ਟੈਕਸਟਾਈਲ ਮੰਤਰਾਲਾ

10 ਦਸੰਬਰ ਨੂੰ ਮੁੰਬਈ ਵਿੱਚ ਹੋਣ ਵਾਲੇ ਸਾੜੀ ਵੌਕਾਥੌਨ ਵਿੱਚ ਹਿੱਸਾ ਲੈਣ ਲਈ ਈ-ਰਜਿਸਟ੍ਰੇਸ਼ਨ ਪੋਰਟਲ ਲਾਂਚ ਕੀਤਾ ਗਿਆ


ਟੈਕਸਟਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਪੋਰਟਲ ਲਾਂਚ ਕੀਤਾ

Posted On: 21 NOV 2023 5:33PM by PIB Chandigarh

ਕੇਂਦਰੀ ਟੈਕਸਟਾਈਲ ਰਾਜ ਮੰਤਰੀ ਸ਼੍ਰੀ ਦਰਸ਼ਨਾ ਜਰਦੋਸ਼ ਨੇ ਅੱਜ ਭਾਰਤ ਵਿੱਚ ਹੈਂਡਲੂਮ ਸਾੜੀ ਪਰੰਪਰਾ ਨੂੰ ਉਤਸ਼ਾਹਿਤ ਕਰਨ ਲਈ ਮਹਿਲਾਵਾਂ ਦੀ ਭਾਗੀਦਾਰੀ ਨਾਲ ਸਾੜੀ ਵੌਕਾਥੌਨ ਲਈ ਈ-ਰਜਿਸਟ੍ਰੇਸ਼ਨ ਪੋਰਟਲ ਲਾਂਚ ਕੀਤਾ। ਵੱਖ-ਵੱਖ ਰਾਜਾਂ ਦੀਆਂ ਸਾੜੀ ਸ਼ੈਲੀਆਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਅਤੇ ਇਸ ਤਰ੍ਹਾਂ ਭਾਰਤ ਨੂੰ ‘ਵਿਭਿੰਨਤਾ ਵਿੱਚ ਏਕਤਾ’ ਵਾਲੇ ਦੇਸ਼ ਵਜੋਂ ਪੇਸ਼ ਕਰਦੇ ਹੋਏ, ਵੌਕਾਥੌਨ 10 ਦਸੰਬਰ, 2023 ਨੂੰ ਮੁੰਬਈ ਦੇ ਐੱਮਐੱਮਆਰਡੀਏ ਮੈਦਾਨ ਵਿੱਚ ਆਯੋਜਿਤ ਕੀਤਾ ਜਾਵੇਗਾ।

ਪ੍ਰਤੀਭਾਗੀ ਇਸ ਸਮਰਪਿਤ ਵੈੱਬਸਾਈਟ ਰਾਹੀਂ ਸਾੜੀ ਵੌਕਾਥੌਨ ਲਈ ਨਾਮਾਂਕਨ ਕਰ ਸਕਦੇ ਹਨ ਜਿਸ ਵਿੱਚ ਰਜਿਸਟ੍ਰੇਸ਼ਨ ਓਟੀਪੀ ਅਧਾਰਿਤ ਹੋਵੇਗਾ। ਸ਼੍ਰੀਮਤੀ ਜਰਦੋਸ਼ ਪੋਰਟਲ ‘ਤੇ ਖੁਦ ਨੂੰ ਰਜਿਸਟਰ ਕਰਨ ਵਾਲੀ ਪਹਿਲੀ ਮਹਿਲਾ ਸਨ।

ਪਹਿਲਾਂ ਸਾੜੀ ਵੌਕਾਥੌਨ ਸੂਰਤ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਪਰੰਪਰਾਗਤ ਕੱਪੜਿਆਂ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਅਤੇ ਵੋਕਲ ਫੋਰ ਲੋਕਲ ਦੀ ਧਾਰਨਾ ਦਾ ਸਮਰਥਨ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਤਰ੍ਹਾਂ ਦੀਆਂ ਸਾੜੀਆਂ ਪਹਿਣ ਕੇ 15,000 ਤੋਂ ਅਧਿਕ ਮਹਿਲਾਵਾਂ ਨੇ ਫਿਟਨੈਸ ਲਈ ਵਾਕ ਕੀਤਾ ਸੀ।

ਸੂਰਤ ਵਿੱਚ ਸਾੜੀ ਵੌਕਾਥੌਨ ਦੀ ਸਫ਼ਲਤਾ ਦੇ ਬਾਅਦ, ਭਾਰਤ ਦੀ ਵਿੱਤੀ ਰਾਜਧਾਨੀ, ਮੁੰਬਈ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਾੜੀ ਵੌਕਾਥੌਨ ਦੀ ਮੇਜ਼ਬਾਨੀ ਲਈ ਤਿਆਰ ਹੈ। ਸਰਕਾਰ ਦੇ ਟੈਕਸਟਾਈਲ ਮੰਤਰਾਲੇ ਦੁਆਰਾ ਆਯੋਜਿਤ ਇਸ ਪ੍ਰੋਗਰਾਮ ਦਾ ਉਦੇਸ਼ ਮਹਿਲਾਵਾਂ ਵਿੱਚ ਫਿਟਨੈਸ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਵਸਥ ਜੀਵਨ ਜੀਣ ਲਈ ਪ੍ਰੋਤਸਾਹਿਤ ਕਰਨਾ ਹੈ। ਇਸ ਵੌਕਾਥੌਨ ਵਿੱਚ ਦੇਸ਼ ਭਰ ਤੋਂ ਮਹਿਲਾਵਾਂ ਆਪਣੇ ਪਰੰਪਰਾਗਤ ਅੰਦਾਜ਼ ਵਿੱਚ ਸਾੜੀ ਪਹਿਣ ਕੇ ਹਿੱਸਾ ਲੈਣਗੀਆਂ।

ਸੱਭਿਆਚਾਰਕ ਵਿਭਿੰਨਤਾ ਅਤੇ ਸਸ਼ਕਤੀਕਰਣ ਦੇ ਇਸ ਉਤਸਵ ਵਿੱਚ, ਦੇਸ਼ ਭਰ ਤੋਂ ਲਗਭਗ 10,000 ਮਹਿਲਾਵਾਂ ਦੇ ਆਪਣੇ ਵਿਲੱਖਣ ਪਰੰਪਰਾਗਤ ਪਹਿਰਾਵੇ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਸ਼ਾਨਦਾਰ ਪ੍ਰੋਗਰਾਮ ਵਿੱਚ ਨਾ ਸਿਰਫ਼ ਊਰਜਾਵਾਨ ਮਹਿਲਾਵਾਂ, ਬਲਕਿ ਮਸ਼ਹੂਰ ਸ਼ਖਸੀਅਤਾਂ, ਪ੍ਰਭਾਵਸ਼ਾਲੀ ਲੋਕ, ਫੈਸ਼ਨ ਡਿਜ਼ਾਈਨਰ ਅਤੇ ਆਂਗਣਵਾੜੀ ਵਰਕਰਾਂ ਜਿਹੇ ਵੱਖ-ਵੱਖ ਖੇਤਰਾਂ ਦੇ ਜ਼ਿਕਰਯੋਗ ਲੋਕ ਵੀ ਹਿੱਸਾ ਲੈਣਗੇ।

ਸਾੜੀ ਵੌਕਾਥੌਨ ਦੇ ਨਾਲ-ਨਾਲ ਗਤੀਵਿਧੀਆਂ ਦੀ ਇੱਕ ਲੜੀ ਦੀ ਯੋਜਨਾ ਬਣਾਈ ਗਈ ਹੈ:

 ⮚ 29 ਨਵੰਬਰ ਤੋਂ 13 ਦਸੰਬਰ 2023:

● ਪ੍ਰਦਰਸ਼ਨੀ-ਸਹਿ-ਵਿਕਰੀ- “ਗਾਂਧੀ ਸ਼ਿਲਪ ਬਜ਼ਾਰ- ਰਾਸ਼ਟਰੀ” ਜਿਸ ਵਿੱਚ ਦਸਤਕਾਰੀ ਅਤੇ ਹੈਂਡਲੂਮ ਉਤਪਾਦਾਂ ਦੇ 250 ਸਟਾਲ ਹਨ, ਜਿਨ੍ਹਾਂ ਵਿੱਚ ਸਾੜੀਆਂ ਦੀਆਂ ਵੱਖ-ਵੱਖ ਕਿਸਮਾਂ ਦੇ 75 ਸਟਾਲ ਸ਼ਾਮਲ ਹਨ।

  • ਦੇਸ਼ ਭਰ ਤੋਂ ਆ ਰਹੇ ਹਨ ਪ੍ਰਤੀਭਾਗੀ।

  • ਲਾਈਵ ਲੂਮ ਅਤੇ ਕ੍ਰਾਫਟ ਪ੍ਰਦਰਸ਼ਨ ਪ੍ਰੋਗਰਾਮ।

 

⮚ ਸਾੜੀ ਵੌਕਾਥੌਨ (10 ਦਸਬੰਰ 2023):

● ਦੂਰੀ –ਲਗਭਗ. 2 ਕਿਲੋਮੀਟਰ

  ● ਸਮਾਂ- ਸਵੇਰੇ:  8:00 ਵਜੇ

 

 

⮚ ਵਰਕਸ਼ਾਪ (10 ਅਤੇ 11 ਦਸੰਬਰ 2023):

● ਸਾੜੀ ਡ੍ਰੈਪਿੰਗ, ਸੰਚਾਰ ਅਤੇ ਸਥਿਰਤਾ, ਕੁਦਰਤੀ ਰੰਗਾਈ ਆਦਿ।

 

*******************

ਏਡੀ/ਐੱਨਐੱਸ



(Release ID: 1978757) Visitor Counter : 73


Read this release in: Hindi , English , Urdu , Marathi