ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਅਖੁੱਟ ਊਰਜਾ ਖੋਜ ਅਤੇ ਤਕਨਾਲੋਜੀ ਵਿਕਾਸ ਪ੍ਰੋਗਰਾਮ 2025-26 ਤੱਕ ਲਾਗੂ ਕੀਤਾ ਜਾ ਰਿਹਾ ਹੈ: ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਤੇ ਬਿਜਲੀ ਮੰਤਰੀ

Posted On: 10 AUG 2023 4:49PM by PIB Chandigarh

ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਤੇ ਬਿਜਲੀ ਮੰਤਰੀ ਨੇ ਦੱਸਿਆ ਹੈ ਕਿ ਵਪਾਰ ਅਤੇ ਵਿਕਾਸ 'ਤੇ ਸੰਯੁਕਤ ਰਾਸ਼ਟਰ ਸੰਮੇਲਨ ਦੁਆਰਾ ਲਿਆਂਦੀ ਗਈ "ਤਕਨਾਲੋਜੀ ਅਤੇ ਨਵੀਨਤਾ ਰਿਪੋਰਟ 2023" ਨੇ ਆਪਣੇ "ਫਰੰਟੀਅਰ ਟੈਕਨਾਲੋਜੀਜ਼ ਰੈਡੀਨੇਸ ਇੰਡੈਕਸ" ਵਿੱਚ ਭਾਰਤ ਨੂੰ 46ਵੇਂ ਸਥਾਨ 'ਤੇ ਰੱਖਿਆ ਹੈ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਗ੍ਰੀਨ ਊਰਜਾ ਤਬਦੀਲੀ ਵੱਲ ਪਿਛਲੇ ਸਾਲ ਦੌਰਾਨ ਖੋਜ ਅਤੇ ਵਿਕਾਸ ਨਿਵੇਸ਼ 'ਤੇ ਕੋਈ ਖੋਜ/ਸਰਵੇਖਣ ਨਹੀਂ ਕੀਤਾ ਹੈ, ਇਸ ਤੋਂ ਪਹਿਲਾਂ ਡਾਕਟਰ ਅਨਿਲ ਕਾਕੋਦਕਰ, (ਸਾਬਕਾ ਚੇਅਰਮੈਨ, ਪਰਮਾਣੂ ਊਰਜਾ ਕਮਿਸ਼ਨ) ਦੀ ਪ੍ਰਧਾਨਗੀ ਹੇਠ ਮਾਹਿਰਾਂ ਦੇ ਬਾਹਰੀ ਪੈਨਲ ਨਾਲ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਨੇ ਸਮੁੱਚੇ ਖੋਜ ਅਤੇ ਵਿਕਾਸ ਪ੍ਰੋਗਰਾਮ, ਫੰਡਿੰਗ ਵਿਧੀ ਦੀ ਸਮੀਖਿਆ ਕੀਤੀ ਅਤੇ ਦੇਸ਼ ਵਿੱਚ ਊਰਜਾ ਮਿਸ਼ਰਣ ਵਿੱਚ ਅਖੁੱਟਾਂ ਦੀ ਹਿੱਸੇਦਾਰੀ ਵਧਾਉਣ ਦੇ ਅੰਤਮ ਉਦੇਸ਼ ਨਾਲ ਮੌਜੂਦਾ ਜ਼ੋਰ ਵਾਲੇ ਖੇਤਰਾਂ ਦੀ ਪਛਾਣ ਕੀਤੀ। ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ, ਰੀਨਿਊਏਬਲ ਐਨਰਜੀ ਰਿਸਰਚ ਐਂਡ ਟੈਕਨਾਲੋਜੀ ਡਿਵੈਲਪਮੈਂਟ ਪ੍ਰੋਗਰਾਮ (ਆਰਈ-ਆਰਟੀਡੀ) ਨੂੰ 2021-22 ਤੋਂ 2025-26 ਦੀ ਮਿਆਦ ਦੇ ਦੌਰਾਨ 228.00 ਕਰੋੜ ਰੁਪਏ ਦੇ ਬਜਟ ਖਰਚੇ ਨਾਲ ਜਾਰੀ ਰੱਖਿਆ ਗਿਆ ਹੈ। 

ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ ਕੁਸ਼ਲ ਅਤੇ ਲਾਗਤ-ਪ੍ਰਭਾਵਸ਼ਾਲੀ ਢੰਗ ਨਾਲ ਨਵੀਂ ਅਤੇ ਅਖੁੱਟ ਊਰਜਾ ਦੇ ਵਿਆਪਕ ਉਪਯੋਗ ਲਈ ਸਵਦੇਸ਼ੀ ਤਕਨਾਲੋਜੀਆਂ ਅਤੇ ਨਿਰਮਾਣ ਨੂੰ ਵਿਕਸਤ ਕਰਨ ਲਈ ਵੱਖ-ਵੱਖ ਖੋਜ ਸੰਸਥਾਵਾਂ ਅਤੇ ਉਦਯੋਗਾਂ ਦੁਆਰਾ ਅਖੁੱਟ ਊਰਜਾ ਖੋਜ ਅਤੇ ਤਕਨਾਲੋਜੀ ਵਿਕਾਸ ਪ੍ਰੋਗਰਾਮ ਨੂੰ ਲਾਗੂ ਕਰ ਰਿਹਾ ਹੈ।

ਇਹ ਸਰਕਾਰੀ/ਗੈਰ-ਮੁਨਾਫ਼ਾ ਖੋਜ ਸੰਸਥਾਵਾਂ ਨੂੰ 100% ਤੱਕ ਅਤੇ ਉਦਯੋਗਾਂ, ਸਟਾਰਟਅੱਪਾਂ, ਨਿੱਜੀ ਸੰਸਥਾਵਾਂ, ਉੱਦਮੀਆਂ ਅਤੇ ਨਿਰਮਾਣ ਇਕਾਈਆਂ ਨੂੰ 70% ਤੱਕ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ।

ਇਹ ਜਾਣਕਾਰੀ ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਤੇ ਬਿਜਲੀ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਅੱਜ, 10 ਅਗਸਤ, 2023 ਨੂੰ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

***

ਪੀਆਈਬੀ ਦਿੱਲੀ | ਏਐੱਮ / ਡੀਜੇਐੱਮ 


(Release ID: 1950331) Visitor Counter : 83


Read this release in: English , Urdu