ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇਂਦਰੀ ਮੰਤਰੀ ਮੰਡਲ ਨੇ ਪੇਂਡੂ ਅਤੇ ਸ਼ਹਿਰੀ ਭਾਰਤ ਦੇ ਪ੍ਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਮਰਥਨ ਦੇਣ ਲਈ ਨਵੀਂ ਕੇਂਦਰੀ ਸੈਕਟਰ ਯੋਜਨਾ 'ਪੀਐੱਮ ਵਿਸ਼ਵਕਰਮਾ' ਨੂੰ ਪ੍ਰਵਾਨਗੀ ਦਿੱਤੀ
ਯੋਜਨਾ ਦਾ ਵਿੱਤੀ ਖਰਚ 13,000 ਕਰੋੜ ਰੁਪਏ ਹੈ
ਪੀਐੱਮ ਵਿਸ਼ਵਕਰਮਾ ਦੇ ਅਧੀਨ ਪਹਿਲੀ ਵਾਰ ਵਿੱਚ 18 ਪ੍ਰੰਪਰਾਗਤ ਧੰਦਿਆਂ ਨੂੰ ਕਵਰ ਕੀਤਾ ਜਾਵੇਗਾ
Posted On:
16 AUG 2023 4:22PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਪੰਜ ਸਾਲਾਂ ਦੀ ਮਿਆਦ (ਵਿੱਤੀ ਸਾਲ 2023-24 ਤੋਂ ਵਿੱਤੀ ਸਾਲ 2027-28) ਲਈ 13,000 ਕਰੋੜ ਰੁਪਏ ਦੇ ਵਿੱਤੀ ਖਰਚੇ ਵਾਲੀ ਨਵੀਂ ਕੇਂਦਰੀ ਸੈਕਟਰ ਯੋਜਨਾ “ਪੀਐੱਮ ਵਿਸ਼ਵਕਰਮਾ” ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਕੀਮ ਦਾ ਮੰਤਵ ਕਾਰੀਗਰਾਂ ਅਤੇ ਸ਼ਿਲਪਕਾਰਾਂ ਵਲੋਂ ਆਪਣੇ ਹੱਥੀਂ ਅਤੇ ਸੰਦਾਂ ਨਾਲ ਕੰਮ ਕਰਨ ਵਾਲੇ ਗੁਰੂ-ਸ਼ਿਸ਼ਯ ਪ੍ਰੰਪਰਾ ਜਾਂ ਪ੍ਰੰਪਰਾਗਤ ਹੁਨਰਾਂ ਦੇ ਪਰਿਵਾਰ-ਅਧਾਰਿਤ ਅਭਿਆਸ ਨੂੰ ਮਜ਼ਬੂਤ ਬਣਾਉਣਾ ਅਤੇ ਪਾਲਣ ਪੋਸ਼ਣ ਕਰਨਾ ਹੈ। ਇਸ ਸਕੀਮ ਦਾ ਮੰਤਵ ਗੁਣਵੱਤਾ ਦੇ ਨਾਲ-ਨਾਲ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਪਹੁੰਚ ਵਿੱਚ ਸੁਧਾਰ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਵਿਸ਼ਵਕਰਮੇ ਘਰੇਲੂ ਅਤੇ ਆਲਮੀ ਮੁੱਲ ਲੜੀ ਨਾਲ ਜੁੜੇ ਹੋਏ ਹਨ।
ਪੀਐੱਮ ਵਿਸ਼ਵਕਰਮਾ ਯੋਜਨਾ ਦੇ ਤਹਿਤ, ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਪੀਐੱਮ ਵਿਸ਼ਵਕਰਮਾ ਸਰਟੀਫਿਕੇਟ ਅਤੇ ਸ਼ਨਾਖ਼ਤੀ ਕਾਰਡ, 5% ਦੀ ਰਿਆਇਤੀ ਵਿਆਜ ਦਰ ਨਾਲ 1 ਲੱਖ ਰੁਪਏ (ਪਹਿਲੀ ਕਿਸ਼ਤ) ਅਤੇ 2 ਲੱਖ ਰੁਪਏ (ਦੂਜੀ ਕਿਸ਼ਤ) ਤੱਕ ਦੀ ਕਰਜਾ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਹ ਯੋਜਨਾ ਅਗਾਂਹ ਹੁਨਰ ਅਪਗ੍ਰੇਡੇਸ਼ਨ, ਟੂਲਕਿੱਟ ਪ੍ਰੋਤਸਾਹਨ, ਡਿਜੀਟਲ ਲੈਣ-ਦੇਣ ਲਈ ਪ੍ਰੋਤਸਾਹਨ ਅਤੇ ਮਾਰਕੀਟਿੰਗ ਸਹਾਇਤਾ ਪ੍ਰਦਾਨ ਕਰੇਗੀ।
ਇਹ ਯੋਜਨਾ ਸਮੁੱਚੇ ਭਾਰਤ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ। ਪੀਐੱਮ ਵਿਸ਼ਵਕਰਮਾ ਦੇ ਅਧੀਨ ਪਹਿਲੀ ਵਾਰ ਵਿੱਚ 18 ਰਵਾਇਤੀ ਧੰਦਿਆਂ ਨੂੰ ਕਵਰ ਕੀਤਾ ਜਾਵੇਗਾ। ਇਨ੍ਹਾਂ ਧੰਦਿਆਂ ਵਿੱਚ (i) ਤਰਖਾਣ (ਸੁਥਾਰ); (ii) ਕਿਸ਼ਤੀ ਬਣਾਉਣ ਵਾਲੇ; (iii) ਸ਼ਸਤਰਕਾਰੀ; (iv) ਲੋਹਾਰ (ਲੋਹਾਰ); (v) ਹਥੌੜੇ ਅਤੇ ਸੰਦ ਬਣਾਉਣ ਵਾਲੇ; (vi) ਤਾਲਾ ਬਣਾਉਣ ਵਾਲੇ; (vii) ਸੁਨਿਆਰੇ (ਸੋਨਾਰ); (viii) ਘੁਮਿਆਰ (ਕੁਮਹਾਰ); (ix) ਮੂਰਤੀਕਾਰ (ਮੂਰਤੀਕਾਰ, ਪੱਥਰ ਤਰਾਸ਼), ਪੱਥਰ ਤੋੜਨ ਵਾਲੇ; (x) ਮੋਚੀ (ਚਰਮਕਾਰ) / ਜੁੱਤੀ ਬਣਾਉਣ ਵਾਲੇ/ ਜੁੱਤੀਆਂ ਦਾ ਕਾਰੀਗਰ; (xi) ਮਿਸਤਰੀ (ਰਾਜ ਮਿਸਤਰੀ); (xii) ਟੋਕਰੀ/ਚਟਾਈ/ਝਾੜੂ ਬਣਾਉਣ ਵਾਲੇ/ਕੋਇਰ ਬੁਣਨ ਵਾਲੇ; (xiii) ਗੁੱਡੀ ਅਤੇ ਖਿਡੌਣਾ ਬਣਾਉਣ ਵਾਲੇ (ਰਵਾਇਤੀ); (xiv) ਨਾਈ (ਨਾਈ); (xv) ਮਾਲਾ ਬਣਾਉਣ ਵਾਲੇ (ਮਲਾਕਾਰ); (xvi) ਧੋਬੀ (ਧੋਬੀ); (xvii) ਦਰਜ਼ੀ (ਦਰਜ਼ੀ); ਅਤੇ (xviii) ਮੱਛੀ ਜਾਲ ਬਣਾਉਣ ਵਾਲੇ ਸ਼ਾਮਲ ਹਨ।
*****
ਡੀਐੱਸ/ਐੱਸਕੇ
(Release ID: 1949905)
Visitor Counter : 182