ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਮੀਡੀਆ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ (ਅੱਪਡੇਟਿਡ 20.11.2023 ਸ਼ਾਮ 06.00 ਵਜੇ ਤੱਕ)


ਉੱਤਰਕਾਸ਼ੀ ਵਿੱਚ ਟਨਲ ਢਹਿਣ ਦੇ ਸਥਾਨ ‘ਤੇ ਵਰਟੀਕਲ ਰੈਸਕਿਉ ਟਨਲ ਦਾ ਨਿਰਮਾਣ

Posted On: 20 NOV 2023 7:41PM by PIB Chandigarh

ਉੱਤਰਕਾਸ਼ੀ ਦੇ ਸਿਲਕਯਾਰਾ ਟਨਲ  ਵਿੱਚ ਫਸੇ 41 ਵਰਕਰਾਂ ਨੂੰ ਬਚਾਉਣ ਲਈ ਬਚਾਓ ਅਭਿਯਾਨ ਪੂਰੀ ਗਤੀ ਨਾਲ ਜਾਰੀ ਹੈ। ਸਾਰੇ ਵਰਕਰਾਂ ਦੇ ਵਡਮੁੱਲੇ ਜੀਵਨ ਨੂੰ ਬਚਾਉਣ ਲਈ ਪ੍ਰਤੀਬੱਧ ਸਰਕਾਰ ਲਗਾਤਾਰ ਸੰਪਰਕ ਬਣਾਏ ਹੋਏ ਹੈ ਅਤੇ ਨਿਰਮਾਣ ਅਧੀਨ ਟਨਲ  ਦੇ ਦੋ ਕਿਲੋਮੀਟਰ ਹਿੱਸੇ ਵਿੱਚ ਫਸੇ ਹੋਏ ਵਰਕਰਾਂ ਦਾ ਮਨੋਬਲ ਬਣਾਏ ਰੱਖਣ ਲਈ ਸਾਰੇ ਯਤਨ ਕਰ ਰਹੀ ਹੈ। ਵਰਕਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੇ ਕੰਕ੍ਰੀਟ ਕਾਰਜ ਸਹਿਤ ਟਨਲ  ਦੇ ਇਸ ਦੋ ਕਿਲੋਮੀਟਰ ਹਿੱਸੇ ਦਾ ਨਿਰਮਾਣ ਕਾਰਜ ਪੂਰਾ ਹੋ ਗਿਆ ਹੈ।

 

ਟਨਲ  ਦੇ ਇਸ ਹਿੱਸੇ ਵਿੱਚ ਬਿਜਲੀ ਅਤੇ ਪਾਣੀ ਉਪਲਬੱਧ ਹੈ ਅਤੇ ਵਰਕਰਾਂ ਨੂੰ 4 ਇੰਚ ਕੰਪ੍ਰੈਸਰ ਪਾਈਪਲਾਈਨ ਦੇ ਜ਼ਰੀਏ ਖੁਰਾਕ ਪਦਾਰਥ ਅਤੇ ਦਵਾਈਆਂ ਆਦਿ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਅੱਜ, ਇੱਕ ਵੱਡੀ ਸਫ਼ਲਤਾ ਉਸ ਸਮੇਂ ਹਾਸਲ ਹੋਈ ਜਦੋਂ ਐੱਨਐੱਚਆਈਡੀਸੀਐੱਲ ਨੇ ਭੋਜਨ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਲਈ 6 ਇੰਚ ਵਿਆਸ ਵਾਲੀ ਇੱਕ ਹੋਰ ਪਾਈਪਲਾਈਨ ਦੀ ਡ੍ਰਿਲਿੰਗ ਪੂਰੀ ਕਰ ਲਈ। ਇਸ ਦੇ ਇਲਾਵਾ, ਆਰਵੀਐੱਨਐੱਲ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਇੱਕ ਹੋਰ ਵਰਟੀਕਲ ਪਾਈਪਲਾਈਨ ਦੇ ਨਿਰਮਾਣ ‘ਤੇ ਕੰਮ ਕਰ ਰਿਹਾ ਹੈ।

 

ਵਿਭਿੰਨ ਸਰਕਾਰੀ ਏਜੰਸੀਆਂ ਇਸ ਬਚਾਅ ਅਭਿਯਾਨ ਵਿੱਚ ਸ਼ਾਮਲ ਹੋਈਆਂ ਹਨ ਅਤੇ ਉਨ੍ਹਾਂ ਨੂੰ ਵਿਸ਼ੇਸ਼ ਕਾਰਜ ਸੌਂਪੇ ਗਏ ਹਨ। ਇਹ ਏਜੰਸੀਆਂ ਵਰਕਰਾਂ ਦੀ ਸੁਰੱਖਿਅਤ ਨਿਕਾਸੀ ਲਈ ਅਣਥੱਕ ਪ੍ਰਯਾਸ ਕਰ ਰਹੀਆਂ ਹਨ। ਵਰਟੀਕਲ ਬਚਾਅ ਟਨਲ  ਦੇ ਨਿਰਮਾਣ ਨਾਲ ਸਬੰਧਿਤ ਅੱਪਡੇਟ ਜਾਣਕਾਰੀਆਂ ਹੇਠਾਂ ਦਿੱਤੀਆਂ ਗਈਆਂ ਹਨ:

ਵਰਕਰਾਂ ਦੇ ਬਚਾਅ ਲਈ ਅਭਿਯਾਨ:

*  ਵਰਕਰਾਂ ਦੇ ਬਚਾਅ ਲਈ ਔਗੁਰ ਬੋਰਿੰਗ ਮਸ਼ੀਨ ਦੇ ਜ਼ਰੀਏ ਸਿਲਕਯਾਰਾ ਸਿਰ੍ਹੇ ਤੋਂ ਐੱਨਐੱਚਆਈਡੀਸੀਐੱਲ ਦੁਆਰਾ ਹੌਰੀਜ਼ੋਂਟਲ ਬੋਰਿੰਗ ਦਾ ਕਾਰਜ ਅੱਜ ਸ਼ਾਮ ਨੂੰ ਫਿਰ ਤੋਂ ਸ਼ੁਰੂ ਹੋਣ ਵਾਲਾ ਹੈ।

  • ਵਰਟੀਕਲ ਰੈਸਕਿਉ ਟਨਲ  ਦੇ ਨਿਰਮਾਣ ਲਈ ਐੱਸਜੇਵੀਐੱਨਐੱਲ ਦੀ ਪਹਿਲੀ ਮਸ਼ੀਨ ਪਹਿਲਾਂ ਹੀ ਟਨਲ  ਸਥਲ ‘ਤੇ ਪਹੁੰਚ ਚੁਕੀ ਹੈ ਅਤੇ ਬੀਆਰਓ ਦੁਆਰਾ ਪਹੁੰਚ ਮਾਰਗ ਦਾ ਨਿਰਮਾਣ ਪੂਰਾ ਹੋਣ ਦੇ ਬਾਅਦ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਵਰਟੀਕਲ ਟਨਲ  ਨਿਰਮਾਣ ਲਈ ਦੋ ਹੋਰ ਮਸ਼ੀਨਾਂ ਸੜਕ ਮਾਰਗ ਤੋਂ ਗੁਜਰਾਤ ਅਤੇ ਓਡੀਸ਼ਾ ਤੋਂ ਰਵਾਨਾ ਹੋ ਚੁਕੀਆਂ ਹਨ।
  • ਟੀਐੱਚਡੀਸੀ ਦੁਆਰਾ ਬਰਕੋਟ (Barkot) ਸਿਰ੍ਹੇ ਤੋਂ 480 ਮੀਟਰ ਦੀ ਬਚਾਅ ਟਨਲ  ਦੇ ਨਿਰਮਾਣ ਦਾ ਕਾਰਜ ਸ਼ੁਰੂ ਹੋ ਗਿਆ ਹੈ।
  • ਵਰਕਰਾਂ ਦੇ ਬਚਾਅ ਲਈ ਆਰਵੀਐੱਨਐੱਲ ਦੁਆਰਾ ਹੌਰੀਜ਼ੋਂਟਲ ਡ੍ਰਿਲਿੰਗ ਦੇ ਮਾਧਿਅਮ ਨਾਲ ਮਾਈਕ੍ਰੋ-ਟਨਲਿੰਗ ਲਈ ਮਸ਼ੀਨਰੀ ਨਾਸਿਕ ਅਤੇ ਦਿੱਲੀ ਤੋਂ ਪਹੁੰਚਾਈ ਜਾ ਰਹੀ ਹੈ।
  • ਵਰਟੀਕਲ ਬੋਰਿੰਗ ਲਈ ਮਸ਼ੀਨਰੀ ਓਐੱਨਜੀਸੀ ਦੁਆਰਾ ਸੰਯੁਕਤ ਰਾਜ ਅਮਰੀਕਾ, ਮੁੰਬਈ ਅਤੇ ਗਾਜ਼ੀਆਬਾਦ ਤੋਂ ਜੁਟਾਈ ਜਾ ਰਹੀ ਹੈ।
  • ਬੀਆਰਓ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ ਜਦੋਂ ਆਰਵੀਐੱਨਐੱਲ ਅਤੇ ਐੱਸਜੇਵੀਐੱਨਐੱਲ ਦੁਆਰਾ ਵਰਟੀਕਲ ਡ੍ਰਿਲਿੰਗ ਲਈ ਸੰਪਰਕ ਮਾਰਗ ਦਾ ਨਿਰਮਾਣ 48 ਘੰਟਿਆਂ ਦੇ ਅੰਦਰ ਕੀਤਾ ਗਿਆ ਹੈ।

ਪਿਛੋਕੜ:

  • 12.11.2023 ਨੂੰ, ਇਹ ਦੱਸਿਆ ਗਿਆ ਕਿ ਸਿਲਕਯਾਰਾ ਤੋਂ ਬਰਕੋਟ ਤੱਕ ਨਿਰਮਾਣ ਅਧੀਨ ਟਨਲ  ਇਸ ਟਨਲ  ਦੇ ਸਿਲਕਯਾਰਾ ਸਿਰ੍ਹੇ ਵਾਲੇ 60 ਮੀਟਰ ਦੇ ਸੈਕਸ਼ਨ ਵਿੱਚ ਮਲਬਾ ਡਿੱਗਣ ਕਾਰਨ ਢਹਿ ਗਈ। ਇਸ ਘਟਨਾ ਦੇ ਬਾਅਦ, ਰਾਜ ਸਰਕਾਰ ਅਤੇ ਭਾਰਤ ਸਰਕਾਰ ਨੇ ਫਸੇ ਹੋਏ 41 ਵਰਕਰਾਂ ਨੂੰ ਬਚਾਉਣ ਲਈ ਤੁਰੰਤ ਸੰਸਾਧਨ ਜੁਟਾਏ।
  • ਮਲਬੇ ਤੋਂ ਹੋ ਕੇ 900 ਮਿਲੀਮੀਟਰ ਦਾ ਪਾਈਪ ਵਿਛਾਉਣ ਦਾ ਫੈਸਲਾ ਲਿਆ ਗਿਆ ਕਿਉਂਕਿ ਮਾਹਿਰਾਂ ਦੀ ਸਲਾਹ ਮੁਤਾਬਕ ਇਹ ਸਭ ਤੋਂ ਚੰਗਾ ਅਤੇ ਸਭ ਨਾਲੋਂ ਤੇਜ਼ ਸੰਭਵ ਸਮਾਧਾਨ ਸੀ।
  • ਹਾਲਾਂਕਿ, 17.11.2023 ਨੂੰ, ਜ਼ਮੀਨੀ ਹਲਚਲ ਕਾਰਨ ਇਸ ਢਾਂਚੇ ਨੂੰ ਸੁਰੱਖਿਅਤ ਕੀਤੇ ਬਿਨਾਂ ਇਸ ਵਿਕਲਪ ਨੂੰ ਅੱਗੇ ਜਾਰੀ ਰੱਖਣਾ ਅਸੁਰੱਖਿਅਤ ਹੋ ਗਿਆ। ਇਸ ਵਿੱਚ ਸਬੰਧਿਤ ਲੋਕਾਂ ਦੇ ਜੀਵਨ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੇ ਸੰਭਾਵਿਤ ਮੋਰਚਿਆਂ ‘ਤੇ ਇਕੱਠਿਆਂ ਅੱਗੇ ਵਧਣ ਦਾ ਫੈਸਲਾ ਲਿਆ ਗਿਆ ਤਾਕਿ ਵਰਕਰਾਂ ਨੂੰ ਛੇਤੀ ਤੋਂ ਛੇਤੀ ਬਚਾਇਆ ਜਾ ਸਕੇ।
  • ਜਿਸ ਸਥਾਨ ‘ਤੇ ਵਰਕਰਸ ਫਸੇ ਹਨ ਉਹ 8.5 ਮੀਟਰ ਉੱਚਾ ਅਤੇ ਦੋ ਕਿਲੋਮੀਟਰ ਲੰਬਾ ਹੈ। ਇਹ ਟਨਲ  ਦਾ ਨਿਰਮਿਤ ਹਿੱਸਾ ਹੈ ਜਿੱਥੇ ਵਰਕਰਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹੋਏ ਕੰਕ੍ਰੀਟਿੰਗ ਦਾ ਕੰਮ ਕੀਤਾ ਗਿਆ ਹੈ। ਟਨਲ  ਦੇ ਇਸ ਹਿੱਸੇ ਵਿੱਚ ਬਿਜਲੀ ਅਤੇ ਪਾਣੀ ਵੀ ਉਪਲਬਧ ਹੈ।
  • ਪੰਜ ਵਿਕਲਪ ਤੈਅ ਕੀਤੇ ਗਏ ਅਤੇ ਇਨ੍ਹਾਂ ਵਿਕਲਪਾਂ ਨੂੰ ਲਾਗੂ ਕਰਨ ਲਈ ਪੰਜ ਵੱਖ-ਵੱਖ ਏਜੰਸੀਆਂ ਨੂੰ  ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਇਨ੍ਹਾਂ ਪੰਜ ਏਜੰਸੀਆਂ ਭਾਵ ਤੇਲ ਅਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ), ਸਤਲੁਜ ਜਲ ਵਿੱਧੁਤ ਨਿਗਮ (ਐੱਸਜੇਵੀਐੱਨਐੱਲ), ਰੇਲ ਵਿਕਾਸ ਨਿਗਮ ਲਿਮਿਟਿਡ (ਆਰਵੀਐੱਨਐੱਲ), ਰਾਸ਼ਟਰੀ ਰਾਜਮਾਰਗ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਿਟਿਡ (ਐੱਨਐੱਚਆਈਡੀਸੀਐੱਲ) ਅਤੇ ਟੇਹਰੀ ਹਾਈਡ੍ਰੋ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਟੀਐੱਚਡੀਸੀਐੱਲ) ਨੂੰ ਜ਼ਿੰਮੇਦਾਰੀਆਂ ਸੌਂਪੀਆਂ ਗਈਆਂ ਹਨ।

 

  • ਐੱਨਐੱਚਆਈਡੀਸੀਐੱਲ ਭੋਜਨ ਦੇ ਲਈ 6 ਇੰਚ ਦੀ ਇੱਕ ਹੋਰ ਪਾਈਪਲਾਈਨ ਬਣਾ ਰਿਹਾ ਹੈ ਅਤੇ 60 ਮੀਟਰ ਵਿੱਚੋਂ 39 ਮੀਟਰ ਦੀ ਡ੍ਰਿਲਿੰਗ ਪੂਰੀ ਹੋ ਚੁਕੀ ਹੈ। ਇੱਕ ਵਾਰ ਜਦੋਂ ਇਹ ਟਨਲ  ਤਿਆਰ ਹੋ ਜਾਏਗੀ, ਤਾਂ ਇਸ ਨਾਲ ਹੋਰ ਵੱਧ ਖੁਰਾਕ ਪਦਾਰਥਾਂ ਦੀ ਸਪਲਾਈ ਵਿੱਚ ਸੁਵਿਧਾ ਹੋਵੇਗੀ।
  • ਸੀਮਾ ਸੜਕ ਸੰਗਠਨ ਦੁਆਰਾ ਕੇਵਲ ਇੱਕ ਦਿਨ ਵਿੱਚ ਇੱਕ ਸੰਪਰਕ ਮਾਰਗ ਦਾ ਨਿਰਮਾਣ ਪੂਰਾ ਕਰਨ ਦੇ ਬਾਅਦ ਆਰਵੀਐੱਨਐੱਲ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਇੱਕ ਹੋਰ ਵਰਟੀਕਲ ਪਾਈਪਲਾਈਨ ‘ਤੇ ਕੰਮ ਕਰ ਰਿਹਾ ਹੈ।
  • ਸੁਰੱਖਿਆ ਵਿਵਸਥਾ ਸੁਨਿਸ਼ਚਿਤ ਕਰਨ ਦੇ ਬਾਅਦ ਐੱਨਐੱਚਆਈਡੀਸੀਐੱਲ ਸਿਲਕਯਾਰਾ ਸਿਰ੍ਹੇ ਤੋਂ ਡ੍ਰਿਲਿੰਗ ਜਾਰੀ ਰੱਖੇਗਾ। ਇਸ ਨੂੰ ਸੁਵਿਧਾਜਨਕ ਬਣਾਉਣ ਲਈ ਸੈਨਾ ਨੇ ਬੌਕਸ ਪੁਲੀਆ ਤਿਆਰ ਕੀਤੀ ਹੈ। ਵਰਕਰਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਇੱਕ ਕਨੋਪੀ ਫ੍ਰੇਮਵਰਕ ਬਣਾਇਆ ਜਾ ਰਿਹਾ ਹੈ।
  • ਇਸ ਤੋਂ ਇਲਾਵਾ, ਟੇਹਰੀ ਹਾਈਡ੍ਰੋ ਇਲੈਕਟ੍ਰਿਕ ਡਿਵੈਲਪਮੈਂਟ ਕਾਰਪੋਰੇਸ਼ਨ (ਟੀਐੱਚਡੀਸੀ) ਨੇ ਬਰਕੋਟ ਸਿਰ੍ਹੇ ਤੋਂ ਮਾਈਕ੍ਰੋ ਟਨਲਿੰਗ ਦਾ ਕਾਰਜ ਸ਼ੁਰੂ ਕੀਤਾ ਹੈ, ਜਿਸ ਲਈ ਭਾਰੀ ਮਸ਼ੀਨਰੀ ਪਹਿਲਾਂ ਹੀ ਜੁਟਾਈ ਜਾ ਚੁਕੀ ਹੈ।

·                     ਸਤਲੁਜ ਜਲ ਵਿੱਧੁਤ ਨਿਗਮ ਲਿਮਿਟਿਡ (ਐੱਸਜੇਵੀਐੱਨਐੱਲ) ਫਸੇ ਹੋਏ ਵਰਕਰਾਂ ਨੂੰ ਬਚਾਉਣ ਲਈ ਵਰਟੀਕਲ ਡ੍ਰਿਲਿੰਗ ਕਰ ਰਿਹਾ ਹੈ।  ਇਸ ਅਨੁਸਾਰ, ਰੇਲਵੇ ਦੀ ਸਹਾਇਤਾ ਦੁਆਰਾ ਗੁਜਰਾਤ ਅਤੇ ਓਡੀਸ਼ਾ ਤੋਂ ਉਪਕਰਣ ਜੁਟਾਏ ਗਏ ਹਨ ਕਿਉਂਕਿ 75-ਟਨ ਦੇ ਉਪਕਰਣ ਹੋਣ ਦੇ ਕਾਰਨ ਇਸ ਨੂੰ ਹਵਾਈ ਮਾਰਗ ਤੋਂ ਨਹੀਂ ਲਿਜਾਇਆ ਜਾ ਸਕਦਾ ਸੀ।

  • ਗਹਿਰੀ ਡ੍ਰਿਲਿੰਗ ਵਿੱਚ ਮਹਾਰਤ ਰੱਖਣ ਵਾਲੀ ਓਐੱਨਜੀਸੀ ਨੇ ਵੀ ਬਰਕੋਟ ਸਿਰ੍ਹੇ ਤੋਂ ਵਰਟੀਕਲ ਡ੍ਰਿਲਿੰਗ ਲਈ ਸ਼ੁਰੂਆਤੀ ਕਾਰਜ ਸ਼ੁਰੂ ਕਰ ਦਿੱਤਾ ਸੀ।

 

******

ਐੱਨਕੇ



(Release ID: 1978450) Visitor Counter : 54


Read this release in: English , Urdu , Marathi , Hindi