ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 28 ਅਤੇ 29 ਦਸੰਬਰ ਨੂੰ ਦਿੱਲੀ ਵਿੱਚ ਮੁੱਖ ਸਕੱਤਰਾਂ ਦੇ ਤੀਸਰੀ ਨੈਸ਼ਨਲ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ


ਕਾਨਫਰੰਸ ਦਾ ਮੁੱਖ ਫੋਕਸ: ਈਜ਼੍ ਆਫ ਲਿਵਿੰਗ

ਚਰਚਾ ਦੇ ਪ੍ਰਮੁੱਖ ਖੇਤਰ: ਭੂਮੀ, ਬਿਜਲੀ, ਪੇਯਜਲ, ਸਿਹਤ ਅਤੇ ਸਕੂਲੀ ਸਿਖਿਆ

ਸਾਈਬਰ ਸੁਰੱਖਿਆ, ਆਕਾਂਖੀ ਬਲਾਕ ਅਤੇ ਜ਼ਿਲ੍ਹਾ ਪ੍ਰੋਗਰਾਮ, ਯੋਜਨਾਵਾਂ ਦੇ ਤਰਕਸੰਗਤ ਅਤੇ ਨਵੇਂ ਯੁਗ ਦੀਆਂ ਟੈਕਨੋਲਜੀਆਂ ‘ਤੇ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਜਾਣਗੇ

ਕਾਨਫਰੰਸ ਵਿੱਚ ਰਾਜਾਂ ਦੀ ਸਰਵੋਤਮ ਪ੍ਰਥਾਵਾਂ ਨੂੰ ਵੀ ਪੇਸ਼ ਕੀਤਾ ਜਾਵੇਗਾ

Posted On: 26 DEC 2023 8:42PM by PIB Chandigarh

ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ 29 ਅਤੇ 29 ਦਸੰਬਰ 2023 ਨੂੰ ਦਿੱਲੀ ਵਿੱਚ ਮੁੱਖ ਸਕੱਤਰਾਂ ਦੀ ਤੀਸਰੀ ਨੈਸ਼ਨਲ ਕਾਨਫਰੰਸ  ਦੀ ਪ੍ਰਧਾਨਗੀ ਕਰਨਗੇ। ਇਹ ਇਸ ਤਰ੍ਹਾਂ ਦੀ ਤੀਸਰੀ ਕਾਨਫਰੰਸ ਹੈ, ਪਹਿਲੀ ਜੂਨ 2022 ਵਿੱਚ ਧਰਮਸ਼ਾਲਾ ਵਿੱਚ ਅਤੇ ਦੂਸਰੀ ਜਨਵਰੀ 2023 ਵਿੱਚ ਦਿੱਲੀ ਵਿੱਚ ਆਯੋਜਿਤ ਕੀਤੀ ਗਈ ਸੀ।

ਸਹਿਕਾਰੀ ਸੰਘਵਾਦ ਦੇ ਸਿਧਾਂਤ ਨੂੰ ਲਾਗੂ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਕੇਂਦਰ ਅਤੇ ਰਾਜ ਸਰਕਾਰਾਂ ਦੇ ਦਰਮਿਆਨ ਸਹਿਭਾਗੀ ਸ਼ਾਸਨ ਅਤੇ ਸਾਂਝੇਦਾਰੀ ਨੂੰ ਪ੍ਰੋਤਸਾਹਿਤ ਕਰਨ ਲਈ ਮੁੱਖ ਸਕੱਤਰਾਂ ਦੀ ਨੈਸ਼ਨਲ ਕਾਨਫਰੰਸ ਆਯੋਜਿਤ ਕੀਤੀ ਜਾਂਦੀ ਹੈ। ਇਸ ਸਾਲ ਮੁੱਖ ਸਕੱਤਰਾਂ ਦੀ ਨੈਸ਼ਨਲ ਕਾਨਫਰੰਸ 27 ਤੋਂ 29 ਦਸੰਬਰ ਤੱਕ ਆਯੋਜਿਤ ਕੀਤੀ ਜਾਵੇਗੀ।

ਤਿੰਨ ਦਿਨਾਂ ਕਾਨਫਰੰਸ ਵਿੱਚ ਕੇਂਦਰ ਸਰਕਾਰ ਦੇ ਪ੍ਰਤੀਨਿਧੀਆਂ, ਮੁੱਖ ਸਕੱਤਰਾਂ ਅਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਸਮੇਤ 200 ਤੋਂ ਅਧਿਕ ਲੋਕ ਹਿੱਸਾ ਲੈਣਗੇ। ਇਹ ਸਰਕਾਰੀ ਦਖਲਅੰਦਾਜ਼ੀ ਦੀ ਡਿਲੀਵਰੀ ਵਿਧੀ ਨੂੰ ਮਜ਼ਬੂਤ ਕਰਕੇ ਗ੍ਰਾਮੀਣ ਅਤੇ ਸ਼ਹਿਰੀ ਦੋਹਾਂ ਆਬਾਦੀ ਦੇ ਲਈ ਜੀਵਨ ਦੀ ਬਿਹਤਰ ਗੁਣਵੱਤਾ ਪ੍ਰਾਪਤ ਕਰਨ ਲਈ ਸਹਿਯੋਗਾਤਮਕ ਕਾਰਵਾਈ ਲਈ ਅਧਾਰ ਤਿਆਰ ਕਰੇਗਾ।

ਇਸ ਵਰ੍ਹੇ ਸਕੱਤਰਾਂ ਦੀ ਨੈਸ਼ਨਲ ਕਾਨਫਰੰਸ ਦਾ ਮੁੱਖ ਫੋਕਸ ‘ਈਜ਼ ਆਫ਼ ਲਿਵਿੰਗ’ ਹੋਵੇਗਾ। ਕਾਨਫਰੰਸ  ਵਿੱਚ ਰਾਜਾਂ ਦੇ ਨਾਲ ਸਾਂਝੇਦਾਰੀ ਵਿੱਚ ਇਕਜੁੱਟ ਕਾਰਵਾਈ ਲਈ ਇੱਕ ਆਮ ਵਿਕਾਸ ਏਜੰਡਾ ਅਤੇ ਬਲੂਪ੍ਰਿੰਟ ਦੇ ਵਿਕਾਸ ਅਤੇ ਲਾਗੂਕਰਣ ‘ਤੇ ਜ਼ੋਰ ਦਿੱਤਾ ਜਾਵੇਗਾ।

ਕਲਿਆਣਕਾਰੀ ਯੋਜਨਾਵਾਂ ਤੱਕ ਆਸਾਨ ਪਹੁੰਚ ਅਤੇ ਸੇਵਾ ਵਿਤਰਣ ਵਿੱਚ ਗੁਣਵੱਤਾ ‘ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ, ਕਾਨਫਰੰਸ ਵਿੱਚ ਜਿਨ੍ਹਾਂ ਪੰਜ ਉਪ-ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ, ਉਹ ਹਨ ਭੂਮੀ ਅਤੇ ਸੰਪਤੀ; ਬਿਜਲੀ; ਪੇਯਜਲ,ਸਿਹਤ; ਅਤੇ ਸਕੂਲੀ ਸਿੱਖਿਆ। ਇਨ੍ਹਾਂ ਤੋਂ ਇਲਾਵਾ, ਸਾਈਬਰ ਸੁਰੱਖਿਆ: ਉਭਰਦੀਆਂ ਚੁਣੌਤੀਆਂ; ‘ਤੇ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤੇ ਜਾਣਗੇ। ਏਆਈ ‘ਤੇ ਲੈਂਡਸਕੇਪ, ਜ਼ਮੀਨੀ ਪੱਧਰ ਦੀਆਂ ਕਹਾਣੀਆਂ: ਆਕਾਂਖੀ ਬਲਾਕ ਅਤੇ ਜ਼ਿਲ੍ਹਾ ਪ੍ਰੋਗਰਾਮ; ਰਾਜਾਂ ਦੀ ਭੂਮਿਕਾ: ਯੋਜਨਾਵਾਂ ਅਤੇ ਖੁਦਮੁਖਤਿਆਰੀ ਸੰਸਥਾਵਾਂ ਨੂੰ ਤਰਕਸੰਗਤ ਬਣਾਉਣਾ ਅਤੇ ਪੂੰਜੀਗਤ ਖਰਚੇ ਵਧਾਉਣਾ; ਸ਼ਾਸਨ ਵਿੱਚ ਏਆਈ: ਚੁਣੌਤੀਆਂ ਅਤੇ ਅਵਸਰ ।

ਇਨ੍ਹਾਂ ਤੋਂ ਇਲਾਵਾ, ਨਸ਼ਾ ਮੁਕਤੀ ਅਤੇ ਪੁਨਰਵਾਸ ‘ਤੇ ਵੀ ਕੇਂਦ੍ਰਿਤ ਵਿਚਾਰ-ਵਟਾਂਦਰਾ ਕੀਤਾ ਜਾਵੇਗਾ; ਅੰਮ੍ਰਿਤ ਸਰੋਵਰ; ਟੂਰਿਜ਼ਮ ਪ੍ਰਮੋਸ਼ਨ, ਬ੍ਰਾਂਡਿੰਗ ਅਤੇ ਰਾਜਾਂ ਦੀ ਭੂਮਿਕਾ; ਪੀਐੱਮ ਵਿਸ਼ਵਕਰਮਾ ਯੋਜਨਾ ਅਤੇ ਪੀਐੱਮ ਸਵਨਿਧੀ। ਹਰੇਕ ਵਿਸ਼ੇ ਦੇ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਰਵੋਤਮ ਪ੍ਰਥਾਵਾਂ ਨੂੰ ਵੀ ਕਾਨਫਰੰਸ ਵਿੱਚ ਪੇਸ਼ ਕੀਤਾ ਜਾਵੇਗਾ ਤਾਕਿ ਰਾਜ ਇੱਕ ਰਾਜ ਵਿੱਚ ਪ੍ਰਾਪਤ ਸਫ਼ਲਤਾ ਨੂੰ ਦੁਹਰਾ ਸਕਣ ਅਤੇ ਆਪਣੀਆਂ ਜ਼ਰੂਰਤਾਂ ਦੇ ਅਨੁਸਾਰ ਪੈਂਤਰੇਬਾਜ਼ੀ ਕਰ ਸਕਣ।

 

***

ਡੀਐੱਸ/ਐੱਲਪੀ



(Release ID: 1990715) Visitor Counter : 75