ਵਿੱਤ ਮੰਤਰਾਲਾ
azadi ka amrit mahotsav

ਬਿਕਰੀ (ਪੁਨਰਨਿਰਗਮ) ਦਾ ਐਲਾਨ (i) “7.06% ਸਰਕਾਰੀ ਪ੍ਰਤੀਭੂਤੀ 2028” (ii) “7.18% ਸਰਕਾਰੀ ਪ੍ਰਤੀਭੂਤੀ 2033” ਅਤੇ (iii) “7.30% ਸਰਕਾਰੀ ਪ੍ਰਤੀਭੂਤੀ 2053”

Posted On: 04 SEP 2023 6:47PM by PIB Chandigarh

ਭਾਰਤ ਸਰਕਾਰ ਨੇ (i) ਕੀਮਤ ਅਧਾਰਿਤ ਨਿਲਾਮੀ, ਇਕਸਾਰ ਕੀਮਤ ਵਿਧੀ ਰਾਹੀਂ 8,000 ਕਰੋੜ ਰੁਪਏ (ਅੰਕਿਤ) ਦੀ ਅਧਿਸੂਚਿਤ ਰਾਸ਼ੀ ਦੇ ਲਈ “7.06% ਸਰਕਾਰੀ ਪ੍ਰਤੀਭੂਤੀ 2028”, (ii) ਕੀਮਤ ਅਧਾਰਿਤ ਨਿਲਾਮੀ, ਇਕਸਾਰ ਕੀਮਤ ਵਿਧੀ ਰਾਹੀਂ 14,000 ਕਰੋੜ ਰੁਪਏ (ਅੰਕਿਤ) ਦੀ ਅਧਿਸੂਚਿਤ ਰਾਸ਼ੀ ਦੇ ਲਈ “7.18 % ਸਰਕਾਰੀ ਪ੍ਰਤੀਭੂਤੀ 2033” ਅਤੇ (iii) ਕੀਮਤ ਅਧਾਰਿਤ ਨਿਲਾਮੀ, ਯੂਨੀਫਾਰਮ ਕੀਮਤ ਵਿਧੀ ਰਾਹੀਂ 11,000 ਕਰੋੜ ਰੁਪਏ (ਅੰਕਿਤ) ਦੀ ਅਧਿਸੂਚਿਤ ਰਾਸ਼ੀ ਦੇ ਲਈ “7.30 % ਸਰਕਾਰੀ ਪ੍ਰਤੀਭੂਤੀ 2053” ਦੀ ਬਿਕਰੀ (ਪੁਨਰਨਿਰਗਮ) ਕਰਨ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਦੇ ਕੋਲ ਉਪਰੋਕਤ ਹਰੇਕ ਪ੍ਰਤੀਭੂਤੀ ਵਿੱਚ 2,000 ਕਰੋੜ ਰੁਪਏ ਦੀ ਸੀਮਾ ਤੱਕ, ਵਾਧੂ ਗਾਹਕੀ ਬਣਾਏ ਰੱਖਣ ਦਾ ਵਿਕਲਪ ਹੋਵੇਗਾ। ਇਹ ਨਿਲਾਮੀਆਂ, ਭਾਰਤੀ ਰਿਜ਼ਰਵ ਬੈਂਕ, ਮੁੰਬਈ ਦਫ਼ਤਰ, ਫੋਰਟ, ਮੁੰਬਈ ਦੁਆਰਾ 08 ਸਤਬੰਰ, 2023, (ਸ਼ੁੱਕਰਵਾਰ) ਨੂੰ ਸੰਚਾਲਿਤ ਕੀਤੀ ਜਾਵੇਗੀ।

ਪ੍ਰਤੀਭੂਤੀਆਂ ਦੀ ਬਿਕ੍ਰੀ ਦੀ ਅਧਿਸੂਚਿਤ ਰਾਸ਼ੀ ਦੇ 5 ਪ੍ਰਤੀਸ਼ਤ ਤੱਕ ਦੀ ਰਾਸ਼ੀ ਸਰਕਾਰੀ ਪ੍ਰਤੀਭੂਤੀਆਂ ਦੀ ਨਿਲਾਮੀ ਵਿੱਚ ਗੈਰ-ਮੁਕਾਬਲੇ ਵਾਲੀ ਬੋਲੀ ਸੁਵਿਧਾ ਯੋਜਨਾ ਦੇ ਅਨੁਸਾਰ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅਲਾਟ ਕੀਤਾ ਜਾਵੇਗਾ।

ਨਿਲਾਮੀ ਲਈ ਪ੍ਰਤੀਯੋਗੀ ਅਤੇ ਗੈਰ-ਮੁਕਾਬਲੇ ਵਾਲੀਆਂ ਦੋਵੇਂ ਬੋਲੀਆਂ ਭਾਰਤੀ ਰਿਜ਼ਰਵ ਬੈਂਕ ਕੋਰ ਬੈਂਕਿੰਗ ਸਲਿਊਸ਼ਨ (ਈ-ਕੁਬੇਰ) ਪ੍ਰਣਾਲੀ ‘ਤੇ ਇਲੈਕਟ੍ਰੋਨਿਕ ਫਾਰਮੈਟ ਵਿੱਚ 08 ਸਤੰਬਰ, 2023 ਨੂੰ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਗੈਰ-ਮੁਕਾਬਲੇ ਵਾਲੀਆਂ ਬੋਲੀਆਂ ਸਵੇਰੇ 10:30 ਵਜੇ ਤੋਂ ਸਵੇਰੇ 11:00 ਵਜੇ ਦੇ ਦਰਮਿਆਨ ਅਤੇ ਪ੍ਰਤੀਯੋਗੀ ਬੋਲੀਆਂ ਸਵੇਰੇ 10:30 ਵਜੇ ਤੋਂ ਸਵੇਰੇ 11:30 ਵਜੇ ਦੇ ਦਰਮਿਆਨ ਪੇਸ਼ ਕੀਤੀ ਜਾਣੀ ਚਾਹੀਦੀ ਹੈ।

ਨਿਲਾਮੀਆਂ ਦੇ ਨਤੀਜਿਆਂ ਦਾ ਐਲਾਨ 08 ਸਤੰਬਰ, 2023 (ਸ਼ੁੱਕਰਵਾਰ) ਨੂੰ ਕੀਤਾ ਜਾਵੇਗਾ ਅਤੇ ਸਫਲ ਬੋਲੀਕਾਰਾਂ ਦੁਆਰਾ ਭੁਗਤਾਨ 11 ਸਤੰਬਰ, 2023 (ਸੋਮਵਾਰ) ਨੂੰ ਕੀਤਾ ਜਾਵੇਗਾ।

ਇਹ ਪ੍ਰਤੀਭੂਤੀਆਂ ਭਾਰਤੀ ਰਿਜ਼ਰਵ ਬੈਂਕ ਦੁਆਰਾ ਉਨ੍ਹਾਂ ਦੇ ਸਮੇਂ-ਸਮੇਂ ‘ਤੇ ਯਥਾ ਸੰਸ਼ੋਧਿਤ ਮਿਤੀ 24 ਜੁਲਾਈ, 2018 ਦੇ ਸਰਕੂਲਰ ਨੰਬਰ ਆਰਬੀਆਈ/2018-19/25, ਤਹਿਤ ਜਾਰੀ “ਕੇਂਦਰ ਸਰਕਾਰ ਦੀਆਂ ਪ੍ਰਤੀਭੂਤੀਆਂ ਵਿੱਚ ਜਦੋਂ ਜਾਰੀ ਕੀਤੇ ਲੈਣ ਦੇਣ” ਸਬੰਧੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ “ਜਦੋਂ ਜਾਰੀ ਕੀਤੇ” ਕਾਰੋਬਾਰ ਦੇ ਲਈ ਯੋਗ ਹੋਣਗੀਆਂ।

****

ਐੱਨਬੀ/ਵੀਐੱਮ/ਕੇਐੱਮਐੱਨ


(Release ID: 1954871) Visitor Counter : 119


Read this release in: Urdu , English , Hindi