ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਹਰਿਆਣਾ ਵਿੱਚ 15 ਖੇਲੋ ਇੰਡੀਆ ਕੇਂਦਰਾਂ ਦਾ ਉਦਘਾਟਨ ਕੀਤਾ
प्रविष्टि तिथि:
20 OCT 2023 6:06PM by PIB Chandigarh
ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਵੱਲੋਂ ਯੁਵਾ ਮਾਮਲੇ ਅਤੇ ਖੇਡ ਮੰਤਰੀ (ਐੱਮਵਾਈਏਐੱਸ) ਸ਼੍ਰੀ ਅਨੁਰਾਗ ਸਿੰਘ ਠਾਕੁਰ ਦੀ ਵਰਚੁਅਲ ਮੌਜੂਦਗੀ ਵਿੱਚ ਅੱਜ ਸਵੇਰੇ ਹਰਿਆਣਾ ਵਿੱਚ ਕੁੱਲ 15 ਖੇਲੋ ਇੰਡੀਆ ਕੇਂਦਰਾਂ (ਕੇਆਈਸੀ) ਦੀ ਸ਼ੁਰੂਆਤ ਕੀਤੀ ਗਈ। ਸ਼੍ਰੀਮਤੀ ਲਲਿਤਾ ਸ਼ਰਮਾ, ਈਡੀ, ਐੱਸਏਆਈ (ਸਾਈ) ਆਰਸੀ ਸੋਨੀਪਤ ਅਤੇ ਸਾਈ ਅਤੇ ਰਾਜ ਦੇ ਹੋਰ ਅਧਿਕਾਰੀ ਵੀ ਇਸ ਸਮਾਗਮ ਵਿੱਚ ਮੌਜੂਦ ਸਨ।
ਭਾਰਤ ਸਰਕਾਰ ਨੇ ਪਹਿਲਾਂ ਹੀ ਦੇਸ਼ ਭਰ ਵਿੱਚ 1000 ਖੇਲੋ ਇੰਡੀਆ ਸੈਂਟਰਾਂ (ਕੇਆਈਸੀ) ਨੂੰ ਅਧਿਸੂਚਿਤ ਕੀਤਾ ਹੈ। ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, “ਹਰਿਆਣਾ ਵਿੱਚ ਲਾਂਚ ਕੀਤੇ ਗਏ ਇਹ 15 ਖੇਲੋ ਇੰਡੀਆ ਸੈਂਟਰ ਸਾਡੇ ਭਵਿੱਖ ਦੇ ਚੈਂਪੀਅਨਾਂ ਨੂੰ ਤਿਆਰ ਕਰਨ ਵਿੱਚ ਮਦਦ ਕਰਨਗੇ। ਇਨ੍ਹਾਂ ਕੇਂਦਰਾਂ ਵਿੱਚ 15 ਸਾਬਕਾ ਚੈਂਪੀਅਨ ਐਥਲੀਟ ਸ਼ਾਮਲ ਹੋਣਗੇ, ਜੋ ਮੈਡਲ ਜਿੱਤਣ ਲਈ ਉਤਸੁਕ ਐਥਲੀਟਾਂ ਦੀ ਅਗਲੀ ਪੀੜ੍ਹੀ ਨੂੰ ਸਿਖਲਾਈ ਦੇਣਗੇ।”
ਕੇਂਦਰੀ ਮੰਤਰੀ ਨੇ ਕਿਹਾ, “ਹਰਿਆਣਾ ‘ਖੇਲੋ ਇੰਡੀਆ’ ਖੇਡਾਂ ਵਿੱਚ ਸਿਖਰ ’ਤੇ ਰਿਹਾ ਹੈ ਅਤੇ ਰਾਜ ਸਾਡੇ ਖੇਡ ਈਕੋਸਿਸਟਮ ਵਿੱਚ ਯੋਗਦਾਨ ਦੇਣ ਵਿੱਚ ਮੋਹਰੀ ਰਿਹਾ ਹੈ। ‘ਖੇਲੋ ਇੰਡੀਆ' ਯੋਜਨਾ ਦੇ ਜ਼ਰੀਏ ਜਿੱਥੇ ਭਾਰਤ ਸਰਕਾਰ ਨੇ ਐਥਲੀਟਾਂ ਨੂੰ ਵਧੀਆ ਤਰੀਕੇ ਨਾਲ ਸਹਾਇਤਾ ਪ੍ਰਦਾਨ ਕੀਤੀ ਹੈ, ਉੱਥੇ ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਮਨੋਹਰ ਜੀ ਵੀ ਆਪਣੇ ਐਥਲੀਟਾਂ ਨੂੰ ਵਿੱਤੀ ਅਤੇ ਨੌਕਰੀ ਸੰਬੰਧੀ ਸਹਾਇਤਾ ਦੇ ਜ਼ਰੀਏ ਪ੍ਰੇਰਿਤ ਕਰਨ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾ ਰਹੇ ਹਨ।"
ਕੇਆਈਸੀ ਵਿਖੇ, ਸਾਬਕਾ ਚੈਂਪੀਅਨ ਐਥਲੀਟ ਨੌਜਵਾਨਾਂ ਦੇ ਕੋਚ ਅਤੇ ਸਲਾਹਕਾਰ ਬਣਦੇ ਹਨ, ਖੇਡ ਸਿਖਲਾਈ ਕੇਂਦਰਾਂ ਨੂੰ ਖੁਦਮੁਖਤਿਆਰ ਢੰਗ ਨਾਲ ਚਲਾਉਂਦੇ ਹਨ ਅਤੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। 'ਖੇਲੋ ਇੰਡੀਆ' ਸਕੀਮ ਦੇ ਤਹਿਤ, ਇਨ੍ਹਾਂ ਸਾਬਕਾ ਚੈਂਪੀਅਨਾਂ ਦੇ ਨਾਲ-ਨਾਲ ਇਨ੍ਹਾਂ ਕੇਂਦਰਾਂ ਨੂੰ ਖੇਡਾਂ ਦੀ ਸਿਖਲਾਈ, ਕੋਚਿੰਗ ਅਤੇ ਸੰਚਾਲਨ ਲਈ ਸ਼ੁਰੂਆਤੀ ਅਤੇ ਸਾਲਾਨਾ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ।
ਇਹ ਛੋਟੇ ਖੇਲੋ ਇੰਡੀਆ ਸੈਂਟਰ ਬਲਾਕ ਜਾਂ ਜ਼ਿਲ੍ਹਾ ਪੱਧਰ 'ਤੇ ਸਕੂਲਾਂ, ਸੰਸਥਾਵਾਂ ਅਤੇ ਹੋਰ ਪਾਤਰ ਏਜੰਸੀਆਂ ਵਿੱਚ ਉਪਲਬਧ ਮੌਜੂਦਾ ਖੇਡ ਬੁਨਿਆਦੀ ਢਾਂਚੇ ਦੀ ਵਰਤੋਂ ਨੂੰ ਵਧਾ ਕੇ ਜ਼ਮੀਨੀ ਪੱਧਰ 'ਤੇ ਖੇਡ ਵਾਤਾਵਰਣ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ।
******
ਪੀਪੀਜੀ/ਐੱਸਕੇ
(रिलीज़ आईडी: 1969721)
आगंतुक पटल : 158