ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਏਮਸ ਪਟਨਾ ਦੀ ਪਹਿਲੀ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ


ਮੈਡਕੀਲ ਪੇਸ਼ੇਵਰ ਦੇਸ਼ ਦੀ ਸੰਪੰਤੀ ਹਨ : ਰਾਸ਼ਟਰਪਤੀ ਮੁਰਮੂ

Posted On: 19 OCT 2023 9:33PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਪਟਨਾ, ਬਿਹਾਰ ਵਿੱਚ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਸ) ਪਟਨਾ ਦੀ ਪਹਿਲੀ ਕਨਵੋਕੇਸ਼ਨ ਵਿੱਚ ਹਿੱਸਾ ਲਿਆ ਅਤੇ ਸਮਾਰੋਹ ਨੂੰ ਸੰਬੋਧਨ ਕੀਤਾ।

ਇਸ ਅਵਸਰ ’ਤੇ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਏਮਸ ਪਟਨਾ ਦੀ ਪਹਿਲੀ ਕਨਵੋਕੇਸ਼ਨ ਹੈ ਅਤੇ ਇਹ ਇਸ ਸੰਸਥਾਨ ਅਤੇ ਇਸ ਦੇ ਵਿਦਿਆਰਥੀਆਂ ਦੇ ਲਈ ਗੌਰਵ ਦਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜੋ ਡਾਕਟਰ ਡਿਗਰੀ ਪ੍ਰਾਪਤ ਕਰ ਰਹੇ ਹਨ ਉਹ ਦੇਸ਼ ਅਤੇ ਨਾਗਰਿਕਾਂ ਦੇ ਸਿਹਤ ਅਤੇ ਵਿਕਾਸ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ਤਿਆਰ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਏਮਸ ਰਾਸ਼ਟਰੀ ਮਹੱਤਵ ਦਾ ਸੰਸਥਾਨ ਹੈ। ਇਸ ਨੇ ਦੇਸ਼-ਵਿਦੇਸ਼ ਵਿੱਚ ਮੈਡੀਸਿਨ ਅਤੇ ਅਨੁਸੰਧਾਨ ਦੇ ਖੇਤਰ ਵਿੱਚ ਕਈ ਨਵੇਂ ਮਿਆਰ ਸਥਾਪਿਤ ਕੀਤੇ ਹਨ। ਏਮਸ ਇੱਕ ਉਤਕ੍ਰਿਸ਼ਟ ਮੈਡੀਕਲ ਸੰਸਥਾਨ ਹੈ ਜਿੱਥੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਉੱਤਮ ਗੁਣਵੱਤਾ ਅਤੇ ਐਡਵਾਂਸ ਉਪਚਾਰ ਪ੍ਰਦਾਨ ਕੀਤਾ ਜਾ ਰਿਹਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਮੈਡੀਕਲ ਪੇਸ਼ਾ ਲੋਕਾਂ ਦੇ ਸਿਹਤ ਅਤੇ ਜੀਵਨ ਦੀ ਰੱਖਿਆ ਕਰਦਾ ਹੈ। ਲੋਕ ਡਾਕਟਰਾਂ ’ਤੇ ਵਿਸ਼ਵਾਸ ਕਰਕੇ ਉਪਚਾਰ ਕਰਦੇ ਹਨ। ਇਸ ਲਈ, ਮੈਡੀਕਲ ਪੇਸ਼ੇਵਰਾਂ ਦੀ ਇਹ ਡਿਊਟੀ ਹੈ ਕਿ ਉਹ ਇਸ ਮਹਾਨ ਪੇਸ਼ੇ ਦੀ ਗਰਿਮਾ ਬਣਾਏ ਰੱਖਣ ਅਤੇ ਸੇਵਾ ਦੀ ਭਾਵਨਾ ਨਾਲ ਕੰਮ ਕਰਨ।

ਰਾਸ਼ਟਰਪਤੀ ਨੇ ਪਹਿਲੀ ਵਾਰ ਐੱਨਆਈਆਰਐੱਫ ਰੈਂਕਿੰਗ 2023 ਵਿੱਚ 27ਵਾਂ ਸਥਾਨ ਹਾਸਲ ਕਰਨ ਦੇ ਲਈ ਏਮਸ ਪਟਨਾ ਦੀ ਸਰਾਹਨਾ ਕੀਤੀ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਹ ਸੰਸਥਾਨ ਅਤਿਅਧਿਕ ਸਮਰੱਥ ਡਾਕਟਰ ਤਿਆਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਪੇਸ਼ੇਵਰ ਸਾਡੇ ਦੇਸ਼ ਦੀ ਸੰਪੰਤੀ ਹਨ। ਉਨ੍ਹਾਂ ’ਤੇ ਨਾਗਰਿਕਾਂ ਨੂੰ ਸਵਸਥ ਰੱਖਣ ਦੀ ਵੱਡੀ ਜ਼ਿੰਮੇਦਾਰੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਦੀ ਵੱਡੀ ਜਨਸੰਖਿਆ ਦੀ ਸਿਹਤ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵੱਡੀ ਸੰਖਿਆ ਵਿੱਚ ਸਮਰੱਥ ਡਾਕਟਰਾਂ ਅਤੇ ਨਰਸਾਂ ਦੀ ਜ਼ਰੂਰਤ ਹੈ। ਰਾਸ਼ਟਰੀ ਪੱਧਰ ’ਤੇ ਡਾਕਟਰ-ਰੋਗੀ ਅਤੇ ਨਰਸ-ਰੋਗੀ ਅਨੁਪਾਤ ਘੱਟ ਹੈ ਅਤੇ ਇਸ ਵਿੱਚ ਸੁਧਾਰ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ ਕਈ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਏ ਗਏ ਹਨ, ਜਿਸ ਨਾਲ ਲੋਕਾਂ ਨੂੰ ਆਸਪਸ ਦੇ ਖੇਤਰਾਂ ਵਿੱਚ ਮੈਡੀਕਲ ਸੁਵਿਧਾਵਾਂ ਮਿਲ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ 7-8 ਵਰ੍ਹਿਆਂ ਵਿੱਚ ਐੱਮਬੀਬੀਐੱਸ ਸੀਟਾਂ ਵਿੱਚ ਲਗਭਗ 100 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਸਿਹਤ ਅਤੇ ਵਿਕਸਿਤ ਦੇਸ਼ ਦੇ ਨਿਰਮਾਣ ਵਿੱਚ ਸਹਿਯੋਗ ਦੇ ਲਈ ਨਿਜੀ ਖੇਤਰ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੀ ਸਰਾਹਨਾ ਕੀਤੀ।

ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਏਮਸ ਪਟਨਾ ਜਿਹੇ ਮੈਡੀਕਲ ਸੰਸਥਾਨ ਸਮੁੱਚੀ ਭਲਾਈ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇ ਰਹੇ ਹਨ ਅਤੇ ਹੋਮਿਓਪੈਥੀ, ਆਯੁਰਵੇਦ, ਯੋਗ, ਯੂਨਾਨੀ ਅਤੇ ਸਿੱਧਾ (Unani and Siddha) ਜਿਹੀ ਵਿਕਲਪਿਕ ਮੈਡੀਕਲ ਦੇ ਨਾਲ ਲੋਕਾਂ ਦਾ ਉਪਚਾਰ ਕਰ ਰਹੇ ਹਨ। ਉਨ੍ਹਾਂ ਨੇ ਏਮਸ ਪਟਨਾ ਜਿਹੇ ਸੰਸਥਾਨਾਂ ਨੂੰ ਮਾਨਸਿਕ ਸਿਹਤ ਦੇ ਖੇਤਰ ਵਿੱਚ ਹੋਰ ਅਧਿਕ ਖੋਜ ਕਰਨ ਅਤੇ ਹੋਰ ਸੰਸਥਾਨਾਂ ਨੂੰ ਮਾਨਸਿਕ ਸਿਹਤ ਸਿੱਖਿਆ ਅਤੇ ਉਪਚਾਰ ਪ੍ਰਣਾਲੀ ਸਥਾਪਿਤ ਕਰਨ ਦੇ ਲਈ ਮਾਰਗਦਰਸ਼ਨ ਕਰਨ ਦੀ ਤਾਕੀਦ ਕੀਤੀ।

 ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ– 

 

***

ਡੀਐੱਸ/ਏਕੇ



(Release ID: 1969564) Visitor Counter : 69


Read this release in: English , Urdu , Hindi