ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਭਾਰਤ ਸਰਕਾਰ ਸਮਾਵੇਸ਼ਿਤਾ ਅਤੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਕਦਮ ਉਠਾ ਰਹੀ ਹੈ
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਨੇ ਸਵਦੇਸ਼ੀ ਆਈਕਿਊ ਮੁਲਾਂਕਣ ਟੈਸਟ ਕਿੱਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੀ
Posted On:
11 DEC 2023 5:33PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਸਮਾਵੇਸ਼ਿਤਾ ਅਤੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਛਲਾਂਗ ਨੂੰ ਉਜਾਗਰ ਕਰਨ ਵਾਲੇ ਇੱਕ ਮਹੱਤਵਪੂਰਨ ਅਵਸਰ ‘ਤੇ ਅੱਜ ਸੁਸ਼੍ਰੀ ਵੰਸ਼ਿਕਾ ਨੰਦ ਕਿਸ਼ੋਰ ਮਾਨੇ ਅਤੇ ਸੱਤ (7) ਹੋਰ ਦਿੱਵਯਾਂਗ ਲਾਭਾਰਥੀਆਂ ਨੂੰ ਇੱਕ ਕਰੋੜਵਾਂ ਵਿਸ਼ੇਸ਼ ਵਿਕਲਾਂਗਤਾ ਪਹਿਚਾਣ (ਯੂਡੀਆਈਡੀ) ਕਾਰਡ ਪ੍ਰਦਾਨ ਕੀਤਾ। ਸਮਾਰੋਹ ਵਿੱਚ ਕੇਂਦਰੀ ਰਾਜ ਮੰਤਰੀ (ਦਿੱਵਯਾਂਗਜਨ) ਕੁਮਾਰੀ ਪ੍ਰਤਿਮਾ ਭੌਮਿਕ ਉਪਸਥਿਤ ਸਨ। ਉਨ੍ਹਾਂ ਨੇ ਯੂਡੀਆਈਡੀ ਪ੍ਰੋਜੈਕਟ ਦੇ ਦੂਰ-ਦੁਰਾਡੇ ਪ੍ਰਭਾਵ ਨੂੰ ਰੇਖਾਂਕਿਤ ਕੀਤਾ।

ਭਾਰਤ ਸਰਕਾਰ ਦੁਆਰਾ 2017 ਵਿੱਚ ਲਾਂਚ ਕੀਤੇ ਗਏ ਯੂਡੀਆਈਡੀ ਪ੍ਰੋਜੈਕਟ ਦਾ ਉਦੇਸ਼ ਦੇਸ਼ ਵਿੱਚ ਹਰੇਕ ਦਿੱਵਯਾਂਗਾਂ ਨੂੰ ਇੱਕ ਵਿਸ਼ੇਸ਼ ਪਹਿਚਾਣ ਪ੍ਰਦਾਨ ਕਰਨਾ ਹੈ, ਜਿਸ ਨਾਲ ਰਣਨੀਤਕ ਕਲਿਆਣ ਯੋਜਨਾ ਦੇ ਲਈ ਇੱਕ ਵਿਆਪਕ ਡੇਟਾਬੇਸ ਤਿਆਰ ਕੀਤੀ ਜਾ ਸਕੇ।

ਪ੍ਰੋਗਰਾਮ ਵਿੱਚ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਦੁਆਰਾ ਆਤਮਨਿਰਭਰਤਾ ਵਿੱਚ ਇੱਕ ਮੀਲ ਦਾ ਪੱਥਰ ਪ੍ਰਦਰਸ਼ਿਤ ਕਰਦੇ ਹੋਏ ਇੱਕ ਸਵਦੇਸ਼ੀ ਆਈਕਿਊ ਮੁਲਾਂਕਣ ਟੈਸਟ ਕਿੱਟ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ।

ਮੰਤਰੀ ਮਹੋਦਯ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੇ ਲਈ ਇੱਕ ਵੱਡਮੁੱਲਾ ਸੰਸਾਧਨ ਦੇ ਰੂਪ ਵਿੱਚ ਦਿੱਵਯਾਂਗਜਨਾਂ ਦੇ ਮਹੱਵਤ ‘ਤੇ ਬਲ ਦਿੱਤਾ ਅਤੇ ਇੱਕ ਸਮਾਵੇਸ਼ੀ ਸਮਾਜ ਅਤੇ ਦਿੱਵਯਾਂਗਜਨਾਂ ਦੇ ਸਮੁੱਚੇ ਵਿਕਾਸ ਦੇ ਲਈ ਸਰਕਾਰ ਦੇ ਵਿਜ਼ਨ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਆਈਕਿਊ ਟੈਸਟ ਦੇ ਭਾਰਤੀ ਸੰਸਕਰਣ ਦੇ ਵਿਕਾਸ ‘ਤੇ ਮਾਣ ਵਿਅਕਤ ਕਰਦੇ ਹੋਏ ਪ੍ਰਧਾਨ ਮੰਤਰੀ ਦੇ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ” ਦੇ ਵਿਜ਼ਨ ਨੂੰ ਦੁਹਰਾਇਆ।

ਰਾਜ ਮੰਤਰੀ (ਦਿੱਵਯਾਂਗਜਨ) ਕੁਮਾਰੀ ਪ੍ਰਤਿਮਾ ਭੌਮਿਕ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਸਰਕਾਰ ਦੁਆਰਾ ਵਿਕਸਿਤ ਉਪਕਰਣਾਂ ਨਾਲ ਉੱਤਰ ਪੂਰਬ ਦੇ ਦੂਰਗਾਮੀ ਖੇਤਰਾਂ ਅਤੇ ਇੱਥੋਂ ਤੱਕ ਕਿ ਹੋਰ ਦੇਸ਼ਾਂ ਨੂੰ ਵੀ ਲਾਭ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਟੈਸਟ ਕਿੱਟ ਦੇ ਸਵਦੇਸ਼ੀਕਰਣ ‘ਤੇ ਸੰਤੋਖ ਵਿਅਕਤ ਕੀਤਾ। ਉਨ੍ਹਾਂ ਨੇ ਬੌਧਿਕ ਦਿੱਵਯਾਂਗਤਾ ਦੇ ਖੇਤਰ ਵਿੱਚ ਨਵੀਂ ਖੋਜ ਦਾ ਮਾਰਗ ਪੱਧਰਾ ਕਰਨ ਅਤੇ ਭਾਰਤੀ ਨਾਗਰਿਕਾਂ ਨੂੰ ਸਭ ਤੋਂ ਘੱਟ ਲਾਗਤ ‘ਤੇ ਉਪਕਰਣ ਤੱਕ ਪਹੁੰਚ ਪ੍ਰਦਾਨ ਕਰਨ ਦੀ ਇਸ ਦੀ ਸਮਰੱਥਾ ‘ਤੇ ਬਲ ਦਿੱਤਾ।

ਆਯੋਜਨ ਦੇ ਦੌਰਾਨ ਇਹ ਪਤਾ ਲੱਗਿਆ ਕਿ ਯੂਡੀਆਈਡੀ ਕਾਰਡ ਨੂੰ ਵਿਭਿੰਨ ਯੋਜਨਾਵਾਂ ਨਾਲ ਜੋੜਿਆ ਗਿਆ ਹੈ, ਜਿਸ ਵਿੱਚ ਕੌਸ਼ਲ ਟ੍ਰੇਨਿੰਗ, ਸਕਾਲਰਸ਼ਿਪ ਐਪਲੀਕੇਸ਼ਨ ਵੈਰੀਫਿਕੇਸ਼ਨ, ਰਾਸ਼ਟਰੀ ਟਰੱਸਟ ਬੀਮਾ ਯੋਜਨਾਵਾਂ (ਨਿਰਾਮਯ), ਡੀਡੀਆਰਐੱਸ ਲਾਭਾਰਥੀ, ਆਰਸੀਆਈ ਵਿਨਿਯਮਿਤ ਸੰਸਥਾਨ, ਫ੍ਰੀ ਕਲਿਨਿਕਲ ਸੇਵਾਵਾਂ ਅਤੇ ਰਾਸ਼ਟਰੀ ਸੰਸਥਾਨਾਂ ਅਤੇ ਸੀ.ਆਰ.ਸੀ. ਵਿੱਚ ਸਿੱਖਿਆ ਸ਼ਾਮਲ ਹਨ।

ਦਿੱਵਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਦਿੱਵਯਾਂਗਜਨਾਂ (ਪੀਡਬਲਿਊਡੀ) ਦੇ ਮਾਤਾ-ਪਿਤਾ ਅਤੇ ਭਾਈ-ਭੈਣਾਂ ਦੇ ਲਈ ਕੋਰਸ ਵਿਕਸਿਤ ਕਰਨ, ਉਨ੍ਹਾਂ ਨੂੰ ਦਿੱਵਯਾਂਗ ਬੱਚਿਆਂ ਦੀ ਭਲਾਈ ਵਿੱਚ ਮਹੱਤਵਪੂਰਨ ਹਿਤਧਾਰਕਾਂ ਦੇ ਰੂਪ ਵਿੱਚ ਮਾਨਤਾ ਦੇਣ ਦੇ ਲਈ ਵਿਭਾਗ ਦੀ ਪ੍ਰਤੀਬੱਧਤਾ ਵਿਅਕਤ ਕੀਤੀ।
ਜ਼ਿਕਰਯੋਗ ਹੈ ਕਿ ਯੂਡੀਆਈਡੀ ਕਾਰਡ ਬਣਾਉਣ ਦੀ ਪ੍ਰਕਿਰਿਆ ਮਿਸ਼ਨ ਮੋਡ ਵਿੱਚ ਹੈ। ਪ੍ਰਤੀਦਿਨ ਲਗਭਗ 1.5 ਲੱਖ ਕਾਰਡ ਬਣਾਏ ਜਾ ਰਹੇ ਹਨ। ਉਪਯੋਗਕਰਤਾ ਦੀ ਅਨੁਕੂਲਤਾ ਵਧਾਉਣ ਦੇ ਲਈ ਆਵੇਦਨ ਪ੍ਰਕਿਰਿਆ ਸਰਲ ਬਣਾਈ ਗਈ ਹੈ ਅਤੇ ਕਾਰਡ ਦੋਹਰਾਅ ਨੂੰ ਰੋਕਣ ਅਤੇ ਕਾਰਡ ਬਣਾਉਣ ਵਿੱਚ ਤੇਜ਼ੀ ਲਿਆਉਣ ਦੇ ਲਈ ਆਧਾਰ ਲਿੰਕੇਜ ਨੂੰ ਜ਼ਰੂਰੀ ਬਣਾ ਦਿੱਤਾ ਗਿਆ ਹੈ।
ਯੂਡੀਆਈਡੀ ਪ੍ਰੋਜੈਕਟ ਆਪਣੇ ਮਿਸ਼ਨ ਨੂੰ ਜਾਰੀ ਰੱਖੇ ਹੋਏ ਹੈ, ਇਸ ਲਈ ਸਰਕਾਰ ਦੇਸ਼ ਭਰ ਵਿੱਚ ਦਿੱਵਯਾਂਗਜਨਾਂ ਦੇ ਲਈ ਸਮਾਵੇਸ਼ਿਤਾ, ਸਸ਼ਕਤੀਕਰਣ ਅਤੇ ਸਮੁੱਚੇ ਵਿਕਾਸ ਨੂੰ ਹੁਲਾਰਾ ਦੇਣ ਦੇ ਪ੍ਰਤੀ ਆਪਣੇ ਸਮਰਪਣ ‘ਤੇ ਸੰਕਲਪਬੱਧ ਹੈ।
****
ਐੱਮਜੀ/ਐੱਮਐੱਸ/ਵੀਐੱਲ/ਐੱਸਡੀ
(Release ID: 1985698)