ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਚੰਡੀਗੜ੍ਹ ਦਾ ਵਿਸਾਰ-ਵਾਹਨ ਸਵੱਛ ਦਿਵਾਲੀ ਦੀ ਦਿਸ਼ਾ ਵਿੱਚ ਇੱਕ ਪ੍ਰਯਤਨ
Posted On:
10 NOV 2023 5:30PM by PIB Chandigarh
ਧਨਤੇਰਸ ਦੇ ਅਵਸਰ ‘ਤੇ ਅਤੇ ਸਵੱਛ ਭਾਰਤ ਮਿਸ਼ਨ ਦੇ ਸਵੱਛ ਦੀਵਾਲੀ ਸ਼ੁਭ ਦੀਵਾਲੀ ਅਭਿਯਾਨ ਦੇ ਤਹਿਤ, ਚੰਡੀਗੜ੍ਹ ਨਗਰ ਨਿਗਮ ਨੇ “ਵਿਸਾਰ-ਵਾਹਨ” ਲਾਂਚ ਕੀਤਾ। ਦੇਵੀ-ਦੇਵਤਾਵਾਂ ਦੀ ਜੋ ਮੂਰਤੀਆਂ ਅਤੇ ਫੋਟੋ ਫ੍ਰੇਮ ਟੁੱਟਦੇ ਹਨ, ਉਨ੍ਹਾਂ ਨੂੰ ਅਕਸਰ ਪੀਪਲ ਅਤੇ ਬਰਗਦ ਦੇ ਦਰੱਖਤਾਂ ਦੇ ਹੇਠਾਂ ਛੱਡ ਦਿੱਤਾ ਜਾਂਦਾ ਹੈ। ਚੰਡੀਗੜ੍ਹ ਨਗਰ ਨਿਗਮ ਦੁਆਰਾ 165 ਅਜਿਹੇ ਥਾਵਾਂ ਦੀ ਪਹਿਚਾਣ ਕੀਤੀ ਗਈ ਸੀ, ਜਿੱਥੇ ਟੁੱਟੀ ਹੋਈਆਂ ਮੂਰਤੀਆਂ ਅਤੇ ਹੋਰ ਪੂਜਾ ਸਮੱਗਰੀ ਨੂੰ ਇੱਧਰ-ਉਧਰ ਛੱਡ ਦਿੱਤਾ ਗਿਆ ਸੀ। ਇਹ ਸੁਨਿਸ਼ਚਿਤ ਕਰਨ ਲਈ ਕਿ ਦੇਵੀ-ਦੇਵਤਾਵਾਂ ਦਾ ਕੋਈ ਵੀ ਪ੍ਰਤੀਕ ਕਦੇ ਵੀ ਗੰਦੇ ਨਾਲੇ ਵਿੱਚ ਪ੍ਰਵੇਸ਼ ਨਾ ਕਰੇ, ਵਿਸਾਰ-ਵਾਹਨ ਲਾਂਚ ਕੀਤਾ ਗਿਆ ਸੀ।
ਵਿਸਾਰ-ਵਾਹਨ ਨੂੰ ਮੂਰਤੀਆਂ, ਫੋਟੋ ਫ੍ਰੇਮ ਅਤੇ ਚੁਨਰੀਆਂ ਦੇ ਅਲੱਗ ਡੱਬਿਆਂ ਵਿੱਚ ਵੰਡਿਆ ਗਿਆ ਹੈ। ਵਾਹਨ ਇਨ੍ਹਾਂ ਵਸਤੂਆਂ ਨੂੰ ਇਕੱਠੇ ਕਰੇਗਾ ਅਤੇ ਆਰਆਰਆਰ ਕੇਂਦਰ ਵਿੱਚ ਜਮਾਂ ਕਰੇਗਾ। ਇਨ੍ਹਾਂ ਵਸਤੂਆਂ ਨੂੰ ਦੇਵਤਾਵਾਂ ਦੇ ਲਈ ਕੱਪੜੇ, ਮੰਦਿਰਾਂ ਦੇ ਲਈ ਪਰਦੇ ਅਤੇ ਪੇਪਰ ਮੈਸ਼ੇ (papier-mâché) ਤੋਂ ਪੂਜਾ ਟ੍ਰੇਅ ਬਣਾਉਣ ਦੇ ਲਈ ਦੋ ਐੱਸਐੱਚਜੀ ਨੂੰ ਵਿਸ਼ੇਸ਼ ਤੌਰ ‘ਤੇ ਟ੍ਰੇਂਡ ਕੀਤਾ ਗਿਆ ਹੈ। ਪੀਓਪੀ ਮੂਰਤੀਆਂ ਨੂੰ ਸੀਐਂਡਡੀ ਵੇਸਟ ਪਲਾਂਟਾਂ ਦੇ ਲਈ ਇੱਕ ਵਿਸ਼ੇਸ਼ ਜਲ ਟੈਂਕ ਵਿੱਚ ਵਿਸਰਜਿਤ ਕੀਤਾ ਜਾਵੇਗਾ। ਚੰਡੀਗੜ੍ਹ ਦੀ ਵਿਲੱਖਣ ਪਹਿਲ ਨਾ ਸਿਰਫ਼ ਰਿਡਿਊਸ ਰੀਯੂਜ਼ ਰੀਸਾਈਕਲਿੰਗ ਦਾ ਮਾਰਗ ਦਰਸ਼ਨ ਕਰਦੀ ਹੈ, ਬਲਕਿ ਧਨਤੇਰਸ ‘ਤੇ ਵਾਸਤਵਿਕ ‘ਧਨ’ (ਕਚਰਾ) ਨੂੰ ਇਕੱਠਾ ਕਰਕੇ ਉਸ ਨੂੰ ਖਜ਼ਾਨੇ ਵਿੱਚ ਬਦਲਣ ਵਿੱਚ ਵੀ ਮਦਦ ਕਰਦੀ ਹੈ।
*********
ਆਰਕੇਜੇ/ਐੱਮ
(Release ID: 1976361)
Visitor Counter : 94