ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਰਾਜ ਮੰਤਰੀ ਡਾ. ਸੰਜੀਵ ਕੁਮਾਰ ਬਾਲਿਯਾਨ ਨੇ ਅੱਜ ਨਵੀਂ ਦਿੱਲੀ ਵਿੱਚ ਏਸ਼ੀਆ ਅਤੇ ਪ੍ਰਸ਼ਾਂਤ ਦੇ ਲਈ ਡਬਲਿਊਓਏਐੱਚ ਖੇਤਰੀ ਆਯੋਗ ਦੇ 33ਵੇਂ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕੀਤੀ

Posted On: 13 NOV 2023 6:25PM by PIB Chandigarh

ਮੱਛੀ ਪਾਲਨ, ਪਸ਼ੂ ਪਾਲਨ ਅਤੇ ਡੇਅਰੀ ਰਾਜ ਮੰਤਰੀ ਡਾ. ਸੰਜੀਵ ਕੁਮਾਰ ਬਾਲਿਯਾਨ ਨੇ ਅੱਜ ਨਵੀਂ ਦਿੱਲੀ ਵਿੱਚ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ ਲਈ ਡਬਲਿਊਓਏਐੱਚ (ਵਿਸ਼ਵ ਪਸ਼ੂ ਸਿਹਤ ਸੰਗਠਨ) ਖੇਤਰੀ ਆਯੋਗ ਦੇ 33ਵੇਂ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਇਸ ਅਵਸਰ ‘ਤੇ ਮੱਛੀ ਪਾਲਨ, ਪਸ਼ੂ ਪਾਲਨ ਅਤੇ ਡੇਅਰੀ ਰਾਜ ਮੰਤਰੀ ਡਾ. ਐੱਲ ਮੁਰੂਗਨ ਸਹਿਤ ਕਈ ਹੋਰ ਪਤਵੰਤੇ ਮੌਜੂਦ ਸਨ। ਇਹ 4 ਦਿਨਾਂ ਪ੍ਰੋਗਰਾਮ 13 ਤੋਂ 16 ਨਵੰਬਰ, 2023 ਤੱਕ ਨਿਰਧਾਰਿਤ ਹੈ।

ਪਸ਼ੂ ਪਾਲਨ ਅਤੇ ਡੇਅਰੀ ਵਿਭਾਗ ਵਿੱਚ ਸਕੱਤਰ, ਸ਼੍ਰੀਮਤੀ ਅਲਕਾ ਉਪਾਧਿਆਏ ਡਬਲਿਊਓਏਐੱਚ ਵਿੱਚ ਭਾਰਤੀ ਪ੍ਰਤੀਨਿਧੀ ਸਨ ਅਤੇ ਉਨ੍ਹਾਂ ਨੂੰ ਚੇਅਰਪਰਸਨ ਨਿਯੁਕਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਭਾਰਤ ਅਤੇ ਵਿਸ਼ਵ ਪੱਧਰ ‘ਤੇ ਪਸ਼ੂ ਧਨ ਸਿਹਤ ਪਰਿਦ੍ਰਿਸ਼ ਨੂੰ ਬਦਲਣ ਵਾਲੇ ਰਾਸ਼ਟਰੀ ਡਿਜੀਟਲ ਪਸ਼ੂ ਧਨ ਮਿਸ਼ਨ ਦੇ ਤਹਿਤ ਵਨ ਹੈਲਥ ਦੇ ਮਹੱਤਵ ‘ਤੇ ਚਾਨਣਾ ਪਾਇਆ।

 

ਕਾਨਫਰੰਸ ਵਿੱਚ 24 ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਅਤੇ ਮਾਹਿਰ ਫਿਜ਼ੀਕਲੀ ਹਿੱਸਾ ਲੈ ਰਹੇ ਹਨ, ਜਦਕਿ ਹੋਰ ਵਰਚੁਅਲ ਤੌਰ ‘ਤੇ ਸ਼ਾਮਲ ਹੋ ਰਹੇ ਹਨ। ਇਸ ਪ੍ਰੋਗਰਾਮ ਵਿੱਚ ਡਾ. ਮੋਨਿਕ ਏਲੋਇਟ, ਡਬਲਿਊਓਏਐੱਚ ਡਾਇਰੈਕਟਰ ਜਨਰਲ; ਡਾ. ਬਾਓਕਸੂ ਹੁਆਂਗ, ਪ੍ਰਧਾਨ, ਡਬਲਿਊਓਏਐੱਚ, ਏਸ਼ੀਆ ਅਤੇ ਪ੍ਰਸ਼ਾਂਤ ਖੇਤਰੀ ਆਯੋਗ; ਡਾ. ਅਭਿਜੀਤ ਮਿਤ੍ਰਾ, ਪਸ਼ੂਪਾਲਨ ਕਮਿਸ਼ਨਰ, ਭਾਰਤ ਸਰਕਾਰ; ਅਤੇ ਡਾ. ਹਿਰੋਫੁਮੀ ਕੁਗਿਤਾ, ਏਸ਼ੀਆ ਅਤੇ ਪ੍ਰਸ਼ਾਂਤ, ਜਪਾਨ ਦੇ ਲਈ ਡਬਲਿਊਓਏਐੱਚ ਦੇ ਖੇਤਰੀ ਪ੍ਰਤੀਨਿਧੀ ਦੀ ਮੌਜੂਦਗੀ ਰਹੀ। 

****

ਐੱਸਕੇ/ਐੱਸਐੱਸ/ਐੱਸਐੱਮ


(Release ID: 1976913) Visitor Counter : 76


Read this release in: English , Urdu , Hindi , Tamil