ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੁਆਰਾ ਆਯੋਜਿਤ ਸੰਵਿਧਾਨ ਦਿਵਸ ਸਮਾਰੋਹ ਦੀ ਸ਼ੋਭਾ ਵਧਾਈ
Posted On:
26 NOV 2023 4:52PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (26 ਨਵੰਬਰ, 2023) ਨਵੀਂ ਦਿੱਲੀ ਵਿੱਚ ਸੁਪਰੀਮ ਕੋਰਟ ਦੁਆਰਾ ਆਯੋਜਿਤ ਸੰਵਿਧਾਨ ਦਿਵਸ ਸਮਾਰੋਹ ਦੀ ਸ਼ੋਭਾ ਵਧਾਈ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਅੱਜ, ਅਸੀਂ ਸੰਵਿਧਾਨ ਵਿੱਚ ਨਿਹਿਤ ਕਦਰਾਂ-ਕੀਮਤਾਂ ਦਾ ਸਮਾਰੋਹ ਮਨਾਉਂਦੇ ਹਾਂ ਅਤੇ ਰਾਸ਼ਟਰ ਦੇ ਰੋਜ਼ਾਨਾ ਜੀਵਨ ਵਿੱਚ ਇਨ੍ਹਾਂ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਦੇ ਲਈ ਆਪਣੇ ਆਪ ਨੂੰ ਪੁਨਰਸਮਰਪਿਤ ਕਰਦੇ ਹਾਂ। ਨਿਆਂ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਅਜਿਹੇ ਸਿਧਾਂਤ ਹਨ ਜਿਨ੍ਹਾਂ ‘ਤੇ ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ ਖ਼ੁਦ ਨੂੰ ਸੰਚਾਲਿਤ ਕਰਨ ਦੇ ਲਈ ਸਹਿਮਤ ਹੋਏ ਹਾਂ। ਇਨ੍ਹਾਂ ਕਦਰਾਂ-ਕੀਮਤਾਂ ਨੇ ਸਾਨੂੰ ਸੁਤੰਤਰਤਾ ਪ੍ਰਾਪਤੀ ਵਿੱਚ ਭੀ ਸਹਾਇਤਾ ਪ੍ਰਦਾਨ ਕੀਤੀ ਹੈ। ਇਸ ਵਿੱਚ ਕੋਈ ਅਸਚਰਜਤਾ ਨਹੀਂ ਹੈ ਕਿ ਇਨ੍ਹਾਂ ਕਦਰਾਂ-ਕੀਮਤਾਂ ਦਾ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭੀ ਵਿਸ਼ੇਸ਼ ਉਲੇਖ ਕੀਤਾ ਗਿਆ ਹੈ ਅਤੇ ਇਹ ਸਾਡੇ ਰਾਸ਼ਟਰ-ਨਿਰਮਾਣ ਦੇ ਪ੍ਰਯਾਸਾਂ ਵਿੱਚ ਮਾਰਗਦਰਸ਼ਨ ਕਰਦੇ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਨਿਆਂ ਦਾ ਉਦੇਸ਼ ਇਸ ਨੂੰ ਸਭ ਦੇ ਲਈ ਸਹਿਜ ਅਤੇ ਸੁਲਭ ਬਣਾ ਕੇ ਬਿਹਤਰੀਨ ਤੌਰ ‘ਤੇ ਪੂਰਾ ਕੀਤਾ ਜਾ ਸਕਦਾ ਹੈ। ਸਾਨੂੰ ਆਪਣੇ ਆਪ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਕੀ ਦੇਸ਼ ਦਾ ਹਰੇਕ ਨਾਗਰਿਕ ਨਿਆਂ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਹੈ। ਅਗਰ ਅਸੀਂ ਆਤਮ-ਮੰਥਨ ਕਰੀਏ ਤਾਂ ਸਾਨੂੰ ਇਹ ਪਤਾ ਚਲਦਾ ਹੈ ਕਿ ਇਸ ਰਸਤੇ ਵਿੱਚ ਕਈ ਰੁਕਾਵਟਾਂ ਹਨ। ਇਨ੍ਹਾਂ ਵਿੱਚ ਲਾਗਤ ਸਭ ਤੋਂ ਮਹੱਤਵਪੂਰਨ ਕਾਰਕ ਹੈ। ਭਾਸ਼ਾ ਜਿਹੀਆਂ ਹੋਰ ਰੁਕਾਵਟਾਂ ਭੀ ਹਨ, ਜੋ ਜ਼ਿਆਦਾਤਰ ਨਾਗਰਿਕਾਂ ਦੀ ਧਾਰਨਾ ਤੋਂ ਬਾਹਰ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਬੈਂਚ ਅਤੇ ਬਾਰ ਵਿੱਚ ਭਾਰਤ ਦੀ ਵਿਸ਼ਿਸ਼ਟ ਵਿਵਿਧਤਾ ਦੀ ਅਧਿਕ ਵਿਵਿਧ ਪ੍ਰਤੀਨਿਧਤਾ ਨਿਸ਼ਚਿਤ ਤੌਰ ‘ਤੇ ਨਿਆਂ ਦੇ ਉਦੇਸ਼ ਨੂੰ ਅਧਿਕ ਬਿਹਤਰ ਢੰਗ ਨਾਲ ਪੂਰਾ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਵਿਵਿਧਤਾ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦਾ ਇੱਕ ਰਸਤਾ ਇੱਕ ਐਸੀ ਪ੍ਰਣਾਲੀ ਦਾ ਨਿਰਮਾਣ ਕਰਨਾ ਹੈ ਜਿਸ ਵਿੱਚ ਜੱਜਾਂ ਦੀ ਭਰਤੀ, ਵਿਭਿੰਨ ਪਿਛੋਕੜ ਵਾਲੀ, ਯੋਗਤਾ ਅਧਾਰਿਤ, ਪ੍ਰਤੀਯੋਗੀ ਅਤੇ ਪਾਰਦਰਸ਼ੀ ਪ੍ਰਕਿਰਿਆ ਦੇ ਮਾਧਿਅਮ ਨਾਲ ਕੀਤੀ ਜਾ ਸਕਦੀ ਹੈ।
ਇੱਕ ਆਲ-ਇੰਡੀਆ ਜੁਡੀਸ਼ਲ ਸਰਵਿਸ (All-India Judicial Service) ਦਾ ਗਠਨ ਕੀਤਾ ਜਾ ਸਕਦਾ ਹੈ, ਜੋ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਇਸ ਸੇਵਾ ਵਿੱਚ ਸਿਲੈਕਸ਼ਨ ਕਰਕੇ ਉਨ੍ਹਾ ਦੀ ਪ੍ਰਤਿਭਾ ਨੂੰ ਹੇਠਲੇ ਪੱਧਰ ਤੋਂ ਉੱਚ ਪੱਧਰ ਤੱਕ ਪੋਸ਼ਿਤ ਅਤੇ ਪ੍ਰੋਤਸਾਹਿਤ ਕਰ ਸਕਦੀ ਹੈ। ਜੋ ਲੋਕ ਬੈਂਚ ਦੀ ਸੇਵਾ ਕਰਨ ਦੇ ਇੱਛੁਕ ਹੋਣ, ਉਨ੍ਹਾਂ ਦੀ ਪੂਰੇ ਦੇਸ਼ ਤੋਂ ਸਿਲੈਕਸ਼ਨ ਕੀਤੀ ਜਾ ਸਕਦੀ ਹੈ ਤਾਕਿ ਪ੍ਰਤਿਭਾ ਦਾ ਇੱਕ ਬੜਾ ਪੂਲ ਤਿਆਰ ਕੀਤਾ ਜਾ ਸਕੇ। ਐਸੀ ਪ੍ਰਣਾਲੀ ਘੱਟ ਪ੍ਰਤੀਨਿਧਤਾ ਵਾਲੇ ਸਮਾਜਿਕ ਸਮੂਹਾਂ ਨੂੰ ਭੀ ਇਸ ਸੇਵਾ ਵਿੱਚ ਅਵਸਰਕ ਪ੍ਰਦਾਨ ਕਰ ਸਕਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਨਿਆਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਸਾਨੂੰ ਸੰਪੂਰਨ ਪ੍ਰਣਾਲੀ ਨੂੰ ਨਾਗਰਿਕ-ਕੇਂਦ੍ਰਿਤ ਬਣਾਉਣ ਦਾ ਪ੍ਰਯਾਸ ਕਰਨਾ ਚਾਹੀਦਾ ਹੈ। ਸਾਡੀਆਂ ਪ੍ਰਣਾਲੀਆਂ ਸਮੇਂ ਦੀ ਉਪਜ ਹਨ; ਅਧਿਕ ਸਟੀਕ ਤੌਰ ‘ਤੇ ਕਹੀਏ ਤਾਂ ਇਹ ਉਪਨਿਵੇਸ਼ਵਾਦ ਦੀਆਂ ਉਤਪਾਦ ਹਨ। ਇਸ ਦੇ ਰਹਿੰਦ-ਖੂਹੰਦ ਨੂੰ ਸਾਫ਼ ਕਰਨਾ ਪ੍ਰਗਤੀ ਦਾ ਕਾਰਜ ਰਿਹਾ ਹੈ। ਉਨ੍ਹਾਂ ਨੇ ਇਹ ਵਿਸ਼ਵਾਸ ਵਿਅਕਤ ਕੀਤਾ ਕਿ ਅਸੀਂ ਸਾਰੇ ਖੇਤਰਾਂ ਵਿੱਚ ਉਪਨਿਵੇਸ਼ਵਾਦ ਦੇ ਬਕਾਇਆ ਹਿੱਸੇ ਨੂੰ ਦੂਰ ਕਰਨ ਦੇ ਲਈ ਅਧਿਕ ਸਚੇਤ ਪ੍ਰਯਾਸਾਂ ਦੇ ਨਾਲ ਤੇਜ਼ੀ ਨਾਲ ਕੰਮ ਕਰ ਸਕਦੇ ਹਾਂ।
ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਅਸੀਂ ਸੰਵਿਧਾਨ ਦਿਵਸ ਮਨਾਉਂਦੇ ਹਾਂ, ਤਾਂ ਸਾਨੂੰ ਇਹ ਭੀ ਧਿਆਨ ਰੱਖਣਾ ਚਾਹੀਦਾ ਹੈ ਕਿ ਸੰਵਿਧਾਨ ਆਖਰਕਾਰ ਇੱਕ ਲਿਖਤੀ ਦਸਤਾਵੇਜ਼ ਹੈ, ਜੋ ਤਦੇ ਜੀਵੰਤ ਹੁੰਦਾ ਹੈ ਅਤੇ ਜੀਵਿਤ ਰਹਿੰਦਾ ਹੈ ਅਗਰ ਇਸ ਦੀ ਸਮੱਗਰੀ ਨੂੰ ਵਿਵਹਾਰ ਵਿੱਚ ਲਿਆਂਦਾ ਜਾਵੇ। ਇਸ ਦੇ ਲਈ ਵਿਆਖਿਆ ਦੇ ਨਿਰੰਤਰ ਅਭਿਆਸ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸਾਡੇ ਸੰਸਥਾਪਕ ਦਸਤਾਵੇਜ਼ਾਂ ਦੀ ਭੂਮਿਕਾ ਪੂਰਨਤਾ ਨਾਲ ਨਿਭਾਉਣ ਦੇ ਲਈ ਸੁਪਰੀਮ ਕੋਰਟ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਕਿਹਾ ਕਿ ਇਸ ਅਦਾਲਤ ਦੀ ਬਾਰ ਅਤੇ ਬੈਂਚ ਨੇ ਨਿਆਂ ਸ਼ਾਸਤਰ ਦੇ ਮਿਆਰਾਂ ਨੂੰ ਲਗਾਤਾਰ ਉਠਾਇਆ ਹੈ। ਉਨ੍ਹਾਂ ਦੀ ਕਾਨੂੰਨੀ ਕੁਸ਼ਲਤਾ ਅਤੇ ਵਿਦਵਤਾ ਬਹੁਤ ਉਤਕ੍ਰਿਸ਼ਟ ਰਹੀ ਹੈ। ਸਾਡੇ ਸੰਵਿਧਾਨ ਦੀ ਤਰ੍ਹਾਂ, ਸਾਡੀ ਸੁਪਰੀਮ ਕੋਰਟ ਭੀ ਕਈ ਹੋਰ ਦੇਸ਼ਾਂ ਦੇ ਲਈ ਇੱਕ ਆਦਰਸ਼ ਰਿਹਾ ਹੈ। ਉਨ੍ਹਾਂ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਇੱਕ ਜੀਵੰਤ ਨਿਆਂਪਾਲਿਕਾ ਦੇ ਨਾਲ, ਸਾਡੇ ਲੋਕਤੰਤਰ ਦੀ ਸਿਹਤ ਕਦੇ ਭੀ ਚਿੰਤਾ ਦਾ ਕਾਰਨ ਨਹੀਂ ਬਣੇਗੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
*********
ਡੀਐੱਸ/ਏਕੇ
(Release ID: 1980182)
Visitor Counter : 87