ਖਾਣ ਮੰਤਰਾਲਾ

ਖਾਣ ਮੰਤਰਾਲੇ ਨੇ ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਦੀ ਪਹਿਲੀ ਨਿਲਾਮੀ ਸ਼ੁਰੂ ਕੀਤੀ


ਟਿਕਾਊ ਵਿਕਾਸ ਟੀਚਿਆਂ ਅਤੇ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਪੂਰਾ ਕਰਨ 'ਤੇ ਫੋਕਸ

ਅੱਠ ਰਾਜਾਂ ਵਿੱਚ 20 ਮਹੱਤਵਪੂਰਨ ਖਣਿਜ ਬਲਾਕਾਂ ਦੀ ਨਿਲਾਮੀ ਕੀਤੀ ਜਾਵੇਗੀ

ਰਣਨੀਤਕ ਖੇਤਰਾਂ ਦੇ ਵਿਕਾਸ ਲਈ ਖਣਿਜ ਮਹੱਤਵਪੂਰਨ ਹਨ - ਮੰਤਰੀ ਪ੍ਰਹਿਲਾਦ ਜੋਸ਼ੀ

Posted On: 29 NOV 2023 9:00PM by PIB Chandigarh

ਮਹੱਤਵਪੂਰਨ ਅਤੇ ਰਣਨੀਤਕ ਖਣਿਜਾਂ ਦੀ ਪਹਿਲੀ ਕਿਸ਼ਤ ਦੀ ਈ-ਨਿਲਾਮੀ ਕੇਂਦਰੀ ਸੰਸਦੀ ਮਾਮਲਿਆਂ, ਕੋਲਾ ਅਤੇ ਖਾਣ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਵਲੋਂ 29 ਨਵੰਬਰ, 2023 ਨੂੰ ਸ਼ੁਰੂ ਕੀਤੀ ਗਈ। ਪਹਿਲੀ ਕਿਸ਼ਤ ਵਿੱਚ ਕੁੱਲ 20 ਮਹੱਤਵਪੂਰਨ ਖਣਿਜ ਬਲਾਕਾਂ ਦੀ ਨਿਲਾਮੀ ਕੀਤੀ ਜਾਵੇਗੀ। ਜਿਨ੍ਹਾਂ ਵਿੱਚੋਂ 16 ਖਣਿਜ ਬਲਾਕ ਕੰਪੋਜ਼ਿਟ ਲਾਇਸੈਂਸ ਦੇਣ ਲਈ ਅਤੇ ਚਾਰ ਖਣਿਜ ਬਲਾਕ ਮਾਈਨਿੰਗ ਲੀਜ਼ ਦੀ ਗਰਾਂਟ ਲਈ ਰੱਖੇ ਗਏ ਹਨ। ਨਿਲਾਮੀ ਪ੍ਰਕਿਰਿਆ ਦੀ ਸ਼ੁਰੂਆਤ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਲਿਥੀਅਮ ਅਸਲ ਵਿੱਚ ਭਵਿੱਖ ਦਾ ਇੱਕ ਖਣਿਜ ਹੈ, ਜਿਸਦੀ ਵਰਤੋਂ ਰੀਚਾਰਜ ਹੋਣ ਯੋਗ ਬੈਟਰੀਆਂ ਤੋਂ ਲੈ ਕੇ ਇਲੈਕਟ੍ਰਿਕ ਵਾਹਨਾਂ ਤੱਕ ਹੈ ਅਤੇ ਮਹੱਤਵਪੂਰਨ ਖਣਿਜਾਂ ਦੀ ਪਹਿਲੀ ਨਿਲਾਮੀ ਵਿੱਚ ਦੋ ਲਿਥੀਅਮ ਬਲਾਕਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਇੱਕ ਵਾਰ ਚਾਲੂ ਹੋ ਜਾਣ 'ਤੇ, ਉਹ ਆਯਾਤ ਨੂੰ ਘਟਾਉਣ ਅਤੇ ਆਤਮਨਿਰਭਰ ਭਾਰਤ ਬਣਾਉਣ ਵਿੱਚ ਮਦਦ ਕਰਨਗੇ। ਮੰਤਰੀ ਨੇ ਕਿਹਾ ਕਿ ਮੌਜੂਦਾ ਸ਼ੁਰੂਆਤ ਦਾ ਉਦੇਸ਼ ਟਿਕਾਊ ਵਿਕਾਸ ਟੀਚਿਆਂ ਨੂੰ ਯਕੀਨੀ ਬਣਾਉਣਾ ਅਤੇ ਆਤਮਨਿਰਭਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਪੂਰਾ ਕਰਨਾ ਅਤੇ ਰਣਨੀਤਕ ਖੇਤਰਾਂ ਦਾ ਹੋਰ ਵਿਕਾਸ ਕਰਨਾ ਹੈ।

ਨਿਲਾਮੀ ਦੀ ਸ਼ੁਰੂਆਤ ਸ਼੍ਰੀ ਵੀ ਐੱਲ ਕਾਂਥਾ ਰਾਓ, ਸਕੱਤਰ ਖਾਣ ਮੰਤਰਾਲਾ; ਸ਼੍ਰੀ ਅਭੈ ਠਾਕੁਰ, ਜੀ-20 ਨੂੰ ਭਾਰਤ ਦੇ ਸੌਸ ਸ਼ੇਰਪਾ; ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਮਿਸਟਰ ਫਿਲਿਪ ਗ੍ਰੀਨ; ਮਿਸਟਰ ਹਿਊਗੋ ਜੇਵੀਅਰ ਗੋਬੀ, ਭਾਰਤ ਵਿੱਚ ਅਰਜਨਟੀਨਾ ਦੇ ਰਾਜਦੂਤ; ਮਿਸਟਰ ਸੇਪੋ ਨੂਰਮੀ, ਮੰਤਰੀ ਕੌਂਸਲਰ, ਡੈਲੀਗੇਸ਼ਨ ਦੇ ਡਿਪਟੀ ਮੁਖੀ, ਭਾਰਤ ਵਿੱਚ ਈਯੂ ਦੂਤਾਵਾਸ; ਮਿਸਟਰ ਡੈਮਨ ਡੂਬੋਰਡ, ਚੀਫ਼ ਆਫ਼ ਐਨਰਜੀ ਅਫੇਅਰਜ਼, ਯੂ ਐੱਸ ਅੰਬੈਸੀ; ਮਿਸ ਕੈਰੋਲੀਨਾ ਸਾਇਟੋ, ਐੱਸਟੀਆਈ ਦੀ ਮੁਖੀ, ਬ੍ਰਾਜ਼ੀਲ; ਸ਼੍ਰੀ ਸੈਬਲ ਘੋਸ਼, ਵਪਾਰ ਕਮਿਸ਼ਨਰ, ਕੈਨੇਡਾ ਦੂਤਾਵਾਸ; ਅਰੀਨਾ ਕੋਸੈਕ, ਜਲਵਾਯੂ ਤਬਦੀਲੀ ਨੀਤੀ ਦੇ ਮੁਖੀ, ਯੂਨਾਈਟਿਡ ਕਿੰਗਡਮ; ਮਿਸਟਰ ਕਿਮ ਇਲੇਂਗ, ਮੰਤਰੀ, ਕੋਰੀਆ ਗਣਰਾਜ ਦੇ ਦੂਤਾਵਾਸ; ਮਿਸ ਮੈਰੀ ਬਰਸ ਵਾਰਲਿਕ, ਡਿਪਟੀ ਐਗਜ਼ੀਕਿਊਟਿਵ ਡਾਇਰੈਕਟਰ, ਇੰਟਰਨੈਸ਼ਨਲ ਐਨਰਜੀ ਏਜੰਸੀ (ਆਈਈਏ); ਏਸ਼ੀਅਨ ਡਿਵੈਲਪਮੈਂਟ ਬੈਂਕ, ਇੰਡੀਆ ਐਨਰਜੀ ਸਟੋਰੇਜ ਅਲਾਇੰਸ, ਫੈਡਰੇਸ਼ਨ ਆਫ ਇੰਡੀਅਨ ਮਿਨਰਲ ਇੰਡਸਟਰੀਜ਼ ਆਦਿ ਦੇ ਨੁਮਾਇੰਦੇ; ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ; ਖਾਣਾਂ, ਵਿਦੇਸ਼ ਮਾਮਲਿਆਂ, ਬਿਜਲੀ, ਨਵੀਂ ਅਤੇ ਅਖੁੱਟ ਊਰਜਾ, ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਸਟੀਲ, ਵਣਜ ਅਤੇ ਉਦਯੋਗ ਅਤੇ ਭਾਰੀ ਉਦਯੋਗ ਮੰਤਰਾਲਿਆਂ ਦੇ ਅਧਿਕਾਰੀ; ਵੱਖ-ਵੱਖ ਸਰਕਾਰੀ ਸੰਸਥਾਵਾਂ ਅਤੇ ਪੀਐੱਸਯੂ, ਉਦਯੋਗ ਜਗਤ ਦੇ ਦਿੱਗਜਾਂ, ਸੰਭਾਵੀ ਬੋਲੀਕਾਰਾਂ ਅਤੇ ਪ੍ਰਮੁੱਖ ਮੀਡੀਆ ਹਾਊਸਾਂ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ।

ਨਿਲਾਮੀ ਲਈ ਰੱਖੇ ਗਏ ਬਲਾਕਾਂ ਦੇ ਵੇਰਵੇ:

ਖਣਿਜ

ਬਲਾਕਾਂ ਦੀ ਗਿਣਤੀ

ਰਾਜ

ਗਲਾਕੋਨਾਈਟ

3

ਬਿਹਾਰ ਅਤੇ ਉੱਤਰ ਪ੍ਰਦੇਸ਼

ਗ੍ਰੈਫਾਈਟ

3

ਓਡੀਸ਼ਾ ਅਤੇ ਤਾਮਿਲਨਾਡੂ

ਗ੍ਰੇਫਾਈਟ ਅਤੇ ਮੈਂਗਨੀਜ਼

2

ਓਡੀਸ਼ਾ

ਲਿਥੀਅਮ ਅਤੇ ਆਰਈਈ

1

ਛੱਤੀਸਗੜ੍ਹ

ਲਿਥੀਅਮ, ਆਰਈਈ ਅਤੇ ਬਾਕਸਾਈਟ (ਅਲਮੀਨਸ ਲੈਟੇਰਾਈਟ)

1

ਜੰਮੂ ਅਤੇ ਕਸ਼ਮੀਰ

ਮੋਲੀਬਡੇਨਮ

5

ਤਾਮਿਲਨਾਡੂ

ਨਿੱਕਲ ਅਤੇ ਕਰੋਮੀਅਮ

1

ਗੁਜਰਾਤ

ਨਿੱਕਲ ਅਤੇ ਤਾਂਬਾ

1

ਓਡੀਸ਼ਾ

ਨਿੱਕਲ, ਕਰੋਮੀਅਮ ਅਤੇ ਪੀਜੀਈ

1

ਬਿਹਾਰ

ਫਾਸਫੋਰਾਈਟ

1

ਉੱਤਰ ਪ੍ਰਦੇਸ਼

ਪੋਟਾਸ਼

1

ਝਾਰਖੰਡ

 

ਟੈਂਡਰ ਦਸਤਾਵੇਜ਼ਾਂ ਦੀ ਵਿਕਰੀ 29 ਨਵੰਬਰ, 2023 ਤੋਂ ਹੀ ਸ਼ੁਰੂ ਹੋ ਗਈ ਹੈ। ਸੰਭਾਵੀ ਬੋਲੀਕਾਰ ਨਾਲ ਪ੍ਰੀ-ਬਿਡ ਕਾਨਫਰੰਸ 22 ਦਸੰਬਰ, 2023 ਨੂੰ ਨਿਰਧਾਰਤ ਕੀਤੀ ਗਈ ਹੈ, ਟੈਂਡਰ ਦਸਤਾਵੇਜ਼ ਦੀ ਵਿਕਰੀ ਦੀ ਆਖਰੀ ਮਿਤੀ 16 ਜਨਵਰੀ, 2024 ਹੈ ਅਤੇ ਬੋਲੀ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 22 ਜਨਵਰੀ, 2024 ਹੈ। ਇਸ ਤੋਂ ਬਾਅਦ, ਤਰਜੀਹੀ ਦੀ ਚੋਣ ਲਈ ਈ-ਨਿਲਾਮੀ ਸ਼ੁਰੂ ਹੋਵੇਗੀ। ਬੋਲੀਕਾਰ ਸਾਰੀ ਨਿਲਾਮੀ ਪ੍ਰਕਿਰਿਆ ਨਿਲਾਮੀ ਸ਼ੁਰੂ ਹੋਣ ਦੀ ਮਿਤੀ ਤੋਂ 103 ਦਿਨਾਂ ਦੇ ਅੰਦਰ ਪੂਰੀ ਕੀਤੀ ਜਾਵੇਗੀ।

ਖਾਣਾਂ ਦੇ ਵੇਰਵਿਆਂ, ਨਿਲਾਮੀ ਦੀਆਂ ਸ਼ਰਤਾਂ, ਸਮਾਂ-ਸੀਮਾਵਾਂ ਆਦਿ ਨੂੰ ਐੱਮਐੱਸਟੀਸੀ ਨਿਲਾਮੀ ਪਲੇਟਫਾਰਮ www.mstcecommerce.com/auctionhome/mlcl/index.jsp 'ਤੇ ਦੇਖਿਆ ਜਾ ਸਕਦਾ ਹੈ। ਨਿਲਾਮੀ ਇੱਕ ਪਾਰਦਰਸ਼ੀ ਦੂਜੇ ਪੜਾਅ ਦੀ ਚੜ੍ਹਦੀ ਨਿਲਾਮੀ ਪ੍ਰਕਿਰਿਆ ਰਾਹੀਂ ਔਨਲਾਈਨ ਹੋਵੇਗੀ। ਯੋਗ ਬੋਲੀਕਾਰ ਦੀ ਚੋਣ ਉਨ੍ਹਾਂ ਵਲੋਂ ਭੇਜੇ ਗਏ ਖਣਿਜ ਦੇ ਮੁੱਲ ਦੀ ਸਭ ਤੋਂ ਵੱਧ ਪ੍ਰਤੀਸ਼ਤਤਾ ਦੇ ਅਧਾਰ ‘ਤੇ ਕੀਤੀ ਜਾਵੇਗੀ।

ਐੱਸਬੀਆਈ ਕੈਪੀਟਲ ਮਾਰਕਿਟ ਲਿਮਿਟਡ ਅਤੇ ਐੱਮਈਸੀਐੱਲ ਲੜੀਵਾਰ ਟਰਾਂਜ਼ੈਕਸ਼ਨ ਸਲਾਹਕਾਰ ਅਤੇ ਤਕਨੀਕੀ ਸਲਾਹਕਾਰ ਵਜੋਂ ਨਿਲਾਮੀ ਦੀ ਪ੍ਰਕਿਰਿਆ ਨੂੰ ਸੰਚਾਲਿਤ ਕਰਨ ਵਿੱਚ ਖਾਣ ਮੰਤਰਾਲੇ ਦੀ ਸਹਾਇਤਾ ਕਰ ਰਹੇ ਹਨ।

ਸਰਕਾਰ ਮਹੱਤਵਪੂਰਨ ਖਣਿਜਾਂ ਦੇ ਹੋਰ ਬਲਾਕਾਂ ਨੂੰ ਪੜਾਅਵਾਰ ਨਿਲਾਮੀ ਲਈ ਲਿਆਉਣ ਲਈ ਵਚਨਬੱਧ ਹੈ।

****

ਬੀਵਾਈ/ਆਰਕੇਪੀ



(Release ID: 1982250) Visitor Counter : 61


Read this release in: English , Urdu