ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 29 ਨਵੰਬਰ ਤੋਂ ਲੈ ਕੇ 2 ਦਸੰਬਰ ਤੱਕ ਮਹਾਰਾਸ਼ਟਰ ਦੇ ਦੌਰੇ ‘ਤੇ ਰਹਿਣਗੇ

Posted On: 28 NOV 2023 7:54PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 29 ਨਵੰਬਰ ਤੋਂ ਲੈ ਕੇ 2 ਦਸੰਬਰ, 2023 ਤੱਕ ਮਹਾਰਾਸ਼ਟਰ ਦੇ ਦੌਰੇ ‘ਤੇ ਰਹਿਣਗੇ।

 

29 ਨਵੰਬਰ ਨੂੰ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ‘ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਯੋਗ ਦਾ ਏਕੀਕਰਣ-ਵਿਚਾਰ ਨੂੰ ਵਿਅਕਤ ਕਰਨਾ’ ਥੀਮ ‘ਤੇ ਆਯੋਜਿਤ ਕੀਤੇ ਜਾਣ ਵਾਲੇ ਇੱਕ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ, ਜਿਸ ਨੂੰ ਕੈਵਲਯਧਾਮ (Kaivalyadham) ਦੁਆਰਾ ਆਪਣੇ ਸ਼ਤਾਬਦੀ ਵਰ੍ਹੇ ਸਮਾਰੋਹ ਦੇ ਤਹਿਤ ਲੋਨਾਵਾਲਾ (Lonavala) ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਉਸੇ ਸ਼ਾਮ ਰਾਸ਼ਟਰਪਤੀ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਵਿੱਚ ‘ਰਾਸ਼ਟਰਪਤੀ ਦੇ ਸਨਮਾਨ ਵਿੱਚ ਡਿਨਰ’ ਵਿੱਚ ਸ਼ਾਮਲ ਹੋਣਗੇ।

 

30 ਨਵੰਬਰ ਨੂੰ ਰਾਸ਼ਟਰਪਤੀ ਖੜਕਵਾਸਲਾ ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ਦੇ 145ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਦੀ ਸਮੀਖਿਆ ਕਰਨਗੇ।  ਉਹ ਆਗਾਮੀ 5ਵੀਂ ਬਟਾਲੀਅਨ ਦੀ ਇੱਕ ਇਮਾਰਤ ਦੀ ਨੀਂਹ ਪੱਥਰ ਭੀ ਰੱਖਣਗੇ।

 

1 ਦਸੰਬਰ  ਨੂੰ ਪੁਣੇ ਵਿੱਚ ਰਾਸ਼ਟਰਪਤੀ ਆਰਮਡ ਫੋਰਸਿਜ਼ ਮੈਡੀਕਲ ਕਾਲਜ, ਪੁਣੇ ਨੂੰ ‘ਪ੍ਰੈਜ਼ੀਡੈਂਟਸ ਕਲਰ’ ਪ੍ਰਦਾਨ ਕਰਨਗੇ। ਰਾਸ਼ਟਰਪਤੀ ਕੰਪਿਊਟੇਸ਼ਨਲ ਮੈਡੀਸਿਨ ਦੇ ਲਈ ਆਮਰਡ ਫੋਰਸਿਜ਼ ਸੈਂਟਰ ‘ਪ੍ਰਜਨਾ’ (Armed Forces Centre for Computational Medicine ‘Prajna’) ਦਾ ਭੀ ਵਰਚੁਅਲੀ ਉਦਘਾਟਨ ਕਰਨਗੇ। ਉਸੇ ਦਿਨ ਨਾਗਪੁਰ ਵਿੱਚ ਉਹ ਸਰਕਾਰੀ ਮੈਡੀਕਲ ਕਾਲਜ, ਨਾਗਪੁਰ ਦੇ ਪਲੈਟੀਨਮ ਜੁਬਲੀ ਸਮਾਰੋਹ (Platinum Jubilee Celebrations of the Government Medical College, Nagpur) ਦਾ ਉਦਘਾਟਨ ਕਰਨਗੇ।

 

ਨਾਗਪੁਰ ਵਿਖੇ 2 ਦਸੰਬਰ ਨੂੰ, ਰਾਸ਼ਟਰਪਤੀ ਰਾਸ਼ਟਰਸੰਤ ਤੁਕਾਦੋਜੀ ਮਹਾਰਾਜ ਨਾਗਪੁਰ ਯੂਨੀਵਰਸਿਟੀ (Rashtrasant Tukadoji Maharaj Nagpur University) ਦੀ 111ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ।

************

ਡੀਐੱਸ/ਏਕੇ


(Release ID: 1980768) Visitor Counter : 84


Read this release in: English , Urdu , Hindi , Marathi