ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਪ੍ਰੈੱਸ ਕਮਿਊਨੀਕ

Posted On: 07 DEC 2023 10:25PM by PIB Chandigarh

ਭਾਰਤ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦੀ ਸਲਾਹ ‘ਤੇ, ਸੰਵਿਧਾਨ ਦੀ ਧਾਰਾ 75 ਦੇ ਖੰਡ (2) ਦੇ ਤਹਿਤ, ਕੇਂਦਰੀ ਮੰਤਰੀ ਪਰਿਸ਼ਦ ਤੋਂ ਸ਼੍ਰੀ ਨਰੇਂਦਰ ਸਿੰਘ ਤੋਮਰ, ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਸ਼੍ਰੀਮਤੀ ਰੇਣੁਕਾ ਸਿੰਘ ਸਰੁਤਾ ਦਾ ਅਸਤੀਫ਼ਾ ਤੁਰੰਤ ਪ੍ਰਭਾਵ ਤੋਂ ਸਵੀਕਾਰ ਕਰ ਲਿਆ ਹੈ।

 

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਦੀ ਸਲਾਹ ‘ਤੇ ਰਾਸ਼ਟਰਪਤੀ ਨੇ ਨਿਮਨਲਿਖਤ ਨਿਰਦੇਸ਼ ਦਿੱਤੇ ਹਨ:-

i.             ਕੈਬਨਿਟ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੂੰ ਉਨ੍ਹਾਂ ਦੇ ਮੌਜੂਦਾ ਪੋਰਟਫੋਲੀਓ ਦੇ ਇਲਾਵਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦਾ ਚਾਰਜ ਸੌਂਪਿਆ ਜਾਵੇਗਾ।

   

ii.            ਰਾਜ ਮੰਤਰੀ, ਸ਼ੁਸ਼੍ਰੀ ਸ਼ੋਭਾ ਕਰੰਦਲਾਜੇ ਨੂੰ ਉਨ੍ਹਾਂ ਦੇ ਮੌਜੂਦਾ ਪੋਰਟਫੋਲੀਓ ਦੇ ਇਲਾਵਾ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਚਾਰਜ ਸੌਂਪਿਆ ਜਾਵੇਗਾ।

 

iii.           ਰਾਜ ਮੰਤਰੀ, ਸ਼੍ਰੀ ਰਾਜੀਵ ਚੰਦਰਸ਼ੇਖਰ ਨੂੰ ਉਨ੍ਹਾਂ ਦੇ ਮੌਜੂਦਾ ਪੋਰਟਫੋਲੀਓ ਦੇ ਇਲਾਵਾ, ਜਲ ਸ਼ਕਤੀ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਚਾਰਜ ਸੌਂਪਿਆ ਜਾਵੇਗਾ; ਅਤੇ

    iv.     ਰਾਜ ਮੰਤਰੀ, ਡਾ. ਭਾਰਤੀ ਪ੍ਰਵੀਣ ਪਵਾਰ ਨੂੰ ਉਨ੍ਹਾਂ ਦੇ ਮੌਜੂਦਾ ਪੋਰਟਫੋਲੀਓ  ਦੇ         ਇਲਾਵਾ, ਕਬਾਇਲੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਚਾਰਜ ਸੌਂਪਿਆ ਜਾਵੇਗਾ।

***

 

ਡੀਐੱਸ/ਏਕੇ


(Release ID: 1984318) Visitor Counter : 73


Read this release in: English , Urdu , Hindi