ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਕੌਮਾਂਤਰੀ ਸੌਰ ਗਠਜੋੜ ਆਲਮੀ ਸੌਰ ਸਹੂਲਤ ਨੂੰ $35 ਮਿਲੀਅਨ ਦਾ ਪੂੰਜੀ ਯੋਗਦਾਨ ਮਿਲ ਸਕਦਾ ਹੈ


ਭਾਰਤ ਸਰਕਾਰ ਆਲਮੀ ਸੌਰ ਸਹੂਲਤ ਵਿੱਚ ਪੂੰਜੀ ਯੋਗਦਾਨ ਵਜੋਂ $25 ਮਿਲੀਅਨ ਨਿਵੇਸ਼ ਕਰਨ 'ਤੇ ਵਿਚਾਰ ਕਰ ਰਹੀ ਹੈ

ਆਈਐੱਸਏ ਜੀਐੱਸਐੱਫ ਨੂੰ 10 ਮਿਲੀਅਨ ਡਾਲਰ ਦੇਵੇਗਾ

$12.5 ਟ੍ਰਿਲੀਅਨ ਆਲਮੀ ਅਖੁੱਟ ਊਰਜਾ ਨਿਵੇਸ਼ ਅੰਤਰ ਦਰਮਿਆਨ, ਜੀਐੱਸਐੱਫ ਪਾੜੇ ਨੂੰ ਪੂਰਨ, ਵਾਂਝੇ ਖੇਤਰਾਂ ਵਿੱਚ ਆਫ-ਗਰਿੱਡ ਸੋਲਰ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ

Posted On: 31 OCT 2023 8:10PM by PIB Chandigarh

ਕੌਮਾਂਤਰੀ ਸੌਰ ਗਠਜੋੜ (ਆਈਐੱਸਏ) ਨੇ ਅੱਜ ਐਲਾਨ ਕੀਤਾ ਹੈ ਕਿ ਸੌਰ ਊਰਜਾ ਸਹੂਲਤ (ਜੀਐੱਸਐੱਫ) ਨੂੰ $35 ਮਿਲੀਅਨ ਦਾ ਪੂੰਜੀ ਯੋਗਦਾਨ ਪ੍ਰਾਪਤ ਕਰਨਾ ਹੈ। ਜੀਐੱਸਐੱਫ ਇੱਕ ਭੁਗਤਾਨ ਗਾਰੰਟੀ ਫੰਡ ਹੈ, ਜੋ ਸੌਰ ਊਰਜਾ ਪ੍ਰੋਜੈਕਟਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ।

ਆਲਮੀ ਸੌਰ ਸਹੂਲਤ (ਜੀਐੱਸਐੱਫ) ਨੂੰ ਅਫਰੀਕਾ ਦੇ ਘੱਟ ਸੇਵਾ ਵਾਲੇ ਅਤੇ ਭੂਗੋਲਿਕ ਖੇਤਰਾਂ ਵਿੱਚ ਸੂਰਜੀ ਨਿਵੇਸ਼ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਪ੍ਰਕਿਰਿਆ ਵਿਚ ਵਪਾਰਕ ਪੂੰਜੀ ਦੇ ਰਾਹ ਵੀ ਖੁੱਲ੍ਹ ਗਏ ਹਨ। ਪਿਛਲੇ ਸਾਲ, ਆਈਐੱਸਏ ਅਸੈਂਬਲੀ ਨੇ ਆਲਮੀ ਸੌਰ ਸਹੂਲਤ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ ਆਫ-ਗਰਿੱਡ ਸੋਲਰ ਪ੍ਰੋਜੈਕਟਾਂ, ਰੂਫਟਾਪ ਸੋਲਰ ਪ੍ਰੋਜੈਕਟਾਂ ਅਤੇ ਉਤਪਾਦਕ ਵਰਤੋਂ ਵਾਲੇ ਸੌਰ ਪ੍ਰੋਜੈਕਟਾਂ ਵਿੱਚ ਨਿੱਜੀ ਪੂੰਜੀ ਦੇ ਪ੍ਰਵਾਹ ਨੂੰ ਆਕਰਸ਼ਿਤ ਕਰਨ ਦੀ ਉਮੀਦ ਹੈ। ਇਹ ਵਿੱਤੀ ਪਹਿਲਕਦਮੀ, ਭੁਗਤਾਨ ਗਾਰੰਟੀ, ਬੀਮਾ ਅਤੇ ਨਿਵੇਸ਼ ਫੰਡਾਂ ਦੁਆਰਾ ਸਮਰਥਿਤ ਹੈ, ਜਿਸ ਦਾ ਉਦੇਸ਼ ਪ੍ਰੋਜੈਕਟ ਜੋਖਮਾਂ ਨੂੰ ਘਟਾਉਣਾ, ਰੈਗੂਲੇਟਰੀ ਪਾੜੇ ਨੂੰ ਪੂਰਾ ਕਰਨ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰਨਾ, ਮੁਦਰਾ ਜੋਖਮਾਂ ਨੂੰ ਘਟਾਉਣਾ ਅਤੇ ਸੌਰ ਊਰਜਾ ਖੇਤਰ ਵਿੱਚ ਇਕਰਾਰਨਾਮੇ ਅਤੇ ਵਿੱਤੀ ਅਨਿਸ਼ਚਿਤਤਾਵਾਂ ਨੂੰ ਦੂਰ ਕਰਨਾ ਹੈ।

ਆਈਐੱਸਏ ਤੋਂ $10 ਮਿਲੀਅਨ ਤੋਂ ਇਲਾਵਾ, ਭਾਰਤ ਸਰਕਾਰ ਜੀਐੱਸਐੱਫ ਵਿੱਚ ਪੂੰਜੀ ਯੋਗਦਾਨ ਵਜੋਂ $25 ਮਿਲੀਅਨ ਨਿਵੇਸ਼ ਕਰਨ 'ਤੇ ਵਿਚਾਰ ਕਰ ਰਹੀ ਹੈ। ਬਲੂਮਬਰਗ ਫਿਲੈਂਥਰੋਪੀਜ਼ ਅਤੇ ਸੀਆਈਐੱਫਐੱਫ ਨੇ ਵੀ ਜੀਐੱਸਐੱਫ ਦਾ ਸਮਰਥਨ ਕਰਨ ਲਈ ਵਚਨਬੱਧਤਾ ਜਤਾਈ ਹੈ।

ਭਾਰਤ ਸਰਕਾਰ ਦੇ ਕੇਂਦਰੀ ਬਿਜਲੀ ਅਤੇ ਨਵੀਂ ਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਅਤੇ ਕੌਮਾਂਤਰੀ ਸੌਰ ਗਠਜੋੜ ਅਸੈਂਬਲੀ ਦੇ ਪ੍ਰਧਾਨ ਨੇ ਕਿਹਾ ਕਿ ਜੀਐੱਸਐੱਫ ਦਾ ਟੀਚਾ 100 ਮਿਲੀਅਨ ਡਾਲਰ ਇਕੱਠੇ ਕਰਨਾ ਹੈ ਅਤੇ ਅੱਗੇ ਜਾ ਕੇ, ਜੀਐੱਸਐੱਫ ਦਾ ਵਿਸ਼ਵੀਕਰਨ ਕਰਨਾ ਹੋਵੇਗਾ। ਉਨ੍ਹਾਂ ਕਿਹਾ, "ਆਲਮੀ ਸੌਰ ਸਹੂਲਤ ਦਾ ਟੀਚਾ ਸੌਰ ਊਰਜਾ ਵਿੱਚ ਤਬਦੀਲੀ ਨੂੰ ਤੇਜ਼ ਕਰਨ ਲਈ ਨਿਵੇਸ਼ ਦਾ ਲਾਭ ਉਠਾਉਣਾ ਹੈ।" ਜੀਐੱਸਐੱਫ ਦਾ ਟੀਚਾ $100 ਮਿਲੀਅਨ ਇਕੱਠਾ ਕਰਨਾ ਹੈ। ਅਫ਼ਰੀਕਾ ਵਿੱਚ ਸੌਰ ਊਰਜਾ ਦੀ ਸਮਰੱਥਾ ਦੀ ਵਰਤੋਂ ਕਰਨ ਦੀ ਅਥਾਹ ਸੰਭਾਵਨਾ ਹੈ, ਫਿਰ ਵੀ ਇਹ ਖੇਤਰ ਨਿਵੇਸ਼ ਜੋਖਮਾਂ ਕਾਰਨ ਆਪਣੀ ਸਮਰੱਥਾ ਦਾ ਪੂਰਾ ਲਾਭ ਲੈਣ ਦੇ ਯੋਗ ਨਹੀਂ ਹੈ। ਜੀਐੱਸਐੱਫ ਦਾ ਉਦੇਸ਼ ਇਸ ਚੁਣੌਤੀ ਨੂੰ ਹੱਲ ਕਰਨਾ ਅਤੇ ਨਿਵੇਸ਼ਾਂ ਨੂੰ ਸੁਰੱਖਿਅਤ ਬਣਾਉਣਾ ਹੈ। ਨਿੱਜੀ ਖੇਤਰ ਦੇ ਨਿਵੇਸ਼ ਕਾਰਨ ਭਾਰਤ ਵਿਕਾਸ ਦੀ ਚੰਗੀ ਮਿਸਾਲ ਹੈ। ਕੋਈ ਖਤਰਾ ਨਹੀਂ ਹੈ ਅਤੇ ਵਿਵਾਦ ਨਿਪਟਾਰਾ ਪ੍ਰਣਾਲੀ ਅਤੇ ਭੁਗਤਾਨਾਂ ਦੀ ਸੁਰੱਖਿਆ ਦੇ ਨਾਲ ਇੱਕ ਮਜ਼ਬੂਤ ​​ਕਾਨੂੰਨੀ ਅਤੇ ਸੁਰੱਖਿਆ ਢਾਂਚੇ ਨੇ ਭਾਰਤ ਨੂੰ ਨਿਵੇਸ਼ ਆਕਰਸ਼ਿਤ ਕਰਨ ਦੇ ਯੋਗ ਬਣਾਇਆ ਹੈ। ਆਉਣ ਵਾਲੇ ਸਾਲਾਂ ਵਿੱਚ ਅਸੀਂ ਜੀਐੱਸਐੱਫ ਦੇ ਵਿਸ਼ਵੀਕਰਨ ਵੱਲ ਵਧਾਂਗੇ। ਮੈਂ ਸਾਰੇ ਮੈਂਬਰ ਰਾਜਾਂ ਅਤੇ ਸੰਸਥਾਵਾਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਇਸ ਸਹੂਲਤ ਨੂੰ ਉਸ ਤਬਦੀਲੀ ਲਈ ਉਤਪ੍ਰੇਰਕ ਬਣਾਉਣ ਲਈ ਸਾਡੇ ਨਾਲ ਭਾਈਵਾਲੀ ਕਰਨ, ਜਿਸ ਲਈ ਅਸੀਂ ਸਾਰੇ ਕੰਮ ਕਰ ਰਹੇ ਹਾਂ।'

ਕੌਮਾਂਤਰੀ ਸੌਰ ਗਠਜੋੜ ਦੇ ਡਾਇਰੈਕਟਰ ਜਨਰਲ ਡਾ: ਅਜੇ ਮਾਥੁਰ ਨੇ ਕਿਹਾ ਕਿ ਜੀਐੱਸਐੱਫ ਵੱਖ-ਵੱਖ ਅੰਤਰਰਾਸ਼ਟਰੀ ਦਾਨੀਆਂ ਤੋਂ ਨਿਵੇਸ਼ਾਂ ਦੀ ਕ੍ਰਾਊਡ-ਸੋਰਸਿੰਗ ਲਈ ਕੰਮ ਕਰ ਰਿਹਾ ਹੈ। ਅਸੀਂ ਭਾਰਤ ਸਰਕਾਰ, ਸੀਆਈਐੱਫਐੱਫ ਅਤੇ ਬਲੂਮਬਰਗ ਫਿਲੈਂਥਰੋਪੀਜ਼ ਤੋਂ ਸਮਰਥਨ ਪ੍ਰਾਪਤ ਕਰ ਰਹੀ ਹੈ। ਇਹ ਅਫਰੀਕਾ ਵਿੱਚ ਵਿਕੇਂਦਰੀਕ੍ਰਿਤ ਸੌਰ ਐਪਲੀਕੇਸ਼ਨਾਂ ਵਿੱਚ ਨਿਵੇਸ਼ ਕਰਨ ਵਿੱਚ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਵਧਾਏਗਾ ਅਤੇ ਉਹਨਾਂ ਦੇ ਨਿਵੇਸ਼ਾਂ 'ਤੇ ਵਾਪਸੀ ਦੀ ਵਧੇਰੇ ਨਿਸ਼ਚਤਤਾ ਪ੍ਰਦਾਨ ਕਰੇਗਾ। ਇਹ ਆਲਮੀ ਨਿਵੇਸ਼ ਪੈਟਰਨ ਵਿੱਚ ਇੱਕ ਵੱਡੀ ਤਬਦੀਲੀ ਲਿਆ ਸਕਦਾ ਹੈ। 

ਆਈਐੱਸਏ ਨੇ ਉਜਾਗਰ ਕੀਤਾ ਕਿ ਜੀਐੱਸਐੱਫ ਨੂੰ ਅਫ਼ਰੀਕਾ ਵਿੱਚ ਪ੍ਰੋਜੈਕਟਾਂ ਵਿੱਚ ਨਿਵੇਸ਼ਕਾਂ ਦਾ ਵਿਸ਼ਵਾਸ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ ਅਤੇ 2030 ਤੱਕ 35-40 ਮਿਲੀਅਨ ਅਫਰੀਕੀ ਪਰਿਵਾਰਾਂ ਤੱਕ ਸਵੱਛ ਊਰਜਾ ਨੂੰ ਯਕੀਨੀ ਬਣਾਉਣ ਵਿੱਚ ਸਮਰਥਨ ਦੇਣ ਲਈ $10 ਬਿਲੀਅਨ ਨਿਵੇਸ਼ ਨੂੰ ਸਮਰੱਥ ਬਣਾਉਣਾ ਹੈ। ਇਸ ਨਾਲ ਖੇਤਰ ਦੇ ਲਗਭਗ 20 ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ।

ਜੀਐੱਸਐੱਫ ਦੀ ਲੋੜ ਕਿਉਂ ਪਈ? ਇਸ 'ਤੇ ਬੋਲਦਿਆਂ ਡਾ. ਮਾਥੁਰ ਨੇ ਕਿਹਾ, 'ਦੁਨੀਆਂ ਨੂੰ 2030 ਤੱਕ ਅਖੁੱਟ ਊਰਜਾ ਵਿੱਚ $12.5 ਟ੍ਰਿਲੀਅਨ ਅਤੇ ਆਫ-ਗਰਿੱਡ ਸੌਰ ਊਰਜਾ ਵਿੱਚ $23 ਬਿਲੀਅਨ ਦੇ ਨਿਵੇਸ਼ ਦੀ ਲੋੜ ਹੈ। ਆਲਮੀ ਸੌਰ ਨਿਵੇਸ਼ ਮੌਜੂਦਾ ਸਮੇਂ ਵਿੱਚ ਬਹੁਤ ਘੱਟ ਹੈ, ਸ਼ੁੱਧ-ਸਿਫ਼ਰ ਨਿਕਾਸ ਨੂੰ ਪ੍ਰਾਪਤ ਕਰਨ ਲਈ ਲੋੜੀਂਦੀ ਰਕਮ ਦਾ ਸਿਰਫ 10% ਹੈ। ਅਜਿਹੀ ਸਥਿਤੀ ਵਿੱਚ, ਆਈਐੱਸਏ ਆਪਣੀ ਆਲਮੀ ਸੌਰ ਸਹੂਲਤ ਦੇ ਜ਼ਰੀਏ ਅੱਗੇ ਵਧ ਰਿਹਾ ਹੈ। ਇਸ ਤੋਂ ਇਲਾਵਾ, ਨਿਵੇਸ਼ ਵਿੱਚ ਬਹੁਤ ਅਸਮਾਨਤਾਵਾਂ ਹਨ - ਵਿਕਾਸਸ਼ੀਲ ਦੇਸ਼ ਵਿਸ਼ਵ ਦੀ 50% ਤੋਂ ਵੱਧ ਆਬਾਦੀ ਦਾ ਘਰ ਹਨ, ਪਰ 2022 ਦੇ ਅਖੁੱਟ ਊਰਜਾ ਨਿਵੇਸ਼ਾਂ ਵਿੱਚੋਂ ਸਿਰਫ 15% ਪ੍ਰਾਪਤ ਹੋਏ ਹਨ। ਉਪ -ਸਹਾਰਾ ਅਫਰੀਕਾ ਦਾ ਪ੍ਰਤੀ ਵਿਅਕਤੀ ਅਖੁੱਟ ਊਰਜਾ ਨਿਵੇਸ਼ 2015 ਤੋਂ 2021 ਤੱਕ 44% ਘਟਿਆ ਹੈ। ਇਸ ਦੇ ਉਲਟ ਉੱਤਰੀ ਅਮਰੀਕਾ ਵਿਚ ਨਿਵੇਸ਼ 41 ਗੁਣਾ ਅਤੇ ਯੂਰਪ ਵਿਚ 57 ਗੁਣਾ ਵਧਿਆ ਹੈ। ਜੀਐੱਸਐੱਫ ਵਿਸ਼ਵਵਿਆਪੀ ਊਰਜਾ ਪਹੁੰਚ ਅਤੇ ਸਵੱਛ ਊਰਜਾ ਪਰਿਵਰਤਨ ਦੀ ਤੁਰੰਤ ਲੋੜ ਨੂੰ ਹੱਲ ਕਰਨ ਲਈ ਸਾਡੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਏਗਾ।

ਸੀਆਈਐੱਫਐੱਫ ਦੀ ਮੁੱਖ ਕਾਰਜਕਾਰੀ ਅਧਿਕਾਰੀ ਕੇਟ ਹੈਂਪਟਨ ਨੇ ਕਿਹਾ, “ਅਸੀਂ ਅੰਤਰਰਾਸ਼ਟਰੀ ਸੌਰ ਗਠਜੋੜ ਦੀ ਆਲਮੀ ਸੌਰ ਸਹੂਲਤ ਨੂੰ ਫੰਡ ਦੇਣ ਲਈ ਸੀਆਈਐੱਫਐੱਫ ਦੀ ਵਚਨਬੱਧਤਾ ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ ਹਾਂ। ਇਹ ਸਹੂਲਤ ਆਈਐੱਸਏ ਮੈਂਬਰ ਦੇਸ਼ਾਂ ਵਿੱਚ ਸੌਰ ਊਰਜਾ ਵਿੱਚ ਘੱਟ ਲਾਗਤ ਵਾਲੇ ਸੰਸਥਾਗਤ ਅਤੇ ਨਿੱਜੀ ਖੇਤਰ ਦੇ ਨਿਵੇਸ਼ ਲਈ ਦਰਵਾਜ਼ੇ ਖੋਲ੍ਹੇਗੀ। "ਇੱਥੇ ਅਤੇ ਸਾਡੇ ਸਾਰੇ ਕੰਮ ਵਿੱਚ, ਸੀਆਈਐੱਫਐੱਫ ਸਾਫ਼-ਸੁਥਰੀ, ਕਿਫਾਇਤੀ ਊਰਜਾ ਨੂੰ ਉਤਸ਼ਾਹਿਤ ਕਰਨ, ਆਲਮੀ ਊਰਜਾ ਤਬਦੀਲੀ ਨੂੰ ਅੱਗੇ ਵਧਾਉਣ ਅਤੇ ਦੁਨੀਆ ਭਰ ਦੇ ਬੱਚਿਆਂ ਅਤੇ ਨੌਜਵਾਨਾਂ ਦੇ ਰਹਿਣ ਲਈ ਗ੍ਰਹਿ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ ਹੈ।"

ਬਲੂਮਬਰਗ ਫਿਲੈਂਥਰੋਪੀਜ਼ ਵਿੱਚ ਵਾਤਾਵਰਣ ਪ੍ਰੋਗਰਾਮਾਂ ਦੀ ਅਗਵਾਈ ਕਰਨ ਵਾਲੀ ਏ ਵਿਲੀਅਮਜ਼ ਨੇ ਕਿਹਾ, 'ਅਫਰੀਕੀ ਦੇਸ਼ ਸੌਰ ਊਰਜਾ ਦੇ ਖੇਤਰ ਵਿਚ ਵਿਸ਼ਵ ਨੇਤਾ ਬਣ ਸਕਦੇ ਹਨ, ਪਰ ਉਨ੍ਹਾਂ ਕੋਲ ਇਸ ਸਮਰੱਥਾ ਨੂੰ ਵਰਤਣ ਲਈ ਲੋੜੀਂਦੀ ਪੂੰਜੀ ਦੀ ਘਾਟ ਹੈ। ਬਲੂਮਬਰਗ ਫਿਲੈਂਥਰੋਪੀਜ਼ ਗਲੋਬਲ ਸੋਲਰ ਫੈਸੀਲਿਟੀ ਦੇ ਮਾਧਿਅਮ ਨਾਲ ਕੌਮਾਂਤਰੀ ਸੌਰ ਗਠਜੋੜ ਦੇ ਨਾਲ ਆਪਣੀ ਸਾਂਝੇਦਾਰੀ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਹੈ, ਜੋ ਕਿ ਪੂਰੇ ਮਹਾਦੀਪ ਵਿੱਚ ਸੌਰ ਊਰਜਾ ਪ੍ਰੋਜੈਕਟਾਂ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ, ਇਹ ਮਹਾਦੀਪ ਨੂੰ ਸਵੱਛ ਊਰਜਾ ਵਿੱਚ ਇੱਕ ਆਲਮੀ ਲੀਡਰ ਦੇ ਰੂਪ ਵਿੱਚ ਸਸ਼ਕਤ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਗਰੀਬੀ ਤੇ ਜਲਵਾਯੂ ਸੰਕਟ ਦੀਆਂ ਦੋਹਰੀ ਚੁਣੌਤੀਆਂ ਦਾ ਹੱਲ ਵੀ ਕਰ ਸਕਦਾ ਹੈ।

ਆਈਐੱਸਏ ਨੇ ਜਲਵਾਯੂ ਪਰਿਵਰਤਨ ਅਤੇ ਇੱਕ ਸੰਤੁਲਿਤ ਊਰਜਾ ਪਰਿਵਰਤਨ ਨਾਲ ਨਜਿੱਠਣ ਲਈ ਅਫਰੀਕਾ ਵਿੱਚ ਸੌਰ ਊਰਜਾ ਨਿਵੇਸ਼ਾਂ ਵਿੱਚ ਵਿਭਿੰਨਤਾ ਲਿਆਉਣ ਦੀ ਲੋੜ ਨੂੰ ਉਜਾਗਰ ਕੀਤਾ। ਇਸਦੀ ਵਿਸ਼ਾਲ ਸੌਰ ਸਮਰੱਥਾ ਦੇ ਬਾਵਜੂਦ, ਅਫਰੀਕਾ ਕੋਲ ਵਿਸ਼ਵ ਦੀ ਸਥਾਪਿਤ ਸੌਰ ਸਮਰੱਥਾ ਦਾ ਸਿਰਫ 1.3% ਹੈ (2021 ਵਿੱਚ 849 ਜੀਡਬਲਿਊ ਵਿੱਚੋਂ 11.4 ਜੀਡਬਲਿਊ)। ਅਫਰੀਕਾ ਵਿੱਚ ਲਗਭਗ 600 ਮਿਲੀਅਨ ਲੋਕਾਂ ਕੋਲ ਬਿਜਲੀ ਦੀ ਪਹੁੰਚ ਨਹੀਂ ਹੈ, ਇਸ ਲਈ ਇੱਥੇ ਸੌਰ ਊਰਜਾ ਪ੍ਰੋਜੈਕਟ ਬਹੁਤ ਮਹੱਤਵਪੂਰਨ ਹਨ। ਸਮਝੌਤੇ ਅਤੇ ਕੋਪ 27 'ਤੇ ਜੀਐੱਸਐੱਫ ਦੀ ਸ਼ੁਰੂਆਤ ਦੇ ਬਾਅਦ, ਆਈਐੱਸਏ ਸਕੱਤਰੇਤ ਸੰਭਾਵੀ ਨਿਵੇਸ਼ਕਾਂ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਹੈ, ਜਿਸ ਵਿੱਚ ਮੈਂਬਰ ਰਾਜਾਂ, ਵਿਕਾਸ ਵਿੱਤ ਸੰਸਥਾਵਾਂ, ਪੈਨਸ਼ਨ ਫੰਡ ਅਤੇ ਦੁਨੀਆ ਭਰ ਦੇ ਨਿਵੇਸ਼ ਪ੍ਰਬੰਧਕ ਸ਼ਾਮਲ ਹਨ। ਆਈਐੱਸਏ ਨੇ ਅਫਰੀਕਾ ਵਿੱਚ ਜੀਐੱਸਐੱਫ ਦੁਆਰਾ ਨਿਵੇਸ਼ ਲਈ ਮਲਟੀ-ਲੇਟਰਲ ਇਨਵੈਸਟਮੈਂਟ ਗਾਰੰਟੀ ਫੰਡ (ਐੱਮਆਈਜੀਏ), ਅਫਰੀਕਾ 50, ਵੈਸਟ ਅਫਰੀਕਨ ਡਿਵੈਲਪਮੈਂਟ ਬੈਂਕ (ਬੀਓਏਡੀ) ਨਾਲ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਹਨ।

ਅਫ਼ਰੀਕਾ ਤੋਂ ਬਾਅਦ, ਜੀਐੱਸਐੱਫ ਦਾ ਉਦੇਸ਼ ਏਸ਼ੀਆ, ਲਾਤੀਨੀ ਅਮਰੀਕਾ ਅਤੇ ਮੱਧ ਪੂਰਬ ਵਰਗੇ ਖੇਤਰਾਂ ਵਿੱਚ ਵਿਸਥਾਰ ਕਰਨਾ ਹੈ, ਜਿੱਥੇ ਖੇਤਰੀ ਸਹੂਲਤਾਂ ਖਾਸ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀਆਂ ਜਾਣਗੀਆਂ। ਜੀਐੱਸਐੱਫ ਭਵਿੱਖ ਵਿੱਚ ਸੌਰ ਊਰਜਾ ਦੀ ਕੁਸ਼ਲਤਾ ਨੂੰ ਵਧਾਉਣ, ਤੇਜ਼ੀ ਨਾਲ ਸੂਰਜੀ ਊਰਜਾ ਨੂੰ ਲਾਗੂ ਕਰਨ ਲਈ ਸਟਾਰਟਅੱਪਸ ਦਾ ਸਮਰਥਨ ਕਰਨ ਅਤੇ ਉੱਭਰ ਰਹੇ ਸੌਰ ਊਰਜਾ ਖੇਤਰਾਂ ਲਈ ਨਵੀਆਂ ਤਕਨੀਕਾਂ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਆਈਐੱਸਏ ਬਾਰੇ ਹੋਰ ਜਾਣਕਾਰੀ https://isolaralliance.org/ 'ਤੇ ਉਪਲਬਧ ਹੈ।

****



(Release ID: 1973780) Visitor Counter : 73


Read this release in: English , Urdu , Hindi