ਵਿੱਤ ਮੰਤਰਾਲਾ
azadi ka amrit mahotsav

ਬ੍ਰਿਕੀ (ਮੁੜ-ਜਾਰੀ) ਦਾ ਐਲਾਨ (i) “7.06% ਸਰਕਾਰੀ ਪ੍ਰਤੀਭੂਤੀ 2028” (ii) “7.18% ਸਰਕਾਰੀ ਪ੍ਰਤੀਭੂਤੀ 2033” ਅਤੇ (iii) “7.30% ਸਰਕਾਰੀ ਪ੍ਰਤੀਭੂਤੀ 2053”

प्रविष्टि तिथि: 21 AUG 2023 7:18PM by PIB Chandigarh

ਭਾਰਤ ਸਰਕਾਰ ਨੇ (i) ਕੀਮਤ ਅਧਾਰਿਤ ਨਿਲਾਮੀ, ਇਕਸਾਰ ਕੀਮਤ ਵਿਧੀ ਰਾਹੀਂ 8,000 ਕਰੋੜ ਰੁਪਏ (ਅੰਕਿਤ) ਦੀ ਅਧਿਸੂਚਿਤ ਰਾਸ਼ੀ ਦੇ ਲਈ  “7.06% ਸਰਕਾਰੀ ਪ੍ਰਤੀਭੂਤੀ 2028”, (ii) ਕੀਮਤ ਅਧਾਰਿਤ ਨਿਲਾਮੀ, ਇਕਸਾਰ ਕੀਮਤ ਵਿਧੀ ਰਾਹੀਂ 14,000 ਕਰੋੜ ਰੁਪਏ (ਅੰਕਿਤ) ਦੀ ਅਧਿਸੂਚਿਤ ਰਾਸ਼ੀ ਦੇ ਲਈ “7.18% ਸਰਕਾਰੀ ਪ੍ਰਤੀਭੂਤੀ 2033” ਅਤੇ  (iii) ਕੀਮਤ ਅਧਾਰਿਤ ਨਿਲਾਮੀ, ਵਿਭਿੰਨ ਕੀਮਤ ਵਿਧੀ ਰਾਹੀਂ 11,000 ਕਰੋੜ ਰੁਪਏ (ਅੰਕਿਤ) ਦੀ ਅਧਿਸੂਚਿਤ ਰਾਸ਼ੀ ਦੇ ਲਈ  “7.30% ਸਰਕਾਰੀ ਪ੍ਰਤੀਭੂਤੀ 2053” ਦੀ ਬ੍ਰਿਕੀ (ਮੁੜ-ਜਾਰੀ) ਕਰਨ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਦੇ ਕੋਲ ਉਪਰੋਕਤ ਹਰੇਕ ਪ੍ਰਤੀਭੂਤੀ ਵਿੱਚ 2,000 ਕਰੋੜ ਰੁਪਏ ਦੀ ਸੀਮਾ ਤੱਕ, ਵਾਧੂ ਗਾਹਕੀ ਬਣਾਏ ਰੱਖਣ ਦਾ ਵਿਕਲਪ ਹੋਵੇਗਾ। ਇਹ ਨਿਲਾਮੀਆਂ, ਭਾਰਤੀ ਰਿਜ਼ਰਵ ਬੈਂਕ, ਮੁੰਬਈ ਦਫ਼ਤਰ, ਫੋਰਟ, ਮੁੰਬਈ ਦੁਆਰਾ 25 ਅਗਸਤ, 2023, (ਸ਼ੁੱਕਰਵਾਰ) ਨੂੰ ਸੰਚਾਲਿਤ ਕੀਤੀਆਂ ਜਾਣਗੀਆਂ।

 

ਪ੍ਰਤੀਭੂਤੀਆਂ ਦੀ ਬ੍ਰਿਕੀ ਦੀ ਅਧਿਸੂਚਿਤ ਰਾਸ਼ੀ ਦੇ 5 ਪ੍ਰਤੀਸ਼ਤ ਤੱਕ ਦੀ ਰਾਸ਼ੀ ਸਰਕਾਰੀ ਪ੍ਰਤੀਭੂਤੀਆਂ ਦੀ ਨਿਲਾਮੀ ਵਿੱਚ ਗੈਰ-ਮੁਕਾਬਲੇ ਵਾਲੀ ਬੋਲੀ ਦੀ ਸੁਵਿਧਾ ਯੋਜਨਾ ਦੇ ਅਨੁਸਾਰ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅਲਾਟ ਕੀਤੀ ਜਾਵੇਗੀ।

ਨਿਲਾਮੀ ਲਈ ਪ੍ਰਤੀਯੋਗੀ ਅਤੇ ਗੈਰ-ਮੁਕਾਬਲੇ ਵਾਲੀਆਂ ਦੋਵੇਂ ਬੋਲੀਆਂ ਭਾਰਤੀ ਰਿਜ਼ਰਵ ਬੈਂਕ ਕੋਰ ਬੈਂਕਿੰਗ ਸਲਿਊਸ਼ਨ (ਈ-ਕੁਬੇਰ) ਪ੍ਰਣਾਲੀ ’ਤੇ ਇਲੈਕਟ੍ਰੋਨਿਕ ਫਾਰਮੈਟ ਵਿੱਚ 25 ਅਗਸਤ, 2023 ਨੂੰ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਗੈਰ-ਮੁਕਾਬਲੇ ਵਾਲੀਆਂ ਬੋਲੀਆਂ ਸਵੇਰੇ 10:30 ਵਜੇ ਤੋਂ ਸਵੇਰੇ 11:00 ਵਜੇ ਦੇ ਦਰਮਿਆਨ ਅਤੇ ਪ੍ਰਤੀਯੋਗੀ ਬੋਲੀਆਂ ਸਵੇਰੇ 10:30 ਵਜੇ ਤੋਂ ਸਵੇਰੇ 11:30 ਵਜੇ ਦੇ ਦਰਮਿਆਨ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਨਿਲਾਮੀਆਂ ਦੇ ਨਤੀਜੇ ਦਾ ਐਲਾਨ 25 ਅਗਸਤ, 2023 (ਸ਼ੁੱਕਰਵਾਰ) ਨੂੰ ਕੀਤਾ ਜਾਵੇਗਾ ਅਤੇ ਸਫ਼ਲ ਬੋਲੀਕਾਰਾਂ ਦੁਆਰਾ ਭੁਗਤਾਨ 28 ਅਗਸਤ, 2023 (ਸੋਮਵਾਰ) ਨੂੰ ਕੀਤਾ ਜਾਵੇਗਾ।

ਇਹ ਪ੍ਰਤੀਭੂਤੀਆਂ ਭਾਰਤੀ ਰਿਜ਼ਰਵ ਬੈਂਕ ਦੁਆਰਾ ਉਨ੍ਹਾਂ ਦੇ ਸਮੇਂ-ਸਮੇਂ ‘ਤੇ ਯਥਾ ਸੰਸ਼ੋਧਿਤ ਫਾਰਮੈਟ ਮਿਤੀ 24 ਜੁਲਾਈ, 2018 ਦੇ ਸਰਕੂਲਰ ਨੰਬਰ ਆਰਬੀਆਈ/2018-19/25, ਤਹਿਤ ਜਾਰੀ “ ਕੇਂਦਰ ਸਰਕਾਰ ਦੀਆਂ ਪ੍ਰਤੀਭੂਤੀਆਂ ਵਿੱਚ ਜਦੋਂ ਜਾਰੀ ਕੀਤੇ ਗਏ ਲੈਣ-ਦੇਣ” ਸਬੰਧੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ “ਜਦੋਂ ਜਾਰੀ ਕੀਤੇ ਜਾਂਦੇ ਹਨ” ਕਾਰੋਬਾਰ ਦੇ ਲਈ ਯੋਗ ਹੋਣਗੇ।

****

ਪੀਪੀਜੀ/ਕੇਐੱਮਐੱਨ


(रिलीज़ आईडी: 1951014) आगंतुक पटल : 166
इस विज्ञप्ति को इन भाषाओं में पढ़ें: English , Urdu , हिन्दी