ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਦਿੱਵਿਯ ਕਲਾ ਮੇਲੇ ਦਾ ਆਯੋਜਨ 15 ਤੋਂ 24 ਸਤੰਬਰ 2023 ਤੱਕ ਕੀਤਾ ਜਾਵੇਗਾ
Posted On:
14 SEP 2023 12:32PM by PIB Chandigarh
ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਦਿੱਵਿਯਾਂਗਜਨ) ਦੇਸ਼ ਭਰ ਦੇ ਨਿਯਮਿਤ ਦਿੱਵਿਯਾਂਗ ਉੱਦਮੀਆਂ/ਕਾਰੀਗਰਾਂ ਦੇ ਉਤਪਾਦਾਂ ਅਤੇ ਉਨ੍ਹਾਂ ਦੇ ਸ਼ਿਲਪ ਕੌਸ਼ਲ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਵਿਲੱਖਣ ਪ੍ਰੋਗਰਾਮ ‘ਦਿੱਵਿਯ ਕਲਾ ਮੇਲਾ’ ਦਾ ਆਯੋਜਨ 15 ਤੋਂ 24 ਸਤੰਬਰ 2023 ਤੱਕ ਵਾਰਾਣਸੀ ਵਿੱਚ ਆਯੋਜਿਤ ਕਰੇਗਾ। ਇਹ ਪ੍ਰੋਗਰਾਮ ਸੈਲਾਨੀਆਂ ਦੇ ਲਈ ਇੱਕ ਰੋਮਾਂਚਕ ਅਨੁਭਵ ਪੇਸ਼ ਕਰੇਗਾ ਕਿਉਂਕਿ ਇਸ ਵਿੱਚ ਜੰਮੂ-ਕਸ਼ਮੀਰ, ਉੱਤਰ-ਪੂਰਬੀ ਰਾਜਾਂ ਸਹਿਤ ਦੇਸ਼ ਦੇ ਵਿਭਿੰਨ ਹਿੱਸਿਆਂ ਦੇ ਜੀਵੰਤ ਉਤਪਾਦ, ਹੈਂਡੀਕ੍ਰਾਫਟਸ, ਹੈਂਡਲੂਮਸ, ਕੜ੍ਹਾਈ ਦੇ ਕੰਮ ਅਤੇ ਪੈਕੇਜਡ ਫੂਡ ਆਦਿ ਇਕੱਠੇ ਦੇਖਣ ਨੂੰ ਮਿਲਣਗੇ।
ਇਹ ਦਿੱਵਿਯਾਂਗਜਨਾਂ ਦੇ ਆਰਥਿਕ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੀ ਵਿਲੱਖਣ ਪਹਿਲ ਹੈ। ਦਿੱਵਿਯ ਕਲਾ ਮੇਲਾ ਦਿੱਵਿਯਾਂਗਜਨਾਂ (ਪੀਡਬਲਿਊਡੀ) ਦੇ ਉਤਪਾਦਾਂ ਅਤੇ ਕੌਸ਼ਲ ਦੀ ਮਾਰਕੀਟਿੰਗ ਅਤੇ ਪ੍ਰਦਰਸ਼ਨ ਦੇ ਲਈ ਇੱਕ ਵੱਡਾ ਮੰਚ ਪੇਸ਼ ਕਰਦਾ ਹੈ। ਇਸ ਤੋਂ ਪਹਿਲਾਂ (i) ਦਿੱਲੀ, ਦਸੰਬਰ 2022, (ii) ਮੁੰਬਈ, ਫਰਵਰੀ 2023, (iii) ਭੋਪਾਲ, ਮਾਰਚ 2023, (iv) ਗੁਵਾਹਾਟੀ, ਮਈ 2023, (v) ਇੰਦੌਰ, ਜੂਨ 2023 (vi) ਜੈਪੁਰ 29 ਜੂਨ- 5 ਜੁਲਾਈ 2023 ਵਿੱਚ ਦਿੱਵਿਯ ਕਲਾ ਮੇਲਾ ਆਯੋਜਿਤ ਕੀਤਾ ਗਿਆ ਸੀ।
ਇਸ ਮੇਲੇ ਵਿੱਚ 20 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 100 ਦਿੱਵਿਯਾਂਗ ਕਾਰੀਗਰ/ਕਲਾਕਾਰ ਅਤੇ ਉੱਦਮੀ ਆਪਣੇ ਉਤਪਾਦਾਂ ਅਤੇ ਕੌਸ਼ਲ ਦਾ ਪ੍ਰਦਰਸ਼ਨ ਕਰਨਗੇ। ਮੇਲੇ ਵਿੱਚ ਨਿਮਨਲਿਖਿਤ ਵਿਆਪਕ ਸ਼੍ਰੇਣੀ ਵਿੱਚ ਉਤਪਾਦ ਹੋਣਗੇ: ਹੋਮ ਡੇਕਰ ਅਤੇ ਜੀਵਨਸ਼ੈਲੀ, ਕੱਪੜੇ, ਸਟੇਸ਼ਨਰੀ ਅਤੇ ਵਾਤਾਵਰਣ ਦੇ ਅਨੁਕੂਲ ਉਤਪਾਦ, ਪੈਕੇਜਡ ਫੂਡ ਅਤੇ ਔਰਗੈਨਿਕ ਉਤਪਾਦ, ਖਿਡੌਣੇ ਅਤੇ ਉਪਹਾਰ, ਆਭੂਸ਼ਣ ਜਿਹੇ ਵਿਅਕਤੀਗਤ ਸਹਾਇਕ ਉਤਪਾਦ। ਇਹ ਸਾਰੇ ਲੋਕਾਂ ਦੇ ਲਈ ‘ਵੋਕਲ ਫਾਰ ਲੋਕਲ’ ਨੂੰ ਹੁਲਾਰਾ ਦੇਣ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ ਦਿੱਵਿਯਾਂਗ ਕਾਰੀਗਰਾਂ ਦੁਆਰਾ ਬਣਾਏ ਗਏ ਉਤਪਾਦਾਂ ਨੂੰ ਦੇਖਣ ਤੇ ਖਰੀਦਣ ਦਾ ਅਵਸਰ ਹੋਵੇਗਾ।
ਵਾਰਾਣਸੀ ਵਿੱਚ 10 ਦਿਨਾਂ ਤੱਕ ਚਲਣ ਵਾਲਾ ‘ਦਿੱਵਿਯ ਕਲਾ ਮੇਲਾ’ ਸਵੇਰੇ 10.00 ਵਜੇ ਤੋਂ ਰਾਤ 10.00 ਵਜੇ ਤੱਕ ਖੁੱਲਾ ਰਹੇਗਾ। ਇਸ ਦੌਰਾਨ ਮੇਲੇ ਵਿੱਚ ਦਿੱਵਿਯਾਂਗ ਕਲਾਕਾਰਾਂ ਅਤੇ ਪ੍ਰਸਿੱਧ ਪੇਸ਼ੇਵਰਾਂ ਦੁਆਰਾ ਪ੍ਰਦਰਸਨ ਸਹਿਤ ਸੱਭਿਆਚਾਰਕ ਗਤੀਵਿਧੀਆਂ ਚਲਦੀਆਂ ਰਹਿਣਗੀਆਂ। ਸੈਲਾਨੀ ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵਿਭਿੰਨ ਖੇਤਰਾਂ ਤੋਂ ਆਪਣੀ ਪਸੰਦੀਦਾ ਖੁਰਾਕ ਪਦਾਰਥਾਂ ਦਾ ਵੀ ਆਨੰਦ ਲੈ ਸਕਦੇ ਹਨ।
ਇਸ ਪ੍ਰੋਗਰਾਮ ਦਾ ਉਦਘਾਟਨ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਏ. ਨਾਰਾਇਣਸਵਾਮੀ 15 ਸਤੰਬਰ ਨੂੰ ਸ਼ਾਮ 5.00 ਵਜੇ ਕਰਨਗੇ। ਇਸ ਅਵਸਰ ‘ਤੇ ਕਈ ਹੋਰ ਪਤਵੰਤੇ ਵੀ ਮੌਜੂਦ ਰਹਿਣਗੇ।
ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਨੇ ਇਸ ਅਵਧਾਰਣਾ ਨੂੰ ਹੁਲਾਰਾ ਦੇਣ ਦੇ ਲਈ ਸ਼ਾਨਦਾਰ ਯੋਜਨਾਵਾਂ ਬਣਾਈਆਂ ਹਨ, ਜਿਸ ਦੇ ਹਿੱਸੇ ਦੇ ਰੂਪ ਵਿੱਚ ਦੇਸ਼ ਭਰ ਵਿੱਚ ‘ਦਿੱਵਿਯ ਕਲਾ ਮੇਲਾ’ ਆਯੋਜਿਤ ਕੀਤਾ ਜਾ ਰਿਹਾ ਹੈ। ਵਰ੍ਹੇ 2023-24 ਦੇ ਦੌਰਾਨ ਇਹ ਪ੍ਰੋਗਰਾਮ ਦੇਸ਼ ਦੇ 12 ਸ਼ਹਿਰਾਂ ਵਿੱਚ ਆਯੋਜਿਤ ਕੀਤਾ ਜਾਵੇਗਾ।
***
ਐੱਮਜੀ/ਪੀ/ਪੀਡੀ/ਐੱਸਡੀ
(Release ID: 1957391)
Visitor Counter : 100