ਕਿਰਤ ਤੇ ਰੋਜ਼ਗਾਰ ਮੰਤਰਾਲਾ
ਉਦਯੋਗਿਕ ਕਾਮਿਆਂ ਲਈ ਖਪਤਕਾਰ ਮੁੱਲ ਸੂਚਕਾਂਕ (2016=100) – ਜੁਲਾਈ, 2023
Posted On:
31 AUG 2023 10:52PM by PIB Chandigarh
ਕਿਰਤ ਬਿਊਰੋ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਅਧੀਨ ਇੱਕ ਦਫਤਰ ਹੈ, ਜੋ ਦੇਸ਼ ਵਿੱਚ ਉਦਯੋਗਿਕ ਤੌਰ 'ਤੇ ਮਹੱਤਵਪੂਰਨ 88 ਕੇਂਦਰਾਂ ਵਿੱਚ ਫੈਲੇ 317 ਬਾਜ਼ਾਰਾਂ ਤੋਂ ਇਕੱਤਰ ਕੀਤੀਆਂ ਪ੍ਰਚੂਨ ਕੀਮਤਾਂ ਦੇ ਆਧਾਰ 'ਤੇ ਹਰ ਮਹੀਨੇ ਉਦਯੋਗਿਕ ਕਾਮਿਆਂ ਲਈ ਖਪਤਕਾਰ ਮੁੱਲ ਸੂਚਕਾਂਕ ਤਿਆਰ ਕਰਦਾ ਹੈ। ਇਹ ਸੂਚਕਾਂਕ 88 ਕੇਂਦਰਾਂ ਅਤੇ ਸਮੁੱਚੇ ਭਾਰਤ ਲਈ ਤਿਆਰ ਕੀਤਾ ਗਿਆ ਹੈ ਅਤੇ ਅਗਲੇ ਮਹੀਨੇ ਦੇ ਆਖਰੀ ਕੰਮਕਾਜੀ ਦਿਨ ਨੂੰ ਜਾਰੀ ਕੀਤਾ ਜਾਂਦਾ ਹੈ। ਇਸ ਪ੍ਰੈਸ ਰਿਲੀਜ਼ ਵਿੱਚ ਜੁਲਾਈ, 2023 ਦੇ ਮਹੀਨੇ ਲਈ ਸੂਚਕਾਂਕ ਜਾਰੀ ਕੀਤਾ ਜਾ ਰਿਹਾ ਹੈ।
ਜੁਲਾਈ, 2023 ਲਈ ਆਲ-ਇੰਡੀਆ ਸੀਪੀਆਈ-ਆਈਡਬਲਯੂ 3.3 ਅੰਕਾਂ ਦਾ ਵਾਧਾ ਹੋਇਆ ਅਤੇ 139.7 (ਇੱਕ ਸੌ 39 ਅੰਕ ਸੱਤ) 'ਤੇ ਰਿਹਾ। 1-ਮਹੀਨੇ ਦੇ ਪ੍ਰਤੀਸ਼ਤ ਬਦਲਾਅ 'ਤੇ, ਇਹ ਪਿਛਲੇ ਮਹੀਨੇ ਦੇ ਸਬੰਧ ਵਿੱਚ 2.42 ਫ਼ੀਸਦ ਵਧਿਆ ਹੈ, ਜੋ ਕਿ ਇੱਕ ਸਾਲ ਪਹਿਲਾਂ ਦੇ ਸਮਾਨ ਮਹੀਨਿਆਂ ਵਿੱਚ ਦਰਜ ਕੀਤੇ ਗਏ 0.90 ਫ਼ੀਸਦ ਦੇ ਵਾਧੇ ਦੇ ਮੁਕਾਬਲੇ ਹੈ।
ਮੌਜੂਦਾ ਸੂਚਕਾਂਕ ਵਿੱਚ ਵੱਧ ਤੋਂ ਵੱਧ ਉੱਪਰ ਵੱਲ ਦਬਾਅ ਖੁਰਾਕ ਅਤੇ ਪੀਣਯੋਗ ਸਮੂਹ ਦਾ ਹੈ, ਜਿਸ ਨੇ ਕੁੱਲ ਬਦਲਾਅ ਵਿੱਚ 2.86 ਫ਼ੀਸਦ ਅੰਕ ਦਾ ਯੋਗਦਾਨ ਪਾਇਆ ਹੈ। ਵਸਤੂਆਂ ਦੇ ਪੱਧਰ 'ਤੇ ਚਾਵਲ, ਅਰਹਰ ਦੀ ਦਾਲ/ਤੁਰ ਦਾਲ, ਸੇਬ, ਅੰਬ, ਬੈਂਗਣ, ਲਸਣ, ਅਦਰਕ, ਲੌਕੀ, ਹਰੀ ਮਿਰਚ, ਆਲੂ, ਪਿਆਜ਼, ਟਮਾਟਰ, ਜੀਰਾ, ਸੁਪਾਰੀ, ਸਾੜ੍ਹੀ ਸੂਤ, ਕਮੀਜ਼, ਟੀ- ਸ਼ਰਟ-ਰੇਡੀਮੇਡ, ਸਕੂਲੀ ਵਰਦੀ, ਚਮੜੇ ਦੀ ਸੈਂਡਲ, ਚੱਪਲ, ਕੈਨਵਸ ਜੁੱਤੇ, ਮਕਾਨ ਦਾ ਕਿਰਾਇਆ, ਆਟੋ-ਰਿਕਸ਼ਾ/ਸਕੂਟਰ ਦਾ ਕਿਰਾਇਆ, ਮੁਰੰਮਤ/ਸੇਵਾ ਖਰਚੇ, ਬਰਤਨ, ਦਵਾਈ ਐਲੋਪੈਥਿਕ ਆਦਿ ਸੂਚਕਾਂਕ ਵਿੱਚ ਵਾਧੇ ਲਈ ਜ਼ਿੰਮੇਵਾਰ ਹਨ। ਹਾਲਾਂਕਿ, ਇਸ ਵਾਧੇ ਨੂੰ ਵੱਡੇ ਪੱਧਰ 'ਤੇ ਬਿਜਲੀ (ਘਰੇਲੂ) ਖਰਚਿਆਂ, ਮਿੱਟੀ ਦੇ ਤੇਲ, ਆਦਿ ਦੁਆਰਾ ਸੂਚਕਾਂਕ 'ਤੇ ਹੇਠਾਂ ਵੱਲ ਦਬਾਅ ਪਾ ਕੇ ਰੋਕਿਆ ਗਿਆ ਸੀ।
ਕੇਂਦਰ ਪੱਧਰ 'ਤੇ, ਗੁਰੂਗ੍ਰਾਮ ਨੇ ਸਭ ਤੋਂ ਵੱਧ 8.3 ਅੰਕਾਂ ਦਾ ਵਾਧਾ ਦਰਜ ਕੀਤਾ। ਹੋਰਨਾਂ ਵਿੱਚ, 3 ਕੇਂਦਰਾਂ ਵਿੱਚ 7 ਤੋਂ 7.9 ਅੰਕਾਂ ਦੇ ਵਿਚਕਾਰ, 4 ਕੇਂਦਰਾਂ ਵਿੱਚ 6 ਤੋਂ 6.9 ਅੰਕਾਂ ਦੇ ਵਿਚਕਾਰ, 10 ਕੇਂਦਰਾਂ ਵਿੱਚ 5 ਤੋਂ 5.9 ਅੰਕਾਂ ਦੇ ਵਿਚਕਾਰ, 15 ਕੇਂਦਰਾਂ ਵਿੱਚ 4 ਤੋਂ 4.9 ਅੰਕਾਂ ਵਿਚਕਾਰ, 14 ਕੇਂਦਰਾਂ ਵਿੱਚ 3 ਤੋਂ 3.9 ਅੰਕਾਂ ਦੇ ਵਿਚਕਾਰ, 25 ਕੇਂਦਰਾਂ ਵਿੱਚ 2 ਤੋਂ 2.9 ਅੰਕਾਂ ਦੇ ਵਿਚਕਾਰ ਵਾਧਾ ਦਰਜ ਕੀਤਾ ਗਿਆ। 1 ਤੋਂ 1.9 ਅੰਕਾਂ ਦੇ ਵਿਚਕਾਰ 9 ਕੇਂਦਰ ਅਤੇ 0.1 ਤੋਂ 0.9 ਅੰਕਾਂ ਦੇ ਵਿਚਕਾਰ 4 ਕੇਂਦਰਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਉਲਟ ਕੇਓਂਝਰ 'ਚ 1.0 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਬਾਕੀ ਦੋ ਕੇਂਦਰਾਂ ਦਾ ਸੂਚਕ ਅੰਕ ਸਥਿਰ ਰਿਹਾ।
ਸਾਲ-ਦਰ-ਸਾਲ ਮਹਿੰਗਾਈ ਪਿਛਲੇ ਮਹੀਨੇ ਦੇ 5.57 ਫ਼ੀਸਦ ਦੇ ਮੁਕਾਬਲੇ 7.54 ਫ਼ੀਸਦ ਅਤੇ ਇੱਕ ਸਾਲ ਪਹਿਲਾਂ ਇਸੇ ਮਹੀਨੇ ਦੌਰਾਨ 5.78 ਫ਼ੀਸਦ ਰਹੀ। ਇਸੇ ਤਰ੍ਹਾਂ ਖੁਰਾਕੀ ਮਹਿੰਗਾਈ ਦਰ ਪਿਛਲੇ ਮਹੀਨੇ ਦੇ 6.00 ਫੀਸਦ ਦੇ ਮੁਕਾਬਲੇ 11.87 ਫੀਸਦ ਅਤੇ ਇੱਕ ਸਾਲ ਪਹਿਲਾਂ ਇਸੇ ਮਹੀਨੇ ਦੌਰਾਨ 5.96 ਫੀਸਦ ਰਹੀ।
ਸੀਪੀਆਈ-ਆਈਡਬਲਯੂ (ਖੁਰਾਕੀ ਅਤੇ ਆਮ) 'ਤੇ ਆਧਾਰਿਤ ਸਾਲ-ਦਰ-ਸਾਲ ਮਹਿੰਗਾਈ ਦਰ:
ਜੂਨ, 2023 ਅਤੇ ਜੁਲਾਈ, 2023 ਲਈ ਆਲ-ਇੰਡੀਆ ਗਰੁੱਪ-ਵਾਰ ਸੀਪੀਆਈ-ਆਈਡਬਲਯੂ
ਲੜੀ ਨੰ.
|
ਸਮੂਹ
|
ਜੂਨ, 2023
|
ਜੁਲਾਈ, 2023
|
I
|
ਭੋਜਨ ਅਤੇ ਪੀਣ ਵਾਲੇ ਪਦਾਰਥ
|
137.8
|
145.1
|
II
|
ਪਾਨ, ਸੁਪਾਰੀ, ਤੰਬਾਕੂ ਅਤੇ ਨਸ਼ਾ
|
156.0
|
156.3
|
III
|
ਕੱਪੜੇ ਅਤੇ ਜੁੱਤੀਆਂ
|
137.0
|
138.0
|
IV
|
ਰਿਹਾਇਸ਼
|
123.4
|
125.7
|
V
|
ਬਾਲਣ ਅਤੇ ਰੋਸ਼ਨੀ
|
181.5
|
181.0
|
VI
|
ਫੁਟਕਲ
|
132.6
|
132.8
|
|
ਆਮ ਸੂਚਕਾਂਕ
|
136.4
|
139.7
|
ਸੀਪੀਆਈ-ਆਈਡਬਲਯੂ: ਸਮੂਹ ਸੂਚਕਾਂਕ
ਅਗਸਤ, 2023 ਦੇ ਮਹੀਨੇ ਲਈ ਸੀਪੀਆਈ-ਆਈਡਬਲਯੂ ਦਾ ਅਗਲਾ ਅੰਕ ਸ਼ੁੱਕਰਵਾਰ, 29 ਸਤੰਬਰ, 2023 ਨੂੰ ਜਾਰੀ ਕੀਤਾ ਜਾਵੇਗਾ। ਇਹ ਦਫ਼ਤਰ ਦੀ ਵੈੱਬਸਾਈਟ www.labourbureau.gov.in 'ਤੇ ਵੀ ਉਪਲਬਧ ਹੋਵੇਗਾ।
******
ਐੱਮਜੇਪੀਐੱਸ
(Release ID: 1956238)
Visitor Counter : 110