ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਪਣੇ ਚੋਣ ਹਲਕੇ ਊਧਮਪੁਰ ਸਮੇਤ ਜੰਮੂ-ਕਸ਼ਮੀਰ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਸਫ਼ਲ ਸੰਚਾਲਨ ਦੀ ਵਿਵਸਥਾ ਦੀ ਸਮੀਖਿਆ ਕੀਤੀ


ਵਿਕਸਿਤ ਭਾਰਤ ਸੰਕਲਪ ਯਾਤਰਾ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਦੀ ਸੰਤ੍ਰਿਪਤੀ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਜਾ ਰਹੀ ਹੈ ਤਾ ਜੋਂ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਸਮਾਂਬੱਧ ਤਰੀਕੇ ਨਾਲ ਪਹੁੰਚੇ

ਡਾ. ਜਿਤੇਂਦਰ ਸਿੰਘ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਸਥਾਨਕ ਲੋਕਾਂ ਦੀ ਅਧਿਕਤਮ ਭਾਗੀਦਾਰੀ ਸੁਨਿਸ਼ਚਿਤ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦਾ ਪ੍ਰਯਾਸ ਕਰਨ ਕਿ ਸਾਰੇ ਯੋਗ ਨਾਗਰਿਕ ਕੇਂਦਰ ਸਰਕਾਰ ਦੀਆਂ ਉਨ੍ਹਾਂ ਭਲਾਈ ਯੋਜਨਾਵਾਂ ਦਾ ਲਾਭ ਉਠਾ ਸਕਣ ਜਿਨ੍ਹਾਂ ਦੇ ਉਹ ਹੱਕਦਾਰ ਹਨ ਅਤੇ ਕੋਈ ਵੀ ਇਸ ਦੇ ਲਾਭ ਤੋਂ ਵੰਚਿਤ ਨਾ ਰਹੇ

Posted On: 29 NOV 2023 6:32PM by PIB Chandigarh

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ-ਕਸ਼ਮੀਰ ਅਤੇ ਵਿਸ਼ੇਸ਼ ਤੌਰ ‘ਤੇ ਆਪਣੇ ਲੋਕ ਸਭਾ ਖੇਤਰ ਊਧਮਪੁਰ-ਕਠੂਆ-ਡੋਡਾ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਸਫ਼ਲ ਸੰਚਾਲਨ ਦੀ ਵਿਵਸਥਾ ਦੀ ਸਮੀਖਿਆ ਕੀਤੀ।

ਜੰਮੂ-ਕਸ਼ਮੀਰ ਵਿੱਚ ਯਾਤਰਾ ਦੇ ਲਈ ਨੋਡਲ ਅਧਿਕਾਰੀ ਪੀਯੂਸ਼ ਸਿੰਗਲਾ, ਕਠੂਆ ਦੇ ਡੀਸੀ, ਰਾਕੇਸ਼ ਮਿਨਹਾਸ, ਕਿਸ਼ਤਵਾੜ ਦੇ ਡੀਸੀ, ਦੇਵਾਂਸ਼ ਯਾਦਵ, ਊਧਮਪੁਰ ਦੀ ਡੀਸੀ, ਸਲੋਨੀ ਰਾਏ, ਡੋਡਾ ਦੇ ਡੀਸੀ, ਹਰਵਿੰਦਰ ਸਿੰਘ, ਰਾਮਬਨ ਦੇ ਡੀਸੀ, ਬਸ਼ੀ-ਉੱਲ-ਹਕ, ਰਿਆਸੀ ਦੇ ਡੀਸੀ ਵਿਸ਼ੇਸ਼ ਪਾਲ ਮਹਾਜਨ ਅਤੇ ਕੇਂਦਰੀ ਸੰਚਾਰ ਬਿਊਰੋ/ਆਈ ਐਂਡ ਬੀ ਇੰਚਾਰਜ ਆਯੂਸ਼ੀ ਪੁਰੀ ਨੇ ਵੀਡਿਓ ਕਾਨਫਰੰਸ ਰਾਹੀਂ ਘੰਟੇ ਭਰ ਚਲੀ ਮੀਟਿੰਗ ਵਿੱਚ ਕੇਂਦਰੀ ਸੰਚਾਰ ਬਿਊਰੋ ਅਤੇ ਹੋਰ ਸਬੰਧਿਤ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਹਿੱਸਾ ਲਿਆ।

ਰਾਜਸਥਾਨ ਵਿੱਚ ਯਾਤਰਾ ਕਰ ਰਹੇ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਆਡੀਓ ‘ਤੇ ਆਪਣੇ ਇਨਪੁੱਟ ਦਿੱਤੇ।

 

ਜਨਜਾਤੀ ਗੌਰਵ ਦਿਵਸ ਦੇ ਮੌਕੇ ‘ਤੇ ਝਾਰਖੰਡ ਦੇ ਖੂੰਟੀ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) ਦੀ ਸ਼ੁਰੂਆਤ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 15 ਨਵੰਬਰ 2023 ਨੂੰ ਕੀਤੀ ਸੀ।

ਵੀਬੀਐੱਸਵਾਈ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਦੀ ਸੰਤੁਸ਼ਟੀ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਜਾ ਰਹੀ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਸਮਾਂਬੱਧ ਤਰੀਕੇ ਨਾਲ ਪਹੁੰਚੇ। ਯਾਤਰਾ ਦੇ ਤਹਿਤ ਔਨ-ਸਪੋਟ ਸੇਵਾਵਾਂ ਦੇ ਤਹਿਤ ਗ੍ਰਾਮ ਪੰਚਾਇਤਾਂ ਵਿੱਚ ਆਈਈਸੀ (ਸੂਚਨਾ, ਸਿੱਖਿਆ ਅਤੇ ਸੰਚਾਰ) ਵੈਨ ਦੇ ਰੁਕਣ ਦੇ ਸਥਾਨਾਂ ‘ਤੇ ਹੈਲਥ ਕੈਂਪਸ ਆਯੋਜਿਤ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ 15 ਨਵੰਬਰ 2023 ਨੂੰ ਝਾਰਖੰਡ ਦੇ ਖੂੰਟੀ ਤੋਂ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੀ ਸ਼ੁਰੂਆਤ ਦੇ ਮੌਕੇ ‘ਤੇ ਆਈਈਸੀ ਵੈਨ ਨੂੰ ਹਰੀ ਝੰਡੀ ਦਿਖਾਈ। ਯਾਤਰਾ ਦੀ ਸ਼ੁਰੂਆਤ ਕਬਾਇਲੀ ਆਬਾਦੀ ਵਾਲੇ ਜ਼ਿਲ੍ਹੇ ਤੋਂ ਹੋਈ ਅਤੇ 25 ਜਨਵਰੀ 2024 ਤੱਕ ਦੇਸ਼ ਦੇ ਸਾਰੇ ਜ਼ਿਲ੍ਹਿਆਂ ਨੂੰ ਇਹ ਕਵਰ ਕਰੇਗੀ।

ਇਸੇ ਤਰ੍ਹਾਂ ਦੀਆਂ ਵੈਨਾਂ ਨੂੰ ਦੇਸ਼ ਭਰ ਦੇ ਕਬਾਇਲੀ ਬਹੁਲ ਆਬਾਦੀ ਵਾਲੇ 68 ਜ਼ਿਲ੍ਹਿਆਂ ਤੋਂ ਰਾਜਪਾਲਾਂ, ਮੁੱਖ ਮੰਤਰੀਆਂ, ਕੇਂਦਰੀ ਮੰਤਰੀਆਂ, ਰਾਜ ਮੰਤਰੀਆਂ ਜਿਹੇ ਮਹੱਤਵਪੂਰਨ ਪਤਵੰਤਿਆਂ ਦੁਆਰਾ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ, ਸੰਕਲਪ ਯਾਤਰਾ ਨੂੰ ਕ੍ਰਮਵਾਰ ਰਾਜੌਰੀ ਅਤੇ ਬਾਂਦੀਪੋਰਾ ਜ਼ਿਲ੍ਹਿਆਂ ਦੇ ਬੁਧਲ ਅਤੇ ਗੁਰੇਜ਼ ਖੇਤਰਾਂ ਤੋਂ ਰਵਾਨਾ ਕੀਤਾ ਗਿਆ। ਸਮੁੰਦਰ ਤਲ ਤੋਂ 8,000 ਫੁੱਟ ਦੀ ਉਂਚਾਈ ‘ਤੇ ਠੰਡੀਆਂ ਹਵਾਵਾਂ ਦਾ ਸਾਹਮਣਾ ਕਰਦੇ ਹੋਏ, ਸਥਾਨਕ ਲੋਕਾਂ, ਨੌਜਵਾਨਾਂ, ਪੰਚਾਇਤ ਰਾਜ ਸੰਸਥਾਨਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਲਾਂਚ ਸਮਾਰੋਹ ਵਿੱਚ ਹਿੱਸਾ ਲਿਆ। ਉਪ-ਰਾਜਪਾਲ ਮਨੋਜ ਸਿਨਹਾ ਨੇ ਵੀਡਿਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਡਾ. ਜਿਤੇਂਦਰ ਸਿੰਘ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਥਾਨਕ ਲੋਕਾਂ ਦੀ ਅਧਿਕਤਮ ਭਾਗੀਦਾਰੀ ਪ੍ਰੋਗਰਾਮਾਂ ਵਿੱਚ ਸੁਨਿਸ਼ਚਿਤ ਕਰਕੇ ਇਹ ਸੁਨਿਸ਼ਚਿਤ ਕਰਨ ਦਾ ਪ੍ਰਯਾਸ ਕਰਨ ਕਿ ਸਾਰੇ ਯੋਗ ਨਾਗਰਿਕ ਕੇਂਦਰ ਸਰਕਾਰ ਦੀਆਂ ਉਨ੍ਹਾਂ ਭਲਾਈ ਸਕੀਮਾਂ ਦਾ ਲਾਭ ਉਠਾ ਸਕਣ ਜਿਨ੍ਹਾਂ ਦੇ ਉਹ ਹੱਕਦਾਰ ਹਨ ਅਤੇ ਕੋਈ ਵੀ ਇਸ ਦੇ ਲਾਭ ਤੋਂ ਵੰਚਿਤ ਨਾ ਰਹੇ।

ਇਹ ਦੱਸਿਆ ਗਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ 107 ਆਈਈਸੀ ਵੈਨ, ਕਸ਼ਮੀਰ ਡਿਵੀਜ਼ਨ ਵਿੱਚ 53 ਅਤੇ ਜੰਮੂ ਡਿਵੀਜ਼ਨ ਵਿੱਚ 54 ਆਈਈਸੀ ਵੈਨਾਂ ਉਪਲਬਧ ਹਨ, ਹਰੇਕ ਵੈਨ ਹਰ ਰੋਜ਼ 2 ਗ੍ਰਾਮ ਪੰਚਾਇਤਾਂ ਨੂੰ ਕਵਰ ਕਰਦੀ ਹੈ।

 

ਯਾਤਰਾ ਦਾ ਉਦੇਸ਼ ਲੋਕਾਂ ਤੱਕ ਪਹੁੰਚਣ ਅਤੇ ਜਾਗਰੂਕਤਾ ਪੈਦਾ ਕਰਨ ਅਤੇ ਸਵੱਛਤਾ ਸੁਵਿਧਾਵਾਂ, ਜ਼ਰੂਰੀ ਵਿੱਤੀ ਸੇਵਾਵਾਂ, ਬਿਜਲੀ ਕਨੈਕਸ਼ਨ, ਐੱਲਪੀਜੀ ਸਿਲੰਡਰ ਤੱਕ ਪਹੁੰਚ, ਗ਼ਰੀਬਾਂ ਦੇ ਲਈ ਆਵਾਸ, ਖੁਰਾਕ ਸੁਰੱਖਿਆ, ਉੱਚਿਤ ਪੋਸ਼ਣ, ਭਰੋਸੇਮੰਦ ਸਿਹਤ ਸੰਭਾਲ਼, ਸਵੱਛ ਪੇਯਜਲ ਆਦਿ ਭਲਾਈ ਸਕੀਮਾਂ ਦਾ ਲਾਭ ਪ੍ਰਦਾਨ ਕਰਨ ‘ਤੇ ਹੋਵੇਗਾ। ਸੰਭਾਵਿਤ ਲਾਭਾਰਥੀਆਂ ਦਾ ਨਾਮਾਂਕਣ ਯਾਤਰਾ ਦੌਰਾਨ ਵੇਰਵੇ ਦੇ ਨਾਲ ਕੀਤਾ ਜਾਵੇਗਾ।

ਪ੍ਰਚਾਰਿਤ ਕੀਤੀਆਂ ਜਾ ਰਹੀਆਂ ਸਕੀਮਾਂ ਵਿੱਚ ਆਯੁਸ਼ਮਾਨ ਭਾਰਤ; ਜਨ ਅਰੋਗਯ ਯੋਜਨਾ (ਪੀਐੱਮ-ਜੇਏਵਾਈ); ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ; ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ, ਪੀਐੱਮ ਆਵਾਸ ਯੋਜਨਾ (ਗ੍ਰਾਮੀਣ); ਪੀਐੱਮ ਉੱਜਵਲਾ ਯੋਜਨਾ; ਪੀਐੱਮ ਵਿਸ਼ਵਕਰਮਾ; ਪੀਐੱਮ ਕਿਸਾਨ ਸਨਮਾਨ; ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ); ਪੀਐੱਮ ਪੋਸ਼ਣ ਅਭਿਯਾਨ;ਹਰ ਘਰ ਜਲ-ਜਲ ਜੀਵਨ ਮਿਸ਼ਨ; ਪਿੰਡਾਂ ਦਾ ਸਰਵੇਖਣ ਅਤੇ ਗ੍ਰਾਮੀਣ ਖੇਤਰਾਂ ਵਿੱਚ ਉੱਨਤ ਟੈਕਨੋਲੋਜੀ ਨਾਲ ਮੈਪਿੰਗ (ਸਵਾਮੀਤਵ); ਜਨ ਧਨ ਯੋਜਨਾ; ਜੀਵਨ ਜਯੋਤੀ ਬੀਮਾ ਯੋਜਨਾ; ਸੁਰੱਖਿਆ ਬੀਮਾ ਯੋਜਨਾ; ਅਟਲ ਪੈਨਸ਼ਨ ਯੋਜਨਾ; ਪੀਐੱਮ-ਖੇਤੀਬਾੜੀ ਪ੍ਰਬੰਧਨ ਯੋਜਨਾ ਦੇ ਲਈ ਵਿਕਲਪਿਕ ਪੋਸ਼ਕ ਤੱਤਾਂ ਨੂੰ ਹੁਲਾਰਾ ਦੇਣਾ (ਪੀਐੱਮ ਪ੍ਰਣਾਮ); ਨੈਨੋ ਖਾਦ ਆਦਿ ਹਨ।

ਕਬਾਇਲੀ ਖੇਤਰਾਂ ਦੀਆਂ ਵਿਸ਼ੇਸ਼ ਚਿੰਤਾਵਾਂ ਜਿਵੇਂ ਸਿਕਲ ਸੈੱਲ ਅਨੀਮੀਆ ਖ਼ਤਮ ਕਰਨ ਦਾ ਮਿਸ਼ਨ; ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਵਿੱਚ ਦਾਖਲਾ, ਸਕਾਲਰਸ਼ਿਪ ਸਕੀਮਾਂ; ਵਣ ਅਧਿਕਾਰ ਸਵਾਮੀਤਵ, ਵਿਅਕਤੀਗਤ ਅਤੇ ਭਾਈਚਾਰਕ ਜ਼ਮੀਨ, ਵਨ ਧਨ ਵਿਕਾਸ ਕੇਂਦਰ: ਸਵੈ ਸਹਾਇਤਾ ਸਮੂਹਾਂ ਨੂੰ ਸੰਗਠਿਤ ਕਰਨ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।

ਆਈਈਸੀ ਵੈਨ ਨੂੰ ਰਾਸ਼ਟਰ, ਰਾਜ ਅਤੇ ਜ਼ਿਲਾ ਪੱਧਰ ‘ਤੇ ਪ੍ਰਮੁੱਖ ਯੋਜਨਾਵਾਂ, ਹਾਈਲਾਈਟਸ, ਅਤੇ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਹਿੰਦੀ ਅਤੇ ਰਾਜ ਭਾਸ਼ਾਵਾਂ ਵਿੱਚ ਆਡੀਓ ਵਿਜ਼ੂਅਲ, ਬਰੋਸ਼ਰ, ਪੈਂਫਲੇਟ, ਬੁੱਕਲੇਟ ਅਤੇ ਫਲੈਗਸ਼ਿਪ ਸਟੈਂਡਿਜ਼ ਰਾਹੀਂ ਸੂਚਨਾ ਦੇ ਪ੍ਰਸਾਰ ਨੂੰ ਸਮਰੱਥ ਕਰਨ ਲਈ ਬਣਾਇਆ ਗਿਆ ਹੈ।

ਵੱਖ-ਵੱਖ ਜਨ ਭਾਗੀਦਾਰੀ ਪ੍ਰੋਗਰਾਮ ਜਿਵੇਂ ਯੋਜਨਾਵਾਂ ਦੇ ਲਾਭਾਰਥੀਆਂ ਦੁਆਰਾ ਅਨੁਭਵ ਸਾਂਝਾ ਕਰਨਾ, ਪ੍ਰਗਤੀਸ਼ੀਲ ਕਿਸਾਨਾਂ ਦੇ ਨਾਲ ਗੱਲਬਾਤ, ਆਯੁਸ਼ਮਾਨ ਕਾਰਡ, ਜਲ ਜੀਵਨ ਮਿਸ਼ਨ, ਜਨ ਧਨ ਯੋਜਨਾ, ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ, ਓਡੀਐੱਫ ਪਲੱਸ ਜਿਹੀਆਂ ਯੋਜਨਾਵਾਂ ਦੀ 100% ਸੰਤ੍ਰਿਪਤਾ ਪ੍ਰਾਪਤ ਕਰਨ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਉਪਲਬਧੀਆਂ ਦਾ ਜ਼ਸ਼ਨ ਮਨਾਉਣਾ। ਔਨ ਦ ਸਪੌਟ ਕੁਇਜ਼ ਮੁਕਾਬਲੇ, ਡ੍ਰੋਨ ਪ੍ਰਦਰਸ਼ਨ, ਹੈਲਥ ਕੈਂਪ, ਮੇਰਾ ਯੁਵਾ ਭਾਰਤ ਵਲੰਟੀਅਰ ਭਰਤੀ ਆਦਿ ਗਤੀਵਿਧੀਆਂ ਜ਼ਮੀਨੀ ਗਤੀਵਿਧੀਆਂ ਦਾ ਹਿੱਸਾ ਬਣਨਗੇ।

ਵਿਕਸਿਤ ਭਾਰਤ ਅਭਿਯਾਨ, ਹੁਣ ਤੱਕ ਦੀ ਸਭ ਤੋਂ ਵੱਡੀ ਆਊਟਰੀਚ ਪਹਿਲਾਂ ਵਿੱਚੋਂ ਇੱਕ ਹੈ, ਜਿਸ ਦਾ ਲਕਸ਼ ਅੰਤ ਵਿੱਚ 25 ਜਨਵਰੀ 2024 ਤੱਕ ਦੇਸ਼ ਦੇ ਹਰ ਜ਼ਿਲ੍ਹੇ ਨੂੰ ਛੂੰਹਦੇ ਹੋਏ 2.55 ਲੱਖ ਤੋਂ ਅਧਿਕ ਗ੍ਰਾਮ ਪੰਚਾਇਤਾਂ ਅਤੇ 3,600 ਤੋਂ ਅਧਿਕ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਕਵਰ ਕਰਨਾ ਹੈ।

26 ਨਵੰਬਰ 2023 ਤੱਕ, 995 ਗ੍ਰਾਮ ਪੰਚਾਇਤਾਂ ਵਿੱਚ 5,470 ਹੈਲਥ ਕੈਂਪਸ ਆਯੋਜਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਕੁੱਲ 7,82,000 ਤੋਂ ਅਧਿਕ ਲੋਕਾਂ ਦੀ ਮੌਜੂਦਗੀ ਦਰਜ ਕੀਤੀ ਗਈ ਹੈ।

ਪੂਰੇ ਅਭਿਯਾਨ ਦੀ ਯੋਜਨਾ ਅਤੇ ਲਾਗੂਕਰਨ ਰਾਜ ਸਰਕਾਰਾਂ, ਜ਼ਿਲ੍ਹਾ ਅਧਿਕਾਰੀਆਂ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਗ੍ਰਾਮ ਪੰਚਾਇਤਾਂ ਦੀ ਸਰਗਰਮ ਭਾਗੀਦਾਰੀ ਦੇ ਨਾਲ ‘ਸਮੁੱਚੀ ਸਰਕਾਰ’ ਦ੍ਰਿਸ਼ਟੀਕੋਣ ਦੇ ਨਾਲ ਕੀਤਾ ਜਾ ਰਿਹਾ ਹੈ।

*******

 ਐੱਸਐੱਨਸੀ/ਪੀਕੇ


(Release ID: 1981145) Visitor Counter : 81


Read this release in: English , Urdu , Hindi