ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪੈਨਸ਼ਨ ਅਤੇ ਪੈਨਸ਼ਨਰਜ਼ ਵੈੱਲਫੇਅਰ ਡਿਪਾਰਟਮੈਂਟ ਨੇ 1 ਤੋਂ 30 ਨਵੰਬਰ, 2023 ਤੱਕ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ 2.0 ਸ਼ੁਰੂ ਕੀਤੀ


ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ 2.0 ਭਾਰਤ ਦੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 100 ਸ਼ਹਿਰਾਂ ਵਿੱਚ 500 ਸਥਾਨਾਂ ‘ਤੇ ਆਯੋਜਿਤ ਕੀਤੀ ਜਾ ਰਹੀ ਹੈ

ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ (ਡੀਐੱਲਸੀ ਕੈਂਪੇਨ) 2.0 ਦੇ ਲਾਂਚ ਦੇ ਪਹਿਲਾ ਹਫ਼ਤੇ ਵਿੱਚ ਹੀ 16 ਲੱਖ ਤੋਂ ਵਧ ਡਿਜੀਟਲ ਲਾਈਫ ਸਰਟੀਫਿਕੇਟ ਦੇਸ਼ ਭਰ ਵਿੱਚ ਬਣਾਏ ਗਏ

ਡਿਜੀਟਲ ਲਾਈਫ ਸਰਟੀਫਿਕੇਟ ਨੂੰ ਫੇਸ ਔਥੈਂਟੀਕੇਸ਼ਨ ਨਾਲ ਜਮ੍ਹਾਂ ਕਰਨ ਦੀ ਪ੍ਰਕਿਰਿਆ ਪੈਨਸ਼ਨਰਜ਼ ਦੇ ਲਈ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਨਾ ਅਤੇ ਨਿਰਵਿਘਨ ਬਣਾ ਦੇਵੇਗੀ

Posted On: 06 NOV 2023 4:58PM by PIB Chandigarh

ਕੇਂਦਰ ਸਰਕਾਰ ਨੇ ਪੈਨਸ਼ਨਰਜ਼ ਦੇ ‘ਈਜ਼ ਆਫ਼ ਲਿਵਿੰਗ’ ਦੇ ਲਈ, ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ) ਨੂੰ ਵੱਡੇ ਪੈਮਾਣੇ ‘ਤੇ ਹੁਲਾਰਾ ਦੇ ਰਿਹਾ ਹੈ। 2014 ਵਿੱਚ, ਬਾਇਓਮੈਟ੍ਰਿਕ ਦਾ ਉਪਯੋਗ ਕਰਕੇ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਨਾ ਸ਼ੁਰੂ ਕੀਤਾ ਗਿਆ ਸੀ। ਇਸ ਦੇ ਬਾਅਦ, ਵਿਭਾਗ ਨੇ ਅਧਾਰ ਡਾਟਾਬੇਸ ‘ਤੇ ਅਧਾਰਿਤ ਫੇਸ ਔਥੈਂਟੀਕੇਸ਼ਨ ਟੈਕਨੋਲੋਜੀ ਸਿਸਟਮ ਵਿਕਸਿਤ ਕਰਨ ਦੇ ਲਈ ਐੱਮਈਆਈਟੀਵਾਈ ਅਤੇ ਯੂਆਈਡੀਏਆਈ ਦੇ ਨਾਲ ਕੰਮ ਕੀਤਾ, ਜਿਸ ਨਾਲ ਕਿਸੇ ਵੀ ਐਂਡਰੌਇਡ ਅਧਾਰਿਤ ਸਮਾਰਟ ਫੋਨ ਤੋਂ ਲਾਈਫ ਸਰਟੀਫਿਕੇਟ (ਐੱਲਸੀ) ਜਮ੍ਹਾਂ ਕਰਨਾ ਸੰਭਵ ਹੋ ਸਕੇ। ਇਸ ਸੁਵਿਧਾ ਦੇ ਦੁਆਰਾ, ਫੇਸ ਔਥੈਂਟੀਫਿਕੇਸ਼ਨ ਤਕਨੀਕ ਦੇ ਜ਼ਰੀਏ ਕਿਸੇ ਵਿਅਕਤੀ ਦੀ ਪਹਿਚਾਣ ਸਥਾਪਿਤ ਕੀਤੀ ਜਾਂਦੀ ਹੈ ਅਤੇ ਡਿਜੀਟਲ ਲਾਈਫ ਸਰਟੀਫਿਕੇਟ ਜੈਨਰੇਟ ਕੀਤਾ ਜਾਂਦਾ ਹੈ। ਨਵੰਬਰ 2021 ਵਿੱਚ ਲਾਂਚ ਕੀਤੀ ਗਈ ਇਸ ਮਹੱਤਵਪੂਰਨ ਤਕਨੀਕ ਨੇ ਪੈਨਸ਼ਨਰਜ਼ ਦੀ ਬਾਇਓ-ਮੀਟ੍ਰਿਕ ਉਪਕਰਣਾਂ ‘ਤੇ ਨਿਰਭਰਤਾ ਨੂੰ ਘੱਟ ਕਰ ਦਿੱਤਾ ਅਤੇ ਸਮਾਰਟਫੋਨ-ਅਧਾਰਿਤ ਤਕਨੀਕ ਦਾ ਲਾਭ ਲੈ ਕੇ ਇਸ ਪ੍ਰਕਿਰਿਆ ਨੂੰ ਜਨਤਾ ਦੇ ਲਈ ਵਧੇਰੇ ਸੁਲਭ ਅਤੇ ਕਿਫਾਇਤੀ ਬਣਾ ਦਿੱਤਾ।

 

ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੇ ਲਈ ਡਿਜੀਟਲ ਲਾਈਫ ਸਰਟੀਫਿਕੇਟ/ਫੇਸ ਔਥੈਂਟੀਕੇਸ਼ਨ ਤਕਨੀਕ ਦੇ ਉਪਯੋਗ ਦੇ ਲਈ ਕੇਂਦਰ ਸਰਕਾਰ ਦੇ ਸਾਰੇ ਪੈਨਸ਼ਨਰਜ਼ ਦੇ ਨਾਲ-ਨਾਲ ਪੈਨਸ਼ਨ ਵੰਡ ਅਥਾਰਿਟੀਆਂ ਦੇ ਦਰਮਿਆਨ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ, ਜੀਓਪੀਪੀਡਬਲਿਊ ਨੇ ਨਵੰਬਰ 2022 ਦੇ ਮਹੀਨੇ ਵਿੱਚ 37 ਸ਼ਹਿਰਾਂ ਵਿੱਚ ਇੱਕ ਰਾਸ਼ਟਰਵਿਆਪੀ ਮੁਹਿੰਮ ਸ਼ੁਰੂ ਕੀਤੀ। ਕੇਂਦਰ ਸਰਕਾਰ ਦੇ ਪੈਨਸ਼ਨਰਜ਼ ਦੇ 35 ਲੱਖ ਤੋਂ ਅਧਿਕ ਡਿਜੀਟਲ ਲਾਈਫ ਸਰਟੀਫਿਕੇਟ ਜਾਰੀ ਹੇਣ ਦੇ ਨਾਲ ਇਹ ਮੁਹਿੰਮ ਇੱਕ ਵੱਡੀ ਸਫ਼ਲਤਾ ਸੀ। 17 ਪੈਨਸ਼ਨ ਡਿਸਬਰਸਿੰਗ ਬੈਂਕਾਂ, ਮੰਤਰਾਲਿਆਂ/ਵਿਭਾਗਾਂ, ਪੈਨਸ਼ਨਰਜ਼ ਦੇ ਵੈੱਲਫੇਅਰ ਐਸੋਸੀਏਸ਼ਨਾਂ, ਯੂਆਈਡੀਏਆਈ (UIDAI), ਐੱਮਈਆਈਟੀਵਾਈ (MeitY) ਆਦਿ ਦੇ ਸਹਿਯੋਗ ਨਾਲ, 50 ਲੱਖ ਪੈਨਸ਼ਨਰਜ਼ ਨੂੰ ਲਕਸ਼ਿਤ ਕਰਦੇ ਹੋਏ, ਹੁਣ ਦੇਸ਼ ਭਰ ਦੇ 100 ਸ਼ਹਿਰਾਂ ਵਿੱਚ 500 ਸਥਾਨਾਂ ‘ਤੇ 1 ਤੋਂ 30 ਨਵੰਬਰ, 2023 ਤੱਕ ਇੱਕ ਰਾਸ਼ਟਰਵਿਆਪੀ ਮੁਹਿੰਮ 2.0 ਚਲਾਇਆ ਜਾ ਰਿਹਾ ਹੈ। 

 

 

ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦਫ਼ਤਰਾਂ ਅਤੇ ਸਾਰੀਆਂ ਬੈਂਕ ਸ਼ਾਖਾਵਾਂ/ਏਟੀਐੱਮ ਵਿੱਚ ਰਣਨੀਤਕ ਤੌਰ ‘ਤੇ ਲਗਾਏ ਗਏ ਬੈਨਰ/ਪੋਸਟਰਾਂ ਦੇ ਜ਼ਰੀਏ ਡਿਜੀਟਲ ਲਾਈਫ ਸਰਟੀਫਿਕੇਟ-ਫੇਸ ਔਥੈਂਟੀਫਿਕੇਸ਼ਨ ਤਕਨੀਕ ਦੇ ਬਾਰੇ ਵਿੱਚ ਸਾਰੇ ਪੈਨਸ਼ਨਰਜ਼ ਦੇ ਦਰਮਿਆਨ ਪੈਦਾ ਕਰਨ ਦੇ ਲਈ ਸਾਰੇ ਪ੍ਰਯਾਸ ਕਰ ਰਿਹਾ ਹੈ। ਸਾਰੇ ਬੈਂਕਾਂ ਨੇ ਆਪਣੀਆਂ ਸ਼ਾਖਾਵਾਂ ਵਿੱਚ ਸਮਰਪਿਤ ਕਰਮਚਾਰੀਆਂ ਦੀ ਇੱਕ ਟੀਮ ਬਣਾਈ ਹੈ, ਜਿਨ੍ਹਾਂ ਨੇ ਆਪਣੇ ਐਂਡਰੌਇਡ ਫੋਨ ਵਿੱਚ ਇੱਛਾ ਅਨੁਸਾਰ ਐਪ ਡਾਊਨਲੋਡ ਕੀਤੇ ਹਨ, ਜੋ ਪੈਨਸ਼ਨਰਜ਼ ਦੁਆਰਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੇ ਲਈ ਇਸ ਤਕਨੀਕ ਦਾ ਵੱਡੇ ਪੈਮਾਣੇ ‘ਤੇ ਉਪਯੋਗ ਕਰ ਰਹੇ ਹਨ। ਜੇਕਰ ਪੈਨਸ਼ਨਰਜ਼ ਬੁਢਾਪੇ/ਬਿਮਾਰੀ/ਕਮਜ਼ੋਰੀ ਦੇ ਕਾਰਨ ਬੈਂਕ ਤੱਕ ਪਹੁੰਚਣ ਵਿੱਚ ਅਸਮਰੱਥ ਹਨ, ਤਾਂ ਬੈਂਕ ਅਧਿਕਾਰੀ ਇਸ ਉਦੇਸ਼ ਦੇ ਲਈ ਉਨ੍ਹਾਂ ਦੇ ਘਰਾਂ/ਹਸਪਤਾਲਾਂ ਦਾ ਦੌਰਾ ਵੀ ਕਰ ਰਹੇ ਹਨ।

 

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨਾਂ ਨੂੰ ਆਪਣਾ ਪੂਰਾ ਸਮਰਥਨ ਦੇ ਰਹੇ ਹਨ। ਉਨ੍ਹਾਂ ਦੇ ਪ੍ਰਤੀਨਿਧੀ ਪੈਨਸ਼ਨਰਜ਼ ਨੂੰ ਨਜਦੀਕੀ ਸ਼ਿਵਿਰ ਵਿੱਚ ਜਾ ਕੇ ਆਪਣੇ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣ ਦੇ ਲਈ ਪ੍ਰੇਰਿਤ ਕਰ ਰਹੇ ਹਨ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੇ ਅਧਿਕਾਰੀ ਵੀ ਪੈਨਸ਼ਨਰਜ਼ ਨੂੰ ਉਨ੍ਹਾਂ ਦੇ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੇ ਲਈ ਵਿਭਿੰਨ ਡਿਜੀਟਲ ਤਰੀਕਿਆਂ ਦੇ ਉਪਯੋਗ ਵਿੱਚ ਸਹਾਇਤਾ ਕਰਨ ਅਤੇ ਇਸ ਖੇਤਰ ਵਿੱਚ ਹੋ ਰਹੀ ਪ੍ਰਗਤੀ ਦੀ ਬਰੀਕੀ ਨਾਲ ਨਿਗਰਾਨੀ ਕਰਨ ਦੇ ਲਈ ਦੇਸ਼ ਭਰ ਵਿੱਚ ਪ੍ਰਮੁੱਖ ਸਥਾਨਾਂ ਦਾ ਦੌਰਾ ਕਰ ਰਹੇ ਹਨ। 

 

ਸਾਰੇ ਸਥਾਨਾਂ ‘ਤੇ ਸਾਰੇ ਹਿਤਧਾਰਕਾਂ, ਵਿਸ਼ੇਸ਼ ਕਰਕੇ ਬਿਮਾਰ/ਅਤਿਅੰਤ ਬਜ਼ੁਰਗ ਪੈਨਸ਼ਨਰਜ਼ ਦੇ ਦਰਮਿਆਨ ਕਾਫੀ ਉਤਸਾਹ ਦੇਖਿਆ ਗਿਆ ਹੈ। ਨਤੀਜੇ ਵਜੋਂ, ਇਸ ਵਿੱਤ ਵਰ੍ਹੇ ਵਿੱਚ ਮੁਹਿੰਮ ਦੇ ਲਾਂਚ ਦੇ ਪਹਿਲੇ ਹਫਤੇ ਦੇ ਅੰਤ ਤੱਕ 16 ਲੱਖ ਤੋਂ ਅਧਿਕ ਡਿਜੀਟਲ ਲਾਈਫ ਸਰਟੀਫਿਕੇਟ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 90 ਸਾਲ ਤੋਂ ਅਧਿਕ ਉਮਰ ਦੇ ਲਗਭਗ 9,500 ਪੈਨਸ਼ਨਰਜ਼ ਅਤੇ 80-90 ਸਾਲ ਦੀ ਉਮਰ ਦੇ ਦਰਮਿਆਨ ਦੇ 1,09,000 ਪੈਨਸ਼ਨਰਜ਼ ਹਨ ਉਹ ਆਪਣੇ ਘਰ/ਸਥਾਨ/ਦਫ਼ਤਰਾਂ/ਸ਼ਾਖਾਵਾਂ ਤੋਂ ਆਪਣੇ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹਨ। ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਰਾਜ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ, ਜਿੱਥੇ ਇੱਕ ਮਹੀਨੇ ਤੱਕ ਚਲਣ ਵਾਲੀ ਮੁਹਿੰਮ ਦੇ ਪਹਿਲੇ ਹਫ਼ਤੇ ਵਿੱਚ ਹੀ ਲਗਭਗ 4 ਲੱਖ ਡਿਜੀਟਲ ਲਾਈਫ ਸਰਟੀਫਿਕੇਟ ਜਾਰੀ ਕੀਤੇ ਗਏ ਹਨ।

 

 ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਇਸ ਮੁਹਿੰਮ ਨੂੰ ਪੂਰੇ ਦੇਸ਼ ਵਿੱਚ ਸਫ਼ਲ ਬਣਾਉਣ ਦੇ ਲਈ ਆਪਣੇ ਸਾਰੇ ਪ੍ਰਯਾਸ ਜਾਰੀ ਰੱਖੇਗਾ।

********

ਐੱਸਐੱਨਸੀ/ਪੀਕੇ


(Release ID: 1975541) Visitor Counter : 77


Read this release in: English , Urdu , Hindi , Tamil