ਰੇਲ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਰੇਲਵੇ ਦੇ ਡਿਜੀਟਲ ਪਰਿਵਰਤਨ ਨਾਲ ਸਬੰਧਿਤ ਆਈਆਰਐੱਸਈ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ
ਇਹ ਸੰਮੇਲਨ ਆਧੁਨਿਕ ਕਮਾਂਡ ਅਤੇ ਕੰਟਰੋਲ ਸਿਗਨਲਿੰਗ ਸਿਸਟਮ ਜਿਹੇ ਪਹਿਲੂਆਂ ‘ਤੇ ਧਿਆਨ ਕੇਂਦ੍ਰਿਤ ਕਰੇਗਾ
Posted On:
11 DEC 2023 8:37PM by PIB Chandigarh
ਆਈਆਰਐੱਸਈ ਅੰਤਰਰਾਸ਼ਟਰੀ ਰੇਲਵੇ ਸੰਮੇਲਨ 2023 ਅੱਜ ਦਿੱਲੀ ਕੈਂਟ ਸਥਿਤ ਅਤਿ ਆਧੁਨਿਕ ਮਾਨੇਕਸ਼ੋ ਸੈਂਟਰ ਵਿੱਚ ਸ਼ੁਰੂ ਹੋਇਆ, ਜਿਸ ਨੂੰ ਸਾਰੇ ਰੇਲਵੇ ਖੇਤਰਾਂ ਅਤੇ ਟੌਪ ਉਦਯੋਗਪਤੀਆਂ ਤੋਂ ਬੇਹੱਦ ਸਕਾਰਾਤਮਕ ਪ੍ਰਤੀਕ੍ਰਿਆ ਮਿਲੀ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਭਾਰਤੀ ਰੇਲ ਦੇ ਆਧੁਨਿਕੀਕਰਣ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਰੇਲਵੇ ਦੇ ਡਿਜੀਟਲ ਪਰਿਵਰਤਨ- ਟ੍ਰੇਨ ਤੋ ਟ੍ਰੈਕ ਅਤੇ ਓਪਰੇਸ਼ਨ ਟੂ ਮੇਨਟੇਨੈਂਸ ਤੱਕ ‘ਤੇ ਤਿੰਨ ਦਿਨਾਂ ਸੰਮੇਲਨ ਅਤੇ ਪ੍ਰਦਰਸ਼ਨੀ ਦਾ ਆਯੋਜਨ ਰੇਲ ਮੰਤਰਾਲੇ, ਭਾਰਤ ਸਰਕਾਰ ਦੀ ਸਰਪ੍ਰਸਤੀ (ਅਗਵਾਈ) ਹੇਠ ਆਈਆਰਐੱਸਈ ਭਾਰਤ ਸੈਕਸ਼ਨ ਅਤੇ ਆਈਆਰਐੱਸਟੀਈ ਦੁਆਰਾ ਸੰਯੁਕਤ ਤੌਰ ‘ਤੇ ਕੀਤਾ ਜਾ ਰਿਹਾ ਹੈ।
ਉਦਘਾਟਨ ਸਮਾਰੋਹ ਵਿੱਚ ਕੇਂਦਰੀ ਰੇਲਵੇ ਅਤੇ ਟੈਕਸਟਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼, ਚੇਅਰਮੈਨ ਅਤੇ ਸੀਈਓ ਰੇਲਵੇ ਬੋਰਡ ਸ਼੍ਰੀਮਤੀ ਜਯਾ ਵਰਮਾ ਸਿਨਹਾ, ਰੇਲ ਮੰਤਰੀ ਦੇ ਸਲਾਹਕਾਰ ਸ਼੍ਰੀ ਅਰੁਣ ਸਕਸੈਨਾ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸਾਈਬਰ ਸੁਰੱਖਿਆ ਦੇ ਪ੍ਰਮੁੱਖ ਲੈਫਟੀਨੈਂਟ ਜਨਰਲ ਐੱਮ ਯੂ ਨਾਇਰ, ਆਈਆਰਐੱਸਈ ਭਾਰਤ ਸੈਕਸ਼ਨ ਦੇ ਚੇਅਰਮੈਨ ਸ਼੍ਰੀ ਏ ਕੇ ਮਿਸ਼ਰਾ, ਸਕੱਤਰ ਆਈਆਰਐੱਸਈ ਭਾਰਤ ਸੈਕਸ਼ਨ ਸ਼੍ਰੀ ਅੰਸ਼ੁਲ ਗੁਪਤਾ, ਭਾਰਤ ਵਿੱਚ ਵੀਅਤਨਾਮ ਦੇ ਰਾਜਦੂਤ ਮਹਾਮਹਿਮ ਸ਼੍ਰੀ ਗੁਏਨ ਥਾਨ ਹਾਈ,
ਆਈਆਈਟੀ ਰੂੜਕੀ ਦੇ ਡਾਇਰੈਕਟਰ ਪ੍ਰੋਫੈਸਰ ਕੇ ਕੇ ਪੰਤ ਅਤੇ ਵੱਡੀ ਸੰਖਿਆ ਵਿੱਚ ਪਤਵੰਤੇ, ਦਿਗੱਜਾਂ, ਡਿਪਲੋਮੈਟਸ, ਪ੍ਰਮੁੱਖ ਉਦਯੋਗਪਤੀਆਂ, ਪ੍ਰੀਮੀਅਮ ਅਕਾਦਮਿਕ ਸੰਸਥਾਵਾਂ, ਵਪਾਰ ਅਤੇ ਵਪਾਰਕ ਸੰਘਾਂ, ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਭਾਰਤ ਅਤੇ ਦੁਨੀਆ ਭਰ ਤੋਂ ਵਪਾਰਕ ਪ੍ਰਤੀਨਿਧੀ ਮੰਡਲਾਂ ਦੀ ਮੌਜੂਦਗੀ ਰਹੀ।
ਰੇਲਵੇ ਦਾ ਡਿਜੀਟਲ ਪਰਿਵਰਤਨ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਦਾ ਅਤਿਅੰਤ ਮਹੱਤਵਪੂਰਨ ਅੰਗ (ਹਿੱਸਾ)ਬਣ ਗਿਆ ਹੈ। ਇਹ ਪ੍ਰਯਾਸ ਨਾ ਸਿਰਫ਼ ਭਾਰਤੀ ਰੇਲਵੇ ਨੂੰ ਇੱਕ ਵਿਕਸਿਤ ਰੇਲਵੇ ਦੇ ਰੂਪ ਵਿੱਚ ਸਥਾਪਿਤ ਕਰੇਗਾ, ਬਲਿਕ ਕੁਸ਼ਲਤਾ ਵਿੱਚ ਸੁਧਾਰ, ਸਮਰੱਥਾ ਨਿਰਮਾਣ , ਉਤਪਾਦਕਤਾ ਵਿੱਚ ਸੁਧਾਰ ਅਤੇ ਸਭ ਤੋਂ ਵਧ ਕੇ ਸੁਰੱਖਿਆ ਵਧਾਉਣ ਲਈ ਨਵੇਂ ਭਾਰਤ, ਨਵੇਂ ਰੇਲਵੇ ਦੇ ਇਸ ਨਵੇਂ ਵਿਜ਼ਨ ਵਿੱਚ ਭਾਗੀਦਾਰ ਬਣਨ ਲਈ ਉਦਯੋਗ ਦੇ ਲਈ ਕਈ ਅਵਸਰਾਂ ਦਾ ਵੀ ਸਿਰਜਣ ਕਰੇਗਾ।
ਇਹ ਸੰਮੇਲਨ ਆਧੁਨਿਕ ਕਮਾਂਡ ਅਤੇ ਕੰਟਰੋਲ ਸਿਗਨਲਿੰਗ ਸਿਸਟਮ ਜਿਹੇ ਪਹਿਲੂਆਂ ‘ਤੇ ਧਿਆਨ ਕੇਂਦ੍ਰਿਤ ਕਰੇਗਾ ਜੋ ਰੇਲਗੱਡੀਆਂ ਨੂੰ ਉੱਚ ਸਪੀਡ ‘ਤੇ ਚਲਾਉਣ ਨੂੰ ਸਮਰੱਥ ਬਣਾਉਂਦੇ ਹਨ, ਵਾਧੂ ਲਾਈਨ ਸਮਰੱਥਾ ਬਣਾਉਣ ਵਿੱਚ ਮਦਦ ਕਰਦੇ ਹਨ, ਸੇਵਾ ਦੀ ਗੁਣਵੱਤਾ ਅਤੇ ਐੱਲਟੀਈ (4ਜੀ/5ਜੀ) ਬੈਂਡ ਕਵਚ, ਸੀਬੀਟੀਸੀ ਆਦਿ ਜਿਹੀਆਂ ਪ੍ਰਣਾਲੀਆਂ ਵਿੱਚ ਸੁਧਾਰ ਲਿਆਉਂਦੇ ਹਨ।
ਇਸ ਮਹੱਤਵਪੂਰਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਕਿਹਾ, “ਬਚਪਨ ਵਿੱਚ ਅਸੀਂ ਸਿਗਨਲ ਕੈਬਿਨਾਂ ਵੱਲ ਆਕਰਸ਼ਿਤ ਹੁੰਦੇ ਸੀ, ਜਿੱਥੇ ਕੈਬਿਨ ਮੈਨ ਸੇਮਫੋਰ ਸਿਗਨਲ ਨੂੰ ਸੰਚਾਲਿਤ ਕਰਨ ਲਈ ਲੀਵਰ ਖਿੱਚਦੇ ਸੀ। ਹੁਣ, ਇਹ ਆਕਰਸ਼ਣ ਇੱਕ ਨਵੇਂ ਆਯਾਮ ਤੱਕ ਵਧ ਗਿਆ ਹੈ, ਜਿੱਥੇ ਕਵਚ ਲਾਗੂਕਰਣ ਦੇ ਤਹਿਤ ਨਾ ਸਿਰਫ਼ ਡੇਂਜਰ ਸਿਗਨਲ ਨੂੰ ਪਾਰ ਕਰਨ ਦੀ ਸੁਰੱਖਿਆ ਸੁਵਿਧਾ ਦਾ ਧਿਆਨ ਰੱਖਿਆ ਜਾਵੇਗਾ, ਬਲਕਿ ਸਾਡੇ ਕੋਲ ਪਹਿਲੀ ਵਾਰ ਇੱਕ ਸਵਦੇਸ਼ੀ ਆਟੋਮੈਟਿਕ ਟ੍ਰੇਨ ਸੁਰੱਖਿਆ ਪ੍ਰਣਾਲੀ ਵੀ ਹੋਵੇਗੀ ਜੋ ਸਵਦੇਸ਼ੀ ਤੌਰ ‘ਤੇ ਵਿਕਸਿਤ ਐੱਲਟੀਈ/5ਜੀ ਪ੍ਰਣਾਲੀਆਂ ਦੇ ਨਾਲ ਏਕੀਕ੍ਰਿਤ ਹੋਵੇਗੀ।
ਮਕੈਨੀਕਲ ਕੈਬਿਨਾਂ ਤੋਂ ਲੈ ਕੇ ਆਧੁਨਿਕ, ਕੁਸ਼ਲ ਅਤੇ ਉਪਯੋਗਕਰਤਾ ਦੇ ਅਨੁਕੂਲ ਕੇਂਦਰੀਕ੍ਰਿਤ ਟ੍ਰੈਫਿਕ ਕੰਟਰੋਲ ਸੈਂਟਰ (ਸੀਟੀਸੀ) ਤੱਕ, ਪੂਰੀ ਤਰ੍ਹਾਂ ਨਾਲ ਏਆਈ ਦੁਆਰਾ ਸੰਚਾਲਿਤ ਇੱਕ ਹੀ ਸਥਾਨ ਤੋਂ ਕਈ ਸਟੇਸ਼ਨਾਂ ਨੂੰ ਕਵਰ ਕਰਦੇ ਹੋਏ ਟ੍ਰੇਨ ਕੰਟਰੋਲ ਨੂੰ ਕੰਟ੍ਰਲ ਅਤੇ ਪ੍ਰਬੰਧਿਤ ਕਰੇਗਾ।
ਇਹ ਸਮੇਂ ‘ਤੇ ਟ੍ਰੇਨ ਸੰਚਾਲਨ ਦੇ ਲਈ ਰੀਅਲ ਟਾਈਮ ਟ੍ਰੈਫਿਕ ਪਲਾਨਿੰਗ ਵਿੱਚ ਮਦਦ ਕਰਨ ਲਈ ਕੇਂਦਰੀ ਤੌਰ ‘ਤੇ ਰੇਲਵੇ ਟ੍ਰੈਫਿਕ ਦਾ ਰੀਅਲ ਟਾਈਮ ਸਿਮੁਲੇਸ਼ਨ ਵੀ ਪ੍ਰਦਾਨ ਕਰਦਾ ਹੈ। ਕੰਟਰੋਲ ਰੀਅਲ ਟਾਈਮ ਦੇ ਅਧਾਰ ‘ਤੇ ਸਿੱਧੇ ਸੀਟੀਸੀ ਕੇਂਦਰ ਤੋਂ ਟ੍ਰੇਨ ਦੀਆਂ ਗਤੀਵਿਧੀਆਂ ਦਾ ਪ੍ਰਬੰਧਨ ਕਰ ਸਕਦੇ ਹਨ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਉਦਯੋਗ ਜਗਤ ਕਵਚ, ਸੀਟੀਸੀ ਅਤੇ ਟੀਐੱਮਐੱਸ ਪ੍ਰਣਾਲੀ ਸਵਦੇਸ਼ੀ ਤੌਰ ‘ਤੇ ਵਿਕਸਿਤ ਕਰਨ ਵਿੱਚ ਸਫ਼ਲ ਰਿਹਾ ਹੈ-ਜੋ ਆਤਮਨਿਰਭਰ ਭਾਰਤ ਦਾ ਇੱਕ ਵੱਡਾ ਉਦਾਹਰਣ ਹੈ। ਸਾਰੇ ਭਾਗਾਂ ਦੇ ਕਵਚ, ਸੀਟੀਸੀ ਨਾਲ ਲੈਸ ਹੋਣ ਜਾਣ ‘ਤੇ ਸੁਰੱਖਿਆ ਵਿੱਚ ਸੁਧਾਰ ਲਿਆਉਣ ਅਤੇ ਸੰਚਾਲਨ ਲਾਗਤ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।”
ਭਾਰਤ ਅਤੇ ਵਿਦੇਸ਼ਾਂ ਦੇ ਮਾਹਿਰਾਂ ਦੁਆਰਾ ਤਕਨੀਕੀ ਸੈਸ਼ਨਾਂ ਤੋਂ ਇਲਾਵਾ, ਰੇਲ ਦੇ ਡਿਜੀਟਲੀਕਰਣ ਅਤੇ ਆਧੁਨਿਕੀਕਰਣ ਦੇ ਲਈ ਉਦਯੋਗ ਦੁਆਰਾ ਬਣਾਈਆਂ ਗਈਆਂ ਵੱਖ-ਵੱਖ ਨਵੀਨ ਸੇਵਾਵਾਂ, ਉਤਪਾਦਾਂ ਅਤੇ ਸਮਾਧਾਨਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਕਈ ਬੂਥਾਂ ਦੇ ਨਾਲ ਇੱਕ ਪ੍ਰਦਰਸ਼ਨੀ ਵੀ ਹੋਵੇਗੀ। ਇਸ ਵਿਸ਼ਾਲ ਸੰਮੇਲਨ ਵਿੱਚ ਦੁਨੀਆ ਭਰ ਤੋਂ 50 ਤੋਂ ਅਧਿਕ ਪ੍ਰਦਰਸ਼ਕ ਹਿੱਸਾ ਲੈਣਗੇ।
ਰੇਲਵੇ ਦੇ ਆਧੁਨਿਕੀਕਰਣ ਅਤੇ ਡਿਜੀਟਲ ਪਰਿਵਰਤਨ ਦੇ ਲਈ ਆਯੋਜਿਤ ਕੀਤੇ ਜਾ ਰਹੇ ਇਸ ਅੰਤਰਰਾਸ਼ਟਰੀ ਰੇਲਵੇ ਸੰਮੇਲਨ ਦੇ ਪ੍ਰਤੀ ਬਹੁਤ ਸਾਰੇ ਸਪਾਂਸਰਾਂ ਅਤੇ ਸਾਂਝੇਦਾਰਾਂ ਨੇ ਵਿਸ਼ੇਸ਼ ਤੌਰ ‘ਤੇ ਇਕਜੁੱਟਤਾ ਪ੍ਰਗਟ ਕੀਤੀ ਹੈ।
**************
ਵਾਈਬੀ/ਏਐੱਸ/ਪੀਐੱਸ
(Release ID: 1985695)
Visitor Counter : 62