ਰੇਲ ਮੰਤਰਾਲਾ
azadi ka amrit mahotsav

1083 ਰੇਲਵੇ ਸਟੇਸ਼ਨਾਂ ‘ਤੇ 1189 ‘ਇੱਕ ਸਟੇਸ਼ਨ ਇੱਕ ਉਤਪਾਦ’ ਵਿਕਰੀ ਕੇਂਦਰ ਸ਼ੁਰੂ ਕੀਤੇ ਗਏ


ਹੁਣ ਤੱਕ, 41,280 ਪ੍ਰਤੱਖ (ਸਿੱਧੇ) ਲਾਭਾਰਥੀਆਂ ਨੇ ‘ਇੱਕ ਸਟੇਸ਼ਨ ਇੱਕ ਉਤਪਾਦ ਯੋਜਨਾ’ ਦੇ ਤਹਿਤ ਦਿੱਤੇ ਜਾ ਰਹੇ ਮੌਕਿਆਂ ਦਾ ਲਾਭ ਉਠਾਇਆ ਹੈ

Posted On: 06 DEC 2023 4:08PM by PIB Chandigarh

ਰੇਲ ਮੰਤਰਾਲੇ ਨੇ ਭਾਰਤ ਸਰਕਾਰ ਦੇ ‘ਵੋਕਲ ਫਾਰ ਲੋਕਲ’ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ, ਸਥਾਨਕ ਅਤੇ ਸਵਦੇਸ਼ੀ ਉਤਪਾਦਾਂ ਨੂੰ ਸਮੁੱਚਾ ਬਜ਼ਾਰ ਉਪਲਬਧ ਕਰਵਾਉਣ ਅਤੇ ਸਮਾਜ ਵਿੱਚ ਹਾਸ਼ੀਏ ‘ਤੇ ਰਹਿਣ ਵਾਲੇ ਵਰਗਾਂ ਲਈ ਵਾਧੂ ਆਮਦਨ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ “ਇੱਕ ਸਟੇਸ਼ਨ ਇੱਕ ਉਤਪਾਦ” (ਓਐੱਸਓਪੀ) ਯੋਜਨਾ ਸ਼ੁਰੂ ਕੀਤੀ ਹੈ।

ਇਸ ਯੋਜਨਾ ਦਾ ਟੀਚਾ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ‘ਤੇ ਵਿਕਰੀ ਕੇਂਦਰ ਸਥਾਪਿਤ ਕਰਨ ਦੇ ਪ੍ਰਾਵਧਾਨ ਰਾਹੀਂ ਸਥਾਨਕ ਕਾਰੀਗਰਾਂ, ਘੁਮਿਆਰਾਂ, ਜੁਲਾਹੇ/ਹੈਂਡਲੂਮ ਕਾਰੀਗਰਾਂ,  ਸ਼ਿਲਪਕਾਰਾਂ ਆਦਿ ਨੂੰ ਆਜੀਵਿਕਾ ਦੇ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ।

ਮਿਤੀ 30.11.2023 ਤੱਕ 1083 ਸਟੇਸ਼ਨਾਂ ‘ਤੇ 1189 ‘ਇੱਕ ਸਟੇਸ਼ਨ ਇੱਕ ਉਤਪਾਦ’ ਵਿਕਰੀ ਕੇਂਦਰ ਇਸਤੇਮਾਲ ਲਈ ਸ਼ੁਰੂ ਕੀਤੇ ਗਏ ਹਨ। ਇਹ ਓਐੱਸਓਪੀ ਆਊਟਲੈਟਸ ਸਥਾਨਕ ਲਾਭਾਰਥੀਆਂ ਨੂੰ ਅਲਾਟ ਕੀਤੇ ਗਏ ਹਨ, ਜਿਸ ਵਿੱਚ ਹੋਰ ਲਾਭਾਰਥੀਆਂ ਦੇ ਨਾਲ-ਨਾਲ 184 ਕਾਰੀਗਰ 630 ਸ਼ਿਲਪਕਾਰ, 147 ਜੁਲਾਹੇ, 202 ਖੇਤੀਬਾੜੀ/ਵਣ ਉਪਜ ਉਤਪਾਦਕ ਆਦਿ ਸ਼ਾਮਲ ਹਨ।

ਮਿਤੀ 30.11.2023 ਤੱਕ, 1083 ਸਟੇਸ਼ਨਾਂ ‘ਤੇ ਕੁੱਲ 1189 ‘ਇੱਕ ਸਟੇਸ਼ਨ ਇੱਕ ਉਤਪਾਦ’ ਵਿਕਰੀ ਕੇਂਦਰ ਲਾਗੂ  ਕੀਤੇ ਹਨ।

ਇਸ ਯੋਜਨਾ ਦਾ ਉਦੇਸ਼ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ‘ਤੇ ਵਿਕਰੀ ਕੇਂਦਰ ਸਥਾਪਿਤ ਕਰਨ ਦੇ ਪ੍ਰਾਵਧਾਨ ਰਾਹੀਂ ਸਥਾਨਕ ਕਾਰੀਗਰਾਂ, ਘੁਮਿਆਰਾਂ, ਜੁਲਾਹੇ/ਹੈਂਡਲੂਮ ਕਾਰੀਗਰਾਂ, ਸ਼ਿਲਪਕਾਰਾਂ ਆਦਿ ਨੂੰ ਆਜੀਵਿਕਾ ਦੇ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ। ਹੁਣ ਤੱਕ ਕੁੱਲ 41,280 ਪ੍ਰਤੱਖ ਲਾਭਾਰਥੀਆਂ ਨੇ ਓਐੱਸਓਪੀ ਯੋਜਨਾ ਦੇ ਤਹਿਤ ਉਪਲਬਧ ਕਰਵਾਏ ਜਾ ਰਹੇ ਕਈ ਮੌਕਿਆਂ ਦਾ ਲਾਭ ਉਠਾਇਆ ਹੈ।

ਭਾਰਤੀ ਰੇਲਵੇ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ‘ਤੇ ਓਐੱਸਓਪੀ ਯੋਜਨਾ ਦੀ ਕਵਰੇਜ ਨੂੰ ਵਧਾਉਣ ਲਈ ਨਿਰੰਤਰ ਪ੍ਰਯਾਸ ਕਰ ਰਿਹਾ ਹੈ। ਇਸੇ ਲੜੀ ਵਿੱਚ 30.11.2023 ਤੱਕ ਦੇਸ਼ ਦੇ 1083 ਸਟੇਸ਼ਨਾਂ ‘ਤੇ 1189 ਓਐੱਸਓਪੀ ਵਿਕਰੀ ਕੇਂਦਰ ਆਪਣੀਆਂ ਸੇਵਾਵਾਂ ਦੇ ਰਹੇ ਹਨ।

ਰੇਲਵੇ ਸਟੇਸ਼ਨਾਂ ਦਾ ਵਿਕਾਸ ਅਤੇ ‘ਇੱਕ ਸਟੇਸ਼ਨ ਇੱਕ ਉਤਪਾਦ’ ਵਿਕਰੀ ਕੇਂਦਰ ਨੂੰ ਸੰਚਾਲਿਤ ਕਰਨ ਸਮੇਤ ਹੋਰ ਵੱਖ-ਵੱਖ ਯਾਤਰੀ ਸੁਵਿਧਾਵਾਂ ਦਾ ਪ੍ਰਾਵਧਾਨ ਆਮ ਤੌਰ ‘ਤੇ ਇੱਕ ਪ੍ਰਮੁੱਖ ਯੋਜਨਾ ਸਿਰਲੇਖ -53 ‘ਗ੍ਰਾਹਕ ਸੁਵਿਧਾਵਾਂ’ ਦੇ ਤਹਿਤ ਵਿੱਤ ਪੋਸ਼ਿਤ ਕੀਤਾ ਜਾਂਦਾ ਹੈ।

ਰੇਲ ਅਤੇ ਸੰਚਾਰ ਅਤੇ ਇਲੈਕਟ੍ਰੋਨਿਕ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

************

 

ਵਾਈਬੀ/ਪੀਐੱਸ


(Release ID: 1983471) Visitor Counter : 86
Read this release in: Hindi , English , Urdu