ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਗਲੋਬਲ ਮਾਰਕੀਟ ਇੰਟੈਲੀਜੈਂਸ ਨੈੱਟਵਰਕ
Posted On:
10 AUG 2023 3:18PM by PIB Chandigarh
ਸੂਖਮ ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਦੀ ਅੰਤਰਰਾਸ਼ਟਰੀ ਸਹਿਯੋਗ (ਆਈਸੀ) ਸਕੀਮ ਤਹਿਤ ਇੱਕ ਨਵਾਂ ਭਾਗ 'ਅੰਤਰਰਾਸ਼ਟਰੀ ਮਾਰਕੀਟ ਇੰਟੈਲੀਜੈਂਸ ਪ੍ਰਸਾਰ ਲਈ ਫਰੇਮਵਰਕ (ਆਈਐੱਮਆਈਡੀ)' ਸ਼ਾਮਲ ਕੀਤਾ ਗਿਆ ਹੈ। ਆਈਐੱਮਆਈਡੀ ਭਾਗ ਦੇ ਤਹਿਤ, ਇੱਕ ਰਾਸ਼ਟਰੀ ਸਰੋਤ ਡਾਟਾਬੇਸ ਸਿਸਟਮ - ਐੱਮਐੱਸਐੱਮਈਜ਼ ਲਈ ਗਲੋਬਲ ਮਾਰਕੀਟ ਇੰਟੈਲੀਜੈਂਸ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਪ੍ਰਣਾਲੀ ਵਿਦੇਸ਼ੀ ਬਾਜ਼ਾਰਾਂ 'ਤੇ ਨਿਰਯਾਤ ਨਾਲ ਸਬੰਧਤ ਡੇਟਾ ਦੇ ਕੇਂਦਰੀ ਗਿਆਨ ਭੰਡਾਰ ਵਜੋਂ ਕੰਮ ਕਰੇਗੀ, ਵਪਾਰਕ ਅੰਕੜਿਆਂ, ਮਾਰਕੀਟ ਪਹੁੰਚ ਦੇ ਮੁੱਦਿਆਂ, ਨਿਰਯਾਤ ਸੰਭਾਵੀ ਸੂਚਕਾਂ ਅਤੇ ਵਿਸ਼ਵ ਪੱਧਰ 'ਤੇ ਟੈਂਡਰਾਂ ਅਤੇ ਖਰੀਦਾਂ ਬਾਰੇ ਜਾਣਕਾਰੀ ਬਾਰੇ ਸਰਲ ਜਾਣਕਾਰੀ ਪ੍ਰਦਾਨ ਕਰੇਗੀ।
ਮੌਜੂਦਾ ਸਮੇਂ ਵਿੱਚ, ਐੱਮਐੱਸਐੱਮਈ ਮੰਤਰਾਲਾ ਆਈਸੀ ਸਕੀਮ ਦੇ ਆਈਐੱਮਆਈਡੀ ਭਾਗ ਦੀਆਂ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਔਨਲਾਈਨ ਪੋਰਟਲ ਦੇ ਵਿਕਾਸ ਲਈ ਸਹਿਯੋਗ ਕਰਨ ਲਈ ਇੰਡੀਆ ਐਗਜ਼ਿਮ ਬੈਂਕ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹੈ।
ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਰਾਜ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਮਜੇਪੀਐੱਸ/ਐੱਨਐੱਸਕੇ
(Release ID: 1950330)
ਵਿਜ਼ੀਟਰ ਕਾਊਂਟਰ : 118