਏਕੜ ਵਿੱਚ ਹਸਪਤਾਲ, ਮੈਡੀਕਲ ਕਾਲਜ, ਕਨਵੈਨਸ਼ਨ ਸੈਂਟਰ, ਆਯੁਸ਼ ਬਲੌਕ ਅਤੇ ਰੈਨ ਬਸੇਰਾ ਸ਼ਾਮਲ ਹਨ। ਦੱਖਣ ਵਿੱਚ 130.84 ਏਕੜ ਦੇ ਖੇਤਰ ਵਿੱਚ ਵਿਦਿਆਰਥੀ ਗਤੀਵਿਧੀ ਕੇਂਦਰ, ਖੇਡ ਕੇਂਦਰ, ਰਿਹਾਇਸ਼ੀ ਹੌਸਟਲ ਅਤੇ ਗੈਸਟ ਹਾਊਸ ਜਿਹੇ ਕੰਪਲੈਕਸ ਹਨ।

ਮੰਤਰੀ ਮਹੋਦਯ ਨੂੰ ਦੱਸਿਆ ਗਿਆ ਕਿ ਇਹ ਪ੍ਰੋਜੈਕਟ 1661 ਕਰੋੜ ਰੁਪਏ ਦਾ ਸੀ, ਜਿਸ ਵਿੱਚੋਂ 1404 ਕਰੋੜ ਰੁਪਏ ਇਨਫ੍ਰਾਸਟ੍ਰਕਚਰ ਨਿਰਮਾਣ ‘ਤੇ, 48.72  ਕਰੋੜ ਰੁਪਏ ਪ੍ਰੀ-ਨਿਰਮਾਣ ਗਤੀਵਿਧੀਆਂ ‘ਤੇ, 22 ਕਰੋੜ ਰੁਪਏ ਨੌਨ-ਮੈਡੀਕਲ ਫਰਨੀਚਰ ਲਈ ਅਤੇ 185.32 ਕਰੋੜ ਰੁਪਏ ਮੈਡੀਕਲ ਉਪਕਰਣਾਂ ਅਤੇ ਫਰਨੀਚਰ ‘ਤੇ ਖਰਚ ਕੀਤੇ ਜਾਣੇ ਸਨ। ਮੁੱਖ ਇੰਜਨੀਅਰ ਨੇ ਦੱਸਿਆ ਕਿ ਪ੍ਰੋਜੈਕਟ ਦੇ ਪੂਰਾ ਹੋਣ ਦੀ ਟੀਚਾ ਮਿਤੀ ਜਨਵਰੀ 2024 ਹੈ। ਉਨ੍ਹਾਂ ਨੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ 203 ਕਰੋੜ ਰੁਪਏ ਦੇ ਵਾਧੂ ਅਨੁਮਾਨਿਤ ਫੰਡ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਜ਼ਰੂਰੀ (ਲੋੜੀਂਦੀ) ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ।

ਸੀਪੀਡਬਲਿਊਡੀ ਨੇ ਸਿਵਲ ਵਰਕਸ ਦੇ ਤਹਿਤ ਕੈਂਪਸ ਦੇ ਅੰਦਰ ਇੱਕ ਪੁਲਿਸ ਸਟੇਸ਼ਨ ਅਤੇ ਫਾਇਰ ਸਟੇਸ਼ਨ ਦਾ ਨਿਰਮਾਣ ਕੀਤਾ ਹੈ ਅਤੇ ਐਮਰਜੈਂਸੀ ਅਤੇ ਹੋਰ ਉਦੇਸ਼ਾਂ ਲਈ ਹੈਲੀਪੈਡ ਦੀ ਸੁਵਿਧਾ ਵੀ ਹੈ। ਮੀਟਿੰਗ ਵਿੱਚ ਦੱਸਿਆ ਗਿਆ ਕਿ ਆਯੁਸ਼ ਭਵਨ, ਪਸ਼ੂ ਸੁਵਿਧਾਵਾਂ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਭਵਨ, ਇਲੈਕਟ੍ਰੀਕਲ ਸਬ ਸਟੇਸ਼ਨ, ਰੈਨ ਬਸੇਰਾ, ਫਾਇਰ ਸਟੇਸ਼ਨ, ਆਡੀਟੋਰੀਅਮ ਅਤੇ ਅਕਾਦਮਿਕ ਭਵਨ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ, ਜਦਕਿ ਹਸਪਤਾਲ ਟਾਵਰ, ਡਾਇਗਨੌਸਟਿਕ ਬਲੌਕ ਅਤੇ ਕੁਝ ਹੋਰ ਟਾਵਰਾਂ ਦਾ ਕੰਮ ਇਸ ਮਹੀਨੇ ਦੇ ਅੰਤ ਵਿੱਚ ਪੂਰਾ ਹੋ ਜਾਵੇਗਾ।

ਏਮਸ ਜੰਮੂ ਦੇ ਡਾਇਰੈਕਟਰ ਪ੍ਰੋਫੈਸਰ ਡਾ. ਸ਼ਕਤੀ ਗੁਪਤਾ ਨੇ ਦੱਸਿਆ ਕਿ ਜਿੱਥੋਂ ਤੱਕ ਏਮਸ ਜੰਮੂ ਦੇ ਲਈ ਮੈਨਪਾਵਰ ਦਾ ਸਵਾਲ ਹੈ, ਸੰਸਥਾਨ ਨੇ ਪਹਿਲਾਂ ਹੀ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਜ਼ਿਆਦਾਤਰ ਫੈਕਲਟੀ ਅਤੇ ਪ੍ਰਸ਼ਾਸਨਿਕ ਕਰਮਚਾਰੀਆਂ ਦੀ ਭਰਤੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਏਮਸ ਜੰਮੂ ਲਈ 449 ਅਸਾਮੀਆਂ ਦੇ ਸਿਰਜਣ ਦਾ ਇੱਕ ਵਾਧੂ ਪ੍ਰਸਤਾਵ ਪਹਿਲਾਂ ਹੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਸੰਸਥਾਨ ਠੇਕੇ ਦੇ ਅਧਾਰ ‘ਤੇ ਨੌਨ-ਫੈਕਲਟੀ ਪੋਸਟ ਦੇ ਸਿਰਜਣ ਦੇ ਪ੍ਰਸਤਾਵ ‘ਤੇ ਕੰਮ ਕਰ ਰਿਹਾ ਹੈ ਅਤੇ ਏਮਸ ਜੰਮੂ ਵਿੱਚ ਸੀਨੀਅਰ ਨਰਸਿੰਗ ਅਫ਼ਸਰ ਦੀਆਂ 231 ਸਵੀਕ੍ਰਿਤ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 25 ਪ੍ਰਤੀਸ਼ਤ ਸਿੱਧੀ ਭਰਤੀ ਦੇ ਰਾਹੀਂ ਭਰੀਆਂ ਜਾਣੀਆਂ ਹਨ, ਜਦਕਿ 75 ਪ੍ਰਤੀਸ਼ਤ ਤਰੱਕੀ ਅਤੇ ਸਿੱਧੀ ਭਰਤ ਲਈ 57 ਅਸਾਮੀਆਂ ਪਹਿਲਾਂ ਹੀ ਭਰੀਆਂ ਜਾ ਚੁੱਕੀਆਂ ਹਨ। ਪ੍ਰੋਫੈਸਰ ਡਾ. ਸ਼ਕਤੀ ਗੁਪਤਾ ਨੇ ਸਮੀਖਿਆ ਮੀਟਿੰਗ ਵਿੱਚ  ਦੱਸਿਆ ਕਿ ਉਪਕਰਣ ਸਥਾਪਿਤ ਕਰਨ ਅਤੇ ਹੋਰ ਮੈਡੀਕਲ ਤਕਨੀਕੀ ਜ਼ਰੂਰਤਾਂ ਲਈ ਵੀ ਪ੍ਰੋਜੈਕਟ ਮੁਕੰਮਲ ਹੋਣ ਦੇ ਅੰਤਿਮ ਪੜਾਅ ਵਿੱਚ ਹੈ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਏਮਸ ਜੰਮੂ ਜਲਦੀ ਹੀ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਤਿਆਰ ਹੋ ਜਾਵੇਗਾ।

*****

ਐੱਸਐੱਨਸੀ/ਐੱਸਟੀ


(Release ID: 1992428)
Read this release in: English , Urdu , Hindi