ਉਪ ਰਾਸ਼ਟਰਪਤੀ ਸਕੱਤਰੇਤ
ਪੰਜਾਬ ਯੂਨੀਵਰਸਿਟੀ ਦੇ ਸਾਬਕਾ ਆਲਮੀ ਵਿਦਿਆਰਥੀਆਂ ਦੇ ਸਿਖ਼ਰ ਸੰਮੇਲਨ 2023 ਵਿੱਚ ਉਪ ਰਾਸ਼ਟਰਪਤੀ ਦੇ ਭਾਸ਼ਣ ਦਾ ਪਾਠ (ਅੰਸ਼)
Posted On:
23 DEC 2023 5:26PM by PIB Chandigarh
ਸਾਰਿਆਂ ਨੂੰ ਨਮਸਕਾਰ !
ਇਸ ਦੇਸ਼ ਵਿੱਚ ਸਾਨੂੰ ਬਹੁਤ ਜ਼ਿੰਮੇਵਾਰ ਬਣਨਾ ਪਵੇਗਾ। ਸਾਡਾ ਭਾਰਤ ਪਹਿਲਾਂ ਨਾਲੋਂ ਕਿਤੇ ਵੱਧ ਬਦਲ ਰਿਹਾ ਹੈ। ਦੇਵੀਓ ਅਤੇ ਸੱਜਣੋ, ਮੈਂ 1989 ਵਿੱਚ ਸੰਸਦ ਮੈਂਬਰ ਸੀ। ਮੈਂ ਇੱਕ ਕੇਂਦਰੀ ਮੰਤਰੀ ਸੀ। ਸਰਕਾਰ ਵਿੱਚ ਰਹਿ ਕੇ ਮੈਨੂੰ ਅਕਸਰ ਦੇਖਣ ਨੂੰ ਮਿਲਿਆ ਜਿਸ ਭਾਰਤ ਨੂੰ ਅਸੀਂ ਸੋਨੇ ਦੀ ਚਿੜੀ ਕਹਿੰਦੇ ਸੀ, ਉਸ ਭਾਰਤ ਦਾ ਸੋਨਾ ਹਵਾਈ ਜਹਾਜ਼ ਰਾਹੀਂ ਭਾਰਤ ਤੋਂ ਬਾਹਰ ਗਿਆ ਅਤੇ ਸਵਿਸ ਬੈਂਕ ਅਤੇ ਦੋ ਬੈਂਕਾਂ ਵਿੱਚ ਰੱਖ ਦਿੱਤਾ ਗਿਆ।
ਹੁਣ ਦੇਖੋ ਅਸੀਂ ਕਿੱਥੇ ਹਾਂ! ਤਦ ਅਸੀਂ ਇੱਕ ਅਰਬ, ਦੋ ਅਰਬ (ਯੂਐੱਸਡੀ ਵਿਦੇਸ਼ੀ ਮੁਦਰਾ ਭੰਡਾਰ) ਦਰਮਿਆਨ ਉਤਰਾਅ-ਚੜ੍ਹਾਅ ਕਰ ਰਹੇ ਸੀ; ਅਸੀਂ ਹੁਣ ਸਾਡੇ ਕੋਲ 600 ਬਿਲੀਅਨ ਤੋਂ ਵੱਧ ਹੈ। ਇਸਰੋ ਚੇਅਰਮੈਨ ਨਾਲ ਸਾਰਥਕ ਗੱਲਬਾਤ ਹੋਈ।
1960 ਵਿੱਚ ਸਾਡਾ ਆਪਣਾ ਉਪਗ੍ਰਹਿ ਦੂਜੇ ਦੇਸ਼ ਦੇ ਪੈਡ ਤੋਂ ਲਾਂਚ ਕੀਤਾ ਗਿਆ ਸੀ ਅਤੇ ਸਾਡੇ ਗੁਆਂਢੀ ਪਾਕਿਸਤਾਨ ਨੇ ਇਸ ਨੂੰ ਆਪਣੀ ਧਰਤੀ ਤੋਂ ਲਾਂਚ ਕੀਤਾ ਸੀ, ਪਰ ਹੁਣ ਚਾਹੇ ਉਹ ਅਮਰੀਕਾ ਹੋਵੇ, ਬ੍ਰਿਟੇਨ ਹੋਵੇ ਜਾਂ ਸਿੰਗਾਪੁਰ ਹੋਵੇ, ਅਸੀਂ ਉਨ੍ਹਾਂ ਦੇ ਉਪਗ੍ਰਹਿ ਲਾਂਚ ਕੀਤੇ ਹਨ। ਇਹ ਉਹ ਵਿਕਾਸ ਹੈ ਜੋ ਭਾਰਤ ਨੇ ਦੇਖਿਆ ਹੈ।
ਪੰਜਾਬ ਯੂਨੀਵਰਸਿਟੀ ਦਾ ਮਾਣਮੱਤਾ ਇਤਿਹਾਸ ਰਿਹਾ ਹੈ। ਇਸ ਵਿੱਚ ਅੱਜ ਦੇ ਸਮੇਂ ਤੋਂ ਕਿਤੇ ਵੱਧ ਅੱਗੇ ਜਾਣ ਦੀ ਸਮਰੱਥਾ ਹੈ। ਇਸ ਕਮਰੇ ਵਿੱਚ ਸਾਨੂੰ ਸਾਰਿਆਂ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ। ਜੇਕਰ ਅਸੀਂ ਦ੍ਰਿੜ੍ਹ ਸੰਕਲਪ ਕਰੀਏ ਤਾਂ ਯਕੀਨ ਮੰਨਣਾ, ਪੰਜਾਬ ਯੂਨੀਵਰਸਿਟੀ ਵਿਸ਼ਵ ਪੱਧਰ 'ਤੇ ਮੋਹਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੋਵੇਗੀ। ਸਾਨੂੰ ਇਸ ਲਈ ਕੰਮ ਕਰਨ ਦੀ ਲੋੜ ਹੈ।
ਮੈਨੂੰ ਕੁਝ ਵਧੇਰੇ ਨਿਪੁੰਨ ਵਿਅਕਤੀਆਂ ਨਾਲ ਰਹਿ ਕੇ ਬਹੁਤ ਖੁਸ਼ੀ ਹੋ ਰਹੀ ਹੈ, ਜਿਨ੍ਹਾਂ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਛਾਣ ਬਣਾਈ ਹੈ ਅਤੇ ਉਹ ਪੰਜਾਬ ਯੂਨੀਵਰਸਿਟੀ ਦੀ ਸਮ੍ਰਿੱਧ ਵਿਰਾਸਤ ਨੂੰ ਲੈਕੇ ਚੱਲ ਰਹੇ ਹਨ, ਇਹੋ ਆਮ ਸੂਤਰ ਹੈ।
ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੇ ਵਿਸ਼ਵ ਪੱਧਰ 'ਤੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਮੈਂ ਸਾਬਕਾ ਵਿਦਿਆਰਥੀਆਂ ਦੇ ਨਾਮ ਨਹੀਂ ਲੈ ਸਕਦਾ, ਉਨ੍ਹਾਂ ਵਿੱਚੋਂ ਕੁਝ ਮੈਨੂੰ ਯਾਦ ਨਹੀਂ ਆਉਣਗੇ। ਉਹ ਦੇਸ਼ ਦੇ ਰਾਸ਼ਟਰਪਤੀ, ਦੇਸ਼ ਦੇ ਉਪ ਰਾਸ਼ਟਰਪਤੀ, ਦੇਸ਼ ਦੇ ਪ੍ਰਧਾਨ ਮੰਤਰੀ, ਹਾਈ ਕੋਰਟ ਦੇ ਚੀਫ਼ ਜਸਟਿਸ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ, ਜੱਜ, ਵਿਗਿਆਨੀ, ਕਈ ਨੌਕਰਸ਼ਾਹ, ਸੀਨੀਅਰ ਨੌਕਰਸ਼ਾਹ, ਉੱਦਮੀ ਹਨ।
ਹੁਣ ਅਜਿਹੀਆਂ ਯੂਨੀਵਰਸਿਟੀਆਂ ਜਿਨ੍ਹਾਂ ਕੋਲ ਸਾਬਕਾ ਵਿਦਿਆਰਥੀ ਸ਼ਕਤੀ ਅਤੇ ਸਾਬਕਾ ਵਿਦਿਆਰਥੀ ਬੁੱਧੀ ਦਾ ਬੇਮਿਸਾਲ ਭੰਡਾਰ ਹੈ, ਉਹ ਅੱਜ ਕਿੱਥੇ ਹੈ? ਸਾਡੇ ਕੋਲ ਸਾਬਕਾ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਕੀਤਾ ਗਿਆ ਅਜਿਹਾ ਕੋਸ਼ ਕਿਉਂ ਨਹੀਂ ਹੋਣਾ ਚਾਹੀਦਾ, ਜਿਸ ਨਾਲ ਆਲਮੀ ਸੰਸਥਾਵਾਂ ਈਰਖਾ ਕਰ ਸਕਣ? ਇਸ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਇਸ ਮੌਕੇ ਅੱਗੇ ਕਿਉਂ ਨਹੀਂ ਆ ਸਕਦੇ?
ਅਮਰੀਕਾ ਦੀ ਇੱਕ ਯੂਨੀਵਰਸਿਟੀ ਜਿੱਥੇ ਸਾਡੇ ਆਪਣੇ ਦੇਸ਼ ਦੇ ਲੋਕ, ਸਾਡੇ ਹੀ ਦੇਸ਼ ਦੇ ਵਿਦਿਆਰਥੀ ਆਪਣੇ ਹੀ ਦੇਸ਼ ਦਾ ਮਜ਼ਾਕ ਉਡਾਉਂਦੇ ਹਨ। ਕੋਈ ਹੋਰ ਨਹੀਂ ਕਰਦਾ। ਕਿਸੇ ਨੂੰ ਤਾਂ ਉਨ੍ਹਾਂ ਨੂੰ ਸ਼ੀਸ਼ਾ ਦਿਖਾਉਣਾ ਹੀ ਪਵੇਗਾ। ਇਹ ਸਿਰਫ਼ ਸਾਬਕਾ ਵਿਦਿਆਰਥੀ ਹੀ ਕਰ ਸਕਦੇ ਹਨ।
ਸਾਡੀ ਰਾਸ਼ਟਰੀ ਸਿੱਖਿਆ ਨੀਤੀ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਸਾਰੇ ਹਿੱਸੇਦਾਰਾਂ ਤੋਂ ਇਨਪੁੱਟ ਲੈਣ ਤੋਂ ਬਾਅਦ ਤਿਆਰ ਕੀਤੀ ਗਈ ਸੀ। ਪੱਛਮੀ ਬੰਗਾਲ ਰਾਜ ਦਾ ਰਾਜਪਾਲ ਦੇ ਤੌਰ 'ਤੇ ਮੈਂ ਉਨ੍ਹਾਂ ਵਿੱਚੋਂ ਇੱਕ ਸੀ। ਮੈਂ ਹਰੇਕ ਸਿੱਖਿਆ ਵਿਦਵਾਨ ਤੋਂ ਜਾਣਕਾਰੀ ਲਈ ਅਤੇ ਇਸ ਨਾਲ ਇੱਕ ਅਜਿਹੀ ਪ੍ਰਣਾਲੀ ਵਿਕਸਿਤ ਹੋਈ ਜੋ ਵਿਦਿਆਰਥੀ ਨੂੰ ਪੂਰੀ ਆਜ਼ਾਦੀ ਦਿੰਦੀ ਹੈ।
ਜਦੋਂ ਅਧਿਐਨ ਕਰਨ ਦੀ ਗੱਲ ਆਉਂਦੀ ਹੈ ਤਾਂ ਅਸੀਂ ਨਹਿਰ ਪ੍ਰਣਾਲੀ 'ਤੇ ਭਰੋਸਾ ਨਹੀਂ ਕਰ ਸਕਦੇ, ਇਸ ਲਈ ਨਦੀ ਦਾ ਹੋਣਾ ਜ਼ਰੂਰੀ ਹੈ। ਮਨੁੱਖੀ ਮਨ ਨੂੰ ਨਦੀ ਵਾਂਗ ਵਹਿਣ ਦਿਓ। ਸਾਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਇਹ ਭਟਕਣਾ ਕਿਉਂ ਹੋ ਰਹੀ ਹੈ? ਇਹ ਬਹੁਤ ਸਾਰੀ ਭੂਮੀ ਦਾ ਭੋਗ ਕਰ ਰਿਹਾ ਹੈ ਪਰ ਜਦੋਂ ਤੁਸੀਂ ਵਿਗਿਆਨਕ ਤੌਰ 'ਤੇ ਜਾਂਚ ਕਰਦੇ ਹੋ ਤਾਂ ਇਹ ਆਲੇ-ਦੁਆਲੇ ਦੀ ਭੂਮੀ ਦਾ ਪੋਸ਼ਣ ਕਰਦਾ ਹੈ। ਦੁਨੀਆ ਵਿੱਚ ਸਭਿਅਤਾ ਕਿਸੇ ਨਹਿਰ ਦੇ ਆਸ-ਪਾਸ ਨਹੀਂ ਆਈ, ਸਭਿਅਤਾਵਾਂ ਦਰਿਆਵਾਂ ਦੇ ਆਲੇ-ਦੁਆਲੇ ਹੀ ਹੋਂਦ ਵਿੱਚ ਆਈਆਂ ਅਤੇ ਸਮ੍ਰਿੱਧ ਹੋਈਆਂ। ਆਓ ਸਾਡੇ ਨੌਜਵਾਨ ਪ੍ਰਭਾਵਸ਼ੀਲ ਦਿਮਾਗਾਂ ਦੇ ਨਾਲ ਅਜਿਹਾ ਵਿਹਾਰ ਕੀਤਾ ਜਾਵੇ।
ਸਾਨੂੰ ਮਾਣ ਹੈ ਕਿ ਪ੍ਰਾਚੀਨ ਭਾਰਤ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਸਨ - ਨਾਲੰਦਾ, ਤਕਸ਼ਸ਼ਿਲਾ ਅਤੇ ਉਨ੍ਹਾਂ ਦੀ ਗਿਣਤੀ। ਉਸ ਪੱਧਰ ਦੀਆਂ ਆਲਮੀ ਸੰਸਥਾਵਾਂ ਬਣਾਉਣ ਤੋਂ ਕਿਹੜੀ ਚੀਜ਼ ਰੋਕਦੀ ਹੈ ਅਤੇ ਪੰਜਾਬ ਯੂਨੀਵਰਸਿਟੀ ਉਹ ਹੈ ਜੋ ਉਸ ਪੱਧਰ ਤੱਕ ਵਧ ਸਕਦੀ ਹੈ। ਇਹ ਸੈਨੇਟ ਜਾਂ ਸਿੰਡੀਕੇਟ ਜਾਂ ਸਰਕਾਰ ਜਾਂ ਕੁਲਪਤੀ ਦੀ ਇਸ ਤਾਕਤ ਨਾਲ ਨਹੀਂ ਉੱਠ ਸਕਦੀ। ਸਾਬਕਾ ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਹੀ ਇਹ ਪ੍ਰਾਪਤੀ ਹਾਸਲ ਕੀਤੀ ਜਾ ਸਕਦੀ ਹੈ।
ਕਿਸੇ ਯੂਨੀਵਰਸਿਟੀ ਦੀ ਤਾਕਤ ਇਸ ਦੇ ਬੁਨਿਆਦੀ ਢਾਂਚੇ ਵਿੱਚ ਨਹੀਂ ਹੁੰਦੀ। ਅੱਜ-ਕੱਲ੍ਹ ਉਦਯੋਗ ਬੁਨਿਆਦੀ ਢਾਂਚਾ ਬਣਾਉਂਦੇ ਹਨ। ਉਹ ਸਿੱਖਿਆ ਅਤੇ ਸਿਹਤ ਦੇ ਕਾਰੋਬਾਰ ਵਿੱਚ ਉੱਤਰ ਗਏ ਹਨ। ਆਜ਼ਾਦੀ ਤੋਂ ਪਹਿਲਾਂ, ਇਹ ਭਾਰਤ ਵਿੱਚ ਇਹੋ ਸੇਵਾ ਹੁੰਦੀ ਸੀ - ਸਿੱਖਿਆ ਅਤੇ ਸਿਹਤ ਦੋਵੇਂ। ਹੁਣ ਇਹ ਉਦਯੋਗ ਅਤੇ ਵਪਾਰ ਬਣ ਗਿਆ ਹੈ। ਪਰ ਇੱਕ ਯੂਨੀਵਰਸਿਟੀ ਦੀ ਪਛਾਣ ਇਸਦੀ ਫੈਕਲਟੀ ਅਤੇ ਇਸਦੇ ਸਾਬਕਾ ਵਿਦਿਆਰਥੀਆਂ ਤੋਂ ਹੁੰਦੀ ਹੈ। ਮੈਂ ਇਹ ਕਹਿਣ ਦੀ ਹਿੰਮਤ ਰੱਖਦਾ ਹਾਂ ਕਿ ਜੇਕਰ ਇਸ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਦਾ ਉਦੇਸ਼ਮੁਖੀ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਪਹਿਲੇ ਨੰਬਰ 'ਤੇ ਹੋਣਗੇ ਅਤੇ ਇਸ ਲਈ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਜਿਹਾ ਨਿਸ਼ਚਿਤ ਤੌਰ 'ਤੇ ਕਰ ਸਕਦੇ ਹਨ।
ਇੱਕ ਮੰਚ 'ਤੇ ਇਕੱਠੇ ਹੋਣ ਦਾ ਸਮਾਂ ਆ ਗਿਆ ਹੈ। ਸਾਬਕਾ ਵਿਦਿਆਰਥੀ ਇੱਕ ਮੰਚ 'ਤੇ ਹੋਣੇ ਚਾਹੀਦੇ ਹਨ ਅਤੇ ਸਾਬਕਾ ਵਿਦਿਆਰਥੀਆਂ ਨੂੰ ਸਾਰੇ ਭਾਰਤ ਦੀ ਪ੍ਰਤੀਨਿਧਤਾ ਅਤੇ ਵਿਸ਼ਵ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ। ਜਿਸ ਪਲ ਅਜਿਹਾ ਹੋਵੇਗਾ, ਇੱਕ ਵੱਡਾ ਪਰਿਵਰਤਨ ਹੋਵੇਗਾ ਜੋ ਇੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਲਈ ਕਈ ਸਕਾਰਾਤਮਕ ਸਥਿਤੀਆਂ ਨੂੰ ਉਤਪ੍ਰੇਰਿਤ ਕਰੇਗਾ।
ਦੁਨੀਆ ਦੀਆਂ ਕੁਝ ਆਲਮੀ ਯੂਨੀਵਰਸਿਟੀਆਂ ਬਹੁਤ ਪ੍ਰਸਿੱਧੀ ਵਾਲੀਆਂ ਹਨ, ਮੈਂ ਉਨ੍ਹਾਂ ਦੇ ਨਾਂ ਨਹੀਂ ਲਵਾਂਗਾ, ਉਨ੍ਹਾਂ ਦੀ ਸਾਖ ਸਾਬਕਾ ਵਿਦਿਆਰਥੀਆਂ ਦੇ ਬਲ 'ਤੇ ਵਧਦੀ ਹੈ। ਉਨ੍ਹਾਂ ਦਾ ਵਿੱਤੀ ਭੰਡਾਰ ਸਾਬਕਾ ਵਿਦਿਆਰਥੀਆਂ ਦੇ ਯੋਗਦਾਨ ਨਾਲ ਨਿਰਧਾਰਤ ਕੀਤਾ ਜਾਂਦਾ ਹੈ। ਇੱਕ ਵਿਅਕਤੀ ਵੱਧ ਯੋਗਦਾਨ ਦੇ ਰਿਹਾ ਹੈ ਅਤੇ ਦੂਜਾ ਘੱਟ ਰਕਮ ਵਿੱਚ ਯੋਗਦਾਨ ਦੇ ਰਿਹਾ ਹੈ, ਇਸ ਦਾ ਕੋਈ ਮਹੱਤਵ ਨਹੀਂ ਹੈ। ਵਿਚਾਰ ਇਹ ਹੈ ਕਿ ਅਸੀਂ ਕਿਵੇਂ ਜੁੜੀਏ।
ਮੈਂ ਅਮਰੀਕਾ ਦੀ ਕਿਸੇ ਯੂਨੀਵਰਸਿਟੀ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਜੋ ਵੀ ਭਾਰਤੀ ਉਸ ਯੂਨੀਵਰਸਿਟੀ ਵਿੱਚ ਪੜ੍ਹਿਆ ਹੈ, ਉਹ ਅਸਲ ਵਿੱਚ ਇਹ ਪ੍ਰਤਿਗਿਆ ਕਰਦਾ ਹੈ ਕਿ ਮੈਂ ਹਰ ਮਹੀਨੇ ਏਨਾ ਯੋਗਦਾਨ ਦੇਵਾਂਗਾ। ਮੇਰੇ ਦਿਲ ਨੂੰ ਬਹੁਤ ਦੁੱਖ ਹੋਇਆ ਜਦੋਂ 2009 ਵਿੱਚ ਭਾਰਤ ਸਰਕਾਰ ਨੇ ਅਮਰੀਕਾ ਵਿੱਚ ਇੱਕ ਵਿਦੇਸ਼ੀ ਯੂਨੀਵਰਸਿਟੀ ਨੂੰ 5 ਮਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਦਿੱਤਾ, ਕਿਸ ਲਈ? ਕੀ ਸਾਡੇ ਕੋਲ ਪਾਲਣ ਪੋਸ਼ਣ ਲਈ ਲੋੜੀਂਦੀਆਂ ਯੂਨੀਵਰਸਿਟੀਆਂ ਨਹੀਂ ਹਨ? ਇੱਕ ਵੱਡੇ ਉਦਯੋਗਿਕ ਘਰਾਣੇ ਨੇ 50 ਮਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਪਾਇਆ। ਮੈਂ ਇਸਦੇ ਖਿਲਾਫ ਨਹੀਂ ਹਾਂ। ਤੁਸੀਂ ਜੋ ਵੀ ਮਹਿਸੂਸ ਕਰਦੇ ਹੋ ਕਰੋ ਪਰ ਆਪਣੇ ਘਰੇਲੂ ਮੈਦਾਨ ਨੂੰ ਨਜ਼ਰਅੰਦਾਜ਼ ਨਾ ਕਰੋ। ਸਾਨੂੰ ਇਸ ਪ੍ਰਤੀ ਬਹੁਤ ਜੀਵੰਤ ਅਤੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ।
ਮੁੰਬਈ ਵਰਗੀਆਂ ਥਾਵਾਂ 'ਤੇ ਵਿਦੇਸ਼ੀ ਯੂਨੀਵਰਸਿਟੀਆਂ ਦੀ ਪਕੜ ਹੈ। ਸਾਬਕਾ ਵਿਦਿਆਰਥੀ ਉਦਯੋਗ ਅਤੇ ਕਾਰੋਬਾਰ ਨੂੰ ਵੀ ਸੰਵੇਦਨਸ਼ੀਲ ਬਣਾ ਸਕਦੇ ਹਨ ਕਿਉਂਕਿ ਤੁਸੀਂ ਮੁੱਖ ਅਹੁਦਿਆਂ 'ਤੇ ਹੋ। ਫਿਰ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਕਿਸੇ ਵੀ ਵਿਅਕਤੀ ਨੂੰ ਇਹ ਅਹਿਸਾਸ ਹੋਵੇਗਾ ਕਿ ਹਾਂ, ਮੇਰੇ ਅਸਲ ਮਾਪੇ ਮੇਰੇ ਸਾਬਕਾ ਵਿਦਿਆਰਥੀ ਹਨ। ਜੇਕਰ ਮੈਂ ਆਪਣੇ ਲਾਇਕ ਹਾਂ, ਮੈਨੂੰ ਚੰਗੀ ਸਿੱਖਿਆ ਮਿਲਦੀ ਹੈ ਤਾਂ ਮੇਰੀ ਪਲੇਸਮੈਂਟ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ। ਇਹ ਭਰੋਸਾ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹਰ ਲੜਕੇ-ਲੜਕੀ ਨੂੰ ਹੋਵੇਗਾ। ਸਾਨੂੰ ਇਸ ਨੂੰ ਲਿਆਉਣ ਦੀ ਲੋੜ ਹੈ।
ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਸ ਦੇਸ਼ ਵਿੱਚ ਬੌਧਿਕ ਅਨੁਭਵ ਦੇ ਮੇਲ ਅਤੇ ਵੱਖ-ਵੱਖ ਸੰਸਥਾਵਾਂ ਦੇ ਸਾਬਕਾ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਸਮਾਂ ਆ ਗਿਆ ਹੈ। ਸਾਡੇ ਕੋਲ ਆਈਆਈਐੱਮ ਹਨ, ਸਾਡੇ ਕੋਲ ਆਈਆਈਟੀ ਹਨ, ਸਾਡੇ ਕੋਲ ਵਿਗਿਆਨ ਸੰਸਥਾਨ ਹਨ, ਬਹੁਤ ਸਾਰੀਆਂ ਯੂਨੀਵਰਸਿਟੀਆਂ ਹਨ - ਫੋਰੈਂਸਿਕ, ਪੈਟਰੋਲੀਅਮ। ਸਾਡੇ ਕੋਲ ਮਹੱਤਵਪੂਰਨ ਕਾਲਜ ਹਨ। ਹੁਣ ਜੇਕਰ ਇਨ੍ਹਾਂ ਸੰਸਥਾਵਾਂ ਦੇ ਸਾਬਕਾ ਵਿਦਿਆਰਥੀ ਇੱਕ ਮੰਚ 'ਤੇ ਇਕੱਠੇ ਹੁੰਦੇ ਹਨ ਤਾਂ ਉਹ ਅਜਿਹੀਆਂ ਨੀਤੀਆਂ ਬਣਾਉਣ ਵਿੱਚ ਮਦਦ ਕਰਨਗੇ ਜੋ ਅੱਖਾਂ ਖੋਲ੍ਹਣ ਵਾਲੀਆਂ ਹੋਣਗੀਆਂ।
ਲੋਕ ਪੁੱਛਦੇ ਹਨ ਕਿ ਭਾਰਤ ਕਿਹੜਾ ਬਦਲਾਅ ਲਿਆਇਆ ਹੈ? ਇੱਕ ਉਦਾਹਰਣ ਲਓ, 3 ਦਹਾਕਿਆਂ ਦੇ ਵੱਡੇ ਸੰਘਰਸ਼ ਅਤੇ ਅਸਫਲਤਾ ਤੋਂ ਬਾਅਦ, ਪ੍ਰਧਾਨ ਮੰਤਰੀ ਇਸ ਗੱਲ 'ਤੇ ਸਹਿਮਤੀ ਬਣਾ ਸਕੇ ਕਿ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਵਿੱਚ ਮਹਿਲਾਵਾਂ ਨੂੰ ਇੱਕ ਤਿਹਾਈ ਰਾਖਵਾਂਕਰਨ ਦਿੱਤਾ ਜਾਵੇ। ਇਹ ਲੰਬਕਾਰੀ ਅਤੇ ਖਿਤਿਜੀ ਹੈ। ਇਸ ਲਈ ਅਨੁਸੂਚਿਤ ਜਨਜਾਤੀ ਕੋਟੇ ਦਾ ਇੱਕ ਤਿਹਾਈ ਅਤੇ ਅਨੁਸੂਚਿਤ ਜਾਤੀ ਕੋਟੇ ਦਾ ਇੱਕ ਤਿਹਾਈ ਹਿੱਸਾ ਹੋਵੇਗਾ। ਕੀ ਕੋਈ ਵੱਡੀ ਸਮਾਨ ਸਥਿਤੀ ਹੋ ਸਕਦੀ ਹੈ?
ਮੈਂ ਇੱਕ ਪਿੰਡ ਤੋਂ ਆਉਂਦਾ ਹਾਂ ਅਤੇ ਉਨ੍ਹਾਂ ਮਹਿਲਾਵਾਂ ਦੀ ਦੁਰਦਸ਼ਾ ਦੀ ਕਲਪਨਾ ਕਰਦਾ ਹਾਂ ਜਿਨ੍ਹਾਂ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਸੂਰਜ ਡੁੱਬਣ ਤੋਂ ਬਾਅਦ ਜਾਣਾ ਪੈਂਦਾ ਸੀ। ਹੁਣ ਹਰ ਘਰ ਵਿੱਚ ਪਖ਼ਾਨਾ ਹੈ। ਕਲਪਨਾ ਕਰੋ ਕਿ ਉਨ੍ਹਾਂ ਮਹਿਲਾਵਾਂ ਨੂੰ ਕਿੰਨੀ ਰਾਹਤ ਮਿਲੀ ਹੈ ਜੋ ਸਾਡੇ ਲਈ ਖਾਣਾ ਬਣਾਉਂਦੀਆਂ ਸਨ, ਸਾਨੂੰ ਖੁਆਉਂਦੀਆਂ ਸਨ, ਚੁੱਲ੍ਹੇ 'ਤੇ ਬਿਮਾਰ ਹੋ ਜਾਂਦੀਆਂ ਸਨ, ਫੂਕਣੀ ਨਾਲ ਫੂਕਦੀਆਂ ਰਹਿੰਦੀਆਂ ਸਨ, ਲੱਕੜਾਂ ਲੈ ਕੇ ਆਉਂਦੀਆਂ ਸਨ। ਗੈਸ ਕੁਨੈਕਸ਼ਨ, ਅਤੇ ਧਿਆਨ ਰਹੇ 10 ਕਰੋੜ ਜਾਂ ਇਸ ਤੋਂ ਵੀ ਵੱਧ ਗੈਸ ਕੁਨੈਕਸ਼ਨ ਲੋੜਵੰਦਾਂ ਨੂੰ ਮੁਫਤ ਦਿੱਤੇ ਗਏ ਹਨ, ਇਹ ਆਸਾਨ ਨਹੀਂ ਹੈ।
ਮੈਂ ਜੋ ਸੁਝਾਅ ਦੇ ਰਿਹਾ ਹਾਂ ਉਹ ਇਹ ਹੈ ਕਿ ਭਾਰਤ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਭਾਰਤ ਬਦਲ ਰਿਹਾ ਹੈ ਜਿਵੇਂ ਕਿ ਕੋਈ ਹੋਰ ਦੇਸ਼ ਨਹੀਂ ਬਦਲ ਰਿਹਾ ਹੈ ਪਰ ਭਾਰਤ ਵਿੱਚ ਤੇਜ਼ੀ ਨਾਲ ਬਦਲਾਅ ਅਤੇ ਵਿਕਾਸ ਇਨ੍ਹਾਂ ਯੂਨੀਵਰਸਿਟੀਆਂ ਤੋਂ ਨਿਕਲੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਇਹ ਪ੍ਰਣ ਲੈਣ ਦੀ ਅਪੀਲ ਕਰਦਾ ਹਾਂ ਕਿ ਤੁਹਾਡੇ ਕੋਲ ਯੋਗਦਾਨ ਦਾ ਇੱਕ ਢਾਂਚਾਗਤ ਤੰਤਰ ਹੋਵੇਗਾ... ਰਾਜਕੋਸ਼ੀ ਯੋਗਦਾਨ ਇਸ ਦਾ ਇੱਕ ਛੋਟਾ ਜਿਹਾ ਹਿੱਸਾ ਹੈ, ਹਾਲਾਂਕਿ ਬਹੁਤ ਮਹੱਤਵਪੂਰਨ ਹੈ, ਮੈਂ ਇਹ ਨਹੀਂ ਕਹਿੰਦਾ ਕਿ 3.5 ਕਰੋੜ ਦਾ ਯੋਗਦਾਨ ਘੱਟ ਹੈ... ਇਹ ਹੈ ਬਹੁਤ ਮਹੱਤਵਪੂਰਨ, ਇਸ ਵਿੱਚ ਯੋਗਦਾਨ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਮੈਂ ਇਸ ਲਈ ਵੀ ਕਹਿ ਰਿਹਾ ਹਾਂ ਕਿਉਂਕਿ ਮੈਂ ਵੀ ਇੱਕ ਵਕੀਲ ਹਾਂ। ਕਹਿੰਦੇ ਹਨ ਕਿ ਵਕੀਲ ਤਾਂ ਦਿੰਦਾ ਨਹੀਂ ਹੈ।
ਇਸ ਦਿਨ ਮੈਂ ਜੋ ਸੁਝਾਅ ਦਿੰਦਾ ਹਾਂ ਉਹ ਸਾਡੇ ਸਾਰਿਆਂ ਲਈ ਮਹੱਤਵਪੂਰਨ ਹੈ, ਇੱਕ ਥਿੰਕ ਟੈਂਕ ਹੋਣਾ ਚਾਹੀਦਾ ਹੈ, ਲਾਗੂ ਕਰਨ ਲਈ ਇੱਕ ਪੇਪਰ ਹੋਣਾ ਚਾਹੀਦਾ ਹੈ। ਤੁਸੀਂ ਇਸ ਨੂੰ ਪ੍ਰਸਾਰਿਤ ਕਰ ਸਕਦੇ ਹੋ, ਫਿਰ ਤੁਹਾਡੇ ਕੋਲ ਇੱਕ ਤੰਤਰ ਹੋਵੇਗਾ ਕਿ ਕੀ ਜੋੜਿਆ ਜਾ ਸਕਦਾ ਹੈ, ਪਲੇਸਮੈਂਟ ਕਿਵੇਂ ਹੋ ਸਕਦੀ ਹੈ, ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ਨੂੰ ਵਿੱਤੀ ਸਹਾਇਤਾ ਦੀ ਲੋੜ ਹੈ?
ਆਉ ਇਸ ਗਲੋਬਲ ਮੀਤ ਨੂੰ ਮਿਸ਼ਨ ਦੇ ਨਾਲ ਨਵੇਂ ਸਿਰੇ ਤੋਂ ਸ਼ੁਰੂ ਕਰੋ... ਇੱਕ ਅਮਲੀ ਦਸਤਾਵੇਜ਼ ਰੱਖੋ, ਜਨੂਨ ਨਾਲ ਬਦਲਾਅ ਲਿਆਵੋ, ਤੁਹਾਨੂੰ ਸੰਤੁਸ਼ਟੀ ਮਿਲੇਗੀ। ਮੇਰਾ ਵਿਸ਼ਵਾਸ ਕਰੋ, ਮਨੁੱਖੀ ਵਸੀਲਿਆਂ ਦਾ ਪਾਲਣ ਪੋਸ਼ਣ ਕਰਨ ਤੋਂ ਵੱਡੀ ਕੋਈ ਸੰਤੁਸ਼ਟੀ ਨਹੀਂ ਹੋ ਸਕਦੀ। ਤੁਸੀਂ ਜਿੱਥੇ ਸਿੱਖਿਆ ਪ੍ਰਾਪਤ ਕੀਤੀ, ਉਸ ਸੰਸਥਾ ਦੀ ਸਿੱਖਿਆ ਤੋਂ ਵੱਡੀ ਸੰਤੁਸ਼ਟੀ ਕੋਈ ਨਹੀਂ ਹੋ ਸਕਦੀ, ਜਿਸ ਨੇ ਤੁਹਾਨੂੰ ਉਹ ਬਣਾਇਆ ਜੋ ਅੱਜ ਹੋ।
ਤੁਸੀਂ ਦੁਨੀਆ ਭਰ ਵਿੱਚ ਦੇਖੋ, ਅਖੌਤੀ ਵਿਕਸਤ ਦੁਨੀਆ ਵਿੱਚ, ਖੋਜ ਨੂੰ ਕਾਰਪੋਰੇਟਾਂ ਵਲੋਂ ਫੰਡ ਦਿੱਤਾ ਜਾਂਦਾ ਹੈ। ਸਾਡੇ ਦੇਸ਼ ਵਿੱਚ ਅਜਿਹਾ ਨਹੀਂ ਹੋ ਰਿਹਾ। ਸਾਨੂੰ ਇੱਕ ਅਜਿਹਾ ਈਕੋਸਿਸਟਮ ਬਣਾਉਣਾ ਹੋਵੇਗਾ ਜੋ ਕਾਰਪੋਰੇਟਾਂ ਨੂੰ ਚੁੰਬਕੀ ਤੌਰ 'ਤੇ ਆਕਰਸ਼ਿਤ ਕਰੇ। ਮੈਨੂੰ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦੀ ਤਾਕਤ 'ਤੇ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਕੋਲ ਪੰਜਾਬ ਯੂਨੀਵਰਸਿਟੀ ਲਈ ਤੁਹਾਡੇ ਵੱਡੇ ਨਤੀਜਿਆਂ ਨੂੰ ਆਕਾਰ ਦੇਣ ਦੀ ਸਮਰੱਥਾ, ਯੋਗਤਾ, ਤਜਰਬਾ ਅਤੇ ਐਕਪੋਜ਼ਰ ਹੈ।
ਇਸ ਯੂਨੀਵਰਸਿਟੀ ਨੇ ਬਹੁਤ ਅੱਗੇ ਜਾਣਾ ਹੈ। ਮੈਨੂੰ ਲਗਦਾ ਹੈ ਕਿ ਮੈਨੂੰ ਇਸ ਤੋਂ ਜ਼ਿਆਦਾ ਨਹੀਂ ਉਲਝਣਾ ਚਾਹੀਦਾ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ। ਕੁਝ ਸਥਿਤੀਆਂ ਵਿੱਚ, ਅਸੀਂ ਉਸੇ ਸਮੇਂ ਆਲਮੀ ਯੂਨੀਵਰਸਿਟੀਆਂ ਨਾਲ ਸ਼ੁਰੂਆਤ ਕਰ ਰਹੇ ਹਾਂ ਅਤੇ ਇਹ ਖੋਜ ਵਿੱਚ ਵੀ ਹੈ: ਵਿਘਨਕਾਰੀ ਤਕਨਾਲੋਜੀ, ਮਸਨੂਈ ਬੁੱਧੀ, ਇੰਟਰਨੈਟ ਆਫ ਥਿੰਗਸ। ਬਸ ਮਸ਼ੀਨ ਲਰਨਿੰਗ ਦੀ ਕਲਪਨਾ ਕਰੋ। ਅਸੀਂ ਸ਼ਾਬਦਿਕ ਨਹੀਂ ਜਾ ਸਕਦੇ। ਮਸ਼ੀਨ ਲਰਨਿੰਗ ਕੀ ਹੈ? ਅਸੀਂ 6ਜੀ ਦੀ ਗੱਲ 5 ਜੀ ਦੇ ਸੰਦਰਭ ਵਿੱਚ ਕਰਦੇ ਹਨ ਕਿਉਂਕਿ ਸਾਡੇ ਕੋਲ ਹੱਥ ਵਿੱਚ ਇੱਕ ਮੋਬਾਈਲ ਫੋਨ ਹੈ। 6ਜੀ ਬਹੁਤ ਭਿੰਨ ਹੈ; ਇਹ ਇਨ੍ਹਾਂ ਸਾਰੇ ਮੁੱਦਿਆਂ 'ਤੇ ਜਿਓਮੈਟ੍ਰਿਕ ਨਤੀਜੇ ਲਿਆਏਗਾ। ਸਾਬਕਾ ਵਿਦਿਆਰਥੀਆਂ ਨੇ ਇੱਕ ਭੂਮਿਕਾ ਨਿਭਾਉਣੀ ਹੈ; ਉਹ ਇੱਥੇ ਇੱਕ ਤੰਤਰ ਕੇਂਦਰ ਬਣਾ ਸਕਦੇ ਹਨ। ਲੜਕਿਆਂ ਇਸ ਵਿੱਚ ਦਿਲਚਸਪੀ ਹੋਵੇਗੀ ਅਤੇ ਪੰਜਾਬ ਯੂਨੀਵਰਸਿਟੀ ਦੇ ਇੱਕ ਪੈਦਲ ਸੈਨਿਕ ਵਜੋਂ, ਕੁਲਪਤੀ ਦੇ ਰੂਪ ਵਿੱਚ ਮੈਨੂੰ ਯੋਗਦਾਨ ਦੇ ਕੇ ਸੱਚਮੁੱਚ ਖੁਸ਼ੀ ਹੋਵੇਗੀ।
ਮੇਰਾ ਕਹਿਣ ਦਾ ਮਤਲਬ ਇਹ ਹੈ: ਇੱਕ ਸਮੂਹ ਬਣਾਓ ਜਾਂ ਕਈ ਸਮੂਹ ਬਣਾਓ। ਮੈਨੂੰ ਪੰਜਾਬ ਯੂਨੀਵਰਸਿਟੀ ਦੇ ਏਜੰਡੇ 'ਤੇ ਸਾਬਕਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਹੂਲਤ ਅਨੁਸਾਰ ਮੇਰੇ ਨਾਲ ਗੱਲਬਾਤ ਕਰਨ ਵਿੱਚ ਖੁਸ਼ੀ ਹੋਵੇਗੀ, ਜਿਸ ਹੱਦ ਤੱਕ ਮੈਂ ਆਪਣੇ ਦੋ ਦਫਤਰਾਂ ਵਿੱਚ ਵਿਵਸਥਿਤ ਕਰ ਸਕਦਾ ਹਾਂ ਅਤੇ ਵਿਚਾਰ-ਮੰਥਨ ਕਰਾਂਗਾ। ਅਸੀਂ ਅੱਗੇ ਵਧਾਂਗੇ, ਸਾਨੂੰ ਅਜਿਹੀ ਸੰਸਕ੍ਰਿਤੀ ਦੀ ਸਿਰਜਣਾ ਕਰਨੀ ਪਵੇਗੀ ਕਿ ਹਰ ਕੋਈ ਚੁੰਬਕੀ ਰੂਪ ਵਿੱਚ ਜਿੱਥੇ ਸਿੱਖਿਆ ਸਿੱਖਿਆ ਹਾਸਲ ਕੀਤੀ, ਉਸ ਸੰਸਥਾ ਵੱਲ ਆਕਰਸ਼ਿਤ ਹੋਵੇ ਜਿਵੇਂ ਬੱਚਾ ਆਪਣੀ ਮਾਂ ਵੱਲ ਆਕਰਸ਼ਿਤ ਹੁੰਦਾ ਹੈ।
****
ਐੱਮਐੱਸ
(Release ID: 1990180)
Visitor Counter : 81