ਸਿੱਖਿਆ ਮੰਤਰਾਲਾ

ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਅਧਿਆਪਕ ਪੁਰਸਕਾਰ ਪ੍ਰਦਾਨ ਕੀਤੇ


ਹਰੇਕ ਬੱਚੇ ਦੀ ਵਿਸ਼ੇਸ਼ ਸਮਰੱਥਾਵਾਂ ਨੂੰ ਪਹਿਚਾਣਨਾ ਅਤੇ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਵਿਕਸਿਤ ਕਰਨ ਵਿੱਚ ਬੱਚੇ ਦੀ ਮਦਦ ਕਰਨਾ ਅਧਿਆਪਕਾਂ ਦੇ ਨਾਲ-ਨਾਲ ਮਾਤਾ-ਪਿਤਾ ਦਾ ਵੀ ਫਰਜ਼ ਹੈ: ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ

Posted On: 05 SEP 2023 9:30PM by PIB Chandigarh

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ (5 ਸਤੰਬਰ, 2023) ਅਧਿਆਪਕ ਦਿਵਸ ਦੇ ਮੌਕੇ ‘ਤੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਹੋਏ ਇੱਕ ਸਮਾਰੋਹ ਵਿੱਚ ਦੇਸ਼ ਭਰ ਦੇ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤਾ। ਇਸ ਮੌਕੇ ‘ਤੇ ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ; ਰਾਜ ਮੰਤਰੀ, ਸਿੱਖਿਆ ਮੰਤਰਾਲੇ ਸ਼੍ਰੀਮਤੀ ਅੰਨਪੂਰਣਾ ਦੇਵੀ; ਰਾਜ ਮੰਤਰੀ, ਸਿੱਖਿਆ ਮੰਤਰਾਲੇ ਡਾ. ਸੁਭਾਸ਼ ਸਰਕਾਰ; ਰਾਜ ਮੰਤਰੀ, ਸਿੱਖਿਆ ਮੰਤਰਾਲੇ ਡਾ. ਰਾਜਕੁਮਾਰ ਰੰਜਨ ਸਿੰਘ; ਇਲੈਕਟ੍ਰੋਨਿਕ ਐਂਡ ਇਨਫੋਰਮੇਸ਼ਨ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ; ਸਕੱਤਰ, ਉੱਚ ਸਿੱਖਿਆ ਸ਼੍ਰੀ ਕੇ.ਸੰਜੇ ਮੂਰਤੀ; ਸਕੱਤਰ, ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਸ਼੍ਰੀ ਸੰਜੇ ਕੁਮਾਰ; ਸਕੱਤਰ, ਐੱਮਐੱਸਡੀਈ ਸ਼੍ਰੀ ਅਤੁਲ ਕੁਮਾਰ ਤਿਵਾਰੀ ਵੀ ਮੌਜੂਦ ਰਹੇ।

 

2023-09-05 20:30:19.3180002023-09-05 20:30:19.418000

 

 ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਹਰ ਕਿਸੇ ਦੇ ਜੀਵਨ ਵਿੱਚ ਪ੍ਰਾਥਮਿਕ ਸਿੱਖਿਆ ਦਾ ਸਭ ਤੋਂ ਜ਼ਿਆਦਾ ਮਹੱਤਵ ਹੈ। ਉਨ੍ਹਾਂ ਨੇ ਕਿਹਾ ਕਿ ਕਈ ਸਿੱਖਿਆਵਿਦ ਬੱਚਿਆਂ ਦੇ ਸੰਤੁਲਿਤ ਵਿਕਾਸ ਦੇ ਲਈ 3-ਐੱਚ ਫਾਰਮੂਲੇ ਦੀ ਗੱਲ ਕਰਦੇ ਹਨ ਜਿਸ ਵਿੱਚ ਪਹਿਲਾ ਐੱਚ ਹਾਰਟ ਯਾਨੀ ਦਿਲ, ਦੂਸਰਾ ਐੱਚ ਹੈੱਡ ਯਾਨੀ ਸਿਰ ਅਤੇ ਤੀਸਰਾ ਐੱਚ ਹੈੱਡ ਯਾਨੀ ਹੱਥ ਹੈ। ਉਨ੍ਹਾਂ ਨੇ ਦੱਸਿਆ ਕਿ ਦਿਲ ਦਾ ਸਬੰਧ ਸੰਵੇਦਨਸ਼ੀਲਤਾ, ਮਨੁੱਖੀ ਕੀਮਤਾਂ, ਚਰਿੱਤਰ ਦੀ ਮਜ਼ਬੂਤੀ ਅਤੇ ਨੈਤਕਿਤਾ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਸਿਰ ਜਾਂ ਦਿਮਾਗ ਦਾ ਸਬੰਧ ਮਾਨਸਿਕ ਵਿਕਾਸ, ਤਰਕ ਸ਼ਕਤੀ ਅਤੇ ਪੜ੍ਹਨ ਤੋਂ ਹੈ ਅਤੇ ਹੱਥ ਦਾ ਸਬੰਧ ਸਰੀਰਿਕ ਕੌਸ਼ਲ ਅਤੇ ਸਰੀਰਿਕ ਮਿਹਨਤ ਦੇ ਪ੍ਰਤੀ ਸਨਮਾਨ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੁੱਚੇ ਦ੍ਰਿਸ਼ਟੀਕੋਣ ‘ਤੇ ਜ਼ੋਰ ਦੇਣ ਨਾਲ ਹੀ ਬੱਚਿਆਂ ਦਾ ਸਰਵਉੱਚ ਵਿਕਾਸ ਸੰਭਵ ਹੋਵੇਗਾ।

ਰਾਸ਼ਟਰਪਤੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿੱਖਿਆ ਪੇਸ਼ੇ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਨੂੰ ਦੇਖਦੇ ਹੋਏ ਅਧਿਆਪਕ ਪੁਰਸਕਾਰ ਪ੍ਰਾਪਤ ਕਰਨ ਵਾਲੀ ਮਹਿਲਾ ਅਧਿਆਪਕਾਂ ਦੀ ਸੰਖਿਆ ਅਧਿਕ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮਹਿਲਾ ਸਸ਼ਕਤੀਕਰਣ ਦੇ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੋਤਸਾਹਿਤ ਕੀਤੇ ਜਾਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।

ਰਾਸ਼ਟਰਪਤੀ ਨੇ ਕਿਹਾ ਕਿ ਅਧਿਆਪਕ ਰਾਸ਼ਟਰ ਦੇ ਭਵਿੱਖ ਦਾ ਨਿਰਮਾਣ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਗੁਣਵੱਤਾਪੂਰਨ ਸਿੱਖਿਆ ਨੂੰ ਹਰ ਬੱਚੇ ਦਾ ਮੌਲਿਕ ਅਧਿਕਾਰ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਵਿੱਚ ਅਧਿਆਪਕਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ-ਨਿਰਮਾਤਾਂ ਦੇ ਰੂਪ ਵਿੱਚ ਅਧਿਆਪਕਾਂ ਦੇ ਮਹੱਤਵ ਦਾ ਜ਼ਿਕਰ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਵੀ ਸਪਸ਼ਟ ਤੌਰ ‘ਤੇ ਕੀਤਾ ਗਿਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅਧਿਆਪਕਾਂ ਦੇ ਨਾਲ-ਨਾਲ ਮਾਤਾ-ਪਿਤਾ ਦਾ ਵੀ ਇਹ ਫਰਜ਼ ਹੈ ਕਿ ਉਹ ਹਰੇਕ ਬੱਚੇ ਦੀ ਵਿਸ਼ੇਸ਼ ਸਮਰੱਥਾਵਾਂ ਨੂੰ ਪਹਿਚਾਣਨ ਅਤੇ ਸੰਵੇਦਨਸ਼ੀਲਤਾ ਦੇ ਨਾਲ ਉਨ੍ਹਾਂ ਸਮਰੱਥਾਵਾਂ ਨੂੰ ਵਿਕਸਿਤ ਕਰਨ ਵਿੱਚ ਬੱਚੇ ਦੀ ਮਦਦ ਕਰਨ। ਉਨ੍ਹਾਂ ਨੇ ਕਿਹਾ ਕਿ ਹਰ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਪਿਆਰ ਨਾਲ ਵਿਵਹਾਰ ਕੀਤਾ ਜਾਵੇ। ਮਾਤਾ-ਪਿਤਾ ਬੜੇ ਵਿਸ਼ਵਾਸ ਦੇ ਨਾਲ ਆਪਣੇ ਬੱਚਿਆਂ ਨੂੰ ਅਧਿਆਪਕਾਂ ਨੂੰ ਸੌਂਪਦੇ ਹਨ। ਉਨ੍ਹਾਂ ਨੇ ਕਿਹਾ ਕਿ ਕਲਾਸ ਵਿੱਚ ਬੱਚਿਆਂ ਦੇ ਵਿੱਚ ਪਿਆਰ ਵੰਡਣ ਦਾ ਮੌਕਾ ਮਿਲਣਾ ਹਰੇਕ ਅਧਿਆਪਕ ਦੇ ਲਈ ਬਹੁਤ ਸੌਭਾਗਯ ਦੀ ਗੱਲ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਹਰ ਕੋਈ ਆਪਣੇ ਅਧਿਆਪਕਾਂ ਨੂੰ ਯਾਦ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਅਧਿਆਪਕਾਂ ਤੋਂ ਜੋ ਪ੍ਰਸ਼ੰਸਾ, ਪ੍ਰੋਤਸਾਹਨ ਜਾਂ ਸਜਾ ਮਿਲਦੀ ਹੈ ਉਹ ਉਨ੍ਹਾਂ ਦੀ ਯਾਦਾਂ ਵਿੱਚ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਬੱਚਿਆਂ ਵਿੱਚ ਸੁਧਾਰ ਲਿਆਉਣ ਦੇ ਇਰਾਦੇ ਨਾਲ ਉਨ੍ਹਾਂ ਨੂੰ ਸਜਾ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਇਸ ਦਾ ਅਹਿਸਾਸ ਬਾਅਦ ਵਿੱਚ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਗਿਆਨ ਦੇਣ ਤੋਂ ਜ਼ਿਆਦਾ ਜ਼ਰੂਰੀ ਹੈ ਉਨ੍ਹਾਂ ਨੂੰ ਪਿਆਰ ਅਤੇ ਸਨੇਹ ਦੇਣਾ।

ਰਾਸ਼ਟਰੀ ਅਧਿਆਪਕ ਪੁਰਸਕਾਰ ਦਾ ਉਦੇਸ਼ ਦੇਸ਼ ਵਿੱਚ ਅਧਿਆਪਕਾਂ ਦੇ ਵਿਲਖਣ ਯੋਗਦਾਨ ਦਾ ਜ਼ਸ਼ਨ ਮਨਾਉਂਣਾ ਅਤੇ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਹੈ ਜਿਨ੍ਹਾਂ ਨੇ ਆਪਣੀ ਪ੍ਰਤੀਬੱਧਤਾ ਅਤੇ ਸਮਰਪਣ ਰਾਹੀਂ ਨਾ ਸਿਰਫ਼ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਹੈ ਬਲਕਿ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਵੀ ਸਮ੍ਰਿੱਧ ਬਣਾਇਆ ਹੈ। ਹਰੇਕ ਪੁਰਸਕਾਰ ਵਿੱਚ ਪ੍ਰਮਾਣ ਪੱਤਰ, 50,000 ਰੁਪਏ ਦਾ ਨਕਦ ਪੁਰਸਕਾਰ ਅਤੇ ਇੱਕ ਸਿਲਵਰ ਮੈਡਲ ਦਿੱਤਾ ਜਾਂਦਾ ਹੈ। ਪੁਰਸਕਾਰ ਜੇਤੂਆਂ ਨੂੰ ਮਾਣਯੋਗ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲਦਾ ਹੈ।

ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲਾ ਇੱਕ ਕਠੋਰ, ਪਾਰਦਰਸ਼ੀ ਚੋਣ ਪ੍ਰਕਿਰਿਆ ਦੇ ਰਾਹੀਂ ਚੁਣੇ ਗਏ ਦੇਸ਼ ਦੇ ਸਰਬਸ੍ਰੇਸ਼ਠ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨ ਲਈ ਹਰ ਸਾਲ ਅਧਿਆਪਕ ਦਿਵਸ ‘ਤੇ ਇੱਕ ਰਾਸ਼ਟਰੀ ਪੱਧਰ ਦਾ ਸਮਾਰੋਹ ਆਯੋਜਿਤ ਕਰਦਾ ਰਿਹਾ ਹੈ। ਇਸ ਸਾਲ ਤੋਂ, ਰਾਸ਼ਟਰੀ ਅਧਿਆਪਕ ਪੁਰਸਕਾਰ ਦਾ ਦਾਇਰਾ ਵਧਾ ਕੇ ਉੱਚ ਸਿੱਖਿਆ ਵਿਭਾਗ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਅਧਿਆਪਕਾਂ ਨੂੰ ਇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਸ ਸਾਲ 50 ਸਕੂਲੀ ਅਧਿਆਪਕਾਂ, ਉੱਚ ਸਿੱਖਿਆ ਦੇ ਨਾਲ ਜੁੜੇ 13 ਅਧਿਆਪਕਾਂ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਤੋਂ 12 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।

ਨਵੀਂ ਤਰ੍ਹਾਂ ਦੀ ਪੜ੍ਹਾਈ, ਖੋਜ, ਭਾਈਚਾਰਕ ਪਹੁੰਚ ਅਤੇ ਕੰਮ ਦੀ ਨਵੀਨਤਾ ਨੂੰ ਪਹਿਚਾਣਨ ਦੇ ਉਦੇਸ਼ ਨਾਲ ਵਧੇਰੇ ਭਾਗੀਦਾਰੀ (ਜਨਭਾਗੀਦਾਰੀ) ਸੁਨਿਸ਼ਚਿਤ ਕਰਨ ਲਈ ਔਨਲਾਈਨ ਮੋਡ ਵਿੱਚ ਨਾਮਜ਼ਦਗੀਆਂ ਮੰਗੀਆਂ ਗਈਆਂ ਸਨ। ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀ ਚੋਣ ਲਈ ਪ੍ਰਤਿਸ਼ਠਿਤ ਵਿਅਕਤੀਆਂ ਨੂੰ ਸ਼ਾਮਲ ਕਰਦੇ ਹੋਏ ਤਿੰਨ ਅਲੱਗ-ਅਲੱਗ ਸੁਤੰਤਰ ਰਾਸ਼ਟਰੀ ਜਿਊਰੀ ਦਾ ਗਠਨ ਕੀਤਾ ਸੀ।

ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਨਾਲ ਜੁੜੇ ਪੁਰਸਕਾਰ ਜੇਤੂਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:

 

ਲੜੀ ਨੰਬਰ

ਨਾਮ ਅਤੇ ਸਕੂਲ ਦਾ ਪਤਾ

ਰਾਜ/ਯੂਟੀ/ਸੰਸਥਾ

 

1.

ਸਤਿਆਪਾਲ ਸਿੰਘ

ਗਾਸ ਬਰੋਲੀ (06170301402) ਰੇਵਾੜੀ, ਖੋਲ, ਰੇਵਾੜੀ, ਹਰਿਆਣਾ-123411

ਹਰਿਆਣਾ

2.

ਵਿਜੈ ਕੁਮਾਰ

ਸਰਕਾਰੀ.ਸੀਨੀਅਰ.ਸੈਕੰਡਰੀ.ਸਕੂਲ (02020806002) ਮੋਹਤਲੀ, ਇੰਦੌਰਾ, ਕਾਂਗੜਾ, ਹਿਮਾਚਲ ਪ੍ਰਦੇਸ਼-176403

ਹਿਮਾਚਲ ਪ੍ਰਦੇਸ਼

3.

ਅੰਮ੍ਰਿਤਪਾਲ ਸਿੰਘ

ਸਰਕਾਰੀ.ਸੀਨੀਅਰ.ਸੈਕੰਡਰੀ.ਸਕੂਲ ਛਪਾਰ, ਪੱਖੋਵਾਲ, ਲੁਧਿਆਣਾ, ਪੰਜਾਬ– 141204

ਪੰਜਾਬ

 

4.

ਆਰਤੀ ਕਾਨੂੰਨਗੋ (07040122202)

ਐੱਸਕੇਵੀ ਲਕਸ਼ਮੀ ਨਗਰ, ਈਸਟ ਦਿੱਲੀ, ਦਿੱਲੀ-110092

ਦਿੱਲੀ

 

5.

ਦੌਲਤ ਸਿੰਘ ਗੁਸਾਈਂ (05061204902)

ਸਰਕਾਰੀ ਇੰਟਰ ਕਾਲਜ ਸੇਂਧੀਖਾਲ, ਜੈਹਰੀਖਲ, ਪੌੜੀ ਗੜਵਾਲ, ਉਤਰਾਖੰਡ-246155

ਉੱਤਰਾਖੰਡ

6.

ਸੰਜੇ ਕੁਮਾਰ

ਸਰਕਾਰੀ. ਮਾਡਲ ਹਾਈ ਸਕੂਲ, ਸੈਕਟਰ 49 ਡੀ, ਕਲੱਸਟਰ 14, ਚੰਡੀਗੜ੍ਹ- ਯੂਟੀ., ਚੰਡੀਗੜ੍ਹ-160047

ਚੰਡੀਗੜ੍ਹ

 

7.

ਆਸ਼ਾ ਰਾਣੀ ਸੁਮਨ

ਸਰਕਾਰੀ.ਅੱਪਰ ਪ੍ਰਾਇਮਰੀ ਸਕੂਲ ਖਰਖਦਾ, ਰਾਜਗੜ੍ਹ, ਅਲਵਰ, ਰਾਜਸਥਾਨ-301408

ਰਾਜਸਥਾਨ

 

8.

ਸ਼ੀਲਾ ਅਸੋਪਾ

Ggsss, ਸ਼ਿਆਮ ਸਦਨ, ਜੋਧਪੁਰ, ਰਾਜਸਥਾਨ– 342003

ਰਾਜਸਥਾਨ

9.

ਸ਼ਿਆਮਸੁੰਦਰ ਰਾਮਚੰਦ ਖਾਨਚੰਦਾਨੀ

ਸਰਕਾਰੀ ਹਾਇਰ ਸੈਕੰਡਰੀ ਸਕੂਲ, ਸਿਲਵਾਸਾ, ਦਮਨ ਅਤੇ ਦੀਓ-396230

ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦੀਓ

10.

ਅਵਿਨਾਸ਼ ਮੁਰਲੀਧਰ ਪਾਰਖੇ

ਦਿਸ਼ਾ ਸਕੂਲ ਫਾਰ ਦਿ ਸਪੈਸ਼ਲ ਚਿਲਡਰਨ, ਪਾਣਾਜੀ, ਤਿਸਵਾੜੀ, ਨੋਰਥ ਗੋਆ, ਗੋਆ-403110

ਗੋਆ

11.

 

ਦੀਪਕ ਜੇਠਾਲਾਲ ਮੋਟਾ

ਸ਼੍ਰੀ ਹੰਡਰਾਈਬਾਗ ਪ੍ਰਾਇਮਰੀ ਸਕੂਲ, ਕੱਛ, ਗੁਜਰਾਤ

ਗੁਜਰਾਤ

12.

ਡਾ. ਰੀਟਾਬੇਨ ਨਿਕੇਸ਼ਚੰਦਰ ਫੁੱਲਵਾਲਾ

ਸ਼ੇਠ ਸ਼੍ਰੀ ਪੀ.ਐੱਚ. ਬਚਕਾਨੀਵਾਲਾ ਵਿੱਦਿਆਮੰਦਿਰ ਸੂਰਤ

ਗੁਜਰਾਤ

13.

ਸਾਰਿਕਾ ਘਰੁ

ਸਰਕਾਰੀ ਐੱਚ.ਐੱਸ.ਸਕੂਲ,

ਸੰਦੀਆ ਜ਼ਿਲ੍ਹਾ, ਹੋਸ਼ੰਗਾਬਾਦ

ਮੱਧ ਪ੍ਰਦੇਸ਼

14.

ਸੀਮਾ ਅਗਨੀਹੋਤਰੀ

ਸੀਐੱਮ ਰਾਈਸ ਸਰਕਾਰੀ ਵਿਨੋਬਾ ਐੱਚ.ਐੱਸ. ਸਕੂਲ, ਰਤਲਾਮ

ਮੱਧ ਪ੍ਰਦੇਸ਼

15.

ਡਾ. ਬ੍ਰਜ਼ੇਸ਼ ਪਾਂਡੇ

ਸਵਾਮੀ ਆਤਮਾਨੰਦ ਸਰਕਾਰ, ਇੰਗਲਿਸ਼ ਸੂਕਲ, ਸਰਗੁਜਾ

ਛੱਤੀਸਗੜ੍ਹ

16.

ਮੁਹੰਮਦ ਏਜਾਜ਼ੁਲ ਹੇਗ

ਐੱਮਐੱਸ ਦੀਵਾਨਖਾਨਾ, ਚਤਰਾ, ਝਾਰਖੰਡ

ਝਾਰਖੰਡ

17.

ਭੁਪੇਂਦਰ ਗੋਗੀਆ

ਸਤ ਪਾਲ ਮਿੱਤਲ ਸਕੂਲ,

ਲੁਧਿਆਣਾ, ਪੰਜਾਬ

ਸੀ.ਆਈ.ਐੱਸ.ਸੀ.ਈ

18.

ਸ਼ਸ਼ੀ ਸ਼ੇਖਰ ਕਰ ਸ਼ਰਮਾ

ਕੇਂਦੁਪਾਡਾ ਨੋਡਲ ਹਾਈ ਸਕੂਲ

ਭਦਰਕ

ਓਡੀਸ਼ਾ

19.

ਸੁਭਾਸ਼ ਚੰਦਰ ਰਾਊਤ

ਬਰੁੰਡਾਬਨ ਸਰਕਾਰੀ. ਹਾਈ ਸਕੂਲ,

ਜਗਤਸਿੰਘਪੁਰ

ਓਡੀਸ਼ਾ

20.

ਡਾ. ਚੰਦਨ ਮਿਸ਼ਰਾ

ਰਘੁਨਾਥਪੁਰ, ਨਫਰ ਅਕੈਡਮੀ, ਹਾਵੜਾ

ਪੱਛਮੀ ਬੰਗਾਲ

21.

ਰਿਆਜ਼ ਅਹਿਮਦ ਸ਼ੇਖ

ਸਰਕਾਰੀ, ਮਿਡਲ ਸਕੂਲ, ਪੋਸ਼ਨਰੀ, ਚਿਤਰਗੁਲ, ਅਨੰਤਨਾਗ, ਜੰਮੂ ਅਤੇ ਕਸ਼ਮੀਰ-192201

ਜੰਮੂ ਅਤੇ ਕਸ਼ਮੀਰ

22.

ਆਸੀਆ ਫਾਰੂਕੀ

ਪ੍ਰਾਇਮਰੀ ਸਕੂਲ, ਅਸਤੀ ਨਗਰ, ਫਤਿਹਪੁਰ, ਉੱਤਰ ਪ੍ਰਦੇਸ਼-212601

ਉੱਤਰ ਪ੍ਰਦੇਸ਼

23.

ਚੰਦਰ ਪ੍ਰਕਾਸ਼ ਅਗਰਵਾਲ

ਸ਼ਿਵ ਕੁਮਾਰ ਅਗਰਵਾਲ ਜਨਤਾ ਇੰਟਰ ਕਾਲਜ, ਯੂ.ਪੀ. ਮੋਹ,

ਜਾਤੀਅਨ ਅਹਰ ਬਾਈਪਾਸ ਰੋਡ, ਜਹਾਂਗੀਰਾਬਾਦ, ਬੁਲੰਦਸ਼ਹਿਰ, ਉੱਤਰ ਪ੍ਰਦੇਸ਼-203394

ਉੱਤਰ ਪ੍ਰਦੇਸ਼

24.

ਅਨਿਲ ਕੁਮਾਰ ਸਿੰਘ

ਆਦਰਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਰਾਮਗੜ੍ਹ, ਕੈਮੂਰ-ਭਾਬੂਆ, ਬਿਹਾਰ-821110

ਬਿਹਾਰ

25.

ਦਵਿਜੇਂਦਰ ਕੁਮਾਰ

ਐੱਨ-ਐੱਸ. ਮਧੂਬਨ, ਬਨਗਾਂਵ ਬਾਜ਼ਾਰ, ਬਾਜਪੱਤੀ, ਸੀਤਾਮੜੀ, ਬਿਹਾਰ-843314

ਬਿਹਾਰ

26.

ਕੁਮਾਰੀ ਗੁੱਡੀ

ਹਾਈ ਸਕੂਲ ਸਿੰਘੀਆ ਕਿਸ਼ਨਗੰਜ, ਬਿਹਾਰ

ਬਿਹਾਰ

27.

ਰਵੀਕਾਂਤ ਮਿਸ਼ਰਾ

ਜੇਐੱਨਵੀ, ਬੀਕਰ, ਦਤੀਆ, ਮੱਧ ਪ੍ਰਦੇਸ਼-475661

ਨਵੋਦਿਆ ਵਿਦਿਆਲਿਆ ਸਮਿਤੀ

28.

ਮਨੋਰੰਜਨ ਪਾਠਕ

ਸੈਨਿਕ ਸਕੂਲ, ਤਿਲੈਯਾ ਕਾਂਤੀ, ਚੰਦਵਾੜਾ, ਕੋਡਰਮਾ, ਝਾਰਖੰਡ-825413

ਸੈਨਿਕ ਸਕੂਲ M/o ਰੱਖਿਆ ਅਧੀਨ

29.

ਡਾ. ਯਸ਼ਪਾਲ ਸਿੰਘ

ਏਕਲਵਯ ਮਾਡਲ ਰਿਹਾਇਸ਼ੀ ਸਕੂਲ, ਫੰਦਾ, ਭੋਪਾਲ, ਮੱਧ ਪ੍ਰਦੇਸ-462026

ਏਕਲਵਯ ਮਾਡਲ ਰਿਹਾਇਸ਼ੀ ਸਕੂਲ

ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਅਧੀਨ

30.

ਮੁਜੀਬ ਰਹਿਮਾਨ ਕੇ.ਯੂ

ਕੇਂਦਰੀ ਵਿਦਿਆਲਿਆ, ਕਾਂਜੀਕੋਡ, ਪੁਡੁਸੇਰੀ, ਮਲਮਪੁਝਾ, ਪਲੱਕੜ, ਕੇਰਲਾ678623

ਕੇਂਦਰੀ ਵਿਦਿਆਲਿਆ ਸੰਗਠਨ

31.

ਚੇਤਨਾ ਖੰਬੇਟੇ

ਕੇਂਦਰੀ ਵਿਦਿਆਲਿਆ ਨੰਬਰ.2, ਬੀ.ਐੱਸ.ਐਫ, ਇੰਦੌਰ, ਮੱਧ ਪ੍ਰਦੇਸ਼-452005

ਕੇਂਦਰੀ ਵਿਦਿਆਲਿਆ ਸੰਗਠਨ

32.

ਨਾਰਾਇਣ ਪਰਮੇਸ਼ਵਰ ਭਾਗਵਤ,

ਸ਼੍ਰੀ ਮਰੀਕੰਬਾ ਸਰਕਾਰੀ. ਪੀਯੂਸੀ ਹਾਈ ਸਕੂਲ ਸੈਕਸ਼ਨ,

ਸਿਰਸੀ, ਉੱਤਰਾ ਕੰਨੜ ਸਿਰਸੀ, ਕਰਨਾਟਕ-581402

ਕਰਨਾਟਕ

33.

ਸਪਨਾ ਸ਼੍ਰੀਸ਼ੈਲ ਅਨੀਗੋਲ

29021112803 – ਕੇ.ਐੱਲ.ਈ. ਸੋਸਾਇਟੀ ਐੱਸ.ਸੀ.ਪੀ. ਜੂਨੀਅਰ ਕਾਲਜ ਹਾਈ ਸਕੂਲ, ਬਾਗਲਕੋਟ

ਕਰਨਾਟਕ

34.

ਨੇਤਾ ਚੰਦਰ ਡੇ

ਰਾਮਕ੍ਰਿਸ਼ਨ ਮਿਸ਼ਨ ਸਕੂਲ, ਨਰੋਤਮ ਨਗਰ, ਦੇਓਮਾਲੀ, ਤਿਰਪ, ਅਰੁਣਾਚਲ ਪ੍ਰਦੇਸ਼-792129

ਅਰੁਣਾਚਲ ਪ੍ਰਦੇਸ਼

35.

ਨਿੰਗਥੌਜਮ ਬਿਨੋਏ ਸਿੰਘ,

ਚਿੰਗਮੇਈ ਅੱਪਰ ਪ੍ਰਾਇਮਰੀ ਸਕੂਲ, ਕੀਬੁਲ, ਲਮਜਾਓ, ਮੋਇਰੰਗ, ਬਿਸ਼ਨਪੁਰ, ਮਣੀਪੁਰ-795133

ਮਣੀਪੁਰ

36.

ਡਾ. ਪੂਰਨ ਬਹਾਦੁਰ ਛੇਤਰੀ,

ਸਰਕਾਰੀ. ਸੀਨੀਅਰ ਸੈਕੰਡਰੀ ਸਕੂਲ, ਸੋਰੇਂਗ,

ਸਿੱਕਮ-737121

ਸਿੱਕਮ

37.

ਲਾਲਥਿਅੰਗਲਿਮਾ

ਸਰਕਾਰੀ ਦੀਕਕਾਵਨ ਹਾਈ ਸਕੂਲ, ਕੋਲਾਸਿਬ, ਬਿਲਖਾਵਥਲੀਰ, ਕੋਲਾਸਿਬ, ਮਿਜ਼ੋਰਮ-796081

ਮਿਜ਼ੋਰਮ

38

ਮਾਧਵ ਸਿੰਘ

ਅਲਫ਼ਾ ਇੰਗਲਿਸ਼ ਹਾਇਰ ਸੈਕੰਡਰੀ ਸਕੂਲ, ਲਮਸੋਹਦਨੇਈ, ਉਮਲਿੰਗ, ਰੀ ਭੋਈ,

ਮੇਘਾਲਿਆ

ਮੇਘਾਲਿਆ

39

ਕੁਮੁਦ ਕਲਿਤਾ

ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ,

ਮੁਰਗੂਰੀਆ,

ਪਾਠਸ਼ਾਲਾਲ, ਰਾਇਲੀ, ਅਸਾਮ-781325

ਅਸਾਮ

40

ਜੋਸ ਡੀ ਸੁਜੀਵ

ਸਰਕਾਰੀ. ਮਾਡਲ ਗਰਲਜ਼ ਹਾਇਰ ਸੈਕੰਡਰੀ ਸਕੂਲ, ਪਟੋਮ, ਤਿਰੂਵਨੰਤਪੁਰਮ,

ਕੇਰਲਾ-695004

ਕੇਰਲਾ

41

ਮੇਕਲਾ ਭਾਸਕਰ ਰਾਓ

ਐੱਮਸੀਪੀਐੱਸ ਕੋਂਡਿਆਪਾਲੇਮ ਸਵ.ਐੱਸਸੀ. ਕਲੋਨੀ

ਕੋਂਡਿਆਪਾਲਮ, 20ਵੀਂ ਡਿਵੀਜ਼ਨ,

ਐੱਸਪੀਐੱਸਆਰ ਨੇਲੋਰ, ਆਂਧਰਾ ਪ੍ਰਦੇਸ਼-524004

ਆਂਧਰਾ ਪ੍ਰਦੇਸ਼

42.

ਮੁਰਹਾਰਾ ਰਾਓ ਉਮਾ ਗਾਂਧੀ

ਜੀਵੀਐੱਮਸੀਪੀ ਸਕੂਲ ਸ਼ਿਵਾਜੀਪਾਲੇਮ, 21, ਵਿਸ਼ਾਖਾਪਟਨਮ,

ਆਂਧਰਾ ਪ੍ਰਦੇਸ਼-– 530017

ਆਂਧਰਾ ਪ੍ਰਦੇਸ਼

43.

ਸੇਟੇਮ ਅੰਜਾਨੇਯੁਲੂ

ਐੱਸ.ਆਰ.ਆਰ. ਜੈਡ.ਪੀ. ਹਾਈ ਸਕੂਲ ਮਸਾਪੇਟਾ, ਰਾਏਚੋਟੀ, ਅੰਨਮਈਆ,

ਆਂਧਰਾ ਪ੍ਰਦੇਸ਼-516270

ਆਂਧਰਾ ਪ੍ਰਦੇਸ਼

44.

ਅਰਚਨਾ ਨੂਗੁਰੀ ਰੇਬਨਪੱਲੀ

ਰੇਬਨਪੱਲੀ, Luxettipet, Mancherial

ਤੇਲੰਗਾਨਾ-504215


 

ਤੇਲੰਗਾਨਾ

45.

ਸੰਤੋਸ਼ ਕੁਮਾਰ ਭੇਡੋਡਕਰ

ਮੰਡਲ ਪ੍ਰੀਸ਼ਦ ਅਪਰ ਪ੍ਰਾਇਮਰੀ ਸਕੂਲ ਨਿਪਾਨੀ, ਭੀਮਪੁਰ, ਆਦਿਲਾਬਾਦ, ਤੇਲੰਗਾਨਾ-504312

ਤੇਲੰਗਾਨਾ

46

 

ਰਿਤਿਕਾ ਆਨੰਦ

ਸੇਂਟ ਮਾਰਕਸ ਸੈਕ਼ੰਡਰੀ ਪਬਲਿਕ ਸਕੂਲ, ਪੱਛਮੀ ਵਿਹਾਰ,

  1. ਏ-ਬਲਾਕ ਮੀਰਾ ਬਾਗ, ਪੱਛਮੀ ਦਿੱਲੀ, ਦਿੱਲੀ-110087

ਸੀ.ਬੀ.ਐੱਸ.ਈ

47

ਸੁਧਾਂਸ਼ੂ ਸ਼ੇਖਰ ਪਾਂਡਾ

ਕੇ.ਐੱਲ.ਇੰਟਰਨੈਸ਼ਨਲ ਸਕੂਲ, ਮੇਰਠ,

ਉੱਤਰ ਪ੍ਰਦੇਸ਼-250005

ਸੀ.ਬੀ.ਐੱਸ.ਈ

48

ਡਾ. ਟੀ ਗੋਡਵਿਨ ਵੇਦਨਾਯਾਗਮ ਰਾਜਕੁਮਾਰ

ਸਰਕਾਰੀ ਬੋਆਏਜ਼ ਐੱਚ ਆਰ ਸੈਕੰਡਰੀ. ਸਕੂਲ, ਅਲੰਗਨੱਲੁਰ,

ਮਦੁਰੈ, ਤਮਿਲ ਨਾਡੂ-625501

ਤਮਿਲ ਨਾਡੂ

49

ਮਾਲਤੀ ਐੱਸ.ਐੱਸ. ਮਾਲਤੀ

ਸਰਕਾਰੀ ਹਾਇਰ ਸੈਕੰਡਰੀ ਸਕੂਲ ਵੀਰਕੇਰਲਮਪੁਦੂਰ,

ਕੀਲਾਪਵੂਰ, ਟੇਨਕਸੀ, ਤਮਿਲ ਨਾਡੂ– 627861

ਤਮਿਲ ਨਾਡੂ

50

ਮ੍ਰਿਣਾਲ ਨੰਦਕਿਸ਼ੋਰ ਗੰਜਾਲੇ

ਜ਼ੈੱਡ ਪੀ ਸਕੂਲ ਪਿੰਪਲਗਾਓਂ ਤਰਫੇ, ਮਹਾਲੁੰਗੇ, ਆਂਬੇਗਾਓਂ, ਪੁਣੇ, ਮਹਾਰਾਸ਼ਟਰ– 410503

ਮਹਾਰਾਸ਼ਟਰ

 

ਹੇਠਾਂ ਉੱਚ ਸਿੱਖਿਆ ਵਿਭਾਗ ਤੋਂ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਹੈ:

 

1.

ਡਾ. ਐੱਸ.ਬ੍ਰਿੰਦਾ, ਐੱਚ.ਓ.ਡੀ

PSG ਪੌਲੀਟੈਕਨਿਕ ਕਾਲਜ, ਕੋਇੰਬਟੂਰ– 641 004


 

ਤਮਿਲ ਨਾਡੂ

2.

ਸ਼੍ਰੀਮਤੀ ਮਹਿਤਾ ਝਾਂਖਾਨਾ ਦਿਲੀਪਭਾਈ, ਲੈਕਚਰਾਰ ਸਰਕਾਰੀ ਪੌਲੀਟੈਕਨਿਕ,

ਅਹਿਮਦਾਬਾਦ– 380 015.

ਗੁਜਰਾਤ

3.

ਸ਼੍ਰੀ ਕੇਸ਼ਵ ਕਾਸ਼ੀਨਾਥ ਸਾਂਗਲੇ, ਪ੍ਰੋਫੈਸਰ VJTI, ਮੁੰਬਈ– 400 019.

ਮਹਾਰਾਸ਼ਟਰ

4.

ਡਾ. ਐੱਸ.ਆਰ  ਮਹਾਦੇਵਾ ਪ੍ਰਸੰਨਾ, ਪ੍ਰੋਫੈਸਰ ਆਈਆਈਟੀ, ਧਾਰਵਾੜ– 580 011

ਕਰਨਾਟਕ

5.

ਡਾ. ਦਿਨੇਸ਼ ਬਾਬੂ ਜੇ, ਐਸੋਸੀਏਟ ਪ੍ਰੋਫੈਸਰ

ਇੰਟਰਨੈਸ਼ਨਲ ਇੰਸਟੀਟਿਊਟ ਆਵ੍ ਇਨਫਰਮੇਸ਼ਨ ਟੈਕਨੋਲੋਜੀ,

ਬੰਗਲੁਰੂ– 560 100.

ਕਰਨਾਟਕ

6.

ਡਾ. ਫਰਹੀਨ ਬਾਨੋ, ਸਹਾਇਕ ਪ੍ਰੋਫੈਸਰ

ਡਾ. ਏ.ਪੀ.ਜੇ. ਅਬਦੁਲ ਕਲਾਮ ਟੈਕਨੀਕਲ ਯੂਨੀਵਰਸਿਟੀ, ਲਖਨਊ– 226 007.

ਉੱਤਰ ਪ੍ਰਦੇਸ਼

7.

ਸ਼੍ਰੀ ਸੁਮਨ ਚੱਕਰਵਰਤੀ, ਪ੍ਰੋਫੈਸਰ

ਆਈਆਈਟੀ, ਖੜਗਪੁਰ– 721 302

ਪੱਛਮੀ ਬੰਗਾਲ

8.

ਸ਼੍ਰੀ ਸ਼ਯਾਮ ਸੇਨ ਗੁਪਤਾ, ਪ੍ਰੋਫੈਸਰ

ਆਈਆਈਐੱਸਈਆਰ, ਮੋਹਨਪੁਰ– 741 246 ਕੋਲਕਾਤਾ

ਪੱਛਮੀ ਬੰਗਾਲ

9.

ਡਾ. ਚੰਦਰਗੌੜਾ ਰਾਓਸਾਹਿਬ ਪਾਟਿਲ, ਪ੍ਰੋਫੈਸਰ

ਆਰ.ਸੀ. ਪਟੇਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ, ਸ਼ਿਰਪੁਰ, ਜ਼ਿਲ੍ਹਾ. ਧੂਲੇ– 425 405

ਮਹਾਰਾਸ਼ਟਰ

10.

ਡਾ. ਰਾਘਵਨ ਬੀ.ਸੁਨੋਜ, ਪ੍ਰੋਫੈਸਰ

ਆਈਆਈਟੀ, ਮੁੰਬਈ– 400 076.

ਮਹਾਰਾਸ਼ਟਰ

11.

ਸ਼੍ਰੀ ਇੰਦਰਨਾਥ ਸੇਨਗੁਪਤਾ, ਪ੍ਰੋਫੈਸਰ

ਆਈਆਈਟੀ, ਗਾਂਧੀਨਗਰ– 382 055

ਗੁਜਰਾਤ

12.

ਡਾ. ਅਸ਼ੀਸ਼ ਬਾਲਦੀ, ਪ੍ਰੋਫੈਸਰ

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ,

ਬਠਿੰਡਾ– 151 001.

ਪੰਜਾਬ

13.

ਡਾ. ਸਤਿਆ ਰੰਜਨ ਅਚਾਰੀਆ, ਪ੍ਰੋਫੈਸਰ

ਭਾਰਤ ਦੇ ਉੱਦਮ ਵਿਕਾਸ ਸੰਸਥਾਨ, ਭੱਟ– 382 428, ਜ਼ਿਲ੍ਹਾ.ਗਾਂਧੀਨਗਰ

ਗੁਜਰਾਤ।

 

 ਹੇਠਾਂ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਤੋਂ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਹੈ:

 

1.

ਰਮੇਸ਼ ਰਕਸ਼ਿਤ, ਇੰਸਟ੍ਰਕਟਰ, ਸਰਕਾਰੀ ਉਦਯੋਗਿਕ ਟ੍ਰੇਨਿੰਗ ਸੰਸਥਾ, ਦੁਰਗਾਪੁਰ ਪੀਓ ਦੁਰਗਾਪੁਰ-12 ਜ਼ਿਲ੍ਹਾ, ਪੱਛਮ ਬਰਧਮਾਨ ਪੱਛਮੀ ਬੰਗਾਲ ਪਿੰਨ-713212

2.

ਰਮਨ ਕੁਮਾਰ, ਫਿਟਰ ਇੰਸਟ੍ਰਕਟਰ, ਸਰਕਾਰੀ ਆਈਟੀਆਈ ਹਿਲਸਾ, ਨਾਲੰਦਾ, ਬਿਹਾਰ-801302

3.

ਸ਼ਿਆਦ ਐੱਸ, ਸੀਨੀਅਰ ਇੰਸਟ੍ਰਕਟਰ, ਸਰਕਾਰੀ ਆਈ.ਟੀ.ਆਈ, ਮਲਮਪੁਝਾ, ਪਲੱਕੜ, 678651

4.

ਸਵਾਤੀ ਯੋਗੇਸ਼ ਦੇਸ਼ਮੁਕ, ਕਰਾਫਟ ਇੰਸਟ੍ਰਕਟਰ-ਕੰਪਿਊਟਰ ਆਪਰੇਟਰ ਅਤੇ ਪ੍ਰੋਗਰਾਮਿੰਗ ਅਸਿਸਟੈਂਟ (COPA), ਸਰਕਾਰੀ ਉਦਯੋਗਿਕ ਟ੍ਰੇਨਿੰਗ ਸੰਸਥਾ, ਲੋਅਰ ਪਰੇਲ, ਮੁੰਬਈ-11

5.

ਟਿਮੋਥੀ ਜੋਨਸ ਧਰ, ਐੱਮਐੱਮਵੀ ਇੰਸਟ੍ਰਕਟਰ, ਸਰਕਾਰੀ ਆਈਟੀਆਈ, ਸ਼ਿਲੋਂਗ

6.

ਅਜੀਤ ਏ ਨਾਇਰ, ਸੀਨੀਅਰ ਇੰਸਟ੍ਰਕਟਰ, ਸਰਕਾਰੀ ਆਈਟੀਆਈ, ਕਲਾਮਾਸੇਰੀ, ਐੱਚ.ਐੱਮ.ਟੀ. ਕਲੋਨੀ ਪੀਓ, ਏਰਨਾਕੁਲਨ, 683503

7.

ਐੱਸ ਚਿਤਰਾਕੁਮਾਰ, ਅਸਿਸਟੈਂਟ ਟ੍ਰੇਨਿੰਗ ਅਫਸਰ, ਸਰਕਾਰੀ ਉਦਯੋਗਿਕ ਟ੍ਰੇਨਿੰਗ ਸੰਸਥਾ (ਮਹਿਲਾ), ਨਾਥਮ ਰੋਡ, ਕੁਲਨਮਪੱਟੀ, ਡਿੰਡੀਗੁਲ-624003

8.

ਰਬੀਨਾਰਾਇਣ ਸਾਹੂ, ਟ੍ਰੇਨਿੰਗ ਅਫਸਰ, ਸਪੈਸ਼ਲ ਆਈਟੀਆਈ ਫਾਰ ਪੀਡਬਲਿਊਡੀਜ਼, ਐਟ-ਖੁਦਪੁਰ (ਨਾਗੇਸ਼ਵਰ ਮੰਦਿਰ ਦੇ ਨੇੜੇ), ਪੋਸਟ-ਜਾਟਨੀ, ਜ਼ਿਲ੍ਹਾ-ਖੋਰਦਾ, ਪਿੰਨ ਕੋਡ-752050

9.

ਸੁਨੀਤਾ ਸਿੰਘ, ਅਸਿਸਟੈਂਟ ਟ੍ਰੇਨਿੰਗ ਅਫਸਰ (A.T.O.), ਸਰਕਾਰੀ ਉਦਯੋਗਿਕ ਟ੍ਰੇਨਿੰਗ ਸੰਸਥਾ, ਭੂਬਨੇਸ਼ਵਰ ਸਰਕਾਰੀ ਉਦਯੋਗਿਕ ਟ੍ਰੇਨਿੰਗ ਸੰਸਥਾ, ਨੇੜੇ ਗਵਰਨਰ ਹਾਊਸ, ਪੋਸਟ: ਨਯਾਪੱਲੀ, ਯੂਨਿਟ-8, ਭੂਬਨੇਸ਼ਵਰ-751012

10.

ਸ਼੍ਰੀਮਤੀ ਪੂਜਾ ਆਰ ਸਿੰਘ, ਟ੍ਰੇਨਿੰਗ ਅਫਸਰ, ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟ, ਬੰਗਲੁਰੂ, ਈਐੱਸਆਈਸੀ ਹਸਪਤਾਲ-ਪੀਨੀਆ ਦੇ ਨਾਲ, ਬਾਹਰੀ ਰਿੰਗ ਰੋਡ, ਯਸ਼ਵੰਤਪੁਰ, ਬੰਗਲੁਰੂ

11.

ਸ਼੍ਰੀਮਤੀ ਦਿਵੀ ਐੱਲ, ਟ੍ਰੇਨਿੰਗ ਅਫਸਰ, ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟ ਫਾਰ ਵੂਮੈਨ, ਹੋਸੁਰ ਰੋਡ, ਬੰਗਲੁਰੂ, ਕਰਨਾਟਕ

12.

 ਡਾ. ਦਿਬਯੇਂਦੂ ਚੌਧਰੀ, ਫੈਕਲਟੀ ਮੈਂਬਰ, ਸਕੂਲ ਆਵ੍ ਐਂਟਰਪ੍ਰਾਈਜ਼ ਮੈਨੇਜਮੈਂਟ (SEM) ਨੈਸ਼ਨਲ ਇੰਸਟੀਟਿਊਟ ਫਾਰ ਮਾਈਕ੍ਰੋ, ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜਿਜ਼, ਯੂਸਫਗੁਡਾ, ਹੈਦਰਾਬਾਦ

 

******

ਐੱਸਐੱਸ/ਏਕੇ



(Release ID: 1955169) Visitor Counter : 111


Read this release in: English , Urdu , Hindi , Marathi