ਇਸਪਾਤ ਮੰਤਰਾਲਾ
ਐੱਨਐੱਮਡੀਸੀ: ਸ਼੍ਰੇਸ਼ਠ ਵਿਵਹਾਰਾਂ ਦੇ ਨਾਲ ਵਿਸ਼ੇਸ਼ ਮੁਹਿੰਮ 3.0 ਦੀ ਅਗਵਾਈ
Posted On:
18 OCT 2023 3:46PM by PIB Chandigarh
ਸਟੀਲ ਮੰਤਰਾਲੇ ਦੇ ਤਹਿਤ ਜਨਤਕ ਖੇਤਰ ਦਾ ਉਪਕ੍ਰਮ (ਪੀਐੱਸਯੂ) ਐੱਨਐੱਮਡੀਸੀ ਵਿਸ਼ੇਸ਼ ਮੁਹਿੰਮ 3.0 ਦੇ ਹਿੱਸੇ ਦੇ ਰੂਪ ਵਿੱਚ ਸਵੱਛ ਅਤੇ ਹਰਿਤ ਭਾਰਤ ਨੂੰ ਹੁਲਾਰਾ ਦੇਣ ਦੇ ਲਈ ਅਪਣੇ ਸ਼੍ਰੇਸ਼ਠ ਵਿਵਹਾਰਾਂ ਦੇ ਮਾਧਿਅਮ ਰਾਹੀਂ ਮਿਆਰ ਸਥਾਪਿਤ ਕਰ ਰਿਹਾ ਹੈ। ਇਹ ਪਹਿਲ ਦੂਸਰਿਆਂ ਦੇ ਲਈ ਸਵੱਛਤਾ ਅਤੇ ਵਾਤਾਵਰਣ ਪ੍ਰਬੰਧਨ ਦੇ ਸੱਭਿਆਚਾਰ ਅਪਣਾਉਣ ਦੇ ਲਈ ਇੱਕ ਪ੍ਰਕਾਸ਼ ਥੰਮ੍ਹ ਦੇ ਰੂਪ ਵਿੱਚ ਕੰਮ ਕਰਦੀਆਂ ਹਨ।
ਸਵੱਛਤਾ ਮੁਹਿੰਮ : ਜੀਵਨ ਸ਼ੈਲੀ ਦੇ ਰੂਪ ਵਿੱਚ ਸਵੱਛਤਾ
ਵਿਸ਼ੇਸ਼ ਮੁਹਿੰਮ 3.0 ਦੇ ਤਹਿਤ ਐੱਨਐੱਮਡੀਸੀ ਨੇ ਦੇਸ਼ ਭਰ ਵਿੱਚ ਆਪਣੇ ਦਫ਼ਤਰਾਂ ਵਿੱਚ ਅਤੇ ਉਸ ਦੇ ਆਸਪਾਸ ਵਿਆਪਕ ਸਵੱਛਤਾ ਮੁਹਿੰਮ ਸ਼ੁਰੂ ਕੀਤੀ ਹੈ। ਇਸ ਪ੍ਰਯਾਸ ਵਿੱਚ ਸਭ ਤੋਂ ਅੱਗੇ ਕਰਮਚਾਰੀ ਹਨ, ਸ਼੍ਰਮਦਾਨ ਜਾਂ ਸਵੈਇਛੁੱਕ ਸਫਾਈ ਪ੍ਰਯਾਸਾਂ ਵਿੱਚ ਹਿੱਸਾ ਲੈਂਦੇ ਹਨ, ਤਾਕਿ ਇੱਕ ਸਵੱਛ ਕਾਰਜਸਥਲ ਬਣਾਇਆ ਜਾ ਸਕੇ। ਇੱਕ ਸਵੱਛ ਅਤੇ ਹਰਿਤ ਵਾਤਾਵਰਣ ਦੇ ਲਈ ਪ੍ਰਤੀਬੱਧਤਾ ਨੇ ਕਰਮਚਾਰੀਆਂ ਵਿੱਚ ਉਤਸ਼ਾਹ ਭਰ ਦਿੱਤਾ ਹੈ, ਜੋ ਵਿਭਿੰਨ ਪ੍ਰੋਜੈਕਟ ਸਥਾਨਾਂ ’ਤੇ ਸਵੱਛਤਾ ਮੁਹਿੰਮ ਅਤੇ ਸੌਦਰੀਕਰਣ ਗਤੀਵਿਧੀਆਂ ਵਿੱਚ ਸਰਗਰਮ ਰੂਪ ਨਾਲ ਸ਼ਾਮਲ ਹੋ ਰਹੇ ਹਨ।
ਵਿਦਿਆਰਥੀ ਜੁੜਾਅ : ਸਵੱਛਤਾ ਭਾਵ ਦਾ ਵਿਕਾਸ
ਐੱਨਐੱਮਡੀਸੀ ਸਾਡੇ ਦੇਸ਼ ਦੀ ਭਾਵੀ ਪੀੜ੍ਹੀ ਦੇ ਦਰਮਿਆਨ ਸਵੱਛਤਾ ਦੀ ਭਾਵਨਾ ਨੂੰ ਹੁਲਾਰਾ ਦੇਣ ਦੇ ਲਈ ਇੱਕ ਸਰਗਰਮ ਦ੍ਰਿਸ਼ਟੀਕੋਣ ਅਪਣਾ ਰਿਹਾ ਹੈ। ਪ੍ਰੋਜੈਕਟ ਸਕੂਲ ਸਵੱਛ ਭਾਰਤ (ਕਲੀਨ ਇੰਡੀਆ) ਅਤੇ ਸਵਸਥ ਭਾਰਤ (ਹੈਲਦੀ ਇੰਡੀਆ) ਦੀਆਂ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਦੇ ਉਦੇਸ਼ ਨਾਲ ਪ੍ਰੋਗਰਾਮਾਂ ਅਤੇ ਪ੍ਰਤੀਯੋਗਿਤਾਵਾਂ ਨਾਲ ਭਰੇ ਹੋਏ ਹਨ। ਵਿਸ਼ੇਸ਼ ਮੁਹਿੰਮ 3.0 ਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ਵਿਭਿੰਨ ਇੰਟਰੈਕਟਿਵ ਪ੍ਰੋਗਰਾਮਾਂ ਵਿੱਚ ਸਲੋਗਨ ਮੁਕਾਬਲੇ, ਪੇਂਟਿੰਗ ਕੰਟੈਸਟਸ, ਰੰਗੋਲੀ ਪ੍ਰਦਰਸ਼ਨੀਆਂ ਅਤੇ ਪ੍ਰਭਾਤ ਫੇਰੀਆਂ ਸ਼ਾਮਲ ਹਨ।
ਸਟੀਲ ਦੀਆਂ ਬੋਤਲਾਂ ਦੀ ਵੰਡ: ਇੱਕ ਸਥਾਈ ਕਦਮ
ਐੱਨਐੱਮਡੀਸੀ ਨੇ ਸਵੱਛ ਅਤੇ ਹਰਿਤ ਰਾਸ਼ਟਰ ਦੇ ਆਪਣੇ ਪ੍ਰਯਾਸ ਵਿੱਚ ਸਿੰਗਲ-ਉਪਯੋਗ ਵਾਲੇ ਪਲਾਸਟਿਕ ਦੇ ਉਪਯੋਗ ਨੂੰ ਘੱਟ ਕਰਨ ਦੇ ਲਈ ਇੱਕ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਹੈ। ਹੈਦਰਾਬਾਦ ਸਥਿਤ ਐੱਨਐੱਮਡੀਸੀ ਦੇ ਹੈੱਡ ਆਫਿਸ ਵਿੱਚ ਸਟੀਲ ਦੀਆਂ ਪਾਣੀ ਦੀਆਂ ਬੋਤਲਾਂ ਦਾ ਵੇਰਵਾ ਵਾਤਾਵਰਣ ਅਨੁਕੂਲ ਦ੍ਰਿਸ਼ਟੀਕੋਣ ਦੇ ਲਈ ਸੰਗਠਨ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਕਰਮਚਾਰੀਆਂ ਨੂੰ ਟਿਕਾਊ ਵਿਕਲਪਾਂ ਦੇ ਪੱਖ ਵਿੱਚ ਪਲਾਸਟਿਕ ਦੀਆਂ ਬੋਤਲਾਂ ਤੋਂ ਬਚਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ, ਜੋ ਪਲਾਸਟਿਕ ਮੁਕਤ ਅਤੇ ਟਿਕਾਊ ਭਾਰਤ ਵਿੱਚ ਯੋਗਦਾਨ ਦਿੰਦਾ ਹੈ।
******
(Release ID: 1969153)
Visitor Counter : 67