ਸੈਰ ਸਪਾਟਾ ਮੰਤਰਾਲਾ
ਦੇਸ਼ ਵਿੱਚ ਟੂਰਿਸਟ ਡੈਸਟੀਨੇਸ਼ਨਸ ਦਾ ਵਿਕਾਸ
Posted On:
14 DEC 2023 6:20PM by PIB Chandigarh
ਟੂਰਿਜ਼ਮ ਮੰਤਰਾਲੇ ਨੇ ‘ਸਵਦੇਸ਼ ਦਰਸ਼ਨ’, ਨੈਸ਼ਨਲ ਮਿਸ਼ਨ ਆਨ ਪਿਲਗ੍ਰੀਮੇਜ ਰੇਜੁਵੈਂਸ਼ਨ ਐਂਡ ਸਪਰਿਚੁਅਲ ਹੈਰੀਟੇਜ ਔਗਮੈਂਟੇਸ਼ਨ ਡਰਾਈਵ’ (ਪ੍ਰਸ਼ਾਦ) (prashad) ਅਤੇ ਟੂਰਿਜ਼ਮ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਲਈ ਕੇਂਦਰੀ ਏਜੰਸੀਆਂ ਨੂੰ ਸਹਾਇਤਾ’ ਯੋਜਨਾਵਾਂ ਦੇ ਤਹਿਤ ਦੇਸ਼ ਵਿੱਚ ਟੂਰਿਜ਼ਮ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਲਈ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਏਜੰਸੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ।
ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਕੁੱਲ 5294.11 ਕਰੋੜ ਰੁਪਏ ਦੇ 76 ਪ੍ਰੋਜੈਕਟਾਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। ਪ੍ਰਸ਼ਾਦ (prashad) ਯੋਜਨਾ ਦੇ ਤਹਿਤ 1629.17 ਕਰੋੜ ਰੁਪਏ ਦੇ ਕੁੱਲ 46 ਪ੍ਰੋਜੈਕਟਸ ਮਨਜ਼ੂਰ ਕੀਤੇ ਗਏ ਹਨ। ਕੇਂਦਰੀ ਏਜੰਸੀਆਂ ਨੂੰ ਸਹਾਇਤਾ ਯੋਜਨਾ ਦੇ ਤਹਿਤ 2014-15 ਤੋਂ 2023-24 (ਹੁਣ ਤੱਕ) ਦੀ ਮਿਆਦ ਦੌਰਾਨ 780.92 ਕਰੋੜ ਰੁਪਏ ਦੇ ਕੁੱਲ 54 ਪ੍ਰਜੈਕਟਾਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ।
ਟੂਰਿਜ਼ਮ ਮੰਤਰਾਲੇ ਨੇ ਟੂਰਿਸਟ ਅਤੇ ਮੰਜ਼ਿਲ-ਕੇਂਦ੍ਰਿਤ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ ਟਿਕਾਊ ਅਤੇ ਜ਼ਿੰਮੇਵਾਰੀਪੂਰਨ ਡੈਸਟੀਨੇਸ਼ਨ ਸੈਟਰਿਕ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਆਪਣੀ ਸਵਦੇਸ਼ ਦਰਸ਼ਨ ਯੋਜਨਾ ਨੂੰ ਸਵਦੇਸ਼ ਦਰਸ਼ਨ 2.0 (ਐੱਸਡੀ 2.0) ਦੇ ਰੂਪ ਵਿੱਚ ਨਵਾਂ ਰੂਪ ਪ੍ਰਦਾਨ ਕੀਤਾ ਹੈ। ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨਾਂ ਦੀ ਸਲਾਹ ਨਾਲ ਸਵਦੇਸ਼ ਦਰਸ਼ਨ 2.0 ਯੋਜਨਾ ਦੇ ਤਹਿਤ ਵਿਕਾਸ ਦੇ ਲਈ ਹੁਣ ਤੱਕ 32 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 55 ਡੈਸਟੀਨੇਸ਼ਨ ਸੈਟਰਿਕ ਦੀ ਪਹਿਚਾਣ ਕੀਤੀ ਗਈ ਹੈ।
ਟੂਰਿਜ਼ਮ ਮੰਤਰਾਲੇ ਨੇ ਟੂਰਿਜ਼ਮ ਮੌਸਮ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ ਅਤੇ ਦੇਸ਼ ਨੂੰ 365 ਦਿਨਾਂ ਦੇ ਟੂਰਿਜ਼ਮ ਸਥਾਨਾਂ ਵਜੋਂ ਉਤਸ਼ਾਹਿਤ ਕਰਨ ਲਈ ਹੇਠ ਲਿਖੇ ਵਿਸ਼ੇਸ਼ ਟੂਰਿਜ਼ਮ ਉਤਪਾਦਾਂ ਦੀ ਪਹਿਚਾਣ ਕੀਤੀ ਹੈ:
ਵਿਸੇਸ਼ ਟੂਰਿਜ਼ਮ ਉਤਪਾਦਾਂ ਦੀ ਪਹਿਚਾਣ ਅਤੇ ਪ੍ਰਮੋਸ਼ਨ ਰਾਹੀਂ ਵਿਸ਼ੇਸ਼ ਦਿਲਚਸਪੀ ਰੱਖਣ ਵਾਲੇ ਟੂਰਿਸਟਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਵਿਲੱਖਣ ਉਤਪਾਦਾਂ ਲਈ ਵਾਰ-ਵਾਰ ਯਾਤਰਾ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਮਿਲਦੀ ਹੈ, ਜਿਨ੍ਹਾਂ ਵਿੱਚ ਭਾਰਤ ਨੂੰ ਆਪਣੇ ਪ੍ਰਤੀਯੋਗੀਆਂ ਦੀ ਤੁਲਨਾ ਵਿੱਚ ਜ਼ਿਆਦਾ ਲਾਭ ਪ੍ਰਾਪਤ ਹੁੰਦਾ ਹੈ।
ਟੂਰਿਜ਼ਮ ਮੰਤਰਾਲੇ ਨੇ ਟਿਕਾਊ ਟੂਰਿਜ਼ਮ ਲਈ ਇੱਕ ਰਾਸ਼ਟਰੀ ਕਾਰਜ ਨੀਤੀ ਤਿਆਰ ਕੀਤੀ ਹੈ, ਜਿਸ ਨਾਲ ਭਾਰਤ ਨੂੰ ਟਿਕਾਊ ਅਤੇ ਜ਼ਿੰਮੇਵਾਰ ਟੂਰਿਜ਼ਮ ਲਈ ਇੱਕ ਪਸੰਦੀਦਾ ਗਲੋਬਲ ਮੰਜ਼ਿਲ-ਸਥਾਨ ਦੇ ਰੂਪ ਵਿੱਚ ਸਥਾਪਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਟੂਰਿਜ਼ਮ ਮੰਤਰਾਲੇ ਨੇ ਟ੍ਰੈਵਲ ਫਾਰ ਲਾਈਫ ਅਭਿਯਾਨ ਸ਼ੁਰੂ ਕੀਤਾ ਹੈ, ਜਿਸ ਦਾ ਉਦੇਸ਼ ਟੂਰਿਜ਼ਮ ਸੰਸਾਧਨਾਂ ਦੀ ਖਪਤ ਵਿੱਚ ਟੂਰਿਸਟਾਂ ਅਤੇ ਟੂਰਿਜ਼ਮ ਕਾਰੋਬਾਰਾਂ ਦੇ ਪ੍ਰਤੀ ਸਾਵਧਾਨੀਪੂਰਵਕ ਅਤੇ ਸੁਵਿਚਾਰਿਤ ਕਾਰਵਾਈ ਰਾਹੀਂ ਟਿਕਾਊ ਟੂਰਿਜ਼ਮ ਲਈ ਰਾਸ਼ਟਰੀ ਰਣਨੀਤੀ ਦੇ ਤਾਲਮੇਲ ਵਿੱਚ ਦੇਸ਼ ਵਿੱਚ ਟਿਕਾਊ ਟੂਰਿਜ਼ਮ ਨੂੰ ਉਤਸ਼ਾਹਿਤ ਕਰਨਾ ਹੈ।
ਟੂਰਿਜ਼ਮ ਮੰਤਰਾਲਾ ਗਲੋਬਲ ਟੂਰਿਜ਼ਮ ਮਾਰਕਿਟ ਵਿੱਚ ਭਾਰਤ ਦੀ ਹਿੱਸਦਾਰੀ ਵਧਾਉਣ ਲਈ ਦੇਸ਼ ਦੇ ਵੱਖ-ਵੱਖ ਭਾਰਤੀ ਉਤਪਾਦਾਂ ਅਤੇ ਟੂਰਿਜ਼ਮ ਸਥਾਨਾਂ ਨੂੰ ਉਤਸ਼ਾਹਿਤ ਕਰਨ ਲਈ ਟੂਰਿਜ਼ਮ ਸਿਰਜਣ ਬਜ਼ਾਰਾਂ ਵਿੱਚ ਭਾਰਤ ਨੂੰ ਇੱਕ ਸਮੁੱਚੇ ਮੰਜ਼ਿਲ-ਸਥਾਨ ਵਜੋਂ ਉਤਸ਼ਾਹਿਤ ਕਰਦਾ ਹੈ।
ਉਪਯੁਕਤ ਉਦੇਸ਼ਾਂ ਨੂੰ ਇੱਕ ਏਕੀਕ੍ਰਿਤ ਮਾਰਕੀਟਿੰਗ ਅਤੇ ਪ੍ਰਚਾਰ ਕਾਰਜ ਨੀਤੀ ਅਤੇ ਯਾਤਰਾ ਵਪਾਰ, ਰਾਜ ਸਰਕਾਰਾਂ ਅਤੇ ਭਾਰਤੀ ਮਿਸ਼ਨਾਂ ਦੇ ਸਹਿਯੋਗ ਨਾਲ ਇੱਕ ਤਾਲਮੇਲ ਅਭਿਯਾਨ ਦੁਆਰਾ ਪੂਰਾ ਕੀਤਾ ਜਾਂਦਾ ਹੈ। ਸਰਕਾਰ ਦੇਸ਼ ਦੇ ਵੱਖ-ਵੱਖ ਟੂਰਿਜ਼ਮ ਉਤਪਾਦਾਂ ਨੂੰ ਹੁਲਾਰਾ ਦੇਣ ਲਈ ਉਦਯੋਗ ਮਾਹਿਰਾਂ ਅਤੇ ਹੋਰ ਸਬੰਧਿਤ ਹਿਤਧਾਰਕਾਂ ਦੇ ਨਾਲ ਉਨ੍ਹਾਂ ਦੇ ਸੁਝਾਅ ਅਤੇ ਪ੍ਰਤੀਕਿਰਿਆ ਲੈਣ ਲਈ ਲਗਾਤਾਰ ਗੱਲਬਾਤ ਕਰ ਰਹੀ ਹੈ। ਟੂਰਿਸਟਾਂ ਦੇ ਆਗਮਨ ਨੂੰ ਉਤਸ਼ਾਹਿਤ ਕਰਨ ਲਈ, ਟੂਰਿਜ਼ਮ ਮੰਤਰਾਲੇ ਨੇ “ਅਤੁਲਯ ਭਾਰਤ! ਵਿਜ਼ਿਟ ਇੰਡੀਆ ਈਅਰ 2023” ਐਲਾਨ ਕੀਤਾ ਹੈ।
ਟੂਰਿਜ਼ਮ ਮੰਤਰਾਲੇ ਦੀ ਬੇਨਤੀ ‘ਤੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਮਹੱਤਵਪੂਰਨ ਬਜ਼ਾਰਾਂ ਵਿੱਚ ਭਾਰਤ ਨੂੰ ਟੂਰਿਜ਼ਮ ਡੈਸਟੀਨੇਸ਼ਨ ਵਜੋਂ ਉਤਸ਼ਾਹਿਤ ਕਰਨ ਲਈ ਵਿਦੇਸ਼ਾਂ ਵਿੱਚ ਸਥਿਤ 20 ਭਾਰਤੀ ਮਿਸ਼ਨਾਂ ਵਿੱਚ ਟੂਰਿਜ਼ਮ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ।
ਇਹ ਜਾਣਕਾਰੀ ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਅੱਜ ਲੋਕ ਸਭਾ ਵਿੱਚ ਦਿੱਤੀ।
*****
ਬੀਵਾਈ/ਐੱਸਕੇ
(Release ID: 1987150)