ਖਾਣ ਮੰਤਰਾਲਾ

ਸ਼੍ਰੀ ਵੀ ਐੱਲ ਕਾਂਥਾ ਰਾਓ ਨੇ ਖਾਣ ਮੰਤਰਾਲੇ ਦੇ ਸਕੱਤਰ ਦਾ ਅਹੁਦਾ ਸੰਭਾਲਿਆ

Posted On: 01 SEP 2023 9:00PM by PIB Chandigarh

ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ), ਮੱਧ ਪ੍ਰਦੇਸ਼ ਕੇਡਰ ਦੇ 1992 ਬੈਚ ਨਾਲ ਸਬੰਧਤ ਸ਼੍ਰੀ ਵੀ ਐੱਲ ਕਾਂਥਾ ਰਾਓ ਨੇ ਅੱਜ ਇੱਥੇ ਖਾਣ ਮੰਤਰਾਲੇ ਦੇ ਨਵੇਂ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਉਹ ਦੂਰਸੰਚਾਰ ਮੰਤਰਾਲੇ ਦੇ ਵਧੀਕ ਸਕੱਤਰ ਦੇ ਤੌਰ 'ਤੇ ਸੇਵਾਵਾਂ ਨਿਭਾ ਰਹੇ ਸਨ, ਜਿਸ ਅਹੁਦੇ 'ਤੇ ਉਨ੍ਹਾਂ ਨੇ ਆਤਮਨਿਰਭਰ ਭਾਰਤ ਵਿੱਚ ਯੋਗਦਾਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਹ ਡਿਜੀਟਲ ਸੰਚਾਰ ਨੀਤੀ, ਰੈਗੂਲੇਟਰੀ ਸਿਫ਼ਾਰਿਸ਼ਾਂ, ਅੰਤਰਰਾਸ਼ਟਰੀ ਸਬੰਧਾਂ ਅਤੇ ਯੂਨੀਵਰਸਲ ਕਨੈਕਟੀਵਿਟੀ ਦੇ ਤਹਿਤ ਪਹਿਲਕਦਮੀਆਂ ਨੂੰ ਸਫਲਤਾਪੂਰਵਕ ਲਾਗੂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

ਸ਼੍ਰੀ ਰਾਓ ਨੇ ਸ਼੍ਰੀ ਵਿਵੇਕ ਭਾਰਦਵਾਜ ਆਈਏਐੱਸ (1989 ਬੈਚ) ਤੋਂ ਖਾਣ ਸਕੱਤਰ ਦਾ ਚਾਰਜ ਲਿਆ ਹੈ। ਸ਼੍ਰੀ ਭਾਰਦਵਾਜ ਨੇ ਖਣਨ ਅਤੇ ਖਣਿਜ (ਵਿਕਾਸ ਅਤੇ ਨਿਯਮ) ਸੋਧ ਐਕਟ ਅਤੇ ਆਫਸ਼ੋਰ ਏਰੀਆ ਮਿਨਰਲ (ਵਿਕਾਸ ਅਤੇ ਰੈਗੂਲੇਸ਼ਨ) ਸੋਧ ਐਕਟ ਵਿੱਚ ਹਾਲ ਹੀ ਵਿੱਚ ਕੀਤੀਆਂ ਸੋਧਾਂ ਰਾਹੀਂ ਖਣਿਜ ਖੇਤਰ ਵਿੱਚ ਵੱਡੇ ਸੁਧਾਰ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਤੋਂ ਇਲਾਵਾ, ਉਨ੍ਹਾਂ ਦੀ ਅਗਵਾਈ ਵਿੱਚ ਦੇਸ਼ 30 ਅਹਿਮ ਖਣਿਜਾਂ ਦੀ ਪਛਾਣ ਕਰਨ ਦੇ ਯੋਗ ਹੋਇਆ ਹੈ।

ਸ਼੍ਰੀ ਰਾਓ ਇੱਕ ਮਹੱਤਵਪੂਰਨ ਸਮੇਂ ਇਹ ਅਹੁਦਾ ਸੰਭਾਲ ਰਹੇ ਹਨ, ਜਦੋਂ ਮੰਤਰਾਲੇ ਕੋਲ ਦੇਸ਼ ਦੀ ਊਰਜਾ ਸੁਰੱਖਿਆ ਦੇ ਸੰਦਰਭ ਵਿੱਚ ਮਹੱਤਵਪੂਰਨ ਖਣਿਜ ਬਲਾਕਾਂ ਦੀ ਨਿਲਾਮੀ ਕਰਨ ਦੀਆਂ ਵੱਡੀਆਂ ਯੋਜਨਾਵਾਂ ਹਨ। ਸ਼੍ਰੀ ਰਾਓ ਨੇ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੈਚਲਰ ਆਫ਼ ਟੈਕਨਾਲੋਜੀ ਹਨ ਅਤੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਕਲਕੱਤਾ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੈ।

****

ਬੀਵਾਈ 

 



(Release ID: 1956263) Visitor Counter : 87


Read this release in: English , Urdu , Hindi