ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸੈਂਟ੍ਰਲ ਯੂਨੀਵਰਸਿਟੀ ਆਵ੍ ਸਾਉਥ ਬਿਹਾਰ ਦੇ ਤੀਸਰੇ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ

Posted On: 20 OCT 2023 5:16PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ (20 ਅਕਤੂਬਰ, 2023 ਨੂੰ) ਬਿਹਾਰ ਦੇ ਗਯਾ ਵਿੱਚ ਸੈਂਟ੍ਰਲ ਯੂਨੀਵਰਿਸਟੀ ਆਵ੍ ਸਾਉਥ ਬਿਹਾਰ ਦੇ ਤੀਸਰੇ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਉੱਥੇ ਮੌਜੂਦ ਇਕੱਠ ਨੂੰ ਸੰਬੋਧਨ ਕੀਤਾ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਾਚੀਨ ਕਾਲ ਤੋਂ ਹੀ ਬਿਹਾਰ ਪ੍ਰਤਿਭਾਵਾਂ ਨੂੰ ਨਿਖਾਰਣ ਦੇ ਲਈ ਜਾਣਿਆ ਜਾਂਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੀ ਧਰਤੀ ‘ਤੇ ਚਾਣਕਯ ਅਤੇ ਆਰਯਭੱਟ ਜਿਹੇ ਮਹਾਨ ਵਿਦਵਾਨਾਂ ਨੇ ਸਮਾਜ ਅਤੇ ਰਾਜ ਵਿਵਸਥਾ ਦੇ ਨਾਲ-ਨਾਲ ਗਣਿਤ ਤੇ ਵਿਗਿਆਨ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਯੋਗਦਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਇਸ ਗੱਲ ‘ਤੇ ਮਾਣ ਹੈ ਕਿ ਵਿਸ਼ਵ ਦੀ ਪਹਿਲੀ ਲੋਕਤਾਂਤ੍ਰਿਕ ਵਿਵਸਥਾਵਾਂ ਬਿਹਾਰ ਦੀ ਧਰਤੀ ‘ਤੇ ਹੀ ਫਲੀਆਂ-ਫੁੱਲੀਆਂ ਹਨ।

 

ਰਾਸ਼ਟਰਪਤੀ ਮਹੋਦਯ ਨੇ ਕਿਹਾ ਕਿ ਇਸ ਪਵਿੱਤਰ ਧਰਤੀ ‘ਤੇ ਭਗਵਾਨ ਮਹਾਵੀਰ ਅਤੇ ਭਗਵਾਨ ਬੁਧ ਨੇ ਸ਼ਾਂਤੀ, ਅਹਿੰਸਾ, ਕਰੁਣਾ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ‘ਅਹਿੰਸਾ ਪਰਮੋ ਧਰਮ’ ਦੇ ਉਨ੍ਹਾਂ ਦੇ ਸੰਦੇਸ਼ ਨੂੰ ਨਵੇਂ ਆਯਾਮ ਦਿੱਤੇ। ਉਨ੍ਹਾਂ ਨੇ ਇਸ ਤੱਥ ‘ਤੇ ਚਾਨਣਾ ਪਾਇਆ ਕਿ ਭਗਵਾਨ ਮਹਾਵੀਰ, ਭਗਵਾਨ ਬੁੱਧ ਅਤੇ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਅੱਜ ਹੋਰ ਵੀ ਅਧਿਕ ਪ੍ਰਾਸੰਗਿਕ ਹਨ ਅਤੇ ਸਾਡੇ ਦੇਸ਼ ਦੀ ਇਸ ਸਮ੍ਰਿੱਧ ਵਿਰਾਸਤ ਨੂੰ ਅੱਗੇ ਵਧਾਉਣ ਨਾਲ ਹੀ ਵਿਸ਼ਵ ਭਲਾਈ ਵਿੱਚ ਸਹਾਇਤਾ ਮਿਲ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਯੁਵਾ ਵਿਦਿਆਰਥੀ ਇਨ੍ਹਾਂ ਸਮ੍ਰਿੱਧ ਪਰੰਪਰਾਵਾਂ ਦੇ ਵਾਹਕ ਹਨ। ਉਹ ਚੋਣ ਕਰ ਸਕਦੇ ਹਨ ਅਤੇ ਇੱਕ ਬਿਹਤਰ ਸਮਾਜ, ਦੇਸ਼ ਅਤੇ ਦੁਨੀਆ ਦੇ ਸਿਰਜਣ ਵਿੱਚ ਆਪਣੀ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਵਿਅਕਤੀਗਤ ਪ੍ਰਗਤੀ ਦੇ ਨਾਲ-ਨਾਲ ਸਮਾਜਿਕ ਭਲਾਈ ਅਤੇ ਪਰੋਪਕਾਰ ਦੀਆਂ ਕਦਰਾਂ-ਕੀਮਤਾਂ ਨੂੰ ਆਪਣੇ ਲਕਸ਼ਾਂ ਵਿੱਚ ਸ਼ਾਮਲ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੁੱਚੇ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਪ੍ਰਯਤਨ ਉਨ੍ਹਾਂ ਦੀ ਸਿੱਖਿਆ ਨੂੰ ਸਾਰਥਕ ਸਿੱਧ ਕਰਨ ਦੇ ਨਾਲ ਹੀ ਸਫ਼ਲਤਾ ਦੇ ਦਵਾਰ ਖੋਲਣਗੇ। ਰਾਸ਼ਟਰਪਤੀ ਨੇ ਕਿਹਾ ਕਿ ਅੱਜ ਬਿਹਾਰ ਦੇ ਪ੍ਰਤੀਭਾਸ਼ਾਲੀ ਲੋਕ ਦੇਸ਼-ਵਿਦੇਸ਼ ਵਿੱਚ ਚੌਥੀ ਉਦਯੋਗਿਕ ਕ੍ਰਾਂਤੀ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ ਅਤੇ ਇਸ ਪ੍ਰਦੇਸ਼ ਦੇ ਉੱਦਮਸ਼ੀਲ ਲੋਕਾਂ ਨੇ ਵਿਸ਼ਵ ਪੱਧਰ ‘ਤੇ ਆਪਣੀ ਪਹਿਚਾਣ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨਕ ਪੱਧਰ ‘ਤੇ ਪ੍ਰਗਤੀ ਦੇ ਅਜਿਹੇ ਆਲਮੀ ਮਿਆਰ ਸਥਾਪਿਤ ਕਰਨਾ ਸਾਰਿਆਂ ਦਾ ਲਕਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸੈਂਟ੍ਰਲ ਯੂਨੀਵਰਿਸਟੀ ਆਵ੍ ਸਾਉਥ ਬਿਹਾਰ ਦੇ ਵਿਦਿਆਰਥੀਆਂ ਨੂੰ ਇਸ ਪਰਿਵਰਤਨਕਾਰੀ ਕਾਲ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਤਾਕੀਦ ਕੀਤੀ।

 

 

ਰਾਸ਼ਟਰਪਤੀ ਨੇ ਕਿਹਾ ਕਿ ਕਈ ਦੇਸ਼ ਪ੍ਰਤਿਭਾ ਦੀ ਕਮੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਉੱਥੇ ਹੀ ਭਾਰਤ ਦੇ ਪ੍ਰਤਿਭਾਸ਼ਾਲੀ ਅਤੇ ਮਿਹਨਤੀ ਯੁਵਾ ਵਿਸ਼ਵ ਦੀਆਂ ਕਈ ਅਰਥਵਿਵਸਥਾਵਾਂ ਅਤੇ ਗਿਆਨ-ਵਿਗਿਆਨ ਦੀ ਪ੍ਰਗਤੀ ਵਿੱਚ ਆਪਣਾ ਅਮੁੱਲ ਯੋਗਾਦਨ ਦੇ ਰਹੇ ਹਨ। ਭਾਰਤ ਅੱਜ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੈ। ਸਾਡਾ ਰਾਸ਼ਟਰੀ ਲਕਸ਼ ਜਲਦੀ ਤੋਂ ਜਲਦੀ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨਾ ਹੈ। ਇਸ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਸਾਡੇ ਯੁਵਾ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਆਪਣੀਆਂ ਸਮਰੱਥਾਵਾਂ ਦਾ ਸਮੁਚਿਤ ਉਪਯੋਗ ਕਰਕੇ ਦੇਸ਼ ਨੂੰ ਡੈਮੋਗ੍ਰਾਫਿਕ ਲਾਭਾਂਸ ਨਾਲ ਲਾਭਵੰਦ ਕਰ ਸਕਦੇ ਹਨ।

ਜਲਵਾਯੂ ਪਰਵਿਰਤਨ ਦੇ ਵਿਸ਼ੇ ‘ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਵਿਅਕਤੀਗਤ ਅਤੇ ਸਮੂਹਿਕ ਪੱਧਰ ‘ਤੇ ਸਾਨੂੰ ਸਭ ਨੂੰ ਅਜਿਹੀ ਜੀਵਨ ਸ਼ੈਲੀ ਅਪਣਾਉਣੀ ਹੋਵੇਗੀ ਅਤੇ ਇਸ ਪ੍ਰਕਾਰ ਨਾਲ ਕੰਮ ਕਰਨੇ ਹੋਣਗੇ ਜਿਸ ਨਾਲ ਕੁਦਰਤੀ ਸੰਸਾਧਨਾਂ ਦਾ ਜ਼ਿਆਦਾਤਰ ਉਪਯੋਗ ਅਤੇ ਜ਼ਿਆਦਾਤਰ ਸੰਭਾਲ਼ ਅਤੇ ਪ੍ਰੋਮੋਸ਼ਨ ਹੋ ਸਕੇ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ - 

 

 

***

ਡੀਐੱਸ/ਏਕੇ


(Release ID: 1969851) Visitor Counter : 78


Read this release in: Urdu , English , Hindi , Tamil