ਟੈਕਸਟਾਈਲ ਮੰਤਰਾਲਾ

ਟੈਕਸਟਾਈਲ ਮੰਤਰਾਲੇ ਵਿੱਚ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਯਾਨ 2.0 ਅਤੇ ਸਵੱਛਤਾ ਅਭਿਯਾਨ ਚਲਾਇਆ ਗਿਆ


ਦਸੰਬਰ 2022 ਤੋਂ ਅਗਸਤ 2023 ਦੀ ਮਿਆਦ ਦੌਰਾਨ 333 ਸਵੱਛਤਾ ਅਭਿਯਾਨ ਸਫ਼ਲਤਾਪੂਰਵਕ ਚਲਾਏ ਗਏ, 1194 ਵਰਗ ਫੁੱਟ ਜਗ੍ਹਾ ਖਾਲੀ ਕਰਵਾਈ ਗਈ, 3441 ਫਾਈਲਾਂ ਦੀ ਛਾਂਟ ਕੀਤੀ ਗਈ ਅਤੇ ਰੱਦੀ ਨਿਪਟਾਰੇ ਤੋਂ 66,308 ਰੁਪਏ ਦਾ ਰੈਵੇਨਿਊ ਅਰਜਿਤ ਹੋਇਆ

Posted On: 13 SEP 2023 12:21PM by PIB Chandigarh

ਟੈਕਸਟਾਈਲ ਮੰਤਰਾਲੇ ਵਿੱਚ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਯਾਨ 2.0 (ਐੱਸਸੀਡੀਪੀਐੱਮ) ਅਤੇ ਸਵੱਛਤਾ ਅਭਿਯਾਨ

ਨੂੰ ਪੂਰੇ ਉਤਸ਼ਾਹ ਦੇ ਨਾਲ ਚਲਾਇਆ ਗਿਆ। ਇਸ ਅਭਿਯਾਨ ਦਾ ਉਦੇਸ਼ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨਾ, ਸਵੱਛਤਾ ਨੂੰ ਸੰਸਥਾਗਤ ਬਣਾਉਣਾ, ਰਿਕਾਰਡ ਪ੍ਰਬੰਧਨ ਨੂੰ ਮਜ਼ਬੂਤ ਕਰਨਾ ਅਤੇ ਭੌਤਿਕ ਰਿਕਾਰਡ ਨੂੰ ਡਿਜੀਟਲ ਬਣਾਉਣਾ ਸੀ।

ਟੈਕਸਟਾਈਲ ਮੰਤਰਾਲਾ ਅਤੇ ਉਸ ਦੇ ਅਧੀਨ ਅਤੇ ਸਬੰਧਿਤ ਸਾਰੇ ਦਫ਼ਤਰਾਂ, ਆਟੋਨੋਮਸ ਬਾਡੀਜ਼, ਸਟੈਚੂਟਰੀ ਬਾਡੀਜ਼ ਅਤੇ ਸੀਪੀਐੱਸਈ ਨੇ ਦਸੰਬਰ, 2022 ਤੋਂ ਅਗਸਤ, 2023 ਦੌਰਾਨ ਅਭਿਯਾਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਮੰਤਰਾਲੇ ਨੇ ਨੋਡਲ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ, ਚੁਣੀਆਂ ਗਈਆਂ ਸ਼੍ਰੇਣੀਆਂ ਵਿੱਚ ਪੈਂਡਿੰਗ ਮਾਮਲਿਆਂ ਦੀ ਪਹਿਚਾਣ ਕਰਨ, ਰੱਦੀ ਕਾਗਜ਼ਾਂ ਦਾ ਨਿਪਟਾਰਾ ਕਰਨ ਅਤੇ ਰਿਕਾਰਡ ਨੂੰ ਪ੍ਰਬੰਧਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ। ਮੰਤਰਾਲੇ ਨੇ ਉਤਸ਼ਾਹ ਦੇ ਨਾਲ ਭਾਗੀਦਾਰੀ, ਨਿਯਮਿਤ ਨਿਗਰਾਨੀ ਅਤੇ ਖੇਤਰੀ ਦਫ਼ਤਰਾਂ ਦੀ ਸਰਗਰਮ ਭਾਗੀਦਾਰੀ ਰਾਹੀਂ ਇਸ ਅਭਿਯਾਨ ਨੂੰ ਸਫ਼ਲਤਾਪੂਰਵਕ ਸੰਪੰਨ ਕੀਤਾ।

ਇਸ ਅਭਿਯਾਨ ਦੌਰਾਨ 3441 ਫਾਈਲਾਂ ਦਾ ਨਿਪਟਾਰਾ ਕੀਤਾ ਗਿਆ, 896 ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ, 333 ਸਵੱਛਤਾ ਅਭਿਯਾਨ ਚਲਾਏ ਗਏ, 1194 ਵਰਗ ਫੁੱਟ ਜਗ੍ਹਾ ਖਾਲੀ ਕਰਵਾਈ ਗਈ ਅਤੇ ਰੱਦੀ ਨਿਪਟਾਰੇ ਤੋਂ 66,308 ਰੁਪਏ ਦਾ ਰੈਵੇਨਿਊ ਪ੍ਰਾਪਤ ਹੋਇਆ। ਇਸ ਅਭਿਯਾਨ ਦੀ ਪ੍ਰਗਤੀ ਨਿਯਮਿਤ ਤੌਰ ‘ਤੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੇ ਐੱਸਸੀਪੀਡੀਐੱਮ ਪੋਰਟਲ ਅਰਥਾਤ www.pgportal.gov.in/scdpm  ‘ਤੇ ਪੋਸਟ ਕੀਤੀ ਗਈ।

 

ਪਹਿਲਾਂ

ਬਾਅਦ

****

ਏਡੀ/ਐੱਨਐੱਸ



(Release ID: 1957304) Visitor Counter : 73