ਵਿੱਤ ਮੰਤਰਾਲਾ
azadi ka amrit mahotsav

ਛੱਤੀਸਗੜ੍ਹ ਦੇ ਰਾਏਪੁਰ ਵਿੱਚ 18-19 ਸਤੰਬਰ 2023 ਨੂੰ ਜੀ20 ਫਰੇਮਵਰਕ ਵਰਕਿੰਗ ਗਰੁੱਪ ਦੀ ਚੌਥੀ ਮੀਟਿੰਗ ਆਯੋਜਿਤ ਹੋਵੇਗੀ


ਰਾਏਪੁਰ ਵਰਕਿੰਗ ਗਰੁੱਪ ਦੀ ਮੀਟਿੰਗ ਦਾ ਆਯੋਜਨ ਸਾਲ 2023 ਵਿੱਚ ਐੱਫਡਬਲਿਊਜੀ ਦੀਆਂ ਚਰਚਾਵਾਂ ਦੀ ਸਮੀਖਿਆ ਕਰਨ ਅਤੇ ਭਵਿੱਖ ਦੇ ਕਾਰਜ ਖੇਤਰਾਂ ਦਾ ਪਤਾ ਲਗਾਉਣ ਲਈ ਕੀਤਾ ਜਾ ਰਿਹਾ ਹੈ।

ਰਾਏਪੁਰ ਵਰਕਿੰਗ ਗਰੁੱਪ ਮੀਟਿੰਗ ਵਿੱਚ ਜੀ20 ਮੈਂਬਰ ਰਾਸ਼ਟਰਾਂ ਅਤੇ ਸੱਦੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ 65 ਤੋਂ ਅਧਿਕ ਪ੍ਰਤੀਨਿਧੀ ਹਿੱਸਾ ਲੈਣਗੇ

Posted On: 17 SEP 2023 7:33PM by PIB Chandigarh

ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ ਜੀ 20  ਫਰੇਮਵਰਕ ਵਰਕਿੰਗ ਗਰੁੱਪ (ਐੱਫਡਬਲਿਊਜੀ) ਦੀ ਚੌਥੀ ਅਤੇ ਅੰਤਿਮ ਮੀਟਿੰਗ 18-19 ਸਤੰਬਰ, 2023 ਨੂੰ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਆਯੋਜਿਤ ਹੋਵੇਗੀ। ਇਸ ਮੀਟਿੰਗ ਦੀ ਪ੍ਰਧਾਨਗੀ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੀ ਸਲਾਹਕਾਰ ਸ਼੍ਰੀਮਤੀ ਚਾਂਦਨੀ ਰੈਨਾ ਅਤੇ ਐੱਚਐੱਮ ਟ੍ਰੇਜਰੀ, ਬ੍ਰਿਟੇਨ ਦੀ ਮੁੱਖ ਆਰਥਿਕ ਸਲਾਹਕਾਰ ਸ਼੍ਰੀਮਤੀ ਸੈਮ ਬੇਕੇਟ ਕਰਨਗੇ। ਇਸ ਮੀਟਿੰਗ ਵਿੱਚ ਜੀ20 ਮੈਂਬਰ ਰਾਸ਼ਟਰਾਂ ਅਤੇ ਸੱਦੇ ਗਏ ਦੇਸ਼ਾਂ ਸਮੇਤ ਕਈ ਅੰਤਰਰਾਸ਼ਟਰੀ ਅਤੇ ਖੇਤਰੀ ਸੰਗਠਨਾਂ ਦੇ 65 ਤੋਂ ਅਧਿਕ ਪ੍ਰਤੀਨਿਧੀ ਹਿੱਸਾ ਲੈਣਗੇ।

ਇਹ ਐੱਫਡਬਲਿਊਜੀ ਨਵੀਨਤਮ ਗਲੋਬਲ ਆਰਥਿਕ ਦ੍ਰਿਸ਼ਟੀਕੋਣ ਅਤੇ ਪ੍ਰਮੁੱਖ ਵਿਆਪਕ ਆਰਥਿਕ ਮੁੱਦਿਆਂ ਦੇ ਸਬੰਧ ਵਿੱਚ ਨੀਤੀ ਮਾਰਗਦਰਸ਼ਨ ‘ਤੇ ਚਰਚਾ ਦਾ ਮੌਕਾ ਪ੍ਰਦਾਨ ਕਰਦਾ ਹੈ।

ਭਾਰਤ ਦੀ ਜੀ-20 ਪ੍ਰਧਾਨਗੀ (2023)ਦੇ ਤਹਿਤ ਇਸ ਵਰਕਿੰਗ ਗਰੁੱਪ ਦੇ ਡਿਲੀਵਰੇਬਲ ਦੀ ਸਫ਼ਲਤਾਪੂਰਵਕ ਸਮਾਪਤੀ ਹੋ ਗਈ ਹੈ। ਇਨ੍ਹਾਂ ਨੂੰ ਨਵੀਂ ਦਿੱਲੀ ਲੀਡਰਜ਼ ਘੋਸ਼ਣਾ ਪੱਤਰ: ਖੁਰਾਕ ਅਤੇ ਊਰਜਾ ਅਸੁਰੱਖਿਆ ਦੇ ਵਿਆਪਕ ਆਰਥਿਕ ਪ੍ਰਭਾਵਾਂ ‘ਤੇ ਜੀ20 ਰਿਪੋਰਟ ਅਤੇ ਜਲਵਾਯੂ ਪਰਿਵਰਤਨ ਅਤੇ ਪਰਿਵਰਤਨ ਸਾਧਨਾਂ ਤੋਂ ਪੈਦਾ ਵਿਆਪਕ ਆਰਥਿਕ ਜੋਖਮਾਂ ‘ਤੇ ਜੀ20 ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸਾਲ 2023 ਵਿੱਚ ਹੋਈ ਐੱਫਡਬਲਿਊਜੀ ਚਰਚਾਵਾਂ ਦੀ ਸਮੀਖਿਆ ਕਰੇਗੀ ਅਤੇ ਭਵਿੱਖ ਦੇ ਕਾਰਜ ਖੇਤਰਾਂ ਦਾ ਪਤਾ ਲਗਾਏਗੀ।

 

ਇਸ ਮੀਟਿੰਗ ਦੌਰਾਨ ਭਾਰਤੀ ਰਿਜ਼ਰਵ ਬੈਂਕ ਜਨ ਭਾਗੀਦਾਰੀ ਪ੍ਰੋਗਰਾਮਾਂ ਦੀ ਇੱਕ ਲੜੀ ਦੀ ਮੇਜ਼ਬਾਨੀ ਕਰੇਗਾ। ਇਸ ਵਿੱਚ ਡਿਜੀਟਲ ਬੈਂਕਿੰਗ ਅਤੇ ਵਿੱਤੀ ਸਮਾਵੇਸ਼ ‘ਤੇ ਪੈਨਲ ਚਰਚਾ ਸਮੇਤ ਵਿੱਤੀ ਸਾਖਰਤਾ ਪ੍ਰੋਗਰਾਮ, ਜੀ20 ਜਾਗਰੂਕਤਾ ਪ੍ਰੋਗਰਾਮ, ਪੇਟਿੰਗ ਅਤੇ ਸਲੋਗਨ-ਰਾਈਟਿੰਗ ਪ੍ਰਤੀਯੋਗਿਤਾ ਸ਼ਾਮਲ ਹਨ।

ਇਸ ਤੋਂ ਇਲਾਵਾ ਪ੍ਰਤੀਭਾਗੀਆਂ ਨੂੰ ਨੰਦਨਵਨ ਜ਼ੂਲੋਜੀਕਲ ਗਾਰਡਨ ਦੀ ਵੀ ਸੈਰ ਕਰਵਾਈ ਜਾਵੇਗੀ, ਜਿੱਥੇ ਇੱਕ ਜੰਗਲ ਸਫਾਰੀ, ਇੱਕ ਜ਼ੂਲੋਜੀਕਲ ਪਾਰਕ ਅਤੇ ਇੱਕ ਸਮਰਪਿਤ ਬਚਾਅ ਅਤੇ ਮੁੜ ਵਸੇਬਾ ਕੇਂਦਰ ਸਥਿਤ ਹੈ। ਉੱਥੇ ਹੀ, ਪ੍ਰਤੀਨਿਧੀ ‘ਰਾਤਰੀ ਭੋਜ ਪਰ ਸੰਵਾਦ’ ਅਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ, ਜਿਸ ਨਾਲ ਪ੍ਰਤੀਨਿਧੀ ਛੱਤੀਸਗੜ੍ਹ ਦੇ ਵਿਲੱਖਣ ਪਕਵਾਨਾਂ ਅਤੇ ਸੱਭਿਆਚਾਰਕ ਸਮ੍ਰਿੱਧੀ ਦਾ ਆਨੰਦ ਲੈ ਸਕਣਗੇ।

*****

ਆਰਜੇ/ਪੀਐੱਨਐੱਸ/


(Release ID: 1958464) Visitor Counter : 107


Read this release in: English , Urdu , Hindi