ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਐੱਨਐੱਚਏਆਈ ਸਾਰੀਆਂ ਨਿਰਮਾਣ ਅਧੀਨ ਟਨਲਸ ਦੀ ਸੁਰੱਖਿਆ ਆਡਿਟ ਕਰੇਗਾ


ਐੱਨਐੱਚਏਆਈ ਨੇ ਟਨਲਸ ਦੇ ਨਿਰਮਾਣ ਕਾਰਜ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਿਟਿਡ ਨਾਲ ਸਮਝੌਤਾ ਪੱਤਰ ਦੇ ਹਸਤਾਖਰ ਕੀਤੇ

Posted On: 22 NOV 2023 5:46PM by PIB Chandigarh

ਨਿਰਮਾਣ ਕਾਰਜ ਦੌਰਾਨ ਸੁਰੱਖਿਆ ਅਤੇ ਉੱਚਤਮ ਗੁਣਵੱਤੀ ਮਾਪਦੰਡਾਂ ਦੀ ਪਾਲਨਾ ਸੁਨਿਸ਼ਚਿਤ ਕਰਨ ਲਈ, ਐੱਨਐੱਚਏਆਈ ਦੇਸ਼ ਭਰ ਵਿੱਚ ਸਾਰੀਆਂ 29 ਨਿਰਮਾਣ ਅਧੀਨ ਟਨਲਸ ਦੀ ਸੁਰੱਖਿਆ ਆਡਿਟ ਕਰੇਗਾ। ਐੱਨਐੱਚਏਆਈ ਦੇ ਅਧਿਕਾਰੀ ਦਿੱਲੀ ਮੈਟਰੋ ਰੇਲਵੇ ਕਾਰਪੋਰੇਸ਼ਨ (ਡੀਐੱਮਆਰਸੀ) ਦੇ ਮਾਹਿਰਾਂ ਦੀ ਇੱਕ ਟੀਮ ਦੇ ਨਾਲ-ਨਾਲ ਹੋਰ ਟਨਲ ਐਕਸਪਰਟਸ ਦੇ ਨਾਲ ਵਰਤਮਾਨ ਵਿੱਚ ਜਾਰੀ ਟਨਲ ਪ੍ਰੋਜੈਕਟਸ ਦਾ ਨਿਰੀਖਣ ਕਰਨਗੇ ਅਤੇ ਸੱਤ ਦਿਨਾਂ ਦੇ ਅੰਦਰ ਇੱਕ ਰਿਪੋਰਟ ਸੌਂਪਣਗੇ। ਲਗਭਗ 79 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੀਆਂ 29 ਨਿਰਮਾਣ ਅਧੀਨ ਟਨਲਸ ਦੇਸ਼ ਭਰ ਦੇ ਵਿਭਿੰਨ ਸਥਾਨਾਂ ‘ਤੇ ਸਥਿਤ ਹਨ। ਇਨ੍ਹਾਂ ਵਿੱਚੋਂ 12 ਟਨਲਸ ਹਿਮਾਚਲ ਪ੍ਰਦੇਸ਼ ਵਿੱਚ, 6 ਜੰਮੂ ਅਤੇ ਕਸ਼ਮੀਰ ਵਿੱਚ, ਦੋ-ਦੋ ਮਹਾਰਾਸ਼ਟਰ, ਓਡੀਸ਼ਾ, ਰਾਜਸਥਾਨ ਵਿੱਚ ਹੋਰ ਇੱਕ-ਇੱਕ ਲੜੀਵਾਰ ਮੱਧ ਪ੍ਰਦੇਸ਼, ਕਰਨਾਟਕ, ਛੱਤੀਸਗੜ੍ਹ, ਉੱਤਰਾਖੰਡ ਅਤੇ ਦਿੱਲੀ ਰਾਜ ਵਿੱਚ ਹਨ।

ਐੱਨਐੱਚਏਆਈ ਨੇ ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਿਟਿਡ (ਕੇਆਰਸੀਐੱਲ) ਦੇ ਨਾਲ ਇੱਕ ਸਮਝੌਤਾ ਪੱਤਰ ‘ਤੇ ਵੀ ਹਸਤਾਖਰ ਕੀਤੇ। ਇਸ ਸਮਝੌਤੇ ਦੇ ਤਹਿਤ, ਕੇਆਰਸੀਐੱਲ ਐੱਨਐੱਚਏਆਈ ਦੇ ਪ੍ਰੋਜੈਕਟਾਂ ਲਈ ਟਨਲ ਨਿਰਮਾਣ ਅਤੇ ਢਲਾਣ ਸਥਿਰੀਕਰਣ ਨਾਲ ਸਬੰਧਿਤ ਡਿਜਾਈਨ, ਡਰਾਇੰਗ ਅਤੇ ਸੁਰੱਖਿਆ ਪਹਿਲੂਆਂ ਦੀ ਸਮੀਖਿਆ ਲਈ ਸੇਵਾਵਾਂ ਪ੍ਰਦਾਨ ਕਰੇਗਾ। ਕੇਆਰਸੀਐੱਲ ਟਨਲਸ ਦੀ ਸੁਰੱਖਿਆ ਆਡਿਟ ਵੀ ਕਰੇਗਾ ਅਤੇ ਜ਼ਰੂਰਤ ਪੈਣ ‘ਤੇ ਉਪਚਾਰਕ ਉਪਾਅ ਸੁਝਾਏਗਾ। ਇਸ ਦੇ ਇਲਾਵਾ, ਕੇਆਰਸੀਐੱਲ ਐੱਨਐੱਚਏਆਈ ਦੇ ਅਧਿਕਾਰੀਆਂ ਦੇ ਸਮਰੱਥਾ ਨਿਰਮਾਣ ਲਈ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰੇਗਾ। ਇਹ ਸਮਝੌਤਾ ਦੋ ਸਾਲ ਦੀ ਅਵਧੀ ਤੱਕ ਪ੍ਰਭਾਵੀ ਰਹੇਗਾ। 

ਇਸ ਤੋਂ ਪਹਿਲਾਂ ਸਤੰਬਰ 2023 ਵਿੱਚ, ਐੱਨਐੱਚਏਆਈ ਨੇ ਡੀਐੱਮਆਰਸੀ ਦੇ ਨਾਲ ਇੱਕ ਅਜਿਹੇ ਹੀ ਸਮਝੌਤੇ ‘ਤੇ ਹਸਤਾਖਰ ਕੀਤੇ ਸਨ, ਜੋ ਦੇਸ਼ ਭਰ ਵਿੱਚ ਰਾਸ਼ਟਰੀ ਰਾਜਮਾਰਗਾਂ ‘ਤੇ ਟਨਲਸ, ਪੁਲ਼ਾਂ ਅਤੇ ਹੋਰ ਬਣਤਰ ਦੀਆਂ ਯੋਜਨਾਵਾਂ, ਡਿਜਾਈਨ, ਨਿਰਮਾਣ ਅਤੇ ਰੱਖ ਰਖਾਅ ਦੀ ਸਮੀਖਿਆ ਲਈ ਸੇਵਾਵਾਂ ਪ੍ਰਦਾਨ ਕਰੇਗਾ।

ਇਹ ਪਹਿਲਾਂ ਸੁਰੱਖਿਅਤ ਅਤੇ ਰੁਕਾਵਟ ਰਹਿਤ ਰਾਸ਼ਟਰੀ ਰਾਜਮਾਰਗ ਦਾ ਇੱਕ ਨੈੱਟਵਰਕ ਬਣਾਉਣ ਅਤੇ ਰਾਸ਼ਟਰ ਨਿਰਮਾਣ ਦੇ ਲਕਸ਼ ਵਿੱਚ ਯੋਗਦਾਨ ਦੇਣ ਦੇ ਉਦੇਸ਼ ਨਾਲ ਟਰਾਂਸਪੋਰਟ ਸਬੰਧੀ ਬੁਨਿਆਦੀ ਢਾਂਚੇ ਨੂੰ ਉੱਨਤ ਕਰਨ ਲਈ ਸਰਬੋਤਮ ਕਾਰਜ ਪ੍ਰਣਾਲੀਆਂ ਨੂੰ ਸਾਂਝਾ ਕਰਨ ਲਈ ਵਿਭਿੰਨ ਸਰਕਾਰੀ ਸੰਗਠਨਾਂ ਦੇ ਨਾਲ ਸਹਿਯੋਗ ਕਰਨ ਦੇ ਐੱਨਐੱਚਏਆਈ ਦੇ ਸੰਕਲਪ ਨੂੰ ਰੇਖਾਂਕਿਤ ਕਰਦੀਆਂ ਹਨ। 

 

************

ਐੱਮਜੇਪੀਐੱਸ/ਐੱਨਐੱਸਕੇ



(Release ID: 1979145) Visitor Counter : 45


Read this release in: English , Urdu , Hindi , Marathi