ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਐੱਮਐੱਨਆਰ ਐਜੂਕੇਸ਼ਨਲ ਟਰਸਟ ਦੇ ਗੋਲਡਨ ਜੁਬਲੀ ਸਮਾਰੋਹ ਦੀ ਸ਼ੋਭਾ ਵਧਾਈ

Posted On: 20 DEC 2023 8:53PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (20 ਦਸੰਬਰ, 2023) ਹੈਦਰਾਬਾਦ ਵਿੱਚ ਐੱਮਐੱਨਆਰ ਐਜੂਕੇਸ਼ਨਲ ਟਰਸਟ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ।

ਇਸ ਅਵਸਰ 'ਤੇ ਰਾਸ਼ਟਰਪਤੀ ਨੇ ਕਿਹਾ ਕਿ ਚੰਗੀ ਸਿੱਖਿਆ ਪ੍ਰਗਤੀ ਦੇ ਦਰਵਾਜ਼ੇ ਖੋਲ੍ਹਦੀ ਹੈ ਅਤੇ ਚੰਗੀ ਸਿਹਤ ਵਿਅਕਤੀ ਦੇ ਜੀਵਨ ਵਿੱਚ ਸਰਗਰਮ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤੱਥ ਕਿ ਇੱਕ ਸੰਸਥਾ 50 ਸਾਲਾਂ ਤੋਂ ਸਰਗਰਮ ਹੈ ਅਤੇ ਲਗਾਤਾਰ ਵਧ ਰਹੀ ਹੈਇਸ ਤੱਥ ਨੂੰ ਰੇਖਾਂਕਿਤ ਕਰਦੀ ਹੈ ਕਿ ਇਸ ਨੂੰ  ਸਪਸ਼ਟ ਦ੍ਰਿਸ਼ਟੀ ਦੇ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਉਸ ਦ੍ਰਿਸ਼ਟੀ ਨੂੰ ਪੂਰਾ ਕਰਨ ਲਈ ਸਾਰਥਕ ਅਤੇ ਵਿਚਾਰਵਾਨ ਯਤਨ ਜਾਰੀ ਰੱਖੇ ਗਏ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਵਿਸ਼ਵ ਦੀ ਗਿਆਨ ਅਰਥਵਿਵਸਥਾ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ। ਤੇਲੰਗਾਨਾਵਿਸ਼ੇਸ਼ ਤੌਰ ‘ਤੇ ਹੈਦਰਾਬਾਦ ਵਿੱਚ ਸਥਿਤ ਆਈਟੀ ਕੰਪਨੀਆਂ ਅਤੇ ਇਸ ਰਾਜ ਦੇ ਪ੍ਰਤਿਭਾਸ਼ਾਲੀ ਆਈਟੀ ਪੇਸ਼ੇਵਰਾਂ ਦਾ ਭਾਰਤ ਦੀ ਪ੍ਰਤਿਸ਼ਠਾ ਵਿੱਚ ਬਹੁਤ ਵੱਡਾ ਯੋਗਦਾਨ ਹੈ। ਸਾਡੇ ਆਈਟੀ ਪੇਸ਼ੇਵਰਾਂ ਦੀ ਦੁਨੀਆਂ ਭਰ ਵਿੱਚ ਪ੍ਰਸ਼ੰਸਾ ਹੁੰਦੀ ਹੈ। ਹੈਦਰਾਬਾਦ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਇੰਜੀਨੀਰਿੰਗ ਸਮੇਤ ਸਾਰੇ ਕਾਰੋਬਾਰਾਂ ਵਿੱਚ ਆਪਣੀ ਪਹਿਚਾਣ ਬਣਾਈ ਹੈ। ਇਸ ਸਫਲਤਾ ਵਿੱਚ ਸਿੱਖਿਆ ਸੰਸਥਾਵਾਂ ਦਾ ਜ਼ਿਕਰਯੋਗ ਯੋਗਦਾਨ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਸਰਗਰਮ ਸੰਸਥਾਵਾਂ ਨੂੰ ਸਮੁੱਚੇ ਰਾਸ਼ਟਰ ਨਿਰਮਾਣ ਵਿੱਚ ਸਹਿਯੋਗ ਦੀ ਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਗ੍ਰਾਮੀਣ ਖੇਤਰਾਂ ਦੇ ਲੋਕਾਂ ਲਈ ਗ੍ਰਾਮੀਣ ਸਿੱਖਿਆ ਅਤੇ ਮੈਡੀਕਲ ਸਹੂਲਤਾਂ ‘ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਸਾਰਿਆਂ ਲਈ ਸੁਲਭ ਬਣਾਉਣਾ ਤੇਲੰਗਾਨਾ ਅਤੇ ਪੂਰੇ ਦੇਸ਼ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹੈ। ਉਨ੍ਹਾਂ ਨੇ ਐੱਮਐੱਨਆਰ ਐਜੂਕੇਸ਼ਨਲ ਟਰੱਸਟ ਤੋਂ ਵੰਚਿਤ ਲੋਕਾਂ ਦੇ ਵਿੱਦਿਅਕ ਵਿਕਾਸ ਅਤੇ ਸਿਹਤ ਭਲਾਈ ਲਈ ਨਿਰੰਤਰ ਯਤਨ ਕਰਨ ਦੀ ਅਪੀਲ ਕੀਤੀ। ਉਨ੍ਹਾਂ  ਨੇ ਕਿਹਾ ਕਿ ਮਹਿਲਾਵਾਂ ਦੀ ਸਿੱਖਿਆ ਅਤੇ ਸਿਹਤ ‘ਤੇ ਵਿਸ਼ੇਸ਼ ਧਿਆਨ ਦੇ ਕੇ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਹੋਰ ਵੱਧ ਯੋਗਦਾਨ ਦੇਣਾ ਚਾਹੀਦਾ ਹੈ।

 

Please click here to see the President's Speech – 

 ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ

 

***

ਡੀਐੱਸ/ਏਕੇ


(Release ID: 1989124) Visitor Counter : 52


Read this release in: English , Urdu , Hindi