ਪ੍ਰਧਾਨ ਮੰਤਰੀ ਦਫਤਰ

ਇੰਦੌਰ ਵਿੱਚ ‘ਮਜ਼ਦੂਰੋਂ ਕਾ ਹਿਤ ‘ਮਜ਼ਦੂਰੋਂ ਕੋ ਸਮਰਪਿਤ’ ਵਿੱਚ ਪ੍ਰਧਾਨ ਮੰਤਰੀ ਨੇ ਸੰਬੋਧਨ ਦਾ ਮੂਲ-ਪਾਠ

Posted On: 25 DEC 2023 2:07PM by PIB Chandigarh

ਨਮਸਕਾਰ ਜੀ,

ਮੱਧ ਪ੍ਰਦੇਸ਼ ਦੇ ਊਰਜਾਵਾਨ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਜੀ, ਸਾਬਕਾ ਲੋਕ ਸਭਾ ਸਪੀਕਰ ਅਤੇ ਲੰਬੇ ਸਮੇਂ ਤੱਕ ਇੰਦੌਰ ਦੀ ਸੇਵਾ ਕਰਦੇ ਰਹੇ, ਅਜਿਹੀ ਸਾਡੀ ਸਭ ਦੀ ਤਾਈ ਸੁਮਿਤਰਾ ਤਾਈ, ਸੰਸਦ ਵਿੱਚ ਮੇਰੇ ਸਹਿਯੋਗੀਗਣ, ਨਵੀਂ ਵਿਧਾਨ ਸਭਾ ਵਿੱਚ ਚੁਣ ਕੇ ਆਏ ਵਿਧਾਇਕ, ਹੋਰ ਮਹਾਨੁਭਾਵ, ਅਤੇ ਮੇਰੇ ਪਿਆਰੇ ਮਜ਼ਦੂਰ ਭਾਈਓ ਅਤੇ ਭੈਣੋਂ,

ਅੱਜ ਦਾ ਇਹ ਪ੍ਰੋਗਰਾਮ ਸਾਡੇ ਮਜ਼ਦੂਰ ਭਾਈਆਂ ਅਤੇ ਭੈਣਾਂ ਦੀਆਂ ਵਰ੍ਹਿਆਂ ਦੀ ਤੱਪਸਿਆ, ਉਨ੍ਹਾਂ ਦੇ ਕਈ ਵਰ੍ਹਿਆਂ ਦੇ ਸੁਪਨਿਆਂ ਅਤੇ ਸੰਕਲਪਾਂ ਦਾ ਪਰਿਣਾਮ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਅਟਲ ਜੀ ਦੀ ਜਨਮ ਜਯੰਤੀ ਤਾਂ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਇਹ ਨਵੀਂ ਸਰਕਾਰ, ਨਵੇਂ ਮੁੱਖ ਮੰਤਰੀ ਅਤੇ ਮੱਧ ਪ੍ਰਦੇਸ਼ ਵਿੱਚ ਮੇਰਾ ਪਹਿਲੇ ਜਨਤਕ ਪ੍ਰੋਗਰਾਮ ਅਤੇ ਉਹ ਵੀ ਗ਼ਰੀਬ, ਕੁਚਲੇ ਗਏ ਮੇਰੇ ਮਜ਼ਦੂਰ ਭਾਈ-ਭੈਣਾਂ ਦੇ ਲਈ ਹੋਣਾ ਅਤੇ ਅਜਿਹੇ ਪ੍ਰੋਗਰਾਮ ਵਿੱਚ ਮੈਨੂੰ ਆਉਣ ਦਾ ਅਵਸਰ ਮਿਲਣਾ, ਇਹ ਮੇਰੇ ਲਈ ਬਹੁਤ ਹੀ ਸੰਤੋਖ ਦਾ ਵਿਸ਼ਾ ਹੈ।

 ਮੈਨੂੰ ਵਿਸ਼ਵਾਸ ਹੈ ਕਿ ਡਬਲ ਇੰਜਣ ਦੀ ਸਰਕਾਰ ਦੀ ਨਵੀਂ ਟੀਮ ਨੂੰ ਸਾਡੇ ਮਜ਼ਦੂਰ ਪਰਿਵਾਰਾਂ ਦਾ ਭਰਪੂਰ ਅਸ਼ੀਰਵਾਦ ਮਿਲੇਗਾ। ਗ਼ਰੀਬ ਦਾ ਅਸ਼ੀਰਵਾਦ ਅਤੇ ਉਨ੍ਹਾਂ ਦਾ ਸਨੇਹ, ਉਨ੍ਹਾਂ ਦਾ ਪਿਆਰ ਕੀ ਕਮਾਲ ਕਰ ਸਕਦਾ ਹੈ, ਇਹ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਮੈਨੂੰ ਯਕੀਨ ਹੈ ਕਿ ਮੱਧ ਪ੍ਰਦੇਸ਼ ਦੀ ਨਵੀਂ ਟੀਮ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੀ ਕਈ ਹੋਰ ਉਪਲਬਧੀਆਂ ਹਾਸਲ ਕਰੇਗੀ। ਮੈਨੂੰ ਦੱਸਿਆ ਗਿਆ ਹੈ ਕਿ ਜਦੋਂ ਹੁਕੁਮਚੰਦ ਮਿਲ ਦੇ ਵਰਕਰਾਂ ਦੇ ਲਈ ਪੈਕੇਜ ਦਾ ਐਲਾਨ ਕੀਤਾ ਗਿਆ ਤਾਂ ਇੰਦੌਰ ਵਿੱਚ ਉਤਸਵ ਦਾ ਮਾਹੌਲ ਹੋ ਗਿਆ ਸੀ। ਇਸ ਫ਼ੈਸਲੇ ਨੇ ਸਾਡੇ ਮਜ਼ਦੂਰ ਭਾਈਆਂ-ਭੈਣਾਂ ਵਿੱਚ ਤਿਉਹਾਰਾਂ ਦਾ ਉਲਾਸ ਹੋਰ ਵਧਾ ਦਿੱਤਾ ਹੈ।

ਅੱਜ ਦਾ ਇਹ ਆਯੋਜਨ ਇਸ ਲਈ ਵੀ ਵਿਸ਼ੇਸ਼ ਹੈ ਕਿਉਂਕਿ ਅੱਜ ਅਟਲ ਬਿਹਾਰੀ ਵਾਜਪੇਈ ਜੀ ਦੀ ਜਯੰਤੀ ਹੈ, ਸੁਸ਼ਾਸਨ ਦਿਵਸ ਹੈ। ਮੱਧ ਪ੍ਰਦੇਸ਼ ਦੇ ਨਾਲ ਅਟਲ ਜੀ ਦਾ ਸਬੰਧ, ਉਨ੍ਹਾਂ ਦੀ ਆਤਮੀਅਤਾ, ਅਸੀਂ ਸਭ ਜਾਣਦੇ ਹਾਂ। ਸੁਸ਼ਾਸਨ ਦਿਵਸ ‘ਤੇ ਹੋਏ ਇਸ ਪ੍ਰੋਗਰਾਮ ਦੇ ਲਈ ਮੈਂ ਆਪ ਸਭ ਨੂੰ ਵਧਾਈ ਦਿੰਦਾ ਹਾਂ, ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਰਿਵਾਰਜਨੋਂ,

ਅੱਜ ਸਾਂਕੇਤਿਕ ਤੌਰ ‘ਤੇ ਦੋ ਸੌ ਚੌਬੀ ਕਰੋੜ ਰੁਪਏ ਦਾ ਚੈੱਕ ਸੌਂਪਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਰਾਸ਼ੀ ਮਜ਼ਦੂਰ ਭਾਈਆਂ-ਭੈਣਾਂ ਤੱਕ ਪਹੁੰਚੇਗੀ। ਮੈਂ ਜਾਣਦਾ ਹਾਂ ਕਿ ਤੁਸੀਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਲੇਕਿਨ ਤੁਹਾਡੇ ਸਾਹਮਣੇ ਹੁਣ ਸੁਨਹਿਰੇ ਭਵਿੱਖ ਦੀ ਸਵੇਰ ਹੈ। ਇੰਦੌਰ ਦੇ ਲੋਕ 25 ਦਸੰਬਰ ਦੀ ਤਾਰੀਖ ਨੂੰ ਮਜ਼ਦੂਰਾਂ ਨੂੰ ਨਿਆਂ ਮਿਲਣ ਦੇ ਦਿਨ ਦੇ ਤੌਰ ‘ਤੇ ਯਾਦ ਰੱਖਣਗੇ। ਮੈਂ ਤੁਹਾਡੇ ਹੌਸਲੇ ਦੇ ਅੱਗੇ ਨਤਮਸਤਕ ਹਾਂ, ਤੁਹਾਡੀ ਮਿਹਨਤ ਨੂੰ ਪ੍ਰਣਾਮ ਕਰਦਾ ਹਾਂ।

ਸਾਥੀਓ,

ਮੈਂ ਹਮੇਸ਼ਾ ਕਿਹਾ ਹੈ ਕਿ ਮੇਰੇ ਲਈ ਦੇਸ਼ ਵਿੱਚ 4 ਜਾਤੀਆਂ ਸਭ ਤੋਂ ਵੱਡੀਆਂ ਹਨ। ਇਹ ਮੇਰੀਆਂ ਚਾਰ ਜਾਤੀਆਂ ਹਨ-ਮੇਰਾ ਗ਼ਰੀਬ, ਮੇਰਾ ਯੁਵਾ, ਮੇਰੀਆਂ ਮਾਤਾਵਾਂ-ਭੈਣਾਂ ਮਹਿਲਾਵਾਂ, ਅਤੇ ਮੇਰੇ ਕਿਸਾਨ ਭਾਈ-ਭੈਣ। ਮੱਧ ਪ੍ਰਦੇਸ਼ ਦੀ ਸਰਕਾਰ ਨੇ ਗ਼ਰੀਬਾਂ ਦਾ ਜੀਵਨ ਬਦਲਣ ਦੇ ਲਈ ਮਹੱਤਵਪੂਰਨ ਕਦਮ ਉਠਾਏ ਹਨ। ਗ਼ਰੀਬਾਂ ਦੀ ਸੇਵਾ, ਮਜ਼ਦੂਰਾਂ ਦਾ ਸਨਮਾਨ ਅਤੇ ਵੰਚਿਤਾਂ ਨੂੰ ਮਾਨ ਸਾਡੀ ਪ੍ਰਾਥਮਿਕਤਾ ਹੈ। ਸਾਡਾ ਪ੍ਰਯਾਸ ਹੈ ਕਿ ਦੇਸ਼ ਦਾ ਮਜ਼ਦੂਰ ਸਸ਼ਕਤ ਬਣੇ ਅਤੇ ਸਮ੍ਰਿੱਧ ਭਾਰਤ ਦੇ ਨਿਰਮਾਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇਵੇ।

ਪਰਿਵਾਰਜਨੋਂ,

ਸਵੱਛਤਾ ਅਤੇ ਸਵਾਦ ਦੇ ਲਈ ਮਸ਼ਹੂਰ ਇੰਦੌਰ ਕਿਤਨੇ ਹੀ ਖੇਤਰਾਂ ਵਿੱਚ ਮੋਹਰੀ ਰਿਹਾ ਹੈ। ਇੰਦੌਰ ਦੇ ਵਿਕਾਸ ਵਿੱਚ ਇੱਥੋਂ ਦੇ ਕੱਪੜਾ ਉਦਯੋਗ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਇੱਥੋਂ ਦੇ 100 ਸਾਲ ਪੁਰਾਣੇ ਮਹਾਰਾਜਾ ਤੁਕੋਜੀਰਾਵ ਕਲਾਥ ਮਾਰਕਿਟ ਦੀ ਇਤਿਹਾਸਿਕਤਾ ਤੋਂ ਤੁਸੀਂ ਸਾਰੇ ਜਾਣੂ ਹੋ। ਸ਼ਹਿਰ ਦੀ ਪਹਿਲੀ ਕੋਟਨ ਮਿਲ ਦੀ ਸਥਾਪਨਾ ਹੋਲਕਰ ਰਾਜਘਰਾਣੇ ਨੇ ਕੀਤੀ ਸੀ। ਮਾਲਵਾ ਦਾ ਕਪਾਹ ਬ੍ਰਿਟੇਨ ਅਤੇ ਕਈ ਯੂਰੋਪੀਅਨ ਦੇਸ਼ਾਂ ਵਿੱਚ ਜਾਂਦਾ ਸੀ ਅਤੇ ਉੱਥੇ ਮਿਲਾਂ ਵਿੱਚ ਕੱਪੜਾ ਬਣਾਇਆ ਜਾਂਦਾ ਸੀ। ਇੱਕ ਸਮਾਂ ਸੀ ਜਦੋਂ ਇੰਦੌਰ ਦੇ ਬਜ਼ਾਰ, ਕਪਾਹ ਦੇ ਦਾਮ(ਮੁੱਲ) ਨਿਰਧਾਰਿਤ ਕਰਦੇ ਸੀ। ਇੰਦੌਰ ਵਿੱਚ ਬਣੇ ਕੱਪੜਿਆਂ ਦੀ ਮੰਗ ਦੇਸ਼-ਵਿਦੇਸ਼ ਵਿੱਚ ਹੁੰਦੀ ਸੀ। ਇੱਥੇ ਕੱਪੜਾ ਮਿਲਾਂ ਰੋਜ਼ਗਾਰ ਦਾ ਬਹੁਤ ਵੱਡਾ ਕੇਂਦਰ ਬਣ ਗਈਆਂ ਸਨ। ਇਨ੍ਹਾਂ ਮਿਲਾਂ ਵਿੱਚ ਕੰਮ ਕਰਨ ਵਾਲੇ ਕਈ ਮਜ਼ਦੂਰ ਦੂਸਰੇ ਰਾਜਾਂ ਤੋਂ ਆਏ ਅਤੇ ਇੱਥੇ ਘਰ ਵਸਾਇਆ। ਇਹ ਉਹ ਦੌਰ ਸੀ ਜਦੋਂ ਇੰਦੌਰ ਦੀ ਤੁਲਨਾ ਮੈਨਚੈਸਟਰ ਨਾਲ ਹੁੰਦੀ ਸੀ। ਲੇਕਿਨ ਸਮਾਂ ਬਦਲਿਆ ਅਤੇ ਪਹਿਲਾਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਦਾ ਨੁਕਸਾਨ ਇੰਦੌਰ ਨੂੰ ਵੀ ਉਠਾਉਣਾ ਪਿਆ।

ਡਬਲ ਇੰਜਣ ਦੀ ਸਰਕਾਰ, ਇੰਦੌਰ ਦੇ ਉਸ ਪੁਰਾਣੇ ਗੌਰਵ ਨੂੰ ਫਿਰ ਤੋਂ ਵਾਪਿਸ ਕਰਨ ਦਾ ਵੀ ਪ੍ਰਯਾਸ ਕਰ ਰਹੀ ਹੈ। ਭੋਪਾਲ-ਇੰਦੌਰ ਦੇ ਦਰਮਿਆਨ ਇਨਵੈਸਟਮੈਂਟ ਕੌਰੀਡੋਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇੰਦੌਰ-ਪੀਥਮਪੁਰ ਇਕੋਨੌਮਿਕ ਕੌਰੀਡੋਰ ਅਤੇ ਮਲਟੀ ਮਾਡਲ ਲੌਜਿਸਟਿਕ ਪਾਰਕ ਦਾ ਵਿਕਾਸ ਹੋਵੇ, ਵਿਕ੍ਰਮ ਉਦਯੋਗਪੁਰੀ ਵਿੱਚ ਮੈਡੀਕਲ ਡਿਵਾਇਸ ਪਾਰਕ ਹੋਵੇ, ਕੋਲ ਧਾਰ ਜ਼ਿਲ੍ਹੇ ਦੇ ਭੈਸੋਲਾ ਵਿੱਚ ਪੀਐੱਮ ਮਿੱਤਰ ਪਾਰਕ ਹੋਵੇ, ਸਰਕਾਰ ਦੁਆਰਾ ਇਨ੍ਹਾਂ ‘ਤੇ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਨਾਲ ਇੱਥੇ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਬਣਨ ਦੀ ਸੰਭਾਵਨਾ ਹੈ। ਵਿਕਾਸ ਦੇ ਇਨ੍ਹਾਂ ਪ੍ਰੋਜੈਕਟਸ ਨਾਲ ਇੱਥੋਂ ਦੀ ਅਰਥਵਿਵਸਥਾ ਤੇਜ਼ੀ ਨਾਲ ਅੱਗੇ ਵਧੇਗੀ।

ਸਾਥੀਓ,

ਐੱਮਪੀ ਦਾ ਬਹੁਤ ਵੱਡਾ ਖੇਤਰ ਆਪਣੀ ਕੁਦਰਤੀ ਸੁੰਦਰਤਾ ਦੇ ਲਈ, ਆਪਣੀ ਇਤਿਹਾਸਿਕ ਧਰੋਹਰਾਂ ਦੇ ਲਈ ਪ੍ਰਸਿੱਧ ਹੈ। ਇੰਦੌਰ ਸਮੇਤ ਐੱਮਪੀ ਦੇ ਕਈ ਸ਼ਹਿਰ ਵਿਕਾਸ ਅਤੇ ਵਾਤਾਵਰਣ ਦੇ ਦਰਮਿਆਨ ਸੰਤੁਲਨ ਦਾ ਪ੍ਰੇਰਕ ਉਦਾਹਰਣ ਬਣ ਰਹੇ ਹਨ। ਇੰਦੌਰ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਗੋਬਰਧਨ ਪਲਾਂਟ ਵੀ ਸੰਚਾਲਿਤ ਹੋ ਰਿਹਾ ਹੈ। ਇਲੇਕਟ੍ਰਿਕ ਵਾਹਨਾਂ ਦੇ ਸੰਚਾਲਨ ਨੂੰ ਹੁਲਾਰਾ ਦੇਣ ਦੇ ਲਈ ਇੱਥੋਂ ਈ-ਚਾਰਜਿੰਗ ਇਨਫ੍ਰਾਸਟ੍ਰਕਚਰ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ।

ਅੱਜ ਮੈਨੂੰ ਜਲੂਦ ਸੋਲਰ ਐਨਰਜੀ ਪਲਾਂਟ ਦੇ ਵਰਚੁਅਲ ਭੂਮੀ ਪੂਜਨ ਦਾ ਅਵਸਰ ਮਿਲਿਆ ਹੈ। ਇਸ ਪਲਾਂਟ ਨਾਲ ਹਰ ਮਹੀਨੇ 4 ਕਰੋੜ ਰੁਪਏ ਦੇ ਬਿਜਲੀ, ਇਸ ਬਿਲ ਦੀ ਬਚਤ ਹੋਣ ਵਾਲੀ ਹੈ। ਚਾਰ ਕਰੋੜ ਰੁਪਿਆ ਬਚਣ ਵਾਲਾ ਹੈ ਹਰ ਮਹੀਨੇ। ਮੈਨੂੰ ਖੁਸ਼ੀ ਹੈ ਕਿ ਇਸ ਪਲਾਂਟ ਦੇ ਲਈ ਗ੍ਰੀਨ ਬੌਂਡ ਜਾਰੀ ਕਰਕੇ ਲੋਕਾਂ ਤੋਂ ਪੈਸਾ ਜੁਟਾਇਆ ਜਾ ਰਿਹਾ ਹੈ। ਗ੍ਰੀਨ ਬੌਂਡ ਦਾ ਇਹ ਪ੍ਰਯਾਸ, ਵਾਤਾਵਰਣ ਦੀ ਰੱਖਿਆ ਵਿੱਚ ਦੇਸ਼ ਦੇ ਨਾਗਰਿਕਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨ ਦਾ ਇੱਕ ਹੋਰ ਮਾਧਿਅਮ ਬਣੇਗਾ।

ਮੇਰੇ ਪਰਿਵਾਰਜਨੋਂ,

ਚੋਣਾਂ ਦੇ ਦੌਰਾਨ ਅਸੀਂ ਜੋ ਸੰਕਲਪ ਲਏ ਹਨ, ਅਸੀਂ ਜੋ ਗਾਰੰਟੀ ਦਿੱਤੀ ਹੈ, ਉਸ ਨੂੰ ਪੂਰਾ ਕਰਨ ਦੇ ਲਈ ਰਾਜ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ। ਹਰ ਲਾਭਾਰਥੀ ਤੱਕ ਸਰਕਾਰੀ ਯੋਜਨਾਵਾਂ ਦੀ ਪਹੁੰਚ ਸੁਨਿਸ਼ਚਿਤ ਕਰਨ ਦੇ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਐੱਮਪੀ ਵਿੱਚ ਵੀ ਸਥਾਨ-ਸਥਾਨ ‘ਤੇ ਪਹੁੰਚ ਰਹੀ ਹੈ। ਚੋਣ ਦੀ ਵਜ੍ਹਾ ਨਾਲ ਐੱਮਪੀ ਵਿੱਚ ਇਹ ਯਾਤਰਾ ਕੁਝ ਦੇਰੀ ਨਾਲ ਸ਼ੁਰੂ ਹੋਈ ਹੈ। ਲੇਕਿਨ ਉਜੈਨ ਤੋਂ ਸ਼ੁਰੂ ਹੋਣ ਦੇ ਕੁਝ ਹੀ ਦਿਨ ਦੇ ਅੰਦਰ ਇਸ ਨਾਲ ਜੁੜੇ 600 ਤੋਂ ਵੀ ਅਧਿਕ ਪ੍ਰੋਗਰਾਮ ਹੋ ਚੁੱਕੇ ਹਨ।

ਲੱਖਾਂ ਲੋਕਾਂ ਨੂੰ ਇਸ ਯਾਤਰਾ ਤੋਂ ਸਿੱਧਾ ਲਾਭ ਮਿਲ ਰਿਹਾ ਹੈ। ਮੇਰੀ ਐੱਮਪੀ ਦੇ ਸਾਰੇ ਲੋਕਾਂ ਨੂੰ ਤਾਕੀਦ ਹੈ ਕਿ ਮੋਦੀ ਕੀ ਗਾਰੰਟੀ ਵਾਲੀ ਗਾਡੀ ਜਦੋਂ ਤੁਹਾਡੇ ਇੱਥੇ ਆਉਣ ਵਾਲੀ ਹੋਵੇ, ਤੁਸੀਂ ਭਰਪੂਰ ਉਸ ਦਾ ਫਾਇਦਾ ਉਠਾਓ, ਉਸ ਦਾ ਲਾਭ ਲਓ, ਹਰ ਕੋਈ ਇੱਥੇ ਪਹੁੰਚੋ। ਕੋਈ ਵੀ ਸਰਕਾਰੀ ਯੋਜਨਾਵਾਂ ਦੇ ਲਾਭ ਤੋਂ ਵੰਚਿਤ ਨਾ ਹੋਵੇ, ਸਾਡੀ ਇਹੀ ਕੋਸ਼ਿਸ਼ ਹੈ।

ਮੋਦੀ ਦੀ ਗਾਰੰਟੀ ‘ਤੇ ਭਰੋਸਾ ਜਿਤਾ ਕੇ ਅਸੀਂ ਪ੍ਰਚੰਡ ਬਹੁਮਤ ਦੇਣ ਵਾਲੀ ਮੱਧ ਪ੍ਰਦੇਸ਼ ਦੀ ਜਨਤਾ ਦਾ ਮੈਂ ਫਿਰ ਆਭਾਰ ਵਿਅਕਤ ਕਰਦਾ ਹਾਂ। ਆਪ ਸਭ ਨੂੰ ਫਿਰ ਇੱਕ ਵਾਰ ਮੇਰੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਅਤੇ ਮੈਨੂੰ ਗ਼ਰੀਬਾਂ ਨਾਲ ਜੁੜੇ ਪ੍ਰੋਗਰਾਮ ਵਿੱਚ, ਮਜ਼ਦੂਰਾਂ ਨਾਲ ਜੁੜੇ ਪ੍ਰੋਗਰਾਮ ਵਿੱਚ ਅੱਜ ਸਹਿਭਾਗੀ ਹੋਣ ਦਾ ਰਾਜ ਸਰਕਾਰ ਨੇ ਅਵਸਰ ਦਿੱਤਾ, ਮੇਰੇ ਜੀਵਨ ਦੇ ਲਈ ਅਜਿਹੇ ਪਲ ਮੈਨੂੰ ਹਮੇਸ਼ਾ ਊਰਜਾ ਦਿੰਦੇ ਹਨ। ਅਤੇ ਇਸ ਲਈ ਮੈਂ ਇੰਦੌਰ ਦਾ, ਮੱਧ ਪ੍ਰਦੇਸ਼ ਸਰਕਾਰ ਦਾ ਅਤੇ ਸਾਨੂੰ ਸਭ ਨੂੰ ਅਸ਼ੀਰਵਾਦ ਦੇਣ ਦੇ ਲਈ ਇਤਨੀ ਵੱਡੀ ਤਾਦਾਦ ਵਿੱਚ ਆਏ ਹੋਏ ਮੇਰੇ ਮਜ਼ਦੂਰ ਭਾਈ-ਭੈਣ ਅਤੇ ਜਦੋਂ ਉਨ੍ਹਾਂ ਦੇ ਗਲੇ ਵਿੱਚ ਮਾਲਾਵਾਂ ਦੇਖ ਰਿਹਾ ਹਾਂ ਨਾ, ਤਾਂ ਮੈਂ ਅਨੁਭਵ ਕਰ ਰਿਹਾ ਹਾਂ ਕਿ ਕੈਸੇ ਸ਼ੁਭ ਅਵਸਰ ਆਇਆ ਹੈ; ਕਿਤਨੇ ਲੰਬੇ ਅਰਸਿਆਂ ਦੀ ਉਡੀਕ ਦੇ ਬਾਅਦ ਆਇਆ ਹੈ। ਮੈਂ ਤੁਹਾਡੇ ਚਿਹਰੇ ਦੀ ਖੁਸ਼ੀ, ਤੁਹਾਡੇ ਗਲੇ ਦੀ ਮਾਲਾ ਦੀ ਸੁਗੰਧ ਸਾਨੂੰ ਸਮਾਜ ਦੇ ਲਈ ਕੁਝ ਨਾ ਕੁਝ ਕਰਨ ਦੀ ਜ਼ਰੂਰ ਪ੍ਰੇਰਣਾ ਦਿੰਦੀ ਰਹੇਗੀ। ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। 

ਧੰਨਵਾਦ।

********

ਡੀਐੱਸ/ਵੀਜੇ/ਐੱਨਐੱਸ



(Release ID: 1990265) Visitor Counter : 142