ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਸੰਯੁਕਤ ਰਾਸ਼ਟਰ ਸਕੱਤਰ-ਜਨਰਲ ਨਾਲ ਮੁਲਾਕਾਤ

Posted On: 01 DEC 2023 6:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਸ਼ਟਰ ਸਕੱਤਰ-ਜਨਰਲ (ਯੂਐੱਨਐੱਸਜੀ),ਮਹਾਮਹਿਮ ਸ਼੍ਰੀ ਐਂਟੋਨੀਓ ਗੁਟੇਰੇਸ ਨਾਲ 1 ਦਸੰਬਰ 2023 ਨੂੰ ਦੁਬਈ ਵਿੱਚ ਸੀਓਪੀ(COP) 28 ਸਮਿਟ ਦੇ ਮੌਕੇ ਤੇ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੇ ਦੌਰਾਨ ਸਮਰਥਨ ਦੇ ਲਈ ਸੰਯੁਕਤ ਰਾਸ਼ਟਰ ਸਕੱਤਰ-ਜਨਰਲ (ਯੂਐੱਨਐੱਸਜੀ)  ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਜਲਵਾਯੂ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਭਾਰਤ ਦੀਆਂ ਪਹਿਲਾਂ ਅਤੇ ਪ੍ਰਗਤੀ ਤੇ ਪ੍ਰਕਾਸ਼ ਪਾਇਆ।

 

ਦੋਨਾਂ ਲੀਡਰਾਂ ਨੇ ਜਲਵਾਯੂ ਕਾਰਵਾਈ, ਜਲਵਾਯੂ ਵਿੱਤ, ਟੈਕਨੋਲੋਜੀ ਅਤੇ ਸੰਯੁਕਤ ਰਾਸ਼ਟਰ ਸਹਿਤ ਬਹੁਪੱਖੀ ਸ਼ਾਸਨ ਤੇ ਵਿੱਤੀ ਸੰਸਥਾਵਾਂ ਵਿੱਚ ਸੁਧਾਰਾਂ ਨਾਲ ਸੰਬਧਿਤ ਗਲੋਬਲ ਸਾਊਥ ਦੀਆਂ ਪ੍ਰਾਥਮਿਕਤਾਵਾਂ ਅਤੇ ਚਿੰਤਾਵਾਂ (priorities and concerns of the Global Southਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

ਸੰਯੁਕਤ ਰਾਸ਼ਟਰ ਸਕੱਤਰ-ਜਨਰਲ ਨੇ ਜੀ20 ਪ੍ਰੈਜ਼ੀਡੈਂਸੀ ਦੇ ਤਹਿਤ ਟਿਕਾਊ ਵਿਕਾਸ, ਜਲਵਾਯੂ ਕਾਰਵਾਈ, ਐੱਮਡੀਬੀ ਸੁਧਾਰ ਅਤੇ ਆਪਦਾ ਪ੍ਰਬੰਧਨ (sustainable development, climate action, MDB reforms, and Disaster management) ਦੇ ਖੇਤਰਾਂ ਵਿੱਚ ਭਾਰਤ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਗ੍ਰੀਨ ਕ੍ਰੈਡਿਟ ਪਹਿਲ (PM’s Green Credit Initiative) ਦਾ ਸੁਆਗਤ ਕੀਤਾ। ਸ੍ਰੀ ਗੁਟੇਰਸ ਨੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੀਆਂ ਉਪਲਬਧੀਆਂ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਸਮਿਟ 2024 (UN Summit of the Future 2024) ਵਿੱਚ ਅੱਗੇ ਲੈ ਜਾਣ ਦੇ ਲਈ ਭਾਰਤ ਦੇ ਨਾਲ ਕੰਮ ਕਰਨ ਦੀ ਪੁਸ਼ਟੀ ਕੀਤੀ।

*******

ਡੀਐੱਸ/ਐੱਸਟੀ


(Release ID: 1982095) Visitor Counter : 85