ਖਾਣ ਮੰਤਰਾਲਾ
azadi ka amrit mahotsav

ਮਹੱਤਵਪੂਰਨ ਖਣਿਜ ਬਲਾਕਾਂ ਦੀ ਨਿਲਾਮੀ ਦੀ ਸ਼ੁਰੂਆਤ


ਕੇਂਦਰ ਸਰਕਾਰ ਵੱਲੋਂ ਭਾਰਤ ਵਿੱਚ ਪਹਿਲੀ ਵਾਰ ਮਹੱਤਵਪੂਰਨ ਖਣਿਜਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਹੁਣ ਤੱਕ ਸਰਕਾਰ ਨੇ 30 ਖਣਿਜਾਂ ਨੂੰ ਮਹੱਤਵਪੂਰਨ ਖਣਿਜਾਂ ਵਜੋਂ ਚਿੰਨ੍ਹਤ ਕੀਤਾ ਹੈ

Posted On: 06 DEC 2023 3:27PM by PIB Chandigarh

ਕੇਂਦਰ ਸਰਕਾਰ ਨੇ ਐੱਮਐੱਮਡੀਆਰ ਸੋਧ ਐਕਟ, 2023 ਰਾਹੀਂ ਐੱਮਐੱਮਡੀਆਰ ਐਕਟ, 1957 ਵਿੱਚ ਸੋਧ ਕੀਤੀ ਹੈ, ਜਿਸ ਵਿੱਚ ਐੱਮਐੱਮਡੀਆਰ ਐਕਟ, 1957 ਦੀ ਅਨੁਸੂਚੀ-1 ਦੇ ਭਾਗ ਡੀ ਵਿੱਚ 24 ਨਾਜ਼ੁਕ ਅਤੇ ਰਣਨੀਤਕ ਖਣਿਜ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦੀ ਦੇਸ਼ ਲਈ ਪਛਾਣ ਮਹੱਤਵਪੂਰਨ ਅਤੇ ਰਣਨੀਤਕ ਖਣਿਜ ਵਜੋਂ ਕੀਤੀ ਗਈ ਹੈ। ਇਸ ਤੋਂ ਇਲਾਵਾ, ਸੋਧੇ ਹੋਏ ਐਕਟ ਨੇ ਕੇਂਦਰ ਸਰਕਾਰ ਨੂੰ ਇਨ੍ਹਾਂ ਖਣਿਜਾਂ ਦੇ ਬਲਾਕਾਂ ਦੀ ਨਿਲਾਮੀ ਕਰਨ ਦਾ ਅਧਿਕਾਰ ਵੀ ਦਿੱਤਾ ਹੈ। ਇਨ੍ਹਾਂ ਬਲਾਕਾਂ ਦੀ ਨਿਲਾਮੀ ਤੋਂ ਮਾਲੀਆ ਸਬੰਧਤ ਰਾਜ ਸਰਕਾਰਾਂ ਨੂੰ ਇਕੱਠਾ ਹੋਵੇਗਾ। ਭਾਰਤ ਸਰਕਾਰ ਨੇ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਦੇ 20 ਬਲਾਕਾਂ ਲਈ 29 ਨਵੰਬਰ, 2023 ਨੂੰ ਇਨ੍ਹਾਂ ਖਣਿਜਾਂ ਦੀ ਨਿਲਾਮੀ ਦਾ ਪਹਿਲਾ ਗੇੜ ਸ਼ੁਰੂ ਕੀਤਾ ਹੈ।

ਨਿਲਾਮੀ ਲਈ ਨੋਟੀਫਾਈ ਕੀਤੇ ਗਏ ਮਹੱਤਵਪੂਰਨ ਖਣਿਜ ਬਲਾਕਾਂ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:

ਲੜੀ ਨੰ

ਬਲਾਕ ਦਾ ਨਾਮ

ਰਾਜ

ਵਸਤੂ

ਐੱਮਐੱਲ/ਸੀਐੱਲ 

1

ਚੁਟੀਆ-ਨੌਹੱਟਾ ਗਲਾਕੋਨਾਈਟ ਬਲਾਕ

ਬਿਹਾਰ

ਪੋਟਾਸ਼

ਸੀਐੱਲ

2

ਪਿਪਰਾਡੀਹ-ਭੂਰਵਾ ਗਲਾਕੋਨਾਈਟ ਬਲਾਕ

ਬਿਹਾਰ

ਪੋਟਾਸ਼

ਸੀਐੱਲ

3

ਜਨਜਾਨਾ ਐੱਨਆਈ, ਸੀਆਰ ਅਤੇ ਪੀਜੀਈ ਬਲਾਕ

ਬਿਹਾਰ

ਨਿੱਕਲ, ਪਲੈਟੀਨਮ ਗਰੁੱਪ ਐਲੀਮੈਂਟਸ ਅਤੇ ਕ੍ਰੋਮੀਅਮ

ਸੀਐੱਲ

4

ਕੁੰਡੋਲ ਨਿਕਲ ਅਤੇ ਕਰੋਮੀਅਮ ਬਲਾਕ

ਗੁਜਰਾਤ

ਨਿੱਕਲ ਅਤੇ ਕਰੋਮੀਅਮ

ਸੀਐੱਲ

5

ਮੁਸਕਾਨੀਆ-ਗਰੇਰੀਆਟੋਲਾ-ਬਰਵਾੜੀ ਪੋਟਾਸ਼ ਬਲਾਕ

ਝਾਰਖੰਡ

ਪੋਟਾਸ਼

ਸੀਐੱਲ

6

ਦੁਧਿਆਸੋਲ ਈਸਟ ਨਿਕਲ ਅਤੇ ਕਾਪਰ ਬਲਾਕ

ਓਡੀਸ਼ਾ 

ਨਿੱਕਲ ਅਤੇ ਤਾਂਬਾ

ਐੱਮਐੱਲ

7

ਬਾਬਜਾ ਗ੍ਰੇਫਾਈਟ ਅਤੇ ਮੈਂਗਨੀਜ਼ ਬਲਾਕ

ਓਡੀਸ਼ਾ

ਗ੍ਰੇਫਾਈਟ ਅਤੇ ਮੈਂਗਨੀਜ਼

ਐੱਮਐੱਲ

8

ਬਿਆਰਾਪੱਲੀ ਗ੍ਰੇਫਾਈਟ ਅਤੇ ਮੈਂਗਨੀਜ਼ ਬਲਾਕ

ਓਡੀਸ਼ਾ

ਗ੍ਰੇਫਾਈਟ ਅਤੇ ਮੈਂਗਨੀਜ਼

ਐੱਮਐੱਲ

9

ਅਖਰਕਾਟਾ ਗ੍ਰੇਫਾਈਟ ਬਲਾਕ

ਓਡੀਸ਼ਾ

ਗ੍ਰੇਫਾਈਟ

ਸੀਐੱਲ

10

ਵੇਲਾਕਲ ਕੇਂਦਰੀ (ਸੈਗਮੈਂਟ-ਏ) ਮੋਲੀਬਡੇਨਮ ਬਲਾਕ

ਤਮਿਲਨਾਡੂ

ਮੋਲੀਬਡੇਨਮ

ਸੀਐੱਲ

11

ਨੋਚਿਪੱਟੀ ਮੋਲੀਬੇਡਨਮ ਬਲਾਕ

ਤਮਿਲਨਾਡੂ

ਮੋਲੀਬਡੇਨਮ

ਸੀਐੱਲ

12

ਵੇਲਮਪੱਟੀ ਉੱਤਰੀ ਏ ਐਂਡ ਬੀ ਮੋਲੀਬਡੇਨਮ ਬਲਾਕ

ਤਮਿਲਨਾਡੂ

ਮੋਲੀਬਡੇਨਮ

ਸੀਐੱਲ

13

ਕੁਰੁੰਜਕੁਲਮ ਗ੍ਰੇਫਾਈਟ ਬਲਾਕ

ਤਮਿਲਨਾਡੂ

ਗ੍ਰੇਫਾਈਟ

ਸੀਐੱਲ

14

ਇਲੁਪਾਕੁਡੀ ਗ੍ਰੇਫਾਈਟ ਬਲਾਕ

ਤਮਿਲਨਾਡੂ

ਗ੍ਰੇਫਾਈਟ

ਸੀਐੱਲ

15

ਮੰਨਾਦੀਪਟੀ ਕੇਂਦਰੀ ਮੋਲੀਬਡੇਨਮ ਬਲਾਕ

ਤਮਿਲਨਾਡੂ

ਮੋਲੀਬਡੇਨਮ

ਸੀਐੱਲ

16

ਮਾਰੁਡੀਪੱਟੀ (ਕੇਂਦਰੀ) ਮੋਲੀਬਡੇਨਮ ਬਲਾਕ

ਤਮਿਲਨਾਡੂ

ਮੋਲੀਬਡੇਨਮ

ਐੱਮਐੱਲ

17

ਕੁਰਚਾ ਗਲਾਕੋਨਾਈਟ ਬਲਾਕ

ਉੱਤਰ ਪ੍ਰਦੇਸ਼

ਪੋਟਾਸ਼

ਸੀਐੱਲ

18

ਪਹਾੜੀ ਕਲਾਂ - ਗੋਰਾ ਕਲਾਂ ਫਾਸਫੋਰਾਈਟ ਬਲਾਕ

ਉੱਤਰ ਪ੍ਰਦੇਸ਼

ਫਾਸਫੋਰਾਈਟ

ਸੀਐੱਲ

19

ਸਲਾਲ-ਹੈਮਨਾ ਲਿਥਿਅਮ, ਟਾਈਟੇਨੀਅਮ ਅਤੇ ਬਾਕਸਾਈਟ (ਅਲਮੀਨਸ ਲੈਟਰਾਈਟ) ਬਲਾਕ

ਯੂਟੀ: ਜੰਮੂ ਅਤੇ ਕਸ਼ਮੀਰ

ਲਿਥੀਅਮ, ਟਾਈਟੇਨੀਅਮ ਅਤੇ ਬਾਕਸਾਈਟ (ਅਲਮੀਨਸ ਲੈਟੇਰਾਈਟ)

ਸੀਐੱਲ

20

ਕਟਘੋਰਾ ਲਿਥੀਅਮ ਅਤੇ ਆਰਈਈ ਬਲਾਕ

ਛੱਤੀਸਗੜ੍ਹ

ਲਿਥੀਅਮ ਅਤੇ ਦੁਰਲੱਭ ਪ੍ਰਿਥਵੀ ਤੱਤ

ਸੀਐੱਲ

 

*ਐੱਮਐੱਲ- ਮਾਈਨਿੰਗ ਲੀਜ਼; ਸੀਐੱਲ - ਕੰਪੋਜ਼ਿਟ ਲਾਇਸੰਸ

ਇਹ ਜਾਣਕਾਰੀ ਕੇਂਦਰੀ ਕੋਲਾ, ਖਾਣਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਬੀਵਾਈ/ਆਰਕੇਪੀ


(Release ID: 1984034)
Read this release in: English , Urdu , Hindi