ਬਿਜਲੀ ਮੰਤਰਾਲਾ
azadi ka amrit mahotsav

ਆਰਈਸੀ ਨੇ ਰੇਲਟੇਲ ਦੇ ਨਾਲ ਦੂਰਸੰਚਾਰ, ਆਈਟੀ ਅਤੇ ਰੇਲਵੇ ਸਿਗਨਲਿੰਗ ਵਿੱਚ ਢਾਂਚਾ ਪ੍ਰੋਜੈਕਟਾਂ ਦੇ ਵਿੱਤ ਪੋਸ਼ਣ ਦੇ ਲਈ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ

Posted On: 09 NOV 2023 6:00PM by PIB Chandigarh

ਆਰਈਸੀ ਲਿਮਿਟਿਡ ਨੇ ਅਗਲੇ 5 ਵਰ੍ਹਿਆਂ ਵਿੱਚ ਰੇਲਟੇਲ ਵੱਲੋਂ ਲਾਗੂ ਕੀਤੇ ਜਾਣ ਵਾਲੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਦੇ ਲਈ ਵਿੱਤੀ ਸਹਾਇਤਾ ਦੇ ਰੂਪ ਵਿੱਚ 30,000 ਕਰੋੜ ਰੁਪਏ ਤੱਕ ਦੇ ਵਾਧੇ ਦੇ ਸਬੰਧ ਵਿੱਚ 9 ਨਵੰਬਰ, 2023 ਨੂੰ ਰੇਲਟੇਲ ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ ਹਨ। ਇਨ੍ਹਾਂ ਪ੍ਰੋਜੈਕਟਾਂ ਵਿੱਚ ਕਈ ਵਿਆਪਕ ਖੇਤਰ ਜਿਵੇਂ ਕਿ ਡੇਟਾ ਕੇਂਦਰ ਉਤਪਾਦ ਅਤੇ ਸੇਵਾਵਾਂ, ਦੂਰਸੰਚਾਰ ਅਤੇ ਆਈਟੀ ਉਤਪਾਦ ਅਤੇ ਸੇਵਾਵਾਂ, ਰੇਲਵੇ ਅਤੇ ਮੈਟਰੋ ਪ੍ਰੋਜੈਕਟਾਂ ਅਤੇ ਕਵਚ ਟ੍ਰੇਨ ਟੱਕਰ ਨਿਵਾਰਣ ਪ੍ਰਣਾਲੀ ਸ਼ਾਮਲ ਹਨ। ਇਸ ਦੇ ਇਲਾਵਾਂ ਇਸ ਸਹਿਮਤੀ ਪੱਤਰ ਦੇ ਤਹਿਤ ਹਾਈ-ਸਪੀਡ ਰੇਲ, ਮੈਟਰੋ, ਆਈਟੀ ਨੈੱਟਵਰਕ ਅਤੇ ਰੇਲਵੇ ਨੈੱਟਵਰਕ ਦੀ ਪ੍ਰਗਤੀ ਨਾਲ ਸਬੰਧਿਤ ਵਿਦੇਸ਼ੀ ਉਦਮਾਂ ਦੇ ਵਿੱਤ ਪੋਸ਼ਣ ਦੀ ਸੰਭਾਵਨਾ ਵੀ ਸ਼ਾਮਲ ਹੈ। ਦੇਸ਼ਾਂ ਦੇ ਦਰਮਿਆਨ ਦੁਵੱਲੀਆਂ ਚਰਚਾਂ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਪ੍ਰੋਜੈਕਟਾਂ ਦੇ ਇੱਕ ਹਿੱਸੇ ਵਜੋਂ ਰੇਲਟੇਲ ਦੱਖਣੀ ਪੂਰਬੀ ਏਸ਼ੀਆ ਅਤੇ ਪੂਰਬੀ ਅਫ਼ਰੀਕਾ ਵਿੱਚ ਆਪਣਾ ਦਿਆਨ ਕੇਂਦ੍ਰਿਤ ਕਰ ਰਿਹਾ ਹੈ।

ਆਰਈਸੀ ਦੇ ਕਾਰਜਕਾਰੀ ਡਾਇਰੈਕਟਰ (ਬੁਨਿਆਦੀ ਢਾਂਚਾ ਅਤੇ ਲੌਜਿਸਟਿਕਸ) ਸ਼੍ਰੀ ਟੀ.ਐੱਸ.ਸੀ. ਬੋਸ ਅਤੇ ਰੇਲਟੇਲ ਦੇ ਕੰਪਨੀ ਸਕੱਤਰ ਜਸਮੀਤ ਸਿੰਘ ਮਾਰਵਾਹ ਨੇ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ। ਇਸ ਮੌਕੇ ‘ਤੇ ਆਰਈਸੀ ਦੇ ਸੀਐੱਮਡੀ ਸ਼੍ਰੀ ਵਿਵੇਕ ਕੁਮਾਰ ਦੇਵਾਂਗਨ, ਰੇਲਟੇਲ ਦੇ ਸੀਐੱਮਡੀ ਸ਼੍ਰੀ ਸੰਜੈ ਕੁਮਾਰ, ਆਰਈਸੀ ਦੇ ਡਾਇਰੈਕਟਰ (ਵਿੱਤ) ਸ਼੍ਰੀ ਅਜੈ ਚੌਧਰੀ, ਆਰਈਸੀ ਦੇ ਡਾਇਰੈਕਟਰ  (ਪ੍ਰੋਜੈਕਟ) ਸ਼੍ਰੀ ਵੀਕੇ. ਸਿੰਘ, ਰੇਲਟੇਲ ਦੇ ਡਾਇਰੈਕਟਰ (ਪ੍ਰੋਜੈਕਟ) ਸ਼੍ਰੀ ਮਨੋਜ ਟੰਡਨ, ਰੇਲਟੇਲ ਦੇ ਸਲਾਹਕਾਰ ਸ਼੍ਰੀ ਅੰਸ਼ੁਲ ਗੁਪਤਾ ਸਮੇਤ ਆਰਈਸੀ ਅਤੇ ਰੇਲਟੇਲ ਦੇ ਹੋਰ ਸੀਨੀਅਰ ਮੌਜੂਦ ਸਨ। ਇਸ ਸਹਿਮਤੀ ਪੱਤਰ (ਐੱਮਓਯੂ) 'ਤੇ ਹਸਤਾਖਰ ਕਰਨ ਤੋਂ ਬਾਅਦ ਦੋਵਾਂ ਪੱਖਾਂ ਨੇ ਆਪਸੀ ਸਹਿਯੋਗ ਦੇ ਮੌਕਿਆਂ 'ਤੇ ਵਿਸਤਾਰ ਨਾਲ ਚਰਚਾ ਕੀਤੀ। ਇਸ ਦੇ ਇਲਾਵਾ ਨਵੇਂ ਖੇਤਰ ਜਿਵੇਂ ਕਿ ਨਵਿਆਉਣਯੋਗ ਊਰਜਾ, ਸਮਾਰਟ ਮੀਟਰਿੰਗ ਅਤੇ ਹੋਰ ਪ੍ਰੋਜੈਕਟਾਂ ਵਿੱਚ ਸੰਭਾਵਨਾਵਾਂ ਤਲਾਸ਼ਣ ‘ਤੇ ਸਹਿਮਤੀ ਵਿਅਕਤ ਕੀਤੀ, ਜਿੱਥੇ ਰੇਲਟੇਲ ਅਤੇ ਆਰਈਸੀ (ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਆਰਈਸੀਪੀਡੀਸੀਐੱਲ ਦੇ ਰਾਹੀਂ) ਸਹਿਭਾਗਿਤਾ ਕਰ ਸਕਦੀਆਂ ਹਨ।

ਆਰਈਸੀ ਲਿਮਿਟਿਡ, ਬਿਜਲੀ ਮੰਤਰਾਲੇ ਦੇ ਤਹਿਤ ਸਾਲ 1969 ਵਿੱਚ ਸਥਾਪਿਤ  ਜਨਤਕ ਖੇਤਰ ਦੀ ਇੱਕ ਮਹਾਰਤਨ ਕੰਪਨੀ ਹੈ। ਇਹ ਪਾਵਰ-ਇਨਫ੍ਰਾਸਟ੍ਰਕਚਰ ਸੈਕਟਰ ਦੇ ਲਈ ਦੀਰਘਕਾਲੀ ਕਰਜ਼ਾ ਅਤੇ ਹੋਰ ਵਿੱਤੀ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਜਿਨ੍ਹਾਂ ਵਿੱਚ ਬਿਜਲੀ ਉਤਪਾਦਨ, ਟ੍ਰਾਂਸਮਿਸ਼ਨ, ਡਿਸਟ੍ਰੀਬਿਊਸ਼ਨ, ਨਵਿਆਉਣਯੋਗ ਊਰਜਾ ਅਤੇ ਇਲੈਕਟ੍ਰਿਕ ਵਾਹਨ, ਬੈਟਰੀ ਸਟੋਰੇਜ, ਗ੍ਰੀਨ ਹਾਈਡ੍ਰੋਜਨ ਆਦਿ ਵਰਗੀਆਂ ਨਵੀਆਂ ਟੈਕਨੋਲੋਜੀਆਂ ਸ਼ਾਮਲ ਹਨ। ਹਾਲ ਹੀ ਵਿੱਚ ਆਰਈਸੀ ਨੋਨ-ਪਾਵਰ ਇਨਫ੍ਰਰਟ੍ਰਕਚਰ ਦੇ ਖੇਤਰ ਵਿੱਚ ਵੀ ਵਿਭਿੰਨਤਾ ਲਿਆਂਦੀ ਹੈ। ਇਨ੍ਹਾਂ ਵਿੱਚ ਸੜਕਾਂ ਅਤੇ ਐਕਸਪ੍ਰੈੱਸਵੇਅ, ਮੈਟਰੋ ਰੇਲ, ਹਵਾਈ ਅੱਡੇ, ਆਈਟੀ ਸੰਚਾਰ, ਸਮਾਜਿਕ ਅਤੇ ਵਪਾਰਕ ਬੁਨਿਆਦੀ ਢਾਂਚਾ (ਵਿਦਿਅਕ ਸੰਸਥਾਵਾਂ, ਹਸਪਤਾਲ), ਪੋਰਟ ਅਤੇ ਸਟੀਲ, ਤੇਲ ਸ਼ੋਧਨ ਵਰਗੇ ਹੋਰ ਖੇਤਰਾਂ ਵਿੱਚ ਇਲੈਕਟ੍ਰੋ-ਮਕੈਨੀਕਲ (ਈਐਂਡਐੱਮ) ਕਾਰਜ ਸ਼ਾਮਲ ਹਨ। ਆਰਈਸੀ ਦੀ ਲੋਨ ਬੁੱਕ 4,74,275 ਕਰੋੜ ਰੁਪਏ ਤੋਂ ਵੱਧ ਦੀ ਹੈ।

ਰੇਲਟੇਲ, ਰੇਲਵੇ ਮੰਤਰਾਲੇ ਦੇ ਅਧੀਨ ਇੱਕ "ਮਿੰਨੀ ਰਤਨ (ਸ਼੍ਰੇਣੀ-1)" ਕੇਂਦਰੀ ਜਨਤਕ ਖੇਤਰ ਦਾ ਉੱਦਮ (ਸੀਪੀਐੱਸਈ) ਹੈ। ਇਹ ਦੇਸ਼ ਵਿੱਚ ਸਭ ਤੋਂ ਵੱਡਾ ਨਿਰਪੱਖ ਦੂਰਸੰਚਾਰ ਬੁਨਿਆਦੀ ਢਾਂਚਾ ਅਤੇ ਆਈਸੀਟੀ ਸਮਾਧਾਨ ਅਤੇ ਸੇਵਾ ਪ੍ਰਦਾਤਾਵਾਂ ਵਿੱਚੋਂ ਇੱਕ ਹੈ, ਜਿਸ ਦੇ ਕੋਲ ਦੇਸ਼ ਦੇ ਕਈ ਕਸਬਿਆਂ ਅਤੇ ਸ਼ਹਿਰਾਂ ਤੇ ਗ੍ਰਾਮੀਣ ਖੇਤਰਾਂ ਨੂੰ ਕਵਰ ਕਰਨ ਵਾਲਾ ਇੱਕ ਪੈਨ-ਇੰਡੀਆ ਐਪਟਿਕ ਫਾਈਬਰ ਨੈੱਟਵਰਕ ਹੈ। ਰੇਲਟੇਲ ਦੇ ਕੋਲ ਐਪਟਿਕ ਫਾਈਬਰ ਦੇ 61,000 ਰੇਲ ਕਿਲੋਮੀਟਰ (ਆਰਕੇਐੱਮ) ਤੋਂ ਵੱਧ ਦੇ ਇੱਕ ਮਜ਼ਬੂਤ ​​ਭਰੋਸੇਯੋਗ ਨੈੱਟਵਰਕ ਦੇ ਨਾਲ ਦੋ ਐੱਮਈਆਈਟੀਵਾਈ ਪੈਨਲਬੱਧ ਟੀਅਰ III ਡਾਟਾ ਸੈਂਟਰ ਵੀ ਹਨ। ਰੇਲਟੇਲ ਐੱਮਪੀਐੱਲਐੱਸ ਵੀਪੀਐੱਨ, ਟੈਲੀਪ੍ਰੇਜੈਂਸ, ਲੀਜ਼ਡ ਲਾਈਨ, ਟਾਵਰ ਕੋ-ਲੋਕੇਸ਼ਨ, ਡਾਟਾ ਸੈਂਟਰ ਸੇਵਾਵਾਂ, ਪ੍ਰੋਜੈਕਟਸ ਪ੍ਰਬੰਧਨ, ਆਈਟੀ ਤੇ ਆਈਸੀਟੀ ਕੰਸਲਟਿੰਗ ਆਦਿ

ਵਰਗੀਆਂ ਕਈ ਸੇਵਾਵਾਂ ਪ੍ਰਦਾਨ ਕਰਦਾ ਹੈ।

******

ਪੀਆਈਬੀ ਦਿੱਲੀ/ਏਐੱਮ/ਡੀਜੇਐੱਮ

 



(Release ID: 1976175) Visitor Counter : 76


Read this release in: English , Urdu , Hindi