ਵਿੱਤ ਮੰਤਰਾਲਾ
azadi ka amrit mahotsav

ਕੀਮਤ ਅਧਾਰਿਤ ਨਿਲਾਮੀ (ਮੁੜ-ਜਾਰੀ) (i) "6.99% ਸਰਕਾਰੀ ਪ੍ਰਤੀਭੂਤੀ 2026”, (ii) "7.17% ਸਰਕਾਰੀ ਪ੍ਰਤੀਭੂਤੀ 2030" ਅਤੇ (iii) "7.18% ਸਰਕਾਰੀ ਪ੍ਰਤੀਭੂਤੀ 2037” (iv) "7.25% ਸਰਕਾਰੀ ਪ੍ਰਤੀਭੂਤੀ 2063”

Posted On: 25 SEP 2023 8:35PM by PIB Chandigarh

ਰਤ ਸਰਕਾਰ ਨੇ (i)  ਕੀਮਤ ਅਧਾਰਿਤ ਨਿਲਾਮੀ, ਸਮਾਨ ਕੀਮਤ ਵਿਧੀ ਰਾਹੀਂ 8,000 ਕਰੋੜ ਰੁਪਏ (ਅੰਕਿਤ) ਦੀ ਅਧਿਸੂਚਿਤ ਰਾਸ਼ੀ ਲਈ "6.99%  ਸਰਕਾਰੀ ਪ੍ਰਤੀਭੂਤ 2026”, (ii)  ਕੀਮਤ ਅਧਾਰਿਤ ਨਿਲਾਮੀ, ਸਮਾਨ ਕੀਮਤ ਵਿਧੀ ਰਾਹੀਂ 7,000  ਕਰੋੜ ਰੁਪਏ (ਅੰਕਿਤ) ਦੀ ਅਧਿਸੂਚਿਤ ਰਾਸ਼ੀ ਦੇ ਲਈ "7.17%  ਸਰਕਾਰੀ ਪ੍ਰਤੀਭੂਤੀ 2030”, (iii ਕੀਮਤ ਅਧਾਰਿਤ ਨਿਲਾਮੀ, ਸਮਾਨ ਕੀਮਤ ਵਿਧੀ ਰਾਹੀਂ 12,000 ਕਰੋੜ ਰੁਪਏ (ਅੰਕਿਤ) ਦੀ ਅਧਿਸੂਚਿਤ ਰਾਸ਼ੀ ਦੇ ਲਈ "7.18% ਸਰਕਾਰੀ ਪ੍ਰਤੀਭੂਤੀ  2037" ਅਤੇ (iv) ਕੀਮਤ ਅਧਾਰਿਤ ਨਿਲਾਮੀ, ਵਿਵਿਧ ਕੀਮਤ ਵਿਧੀ ਰਾਹੀਂ 12,000 ਕਰੋੜ ਰਪੁਏ (ਅੰਕਿਤ) ਦੀ ਅਧਿਸੂਚਿਤ ਰਾਸ਼ੀ ਦੇ ਲਈ "7.25% ਸਰਕਾਰੀ ਪ੍ਰਤੀਭੂਤੀ 2063" ਦੀ ਵਿਕਰੀ (ਮੁੜ ਜਾਰੀ) ਕਰਨ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਦੇ ਕੋਲ ਉਪਰੋਕਤ ਹਰੇਕ ਪ੍ਰਤੀਭੂਤੀ ਵਿੱਚ 2,000 ਕਰੋੜ ਰੁਪਏ ਦੀ ਸੀਮਾ ਤੱਕ, ਵਾਧੂ ਗਾਹਕੀ ਬਣਾਏ ਰੱਖਣ ਦਾ ਵਿਕਲਪ ਹੋਵੇਗਾ। ਇਹ ਨਿਲਾਮੀਆਂ, ਭਾਰਤੀ ਰਿਜ਼ਰਵ ਬੈਂਕ, ਮੁੰਬਈ ਦਫ਼ਤਰ, ਫੋਰਟ, ਮੁੰਬਈ ਦੁਆਰਾ 29 ਸਤੰਬਰ, 2023, (ਸ਼ੁੱਕਰਵਾਰ) ਨੂੰ ਸੰਚਾਲਿਤ ਕੀਤੀਆਂ ਜਾਣਗੀਆਂ।

ਪ੍ਰਤੀਭੂਤੀਆਂ ਦੀ ਵਿਕਰੀ ਦੀ ਅਧਿਸੂਚਿਤ ਰਾਸ਼ੀ ਦੇ 5 ਪ੍ਰਤੀਸ਼ਤ ਤੱਕ ਦੀ ਰਾਸ਼ੀ ਸਰਕਾਰੀ ਪ੍ਰਤੀਭੂਤੀਆਂ ਦੀ ਨਿਲਾਮੀ ਵਿੱਚ ਗੈਰ-ਮੁਕਾਬਲੇ ਵਾਲੀ ਬੋਲੀ ਸੁਵਿਧਾ ਯੋਜਨਾ ਦੇ ਅਨੁਸਾਰ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅਲਾਟ ਕੀਤੀ ਜਾਵੇਗੀ।

ਨਿਲਾਮੀ ਲਈ ਪ੍ਰਤੀਯੋਗੀ ਅਤੇ ਗੈਰ-ਮੁਕਾਬਲੇ ਵਾਲੀਆਂ ਦੋਵੇਂ ਬੋਲੀਆਂ ਭਾਰਤੀ ਰਿਜ਼ਰਵ ਬੈਂਕ ਕੋਰ ਬੈਂਕਿੰਗ ਸਲਿਊਸ਼ਨ (ਈ-ਕੁਬੇਰ) ਪ੍ਰਣਾਲੀ ‘ਤੇ ਇਲੈਕਟ੍ਰੋਨਿਕ ਫਾਰਮੈਟ ਵਿੱਚ 29 ਸਤੰਬਰ, 2023 ਨੂੰ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਗੈਰ-ਮੁਕਾਬਲੇ ਵਾਲੀਆਂ ਬੋਲੀਆਂ ਸਵੇਰੇ 10:30 ਵਜੇ ਤੋਂ ਸਵੇਰੇ 11:00 ਵਜੇ ਦੇ ਦਰਮਿਆਨ ਅਤੇ ਪ੍ਰਤੀਯੋਗੀ ਬੋਲੀਆਂ ਸਵੇਰੇ 10:30 ਵਜੇ ਤੋਂ ਸਵੇਰੇ 11:30 ਵਜੇ ਦੇ ਦਰਮਿਆਨ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਨਿਲਾਮੀਆਂ ਦੇ ਨਤੀਜਿਆਂ ਦਾ ਐਲਾਨ 29 ਸਤੰਬਰ, 2023 (ਸ਼ੁੱਕਰਵਾਰ) ਨੂੰ ਕੀਤਾ ਜਾਵੇਗਾ ਅਤੇ ਸਫ਼ਲ ਬੋਲੀਕਾਰਾਂ ਦੁਆਰਾ ਭੁਗਤਾਨ 03 ਅਕਤੂਬਰ, 2023 (ਮੰਗਲਵਾਰ) ਨੂੰ ਕੀਤਾ ਜਾਵੇਗਾ।

ਇਹ ਪ੍ਰਤੀਭੂਤੀਆਂ ਭਾਰਤੀ ਰਿਜ਼ਰਵ ਬੈਂਕ ਦੁਆਰਾ ਉਨ੍ਹਾਂ ਦੇ ਸਮੇਂ-ਸਮੇਂ ‘ਤੇ ਯਥਾ  ਸੰਸ਼ੋਧਿਤ ਫਾਰਮੈਟ ਮਿਤੀ 24 ਜੁਲਾਈ, 2018 ਦੇ ਸਰਕੂਲਰ ਨੰਬਰ ਆਰਬੀਆਈ/2018-19/25, ਤਹਿਤ ਜਾਰੀ “ਕੇਂਦਰ ਸਰਕਾਰ ਦੀਆਂ ਪ੍ਰਤੀਭੂਤੀਆਂ ਵਿੱਚ ਜਦੋਂ ਜਾਰੀ ਕੀਤੇ ਲੈਣ-ਦੇਣ” ਸਬੰਧੀ ਦਿਸ਼ਾਨਿਰਦੇਸ਼ਾਂ ਦੇ ਅਨੁਸਾਰ “ਜਦੋਂ ਜਾਰੀ ਕੀਤੇ” ਕਾਰੋਬਾਰ ਦੇ ਲਈ ਯੋਗ ਹੋਣਗੀਆਂ।    

 

****

ਐੱਨਬੀ/ਵੀਐੱਮ/ਕੇਐੱਮਵੀ


(Release ID: 1960936) ਵਿਜ਼ੀਟਰ ਕਾਊਂਟਰ : 173