ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਨੈਸ਼ਨਲ ਇੰਸਟੀਟਿਊਟ ਫਾਰ ਦਾ ਇੰਪਾਵਰਮੈਂਟ ਆਫ ਪਰਸਨਜ਼ ਵਿਦ ਇੰਟੈਲੈਕਚੁਅਲ ਡਿਸਏਬਿਲਿਟੀਜ਼ (NIEPID) ਦੁਆਰਾ ਦੋ ਦਿਨੀਂ ਅੰਤਰਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

Posted On: 12 DEC 2023 6:23PM by PIB Chandigarh

ਨੈਸ਼ਨਲ ਇੰਸਟੀਟਿਊਟ ਫਾਰ ਦਾ ਇੰਪਾਵਰਮੈਂਟ ਆਫ ਪਰਸਨਜ਼ ਵਿਦ ਇੰਟੈਲੈਕਚੁਅਲ ਡਿਸਏਬਿਲਿਟੀਜ਼ (NIEPID) ਦੁਆਰਾ ਮਿਤੀ 11-12 ਦਸੰਬਰ, 2023 ਨੂੰ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿੱਚ ਇੰਡੀਅਨ ਸਕੇਲ ਫਾਰ ਅਸੈਸਮੈਂਟ ਆਫ ਔਟਿਜ਼ਮ (ਈਸਾ) ‘ਤੇ ਦੋ ਦਿਨੀਂ ਅੰਤਰਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਇਸ ਵਰਕਸ਼ਾਪ ਦਾ ਉਦਘਾਟਨ ਮੁੱਖ ਮਹਿਮਾਨ, ਸ਼੍ਰੀ ਰਾਜੇਸ਼ ਅਗਰਵਾਲ, ਆਈ.ਏ.ਐੱਸ., ਸਕੱਤਰ, ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਕੀਤਾ ਗਿਆ ਅਤ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਰਾਜੀਵ ਸ਼ਰਮਾ, ਆਈ.ਐੱਫ.ਓ.ਐੱਸ., ਅਤੇ ਡਾਇਰੈਕਟਰ-ਰਾਸ਼ਟਰੀ ਸੰਸਥਾਨ ਵੀ ਇਸ ਮੌਕੇ ‘ਤੇ ਮੌਜੂਦ ਰਹੇ।

ਸ਼੍ਰੀ ਬੀ.ਵੀ. ਕਾਮਕੁਮਾਰ, ਡਾਇਰੈਕਟਰ, NIEPID ਨੇ ਮੁੱਖ ਮਹਿਮਾਨ, ਸਨਮਾਨਯੋਗ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸੁਆਗਤ ਕੀਤਾ। ਡਾ. ਸਰੋਜ ਆਰੀਆ ਨੇ ਈਸਾ ਟੂਲ ਵਿਕਸਿਤ ਕਰਨ ਵਿੱਚ ਅਪਣਾਈ ਗਈ ਪ੍ਰਕਿਰਿਆ ਬਾਰੇ ਗੱਲ ਕੀਤੀ।

ਸ਼੍ਰੀ ਰਾਜੇਸ਼ ਅਗਰਵਾਲ ਆਈਏਐੱਸ, ਸਕੱਤਰ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਭਾਰਤ ਇਨੋਵੇਸ਼ਨਸ ਅਤੇ ਰਿਸਰਚ ਲਈ ਇੱਕ ਵਿਗਿਆਨਿਕ ਕੇਂਦਰ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਗਲੋਬਲ ਤਕਨੀਕੀ ਸੰਸਾਧਨਾਂ ਵਿੱਚ ਯੋਗਦਾਨ ਦੇਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ, ਅਤੇ ਕਿਹਾ ਕਿ NIEPID ਦੁਆਰਾ ਵਿਕਸਿਤ ਕਈ ਟੈਸਟ ਅਤੇ ਟੂਲਸ ਕਈ ਦੇਸ਼ਾਂ ਵਿੱਚ ਉਪਯੋਗ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਐੱਲਮਕੋ ਵਿੱਚ ਵਿਕਸਿਤ ਕੀਤੇ ਜਾ ਰਹੇ ਨਵੀਨਤਮ ਸਹਾਇਕ ਉਪਕਰਣਾਂ ਨੂੰ ਉਜਾਗਰ ਕੀਤਾ।

 

ਉਨ੍ਹਾਂ ਨੇ ਦਿਵਿਯਾਂਗਜਨ ਦੇ ਪੁਨਰਵਾਸ ਲਈ ਅਤਿ-ਆਧੁਨਿਕ ਟੈਕਨੋਲੋਜੀ (ਸਹਾਇਕ ਉਪਕਰਣ, ਸਾਧਨ, ਇਲਾਜ) ਦੇ ਉਪਯੋਗ ਕਰਨ ਅਤੇ ਘੱਟ ਲਾਗਤ ‘ਤੇ ਸੇਵਾਵਾਂ ਪ੍ਰਦਾਨ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਲ 2016 ਵਿੱਚ ਵਿਕਸਿਤ ਈਸਾ ਸਕੇਲ ਔਟਿਜ਼ਮ ਦੇ ਮੁਲਾਂਕਣ ਲਈ ਇੱਕ ਬਹੁ ਉਪਯੋਗੀ ਸਵਦੇਸ਼ੀ ਟੈਸਟ ਹੈ।

 

ਉਨ੍ਹਾਂ ਨੇ ਕਿਹਾ ਕਿ, ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੰਡੀਅਨ ਸਕੇਲ ਫਾਰ ਅਸੈੱਸਮੈਂਟ ਆਫ ਔਟੀਜ਼ਮ ‘ਤੇ ਇਸ ਦੋ ਦਿਨੀਂ ਅੰਤਰਰਾਸ਼ਟਰੀ ਵਰਕਸ਼ਾਪ ਵਿੱਚ ਭਾਰਤ ਤੋਂ 82 ਪ੍ਰਤੀਭਾਗੀ ਹਨ ਅਤੇ ਅਮਰੀਕਾ, ਬ੍ਰਿਟੇਨ, ਕੈਨੇਡਾ, ਜਰਮਨੀ, ਨਿਊਜ਼ੀਲੈਂਡ, ਕੁਵੈਤ, ਆਬੂ ਧਾਬੀ, ਦੁਬਈ, ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਸਮੇਤ 11 ਦੇਸ਼ਾਂ ਤੋਂ 18 ਪ੍ਰਤੀਭਾਗੀ ਸ਼ਾਮਲ ਹੋਏ ਹਨ। ਕਈ ਵਿਦੇਸ਼ੀ ਯੂਨੀਵਰਸਿਟੀਆਂ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਅਧੀਨ ਕੰਮ ਕਰ ਰਹੀਆਂ ਰਾਸ਼ਟਰੀ ਸੰਸਥਾਨਾਂ ਦੇ ਨਾਲ ਤਾਲਮੇਲ ਕਰਨ ਅਤੇ NIEPID ਦੁਆਰਾ ਵਿਕਸਿਤ ਉਪਕਰਣਾਂ ਨੂੰ ਅਪਣਾਉਣ ਵਿੱਚ ਰੂਚੀ ਦਿਖਾ ਰਹੇ ਹੈ।

ਉਨ੍ਹਾਂ ਨੇ NIEPID ਦੁਆਰਾ ਵਿਕਸਿਤ ਇੰਡੀਅਨ ਟੈਸਟ ਆਫ ਇੰਟੈਲੀਡੈਂਸ ਬਾਰੇ ਵੀ ਜਾਣਕਾਰੀ ਦਿੱਤੀ ਕਿ ਇਹ ਇੱਕ ਅਜਿਹਾ ਸਵਦੇਸ਼ੀ ਟੈਸਟ ਹੈ ਜੋ ਕਿਫਾਇਤੀ ਲਾਗਤ ‘ਤੇ ਭਾਰਤੀ ਆਬਾਦੀ ਲਈ ਅਧਿਕ ਪ੍ਰਾਸੰਗਿਕ ਟੈਸਟ ਹੈ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਸਾਰੇ ਟੈਸਟ ਅਤੇ ਟੂਲਸ ਓਪਨ ਸੋਰਸ ਵਜੋਂ ਉਪਲਬਧ ਕਰਵਾਏ ਜਾ ਰਹੇ ਹਨ। ਪੇਸ਼ੇਵਰਾਂ ਨੂੰ ਟੈਸਟ ਵਿੱਚ ਟ੍ਰੇਨਡ ਕਰਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟ੍ਰੇਨਿੰਗ ਵਰਕਸ਼ਾਪਸ ਦੀ ਲੜੀ ਆਯੋਜਿਤ ਕੀਤੀ ਜਾ ਰਹੀ ਹੈ, ਅਤੇ ਜਨਵਰੀ ਦੇ ਮਹੀਨੇ ਵਿੱਚ NIEPID ਵਿੱਚ ਇੱਕ ਵਰਕਸ਼ਾਪ ਆਯੋਜਿਤ ਕੀਤੀ ਜਾ ਰਹੀ ਹੈ।

ਉਦਘਾਟਨੀ ਸਮਾਰੋਹ, ਵਰਕਸ਼ਾਪ ਦੀ ਕੋਆਰਡੀਨੇਟਰ ਡਾ. ਸੁਨੀਤਾ ਦੇਵੀ ਦੁਆਰਾ ਪ੍ਰਸਤਾਵਿਤ ਧੰਨਵਾਦ ਪ੍ਰਸਤਾਵ ਦੇ ਨਾਲ ਸਮਾਪਤ ਹੋਇਆ।

ਵਰਕਸ਼ਾਪ ਦੇ ਪਹਿਲੇ ਦਿਨ ਡਾ. ਸੁਨੀਤਾ ਦੇਵੀ, ਪੁਨਰਵਾਸ ਮਨੋਵਿਗਿਆਨ ਦੇ ਫੈਕਲਟੀ ਮੈਂਬਰ, NIEPID ਦੁਆਰਾ ਔਟੀਜ਼ਮ ਦੇ ਪਰਿਚੈ ‘ਤੇ ਤਕਨੀਕੀ ਸੈਸ਼ਨ ਨਾਲ ਸ਼ੁਰੂਆਤ ਹੋਈ। ਤਕਨੀਕੀ ਸੈਸ਼ਨ-2 ਵਿੱਚ NIEPID ਦੇ ਪੁਨਰਵਾਸ ਮਨੋਵਿਗਿਆਨ ਦੇ ਫੈਕਲਟੀ ਮੈਂਬਰ, ਡਾ. ਅੰਮ੍ਰਿਤਾ ਸਹਾਏ ਦੁਆਰਾ ਔਟੀਜ਼ਮ ਦੇ ਮਨੋਵਿਗਿਆਨਿਕ ਮੁਲਾਂਕਣ ਵਿੱਚ ਨਵੀਨਤਮ ਮੁਲਾਂਕਣ ਬਾਰੇ ਵਿਸਤਾਰ ਨਾਲ ਦੱਸਿਆ ਗਿਆ।

ਤੀਸਰਾ ਤਕਨੀਕੀ ਸੈਸ਼ਨ ਔਟੀਜ਼ਮ ਦੇ ਵਿਦਿਅਕ ਮੁਲਾਂਕਣ ਬਾਰੇ ਸੀ। ਇਸ ਸੈਸ਼ਨ ਵਿੱਚ ਵਿਵਹਾਰਿਕ ਮੁਲਾਂਕਣ ਅਤੇ ਮੁਲਾਂਕਣ ਦੇ ਹੋਰ ਢੰਗਾਂ ਦੇ ਮਹੱਤਵ ‘ਤੇ ਡਾ. ਅੰਬਾਡੀ ਕੇ. ਜੀ. ਦੁਆਰਾ ਚਾਨਣਾ ਪਾਇਆ ਗਿਆ। NIEPID ਦੇ ਫੈਕਲਟੀ ਮੈਂਬਰ, ਡਾ. ਸ਼ਿਲਪਾ ਮਨੋਗਯ ਨੇ ਭਾਰਤ ਵਿੱਚ ਔਟੀਜ਼ਮ ਦੇ ਮੁਲਾਂਕਣ ਅਤੇ ਸਰਟੀਫਿਕੇਟ ਦੇ ਲਈ ਦਿਸ਼ਾ-ਨਿਰਦੇਸ਼ਾਂ ਬਾਰੇ ਦੱਸਿਆ। ਸੰਮੇਲਨ ਦਾ ਪਹਿਲਾ ਦਿਨ ਡਾ. ਸਰੋਜ ਆਰੀਆ ਦੁਆਰਾ ਈਸਾ ਟੈਸਟ ਦੇ ਬਾਰੇ ਸੰਖੇਪ ਜਾਣਕਾਰੀ ਅਤੇ ਵਿਸਤ੍ਰਿਤ ਵੇਰਵਾ ਸਹਿਭਾਗੀਆਂ ਨੂੰ ਦਿੱਤਾ ਗਿਆ। ਸਹਿਭਾਗੀਆਂ ਦੇ ਸਵਾਲਾਂ ‘ਤੇ ਵੀ ਚਰਚਾ ਕੀਤੀ ਗਈ ਅਤੇ ਸਪੱਸ਼ਟ ਕੀਤਾ ਗਿਆ।

ਵਰਕਸ਼ਾਪ ਦੇ ਦੂਸਰੇ ਦਿਨ ਮਾਹਿਰਾਂ ਦੁਆਰਾ 2 ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਗਿਆ ਅਤੇ ਪ੍ਰਤੀਭਾਗੀਆਂ ਦੇ ਲਈ ਵਿਵਹਾਰਿਕ ਅਨੁਭਵ ਕੀਤਾ ਗਿਆ। ਟ੍ਰੇਨਿੰਗ ਅਤੇ ਮੁਲਾਂਕਣ ਦੇ ਲਈ ਪ੍ਰਤੀਭਾਗੀਆਂ ਦੀ ਫੀਡਬੈਕ ਮੰਗੀ ਗਈ ਸੀ। ਇੰਡੀਅਨ ਸਕੇਲ ਫਾਰ ਅਸੈੱਸਮੈਂਟ ਆਫ ਔਟੀਜ਼ਮ ‘ਤੇ ਦੋ ਦਿਨੀਂ ਅੰਤਰਰਾਸ਼ਟਰੀ ਵਰਕਸ਼ਾਪ, ਡਾਇਰੈਕਟਰ ਦੀਆਂ ਟਿੱਪਣੀਆਂ ਤੇ ਸਰਟੀਫਿਕੇਟ ਵੰਡਣ ਨਾਲ ਸੰਪੰਨ ਹੋਇਆ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਸੁਨੀਤਾ ਦੇਵੀ, ਫੈਕਲਟੀ ਮੈਂਬਰ, NIEPID ਦੁਆਰਾ ਧੰਨਵਾਦ  ਵਿਅਕਤ ਕੀਤਾ ਗਿਆ। 

***** 

ਐੱਮਜੀ/ਐੱਮਐੱਸ/ਵੀਐੱਲ/ਐੱਸਡੀ


(Release ID: 1986276)
Read this release in: English , Urdu , Hindi