ਖੇਤੀਬਾੜੀ ਮੰਤਰਾਲਾ
azadi ka amrit mahotsav

ਸਮਾਰਟ ਖੇਤੀ ਨੂੰ ਉਤਸ਼ਾਹਿਤ ਕਰਨਾ

Posted On: 12 DEC 2023 5:15PM by PIB Chandigarh

ਕਿਸਾਨਾਂ ਵੱਲੋਂ ਆਧੁਨਿਕ ਅਤੇ ਸਮਾਰਟ ਖੇਤੀ ਤਕਨੀਕਾਂ ਨੂੰ ਅਪਣਾਉਣਾ ਵਿਭਿੰਨ ਕਾਰਕਾਂ ਜਿਵੇਂ ਕਿ ਸਮਾਜਿਕ ਆਰਥਿਕ ਸਥਿਤੀ, ਭੂਗੋਲਿਕ ਸਥਿਤੀ, ਬੀਜੀ ਫ਼ਸਲ ਅਤੇ ਸਿੰਚਾਈ ਸਹੂਲਤਾਂ ਆਦਿ 'ਤੇ ਨਿਰਭਰ ਕਰਦਾ ਹੈ। ਹਾਲਾਂਕਿ ਭਾਰਤ ਸਰਕਾਰ ਦੇਸ਼ ਭਰ ਵਿੱਚ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਨਾਲ ਰਾਜ ਸਰਕਾਰਾਂ ਨੂੰ ਖੇਤੀਬਾੜੀ ਸੈਕਟਰ ਵਿੱਚ ਆਧੁਨਿਕ ਅਤੇ ਸਮਾਰਟ ਖੇਤੀਬਾੜੀ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਲਈ ਸਹਾਇਤਾ ਅਤੇ ਸਹੂਲਤਾਂ ਵੀ ਮੁਹੱਈਆ ਕਰਦੀ ਹੈ। ਖੇਤੀ ਮਸ਼ੀਨੀਕਰਨ 'ਤੇ ਉਪ-ਮਿਸ਼ਨ ਤਹਿਤ ਕਿਸਾਨ ਡਰੋਨਾਂ ਸਮੇਤ ਆਧੁਨਿਕ ਮਸ਼ੀਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਖੇਤੀ ਵਿੱਚ ਨੈਸ਼ਨਲ ਈ-ਗਵਰਨੈਂਸ ਯੋਜਨਾ (ਐੱਨਈਜੀਪੀਏ) ਪ੍ਰੋਗਰਾਮ ਦੇ ਤਹਿਤ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ (ਏਆਈ/ਐੱਮਐੱਲ), ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ), ਬਲੌਕਚੈਨ ਆਦਿ ਜਿਹੀਆਂ ਉਭਰਦੀਆਂ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਡਿਜੀਟਲ ਖੇਤੀਬਾੜੀ ਪ੍ਰੋਜੈਕਟਾਂ ਲਈ ਰਾਜ ਸਰਕਾਰਾਂ ਨੂੰ ਫੰਡਿੰਗ ਦਿੱਤੀ ਜਾਂਦੀ ਹੈ। ਇੱਕ ਕੰਪੋਨੈਂਟ ਜਿਸ ਨੂੰ "ਇਨੋਵੇਸ਼ਨ ਐਂਡ ਐਗਰੀ-ਐਂਟਰਪ੍ਰਨਿਓਰਸ਼ਿਪ ਡਿਵੈਲਪਮੈਂਟ" ਕਿਹਾ ਜਾਂਦਾ ਹੈ, ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਅਤੇ ਇਨਕਿਊਬੇਸ਼ਨ ਈਕੋਸਿਸਟਮ ਦਾ ਪੋਸ਼ਣ ਕਰਕੇ ਨਵੀਨਤਾ ਅਤੇ ਖੇਤੀ-ਉਦਮਤਾ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ 2018-19 ਵਿੱਚ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰਕੇਵੀਵਾਈ-RAFTAAR) ਦੇ ਤਹਿਤ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੇ ਤਹਿਤ ਸਟਾਰਟ-ਅੱਪਸ ਨੂੰ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਰਾਜਾਂ ਨੂੰ ਉਨ੍ਹਾਂ ਦੇ ਪ੍ਰਸਤਾਵਾਂ ਦੇ ਅਧਾਰ 'ਤੇ ਫੰਡ ਜਾਰੀ ਕੀਤੇ ਜਾਂਦੇ ਹਨ। ਖੇਤੀਬਾੜੀ ਮਸ਼ੀਨੀਕਰਨ 'ਤੇ ਸਬ-ਮਿਸ਼ਨ (ਐੱਸਐੱਮਏਐੱਮ) ਦੇ ਤਹਿਤ ਜਾਰੀ ਕੀਤੇ ਗਏ ਰਾਜ-ਵਾਰ ਫੰਡ ਅਤੇ ਉੱਤਰ ਪ੍ਰਦੇਸ਼ ਸਮੇਤ ਹੁਣ ਤੱਕ ਦੀਆਂ ਪ੍ਰਾਪਤੀਆਂ ਦਾ ਵੇਰਵਾ ਅਨੁਸੂਚੀ-I ਵਿੱਚ ਦਿੱਤਾ ਗਿਆ ਹੈ ਅਤੇ ਵਿੱਤੀ ਸਾਲ 2020-21 ਤੋਂ 2023 ਦੌਰਾਨ ਐੱਨਈਜੀਪੀਏ ਅਧੀਨ ਮਨਜ਼ੂਰ ਕੀਤੇ ਪ੍ਰੋਜੈਕਟਾਂ ਦੇ ਵੇਰਵੇ ਦਿੱਤੇ ਗਏ ਹਨ। 24 ਅਨੁਬੰਧ-II ਵਿੱਚ ਦਿੱਤੇ ਗਏ ਹਨ।

 

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

  *****

 

ਐੱਸਕੇ/ਐੱਸਐੱਸ/ਐੱਸਐੱਮ/1420


(Release ID: 1986607) Visitor Counter : 65


Read this release in: English , Urdu , Hindi